ਗੁਰਦਾਸਪੁਰ ਦੇ ਪਿੰਡ ਮਸ਼ਰਾਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ 14 ਮਰਲੇ ਦੇ ਪਲਾਟ ਨੂੰ ਲੈ ਕੇ ਚਚੇਰੇ ਭਰਾਵਾਂ ਵਿੱਚ ਇੱਕ ਝੱਗੜਾ ਹੋ ਗਿਆ। ਜਿਸ ਵਿੱਚ ਇੱਕ ਭਰਾ ਰਵੀ ਸੈਣੀ 61 ਸਾਲ ਦੀ ਮੌਤ ਹੋ ਗਈ।
ਉੱਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾ ਵੱਲੋਂ 6 ਲੋਕਾਂ ਦੇ ਖ਼ਿਲਾਫ਼ ਹੱਤਿਆ ਦੇ ਆਰੋਪ ਲਗਾਏ ਗਏ ਹਨ ਜਿਸ ਨੂੰ ਲੈਕੇ ਪੁਲਿਸ ਵਲੋ 5 ਅਰੋਪੀਆ ਦੇ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ ਅਤੇ ਅਗਲੀ ਕਾਨੂੰਨੀ ਕਰਵਾਈ ਸ਼ੁਰੂ ਕਰਦੇ ਹੋਏ ਮ੍ਰਿਤਕ ਰਵੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਉਧਰ ਮ੍ਰਿਤਕ ਦੇ ਪਰਿਵਾਰ ਵੱਲੋਂ ਸਿਵਿਲ ਹਸਪਤਾਲ ਗੁਰਦਾਸਪੁਰ ਵਿਖੇ ਗੁਰਦਾਸਪੁਰ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਪੁਲਿਸ ਤੇ ਦੋਸ਼ ਲਗਾਇਆ ਕਿ ਜਿਹਨਾ ਵਲੋ ਰਵੀ ਤੇ ਹਮਲਾ ਕਰ ਉਸਦਾ ਕਤਲ ਕੀਤਾ ਗਿਆ ਹੈ।
ਉਹ ਕੁੱਲ 6 ਲੋਕ ਸਨ ਜਦਕਿ ਪੁਲਿਸ ਵਲੋ 5 ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇੱਕ ਦੋਸ਼ੀ ਨੂੰ ਬਾਹਰ ਕੀਤਾ ਗਿਆ ਹੈ। ਜਿਹਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਉਹਨਾਂ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਅਤੇ ਮ੍ਰਿਤਕ ਦੀ ਪਤਨੀ ਦਾ ਕਹਿਣਾ ਸੀ ਕਿ ਜਦ ਤੱਕ ਪੁਲਿਸ ਕਾਰਵਾਈ ਨਹੀਂ ਕਰਦੀ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ ਉਦੋ ਤੱਕ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ ।