ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦਾ ਪਿੰਡ ਰੂੜੇਆਸਲ ਜਿੱਥੇ ਅੱਤਵਾਦ ਦੇ ਕਾਲੇ ਦੌਰ ਵਿਚ ਅੱਤਵਾਦੀਆਂ ਨੇ ਇਸ ਰੇਲਵੇ ਸਟੇਸ਼ਨ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ ਉਸ ਵੇਲੇ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਸੀ ਹੋਇਆ ਪਰ ਇਸ ਰੇਲਵੇ ਸਟੇਸ਼ਨ ਉੱਪਰ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ।
ਜਿਸ ਦੇ ਚੱਲਦੇ ਕਈ ਮਹੀਨੇ ਇਸ ਟਰੈਕ ਉੱਪਰ ਰੇਲ ਗੱਡੀ ਨਹੀਂ ਚਲੀ ਸੀ ਇਹ ਟਰੈਕ ਅੰਮ੍ਰਿਤਸਰ ਅਤੇ ਖੇਮਕਰਨ ਨੂੰ ਆਪਸ ਵਿਚ ਜੋੜਦਾ ਹੈ ਅਤੇ ਇਸ ਟਰੈਕ ਉਪਰ DMU ਟ੍ਰੇਨ ਚੱਲਦੀ ਹੈ।
ਜੇਕਰ ਅੱਜ ਇਸ ਰੇਲਵੇ ਸਟੇਸ਼ਨ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਇਹ ਰੇਲਵੇ ਸਟੇਸ਼ਨ ਮੁਢਲੀਆਂ ਸਹੂਲਤਾਂ ਤੋਂ ਵਾਝਾਂ ਨਜ਼ਰ ਆ ਰਿਹਾ ਹੈ ਅਤੇ ਹਾਲਾਤ ਇਹ ਹਨ ਕਿ ਇੱਥੇ ਨਸ਼ੇੜੀਆਂ ਨੇ ਟਿਕਟ ਦਫਤਰ ਨੂੰ ਆਪਣਾ ਨਸ਼ਾ ਕਰਨ ਦਾ ਅੱਡਾ ਬਣਾਇਆ ਹੋਇਆ ਹੈ।
ਜਿਸ ਕਰਕੇ ਇੱਥੋਂ ਪਾਣੀ ਵਾਲਾ ਪੰਪ ਅਤੇ ਬਿਜਲੀ ਦਾ ਸਾਮਾਨ ਵੀ ਚੋਰੀ ਹੋ ਚੁਕਾ ਹੈ ਅਤੇ ਕੋਈ ਰੇਲਵੇ ਵਿਭਾਗ ਦਾ ਅਧਿਕਾਰੀ ਇੱਥੇ ਡਿਊਟੀ ਨਹੀਂ ਕਰ ਰਿਹਾ ਸਿਰਫ ਟਿਕਟ ਕੱਟਣ ਵਾਲਾ ਮੁਲਾਜ਼ਮ ਅਰਜ਼ੀ ਤੌਰ ਟ੍ਰੇਨ ਦੇ ਟਾਈਮ ਤੇ ਟਿਕਟਾਂ ਕੱਟ ਕੇ ਵਾਪਿਸ ਚਲਾ ਜਾਂਦਾ ਹੈ।
ਮੌਕੇ ਤੇ ਮੌਜੂਦ ਸਵਾਰੀਆਂ ਦਾ ਕਹਿਣਾ ਸੀ ਇੱਥੇ ਗਰਮੀਆਂ ਵਿਚ ਪੱਖੇ ਦੀ ਜਾ ਪੀਣ ਵਾਲੇ ਪਾਣੀ ਦੀ ਕੋਈ ਸੁਵਿਧਾ ਨਹੀਂ ਹੈ ਅਤੇ ਸਰਕਾਰ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।