ਤਿਉਹਾਰਾਂ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਤੋਹਫ਼ਾ
6 ਫਸਲਾਂ ਦੀ MSP ‘ਚ ਵਾਧੇ ਨੂੰ ਦਿੱਤੀ ਮਨਜ਼ੂਰੀ
ਕਣਕ ਦੇ ਭਾਅ ‘ਚ 150 ਰੁ:ਪ੍ਰਤੀ ਕੁਇੰਟਲ ਵਾਧਾ
ਸਰ੍ਹੋਂ ਦੇ ਭਾਅ ‘ਚ 200 ਰੁ: ਪ੍ਰਤੀ ਕੁਇੰਟਲ ਵਾਧਾ
ਛੋਲਿਆਂ ਦੇ ਭਾਅ ‘ਚ 105 ਰੁ: ਪ੍ਰਤੀ ਕੁਇੰਟਲ ਵਾਧਾ
ਜੌਂ ਦੇ ਭਾਅ ‘ਚ 115 ਰੁ: ਪ੍ਰਤੀ ਕੁਇੰਟਲ ਵਾਧਾ
ਮਸਰ, ਸੂਰਜਮੁਖੀ ਦੀ MSP ‘ਚ ਵੀ ਕੀਤਾ ਗਿਆ ਵਾਧਾ
ਕੇਂਦਰ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਦੇ ਨਾਲ-ਨਾਲ ਕਿਸਾਨਾਂ ਨੂੰ ਦੀਵਾਲੀ ਦਾ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਮੰਗਲਵਾਰ ਨੂੰ ਦੀਵਾਲੀ ਬੋਨਸ ਦੇਣ ਦਾ ਐਲਾਨ ਕੀਤਾ ਹੈ, ਇਸ ਦੇ ਤਹਿਤ ਗਰੁੱਪ ਬੀ ਅਤੇ ਗਰੁੱਪ ਸੀ ਕੈਟਾਗਰੀ ਵਾਲੇ ਮੁਲਾਜ਼ਮਾਂ ਨੂੰ 30 ਦਿਨ ਦੀ ਸੈਲਰੀ ਦੇ ਬਰਾਬਰ ਦਾ ਪੈਸਾ ਮਿਲੇਗਾ।
ਵਿੱਤ ਮੰਤਰਾਲੇ ਨੇ ਦੀਵਾਲੀ ਦੇ ਮੌਕੇ ‘ਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਗੈਰ-ਉਤਪਾਦਕਤਾ ਲਿੰਕਡ ਬੋਨਸ (ਐਡ-ਹਾਕ ਬੋਨਸ) ਦੇਣ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਦੇ ਗਰੁੱਪ ਬੀ ਅਤੇ ਗਰੁੱਪ ਸੀ ਦੇ ਅਧੀਨ ਆਉਂਦੇ ਗੈਰ-ਗਜ਼ਟਿਡ ਕਰਮਚਾਰੀ (ਨਾਨ ਗਜ਼ਟਿਡ ਕਰਮਚਾਰੀ), ਜੋ ਕਿ ਕਿਸੇ ਉਤਪਾਦਕਤਾ ਲਿੰਕਡ ਬੋਨਸ ਸਕੀਮ ਦੇ ਅਧੀਨ ਨਹੀਂ ਆਉਂਦੇ ਹਨ, ਨੂੰ ਇਹ ਬੋਨਸ ਦਿੱਤਾ ਜਾਵੇਗਾ।
ਮੰਤਰਾਲੇ ਨੇ ਮੰਗਲਵਾਰ (17 ਅਕਤੂਬਰ) ਨੂੰ ਕਿਹਾ ਕਿ 2022-23 ਲਈ ਕੇਂਦਰ ਸਰਕਾਰ ਦੇ ਗੈਰ-ਗਜ਼ਟਿਡ ਕਰਮਚਾਰੀਆਂ ਲਈ 7000 ਰੁਪਏ ਦੇ ਬੋਨਸ ਦਾ ਐਲਾਨ ਕੀਤਾ ਗਿਆ ਹੈ।
ਵਿੱਤ ਮੰਤਰਾਲੇ ਦੇ ਖਰਚ ਵਿਭਾਗ ਨੇ ਕਿਹਾ ਹੈ ਕਿ ਗੈਰ-ਉਤਪਾਦਕਤਾ ਲਿੰਕਡ ਬੋਨਸ (ਐਡ-ਹਾਕ ਬੋਨਸ) ਦਾ ਲਾਭ ਕੇਂਦਰੀ ਅਰਧ ਸੈਨਿਕ ਬਲਾਂ ਅਤੇ ਹਥਿਆਰਬੰਦ ਬਲਾਂ ਦੇ ਯੋਗ ਕਰਮਚਾਰੀਆਂ ਨੂੰ ਵੀ ਮਿਲੇਗਾ। ਇਸ ਸਾਲ ਦੀਵਾਲੀ 12 ਨਵੰਬਰ ਨੂੰ ਹੈ।
ਵਿੱਤ ਮੰਤਰਾਲੇ ਦੇ ਖਰਚਾ ਵਿਭਾਗ ਦੇ ਬਿਆਨ ਅਨੁਸਾਰ, ਇਹ ਬੋਨਸ ਉਨ੍ਹਾਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਦਿੱਤਾ ਜਾਵੇਗਾ ਜੋ 31 ਮਾਰਚ, 2023 ਤੱਕ ਸੇਵਾ ਵਿੱਚ ਰਹੇ ਹਨ ਅਤੇ ਸਾਲ 2022-23 ਦੌਰਾਨ ਘੱਟੋ-ਘੱਟ 6 ਮਹੀਨੇ ਕੰਮ ਕੀਤਾ ਹੈ।
ਇਸ ਦੇ ਨਾਲ ਹੀ ਸਰਕਾਰ ਨੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਡੀਏ ਅਤੇ ਡੀਆਰ ਵਿੱਚ 4 ਫੀਸਦੀ ਵਾਧੇ ਨੂੰ ਕੈਬਨਿਟ ਮੀਟਿੰਗ ਵਿੱਚ ਮਨਜ਼ੂਰੀ ਦੇ ਦਿੱਤੀ ਗਈ ਹੈ। ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਹਾੜੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵੀ ਵਾਧਾ ਕੀਤਾ ਹੈ।