ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੀ ਸ਼ਕਾਇਤ ਤੇ ਮਸ਼ਹੂਰ ਸਿੰਗਰ ਅਤੇ ਰੈਪਰ ਬਾਦਸ਼ਾਹ ਦੇ ਖਿਲਾਫ ਪੁਲਿਸ ਜਿਲਾ ਬਟਾਲਾ ਅਧੀਨ ਪੈਂਦੇ ਥਾਣਾ ਕਿਲਾ ਲਾਲ ਸਿੰਘ ਵਿਚ FIR ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਇਹ ਮਾਮਲਾ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੇ ਤਹਿਤ ਦਰਜ ਕੀਤਾ ਗਿਆ ਹੈ।
ਉੱਥੇ ਹੀ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਨੈਸ਼ਨਲ ਪ੍ਰਧਾਨ ਜਤਿੰਦਰ ਮਸੀਹ ਦਾ ਕਹਿਣਾ ਹੈ ਕਿ ਜੋ ਗੀਤ velvet flow ਰੈਪਰ ਦਾ ਆਇਆ ਹੈ ਉਸ ‘ਚ ਉਹਨਾਂ ਵਲੋਂ ਬਾਈਬਲ ਅਤੇ ਚਰਚ ਸ਼ਬਦਾ ਦਾ ਗਲਤ ਢੰਗ ਨਾਲ ਜ਼ਿਕਰ ਕੀਤਾ ਗਿਆ ਹੈ।
ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇਸ ਗੀਤ ਨਾਲ ਮਸੀਹ ਭਾਈਚਾਰੇ ਦੇ ਲੋਕਾਂ ਦੇ ਹਿਰਦੇ ਵਲੂੰਦਰੇ ਹਨ ਅਤੇ ਉਹਨਾਂ ਦੀਆ ਧਾਰਮਿਕ ਭਾਵਨਾ ਨੂੰ ਠੇਸ ਪਹੁਚੀ ਹੈ ।ਉੱਥੇ ਹੀ ਮਸੀਹ ਭਾਈਚਾਰੇ ਵਲੋਂ ਜਲਦ ਤੋ ਜਲਦ ਰੈਪਰ ਬਾਦਸ਼ਾਹ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਉਹਨਾਂ ਕਿਹਾ ਕਿ ਪਿਛਲੇ ਸਮੇ ਚ ਵੀ ਐਸੇ ਮਾਮਲੇ ਸਾਮਣੇ ਆਏ ਸਨ ਜਿਸ ਚ ਮਸੀਹ ਭਾਈਚਾਰੇ ਨੂੰ ਜਾ ਦੂਸਰੇ ਧਰਮਾ ਨੂੰ ਗਲਤ ਢੰਗ ਨਾਲ ਵਰਤਿਆ ਜਾਂਦਾ ਹੈ ਜੋ ਸਰਾਰਸਰ ਗਲਤ ਹੈ ।