ਫਿਰੋਜ਼ਪੁਰ ਸ਼ਹਿਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਹਹਿ ਕਿ ਫਿਰੋਜ਼ਪੁਰ ਦੀ ਮਾਲਵਾਲ ਰੋਡ ਤੇ ਇੱਕ ਮਸ਼ਹੂਰ ਦੁਕਾਨ ਬਜਾਜ ਕਰਿਆਨਾ ਸਟੋਰ ਹੈ ਜਿਸ ਨੂੰ ਚੋਰਾਂ ਵੱਲੋਂ ਚੌਥੀ ਤੋਂ ਪੰਜਵੀਂ ਵਾਰ ਚੋਰੀ ਦਾ ਨਿਸ਼ਾਨਾ ਬਣਾਇਆ ਗਿਆ ਹੈ।
ਚੋਰਾਂ ਵੱਲੋਂ ਇਸ ਦੁਕਾਨ ਤੇ ਚੌਥੀ ਵਾਰ ਚੋਰੀ ਕੀਤੀ ਜਾ ਚੁੱਕੀ ਹੈ ਇਸ ਵਾਰ ਤਾਂ ਚੋਰਾਂ ਨੇ ਦੁਕਾਨ ਦੇ ਪਿੱਛੋਂ ਕੰਧ ਪਾੜ ਕੇ ਇਸ ਦੁਕਾਨ ਤੋਂ ਲੱਖਾਂ ਰੁਪਏ ਦੀ ਨਗਦੀ ਤੇ ਡਰਾਈ ਫਰੂਟ ਲੈ ਕੇ ਫਰਾਰ ਹੋ ਗਏ।
ਦੁਕਾਨ ਦੇ ਮਾਲਕ ਰਵੀ ਬਜਾਜ ਨੇ ਦੱਸਿਆ ਕਿ ਉਹ ਇਹਨਾਂ ਚੋਰਾਂ ਤੋਂ ਕਾਫੀ ਪਰੇਸ਼ਾਨ ਹੈ ਉਸ ਦੀ ਦੁਕਾਨ ਨੂੰ ਇਹਨਾਂ ਚੋਰਾਂ ਵੱਲੋਂ ਲਗਾਤਾਰ ਚੌਥੀ ਤੋਂ ਪੰਜਵੀਂ ਵਾਰ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ।
ਕੱਲ ਰਾਤ ਨੂੰ ਚੋਰਾਂ ਵੱਲੋਂ ਉਹਨਾਂ ਦੀ ਦੁਕਾਨ ਦੇ ਮਗਰਲੇ ਪਾਸਿਓਂ ਕੰਧ ਪਾੜ ਕੇ ਦੁਕਾਨ ਦੇ ਅੰਦਰ ਆ ਕੇ ਦੁਕਾਨ ਦੇ ਗੱਲੇ ਵਿੱਚ ਭਈ 50 ਤੋਂ 60 ਹਜਾਰ ਰੁਪਏ ਦੀ ਨਗਦੀ ਤੇ ਭਾਣ ਅਤੇ ਡਰਾਈ ਫਰੂਟ ਤੇ ਕੋਸਤਮੈਤਿਕ ਦਾ ਸਮਾਨ ਲੈ ਕੇ ਫਰਾਰ ਹੋ ਗਏ।
ਇਹਨਾਂ ਚੋਰਾਂ ਨੇ ਸਬੂਤਾਂ ਨੂੰ ਮਿਟਾਉਣ ਦੇ ਲਈ ਦੁਕਾਨ ਦੇ ਅੰਦਰ ਲੱਗੇ CCTV ਕੈਮਰਿਆਂ ਦਾ ਡੀਵੀਆਰ ਵੀ ਨਹੀਂ ਛੱਡਿਆ ਉਹ ਵੀ ਆਪਣੇ ਨਾਲ ਲੈ ਗਏ ਹਨ ਦੁਕਾਨ ਦੇ ਮਾਲਕ ਰਵੀ ਬਜਾਜ ਨੇ ਦੱਸਿਆ ਕਿ ਉਸ ਦੀ ਦੁਕਾਨ ਨੂੰ ਚੋਰਾਂ ਵੱਲੋਂ ਲਗਾਤਾਰ ਚੋਰੀ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇਸ ਚੋਰੀਆਂ ਦੀ ਵਾਰਦਾਤ ਨੂੰ ਲੈ ਕੇ ਉਹ ਬਹੁਤ ਜਿਆਦਾ ਪਰੇਸ਼ਾਨ ਹੋ ਚੁੱਕਿਆ ਹੈ ਉਸ ਤੇ ਪੁਲਿਸ ਕੋਲੋਂ ਮੰਗ ਕੀਤੀ ਹੈ ਕਿ ਇਹਨਾਂ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਇਹਨਾਂ ਚੋਰੀ ਦੀਆਂ ਵਾਰਦਾਤਾਂ ਤੇ ਠੱਲ ਪੈ ਸਕੇ।