ਸਿਟੀ ਬਿਊਟੀਫੁੱਲ ਦੇ ਨਾਂ ਨਾਲ ਮਸ਼ਹੂਰ ਚੰਡੀਗੜ੍ਹ ਹੁਣ ਸਮਾਰਟ ਸਿਟੀ ਬਣ ਗਿਆ ਹੈ। ਚੰਡੀਗੜ੍ਹ ਦੇਸ਼ ਦਾ ਇੱਕੋ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਸਭ ਤੋਂ ਵੱਧ ਲੋਕ ਸਾਈਕਲਾਂ ਦੀ ਵਰਤੋਂ ਕਰਦੇ ਹਨ। ਪਰ ਚੰਡੀਗੜ੍ਹ ਵਿੱਚ ਸਾਈਕਲ ਸਵਾਰ ਸੁਰੱਖਿਅਤ ਨਹੀਂ ਹਨ। ਕਿਉਂਕਿ ਸ਼ਹਿਰ ਵਿੱਚ ਸੜਕ ਹਾਦਸਿਆਂ ਵਿੱਚ ਸਾਈਕਲ ਸਵਾਰਾਂ ਦੀ ਮੌਤ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚ ਸ਼ਹਿਰ ਚੌਥੇ ਨੰਬਰ ’ਤੇ ਹੈ।
ਚੰਡੀਗੜ੍ਹ, ਪ੍ਰਤੀ ਮਿਲੀਅਨ ਆਬਾਦੀ ਦੇ ਆਧਾਰ ‘ਤੇ ਸਾਈਕਲ ਸਵਾਰਾਂ ਲਈ ਦੇਸ਼ ਦਾ ਚੌਥਾ ਸਭ ਤੋਂ ਖਤਰਨਾਕ ਸ਼ਹਿਰ ਹੈ। ਇਹ ਅੰਕੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਨੇ ਜਾਰੀ ਕੀਤਾ ਹੈ। ਸਾਈਕਲ ਸਵਾਰਾਂ ਲਈ ਅਸੁਰੱਖਿਅਤ ਸ਼ਹਿਰ ‘ਚ ਰਾਜਧਾਨੀ ਦਿੱਲੀ ਪਹਿਲੇ ਨੰਬਰ ‘ਤੇ, ਗੁਜਰਾਤ ਦਾ ਵਡੋਦਰਾ ਦੂਜੇ, ਕੋਲਕਾਤਾ ਤੀਜੇ ਅਤੇ ਚੰਡੀਗੜ੍ਹ ਚੌਥੇ ਨੰਬਰ ‘ਤੇ ਹੈ।
ਹਾਲਾਂਕਿ ਚੰਡੀਗੜ੍ਹ ਵਿੱਚ ਸਾਈਕਲਾਂ ਨੂੰ ਉਤਸ਼ਾਹਿਤ ਕਰਨ ਲਈ ਸਾਈਕਲ ਸ਼ੇਅਰਿੰਗ ਪ੍ਰਾਜੈਕਟ ਤਹਿਤ 2500 ਸਾਈਕਲ ਹਨ, ਜੋ ਸ਼ਹਿਰ ਵਿੱਚ ਸਥਾਪਤ ਵੱਖ-ਵੱਖ ਪੋਸਟਲ ਸਟੇਸ਼ਨਾਂ ’ਤੇ ਰੱਖੇ ਗਏ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੰਜ ਸਾਲਾਂ ਵਿੱਚ ਕਰੀਬ 22 ਕਰੋੜ ਰੁਪਏ ਖਰਚ ਕੇ ਸ਼ਹਿਰ ਵਾਸੀਆਂ ਲਈ ਸਾਈਕਲ ਟਰੈਕ ਤਿਆਰ ਕੀਤੇ ਗਏ ਹਨ। ਤਾਂ ਜੋ ਸਾਈਕਲ ਸਵਾਰ ਸੁਰੱਖਿਅਤ ਰਹਿਣ।
ਇਹ ਵੀ ਪੜ੍ਹੋ : ਸ਼ੈਰੀ ਮਾਨ ਨੇ ਪੋਸਟ ਪਾ ਮੰਗੀ ਮਾਫ਼ੀ, ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਮੇਰੇ ਦਿਲ ਵਿੱਚ ਸੀ ,ਹੈ , ਤੇ ਹਮੇਸ਼ਾ ਰਹੇਗਾ
ਇਹ ਵੀ ਪੜ੍ਹੋ : ਅਰਸ਼ਦੀਪ ਸਿੰਘ ਨੇ ਖਾਲਿਸਤਾਨੀ ਤੇ ਗਦਾਰ ਕਹਿਣ ਵਾਲੇ ਟ੍ਰੋਲਸ ਨੂੰ ਇੰਝ ਦਿੱਤਾ ਕਰਾਰਾ ਜਵਾਬ