ਤਾਮਿਲਨਾਡੂ ‘ਚ ਸਥਾਨਕ ਲੋਕਾਂ ਨੇ ਸੀਡੀਐਸ ਬਿਪਿਨ ਰਾਵਤ, ਉਨਾਂ੍ਹ ਦੀ ਪਤਨੀ ਅਤੇ ਹੋਰ ਕਰਮਚਾਰੀਆਂ ਦੇ ਮ੍ਰਿਤਕ ਸਰੀਰ ਨੂੰ ਲੈ ਜਾਣ ਵਾਲੀ ਐਂਬੂਲੈਂਸ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ।ਇਸ ਦੌਰਾਨ ਉਥੇ ਮੌਜੂਦ ਲੋਕਾਂ ਦੀਆਂ ਅੱਖਾਂ ਨਮ ਦਿਖਾਈ ਦਿੱਤੀਆਂ।
ਐਂਬੂਲੈਂਸ ਦੇ ਜਾਂਦੇ ਸਮੇਂ ਮੌਜੂਦ ਹਰ ਸਖਸ਼ ਉਦਾਸ ਦਿਖਾਈ ਦੇ ਰਿਹਾ ਸੀ।ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੁਰਘਟਨਾ ਦਾ ਸ਼ਿਕਾਰ ਹੋਏ ਸਾਰੇ ਮ੍ਰਿਤਕ ਸਰੀਰਾਂ ਨੂੰ ਅੱਜ ਸ਼ਾਮ ਦਿੱਲੀ ਲਿਜਾਇਆ ਜਾਵੇਗਾ।ਗਰੁੱਪ ਕੈਪਟਨ ਵਰੁਣ ਸਿੰਘ ਹਸਪਤਾਲ ‘ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।
ਕੈਪਟਨ ਵਰੁਣ ਸਿੰਘ ਦੀ ਜ਼ਿੰਦਗੀ ਬਚਾਉਣ ਲਈ ਡਾਕਟਰਾਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।ਸੀਡੀਐਸ ਬਿਪਿਨ ਰਾਵਤ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।