CBSE Exam 2023 : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਸੈਸ਼ਨ 2022-23 ਦੀ ਬਾਰ੍ਹਵੀਂ ਜਮਾਤ ਦੀ ਫਰਜ਼ੀ ਡੇਟਸ਼ੀਟ ਵੱਖ-ਵੱਖ ਸਮੂਹਾਂ ਅਤੇ ਇੰਟਰਨੈਟ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵਿਦਿਆਰਥੀਆਂ ਵਿੱਚ ਇਸ ਗੱਲ ਨੂੰ ਲੈ ਕੇ ਭੰਬਲਭੂਸਾ ਵਧਦਾ ਜਾ ਰਿਹਾ ਹੈ ਕਿ ਸੀਬੀਐਸਈ ਨੇ ਅਕਤੂਬਰ ਮਹੀਨੇ ਵਿੱਚ ਹੀ ਬੋਰਡ ਕਲਾਸਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ।
ਵਿਦਿਆਰਥੀ ਫੇਕ ਖ਼ਬਰਾਂ ਵੱਲ ਧਿਆਨ ਨਾ ਦੇਣ
ਵਾਇਰਲ ਹੋ ਰਹੀ 12ਵੀਂ ਦੀ ਡੇਟਸ਼ੀਟ ‘ਚ ਪ੍ਰੀਖਿਆਵਾਂ 15 ਫਰਵਰੀ ਤੋਂ 9 ਅਪ੍ਰੈਲ ਤਕ ਸ਼ੁਰੂ ਹੋਣ ਦੀ ਗੱਲ ਕਹੀ ਜਾ ਰਹੀ ਹੈ। ਦੂਜੇ ਪਾਸੇ CBSE ਅਧਿਕਾਰੀਆਂ ਨੇ ਵੀ ਫੇਕ ਨਿਊਜ਼ ਨੂੰ ਲੈ ਕੇ ਬਿਆਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸੀਬੀਐਸਈ ਨੇ 10ਵੀਂ ਅਤੇ 12ਵੀਂ ਜਮਾਤ ਲਈ ਕੋਈ ਡੇਟਸ਼ੀਟ ਜਾਰੀ ਨਹੀਂ ਕੀਤੀ ਹੈ। ਵਿਦਿਆਰਥੀ ਫਰਜ਼ੀ ਖ਼ਬਰਾਂ ਵੱਲ ਧਿਆਨ ਨਾ ਦੇਣ। ਇਸ ਦੇ ਲਈ CBSE ਦੀ ਅਧਿਕਾਰਤ ਵੈੱਬਸਾਈਟ ਚੈੱਕ ਕਰਦੇ ਰਹੋ। ਸੀਬੀਐਸਈ ਨੇ ਹੁਣ ਤਕ 10ਵੀਂ ਅਤੇ 12ਵੀਂ ਜਮਾਤ ਦੇ ਨਮੂਨੇ ਪੇਪਰ ਅਕਤੂਬਰ ਦੇ ਸ਼ੁਰੂ ਵਿੱਚ ਅਪਲੋਡ ਕੀਤੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਪੈਟਰਨ ਨਾਲ ਸਬੰਧਤ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਪ੍ਰੀਖਿਆਵਾਂ ਤੋਂ ਡੇਢ ਮਹੀਨਾ ਪਹਿਲਾਂ ਡੇਟਸ਼ੀਟ ਜਾਰੀ ਹੋਵੇਗੀ
ਸੀਬੀਐਸਈ ਦੇ ਅਨੁਸਾਰ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਫਰਵਰੀ ਮਹੀਨੇ ਵਿੱਚ ਸ਼ੁਰੂ ਹੋਣਗੀਆਂ। ਡੇਟਸ਼ੀਟ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਲਗਭਗ 45 ਦਿਨ ਪਹਿਲਾਂ ਜਾਰੀ ਕੀਤੀ ਜਾਵੇਗੀ। ਹਾਲਾਂਕਿ, ਗਰੁੱਪ ਵਿੱਚ ਵਾਇਰਲ ਹੋ ਰਹੀ ਡੇਟਸ਼ੀਟ ਬਿਲਕੁਲ ਸੀਬੀਐਸਈ ਪੈਟਰਨ ਦੇ ਅਨੁਸਾਰ ਹੈ। ਇਸ ਵਿੱਚ ਪ੍ਰੀਖਿਆਵਾਂ ਦੋ ਸ਼ਿਫਟਾਂ ਵਿੱਚ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਪਹਿਲੀ ਸ਼ਿਫਟ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤਕ ਅਤੇ ਦੂਜੀ ਸ਼ਿਫਟ ਸਵੇਰੇ 2.30 ਤੋਂ ਸ਼ਾਮ 5.30 ਵਜੇ ਤੱਕ ਹੋਵੇਗੀ।