ਸਰਕਾਰ ਨੇ ਸੁਪਰੀਮ ਕੋਰਟ ਵਿੱਚ ਸੀਬੀਐੱਸਈ 12ਵੀਂ ਦੇ ਵਿਿਦਆਰਥੀਆਂ ਨੂੰ ਪਾਸ ਕਰਨ ਦਾ ਫਾਰਮੂਲਾ ਦੱਸਿਆ ਹੈ। ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ 10ਵੀਂ, 11ਵੀਂ ਅਤੇ 12ਵੀਂ ਦੇ ਪ੍ਰੀ ਬੋਰਡ ਨਤੀਜੇ ਵਿਿਦਆਰਥੀਆਂ ਨੂੰ ਪਾਸ ਕਰਨ ਦਾ ਅਧਾਰ ਬਣਾਇਆ ਜਾਵੇਗਾ। ਇਸ ਫਾਰਮੂਲੇ ਅਨੁਸਾਰ 10ਵੀਂ ਦੇ ਨਤੀਜੇ ਦੇ ਅਧਾਰ ‘ਤੇ 30 ਫੀਸਦ ਅੰਕ, 11ਵੀਂ ਦੇ ਨਤੀਜੇ ਦੇ ਅਧਾਰ’ ਤੇ 30 ਫੀਸਦ ਅਤੇ 12ਵੀਂ ਪ੍ਰੀ ਬੋਰਡ ਜਾਂ ਯੂਨਿਟ ਟੈਸਟ ਦੇ ਅਧਾਰ ‘ਤੇ 40ਫੀਸਦ ਅੰਕ ਸ਼ਾਮਲ ਕੀਤੇ ਜਾਣਗੇ। ਜਾਣਕਾਰੀ ਮੁਤਾਬਕ 31 ਜੁਲਾਈ ਤੱਕ 12ਵੀਂ ਦਾ ਨਤੀਜਾ ਐਲਾਨ ਦਿੱਤਾ ਜਾਵੇਗਾ। ਜਿਹੜੇ ਬੱਚੇ ਨਤੀਜੇ ਤੋਂ ਸੰਤੁਸ਼ਟ ਨਹੀਂ ਹੋਣਗੇ ਉਨ੍ਹਾਂ ਨੂੰ ਮੁੜ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ।
ਗੌਰਤਲਬ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ, 12ਵੀਂ ਦੀ ਪ੍ਰੀਖਿਆ ਨੂੰ ਸੀਬੀਐਸਈ ਤੇ ਆਈਸੀਐਸਈ ਸਮੇਤ ਸਾਰੇ ਸੂਬਿਆਂ ਦੇ ਬੋਰਡਾਂ ਦੁਆਰਾ ਰੱਦ ਕਰ ਦਿੱਤਾ ਗਿਆ ਸੀ।1 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਤੋਂ ਬਾਅਦ ਸੀਬੀਐਸਈ ਦੀ 12ਵੀਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ। ਸੀਬੀਐਸਈ ਦੀਆਂ ਪ੍ਰੀਖਿਆਵਾਂ ਰੱਦ ਹੋਣ ਤੋਂ ਬਾਅਦ, ਬਹੁਤ ਸਾਰੇ ਰਾਜਾਂ ਨੇ ਆਪਣੀਆਂ ਬੋਰਡ ਪ੍ਰੀਖਿਆਵਾਂ ਨੂੰ ਵੀ ਰੱਦ ਕਰ ਦਿੱਤਾ ਸੀ।