Brett Lee Praised Arshdeep: ਏਸ਼ੀਆ ਕੱਪ 2022 ‘ਚ ਕੈਚ ਸੁੱਟਣ ਕਾਰਨ ਟ੍ਰੋਲ ਹੋਏ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਉਸ ਨੇ ਆਸਟ੍ਰੇਲੀਆ ‘ਚ ਖੇਡੇ ਗਏ ਟੀ-20 ਵਿਸ਼ਵ ਕੱਪ ‘ਚ ਚੰਗੀ ਗੇਂਦਬਾਜ਼ੀ ਕੀਤੀ ਸੀ। ਦੱਸ ਦੇਈਏ ਕਿ ਉਸ ਨੇ ਬਹੁਤ ਘੱਟ ਮੈਚ ਖੇਡ ਕੇ ਟੀਮ ‘ਚ ਖਾਸ ਮੁਕਾਮ ਹਾਸਲ ਕੀਤਾ ਹੈ। ਅਰਸ਼ਦੀਪ ਸਿੰਘ ਨੇ ਆਪਣੇ ਛੋਟੇ ਕਰੀਅਰ ਵਿੱਚ ਹੁਣ ਤੱਕ 23 ਮੈਚਾਂ ਵਿੱਚ 33 ਵਿਕਟਾਂ ਹਾਸਲ ਕੀਤੀਆਂ ਹਨ। ਜਿਸ ਕਾਰਨ ਸਾਬਕਾ ਤੇਜ਼ ਗੇਂਦਬਾਜ਼ ਬ੍ਰੇਟ ਲੀ ਨੇ ਉਨ੍ਹਾਂ ਨੂੰ ਆਪਣਾ ਪਸੰਦੀਦਾ ਗੇਂਦਬਾਜ਼ ਕਿਹਾ ਹੈ।
ਇਸ ਦੌਰਾਨ ਆਸਟ੍ਰੇਲੀਆ ਦੇ ਸਾਬਕਾ ਮਹਾਨ ਤੇਜ਼ ਗੇਂਦਬਾਜ਼ ਬ੍ਰੈਟ ਲੀ ਨੇ ਅਰਸ਼ਦੀਪ ਸਿੰਘ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਆਪਣੇ ਯੂਟਿਊਬ ਚੈਨਲ ‘ਤੇ ਲੀ ਨੇ ਭਾਰਤੀ ਟੀਮ ਪ੍ਰਬੰਧਨ ਨੂੰ ਨੌਜਵਾਨ ਗੇਂਦਬਾਜ਼ ਨੂੰ ਲੈ ਕੇ ਸਲਾਹ ਦਿੱਤੀ। ਸਾਬਕਾ ਆਸਟ੍ਰੇਲੀਆਈ ਗੇਂਦਬਾਜ਼ ਨੇ ਆਪਣੇ ਯੂਟਿਊਬ ਚੈਨਲ ‘ਤੇ ਅਰਸ਼ਦੀਪ ਨੂੰ ਖਾਸ ਸਲਾਹ ਦਿੰਦਿਆਂ ਕਿਹਾ ਕਿ ਅਰਸ਼ਦੀਪ ਨੂੰ ਉਨ੍ਹਾਂ ਲੋਕਾਂ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰਨਾ ਚਾਹਿਦਾ ਹੈ ਜੋ ਉਸ ਨੂੰ ਜਿਮ ‘ਚ ਭਾਰ ਵਧਾਉਣ ਲਈ ਕਹਿੰਦੇ ਹਨ। ਅਰਸ਼ਦੀਪ ਨੂੰ ਲੀ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਬਹੁਤ ਜ਼ਿਆਦਾ ਬਲੱਕ ਨਾ ਕਰੇ ਕਿਉਂਕਿ ਇਸ ਨਾਲ ਉਹ ਤੇਜ਼ ਗੇਂਦਬਾਜ਼ ਨਹੀਂ ਬਣ ਪਾਵੇਗਾ।
ਅਕਸਰ ਟੀਮਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹਨਾਂ ਨੌਜਵਾਨ ਅਤੇ ਬ੍ਰੇਕਆਊਟ ਸਿਤਾਰਿਆਂ ਨਾਲ ਕੀ ਕਰਨਾ ਹੈ। ਅਸੀਂ ਇਹ ਪਹਿਲਾਂ ਵੀ ਦੇਖਿਆ ਹੈ ਜਦੋਂ ਨੌਜਵਾਨ ਖਿਡਾਰੀ ਸ਼ਾਮਲ ਹੁੰਦੇ ਹਨ ਤੇ ਹੋਟਲਾਂ ‘ਚ ਖਿਡਾਰੀਆਂ, ਟੀਵੀ ਕਮੇਂਟੈਟਰਸ ਤੋਂ ਸਲਾਹ ਲੈਂਦੇ ਹਨ। ਹਰ ਕਿਸੇ ਦਾ ਮਤਲਬ ਚੰਗਾ ਹੈ ਪਰ ਅਕਸਰ, ਬਹੁਤ ਜ਼ਿਆਦਾ ਸਲਾਹ ਵਿਰੋਧੀ ਹੋ ਸਕਦੀ ਹੈ। ਇਸ ਲਈ, ਮੈਨੂੰ ਲਗਦਾ ਹੈ ਕਿ ਅਰਸ਼ਦੀਪ ਸਿੰਘ ਨੂੰ ਇਸ ਸਲਾਹ ਦੇ ਓਵਰਡੋਜ਼ ਤੋਂ ਬਚਾਉਣ ਦੀ ਜ਼ਿੰਮੇਵਾਰੀ ਰਾਹੁਲ ਦ੍ਰਾਵਿੜ ਅਤੇ ਰੋਹਿਤ ਸ਼ਰਮਾ ‘ਤੇ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
ਵੇਖੋ ਬ੍ਰੇਟ ਲੀ ਦੀ ਇਹ ਵੀਡੀਓ:
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h