Calcium for Strong Bones: ਕੈਲਸ਼ੀਅਮ ਸਾਡੇ ਲਈ ਖ਼ਾਸਕਰ ਹੱਡੀਆਂ, ਮਾਸਪੇਸ਼ੀਆਂ ਤੇ ਦੰਦਾਂ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਜ਼ਰੂਰੀ ਹੈ। ਇਸ ਲਈ ਸਰੀਰ ਵਿੱਚ ਕੁਝ ਐਨਜ਼ਾਈਮ ਤੇ ਹਾਰਮੋਨ ਹੁੰਦੇ ਹਨ, ਜਿਸ ਦੇ ਵਿਕਾਸ ਲਈ ਕੈਲਸ਼ੀਅਮ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਖਾਣਿਆਂ ਬਾਰੇ ਦੱਸਾਂਗੇ ਜੋ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ ਤੇ ਇਸ ਦੇ ਸੇਵਨ ਨਾਲ ਕੈਲਸ਼ੀਅਮ ਦੀ ਘਾਟ ਦੂਰ ਹੋ ਜਾਂਦੀ ਹੈ।
ਇਹ ਕੈਲਸ਼ੀਅਮ ਰਿਚ ਫੂਡ:
ਦੁੱਧ: ਦੁੱਧ ਕੈਲਸ਼ੀਅਮ ਦਾ ਸਰਬੋਤਮ ਸਰੋਤ ਮੰਨਿਆ ਜਾਂਦਾ ਹੈ। ਇਸ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਦੁੱਧ ਦਾ ਨਿਯਮਤ ਰੂਪ ਵਿੱਚ ਸੇਵਨ ਕਰਨਾ ਚਾਹੀਦਾ ਹੈ।
ਪਨੀਰ: ਪਨੀਰ ਵੀ ਕੈਲਸੀਅਮ ਨਾਲ ਭਰਪੂਰ ਹੁੰਦਾ ਹੈ, ਇਸ ਲਈ ਇਸ ਨੂੰ ਹਰ ਰੋਜ਼ ਖਾਓ, ਪਰ ਯਾਦ ਰੱਖੋ ਕਿ ਇਸ ਦੀ ਮਾਤਰਾ ਸੀਮਤ ਹੋਵੇ, ਨਹੀਂ ਤਾਂ ਚਰਬੀ ਵਧ ਸਕਦੀ ਹੈ।
ਰਾਗੀ: ਰਾਗੀ ‘ਚ ਵੀ ਕੈਲਸੀਅਮ ਕਾਫ਼ੀ ਪਾਇਆ ਜਾਂਦਾ ਹੈ। ਇਹ ਹੱਡੀਆਂ ਨੂੰ ਕਮਜ਼ੋਰ ਹੋਣ ਤੋਂ ਬਚਾਉਂਦਾ ਹੈ।
ਟਮਾਟਰ: ਟਮਾਟਰ ‘ਚ ਵਿਟਾਮਿਨ K ਹੁੰਦਾ ਹੈ ਤੇ ਇਹ ਕੈਲਸ਼ੀਅਮ ਦਾ ਵਧੀਆ ਸਰੋਤ ਵੀ ਹੈ। ਇਸ ਲਈ ਰੋਜ਼ਾਨਾ ਆਪਣੀ ਖੁਰਾਕ ‘ਚ ਟਮਾਟਰ ਸ਼ਾਮਲ ਕਰੋ।
ਸੋਇਆਬੀਨ: ਸੋਇਆਬੀਨ ‘ਚ ਦੁੱਧ ਦੀ ਤਰ੍ਹਾਂ ਹੀ ਕੈਲਸ਼ੀਅਮ ਹੁੰਦਾ ਹੈ, ਇਸ ਲਈ ਇਸ ਨੂੰ ਦੁੱਧ ਦੇ subsitiute ਵਜੋਂ ਵੀ ਵਰਤਿਆ ਜਾਂਦਾ ਹੈ, ਭਾਵ ਜਿਹੜੇ ਲੋਕ ਦੁੱਧ ਨਹੀਂ ਪੀਂਦੇ, ਜੇਕਰ ਉਹ ਰੋਜ਼ ਸੋਇਆਬੀਨ ਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਨਹੀਂ ਹੁੰਦੀਆਂ।
ਸੰਤਰਾ ਤੇ ਆਂਵਲਾ: ਸੰਤਰਾ ਤੇ ਆਂਵਲਾ ਵੀ ਕੈਲਸ਼ੀਅਮ ਨਾਲ ਭਰਪੂਰ ਭੋਜਨ ਹਨ। ਇਨ੍ਹਾਂ ਵਿੱਚ ਮੌਜੂਦ ਤੱਤ ਨਾ ਸਿਰਫ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਬਲਕਿ ਸਰੀਰ ਦੀ ਇਮਿਊਨਿਟੀ ਵੀ ਵਧਾਉਂਦੇ ਹਨ।
ਬ੍ਰੋਕਲੀ: ਇਹ ਅਜਿਹੀ ਸਬਜ਼ੀ ਹੈ ਜੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੇ ਔਰਤਾਂ-ਮਰਦਾਂ ਤਕ ਹਰ ਕਿਸੇ ਨੂੰ ਖਾਣੀ ਚਾਹੀਦੀ ਹੈ ਕਿਉਂਕਿ ਦੁੱਧ ਤੇ ਸੋਇਆਬੀਨ ਤੋਂ ਬਾਅਦ, ਜੇ ਕਿਸੇ ਪਦਾਰਥ ‘ਚ ਕੈਲਸ਼ੀਅਮ ਸਭ ਤੋਂ ਜ਼ਿਆਦਾ ਹੁੰਦਾ ਹੈ ਤਾਂ ਉਹ ਬ੍ਰੋਕਲੀ ਹੈ।
ਹਰੀਆਂ ਸਬਜ਼ੀਆਂ: ਹਰੀਆਂ ਸਬਜ਼ੀਆਂ ਵੀ ਕੈਲਸ਼ੀਅਮ ਨਾਲ ਭਰਪੂਰ ਹੁੰਦੀਆਂ ਹਨ ਅਤੇ ਜੇਕਰ ਤੁਸੀਂ ਇਨ੍ਹਾਂ ਦਾ ਰੋਜ਼ਾਨਾ ਸੇਵਨ ਕਰਦੇ ਹੋ ਤਾਂ ਸਰੀਰ ‘ਚ ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ। ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਨਾਲ ਨਾ ਸਿਰਫ ਹੱਡੀਆਂ ਮਜ਼ਬੂਤ ਹੋਣਗੀਆਂ ਅਤੇ ਉਨ੍ਹਾਂ ਦਾ ਵਿਕਾਸ ਹੋਵੇਗਾ, ਬਲਕਿ ਤੁਸੀਂ ਆਪਣੇ ਆਪ ਨੂੰ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਵੀ ਬਚਾ ਸਕੋਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h