ਵੀਰਵਾਰ, ਜੂਨ 26, 2025 03:22 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

QS ਵਰਲਡ ਯੂਨੀਵਰਸਿਟੀ ਰੈਂਕਿੰਗਜ਼-2026 ’ਚ ਭਾਰਤ ‘ਚ ਚੰਡੀਗੜ੍ਹ ਯੂਨੀਵਰਸਿਟੀ ਨੇ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ‘ਚ 16ਵਾਂ ਰੈਂਕ ਕੀਤਾ ਹਾਸਲ

QS ਵਰਲਡ ਯੂਨੀਵਰਸਿਟੀ ਰੈਂਕਿੰਗਜ਼-2026 ’ਚ ਚੰਡੀਗੜ੍ਹ ਯੂਨੀਵਰਸਿਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਦੀਆਂ ਟਾਪ ਦੋ ਫੀਸਦ ਯੂਨੀਵਰਸਿਟੀਆਂ ਦੀ ਸ੍ਰੇਣੀ ਵਿਚ ਜਗ੍ਹਾ ਬਣਾਈ ਹੈਅਤੇ ਦੁਨੀਆਂ ਦੀਆਂ ਟਾਪਯੂਨੀਵਰਸਿਟੀਆਂ ਵਿਚ 575ਵਾਂ ਰੈਂਕ ਹਾਸਲ ਕੀਤਾ ਹੈ।

by Gurjeet Kaur
ਜੂਨ 26, 2025
in Featured News, ਸਿੱਖਿਆ
0

QS ਵਰਲਡ ਯੂਨੀਵਰਸਿਟੀ ਰੈਂਕਿੰਗਜ਼-2026 ’ਚ ਚੰਡੀਗੜ੍ਹ ਯੂਨੀਵਰਸਿਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਦੀਆਂ ਟਾਪ ਦੋ ਫੀਸਦ ਯੂਨੀਵਰਸਿਟੀਆਂ ਦੀ ਸ੍ਰੇਣੀ ਵਿਚ ਜਗ੍ਹਾ ਬਣਾਈ ਹੈਅਤੇ ਦੁਨੀਆਂ ਦੀਆਂ ਟਾਪਯੂਨੀਵਰਸਿਟੀਆਂ ਵਿਚ 575ਵਾਂ ਰੈਂਕ ਹਾਸਲ ਕੀਤਾ ਹੈ।ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਦੇ ਵਿਦਿਆਰਥੀਆਂ ਨੂੰ 2024-25 ਅਕਾਦਮਿਕ ਸੈਸ਼ਨ ਵਿੱਚ 904 ਰਾਸ਼ਟਰੀ ਅਤੇ ਬਹੁ-ਰਾਸ਼ਟਰੀ ਕੰਪਨੀਆਂ ਤੋਂ ਵੱਖ-ਵੱਖ ਸਟ੍ਰੀਮਾਂ ਵਿੱਚ 9500 ਤੋਂ ਵੱਧ ਨੌਕਰੀਆਂ ਦੀਆਂ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ।

ਇਸ ਵਿੱਚ ਸਭ ਤੋਂ ਵੱਡਾ ਅੰਤਰਰਾਸ਼ਟਰੀ ਪੈਕੇਜ 1.74 ਕਰੋੜ ਰੁਪਏ ਹੈ, ਜਦੋਂ ਕਿ ਸਭ ਤੋਂ ਵੱਡਾ ਘਰੇਲੂ ਪੈਕੇਜ 54.75 ਲੱਖ ਰੁਪਏ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋਫੈਸਰ (ਡਾ.) ਆਰ.ਐਸ. ਬਾਵਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ 50 ਤੋਂ ਵੱਧ ਕੰਪਨੀਆਂ ਨੇ 20 ਲੱਖ ਰੁਪਏ ਜਾਂ ਇਸ ਤੋਂ ਵੱਧ ਦੇ ਪੈਕੇਜ ਦੀ ਪੇਸ਼ਕਸ਼ ਕੀਤੀ ਹੈ ਅਤੇ 60 ਤੋਂ ਵੱਧ ਕੰਪਨੀਆਂ ਨੇ ਪ੍ਰਤੀ ਸਾਲ 15 ਲੱਖ ਰੁਪਏ ਤੋਂ ਵੱਧ ਦੇ ਆਫਰ ਦਿੱਤੇ ਹਨ।

ਪ੍ਰੋਫੈਸਰ ਬਾਵਾ ਨੇ 2024-25 ਲਈ ਪਲੇਸਮੈਂਟ ਦੀਆਂ ਮੁੱਖ ਗੱਲਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਰਾਜਸਥਾਨ ਦੀਆਂ 148 ਲੜਕੀਆਂ ਸਮੇਤ 560 ਵਿਦਿਆਰਥੀਆਂ ਨੂੰ ਪ੍ਰਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬ੍ਰਾਂਡਾਂ ਤੋਂ ਨੌਕਰੀ ਦੀਆਂ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 106 ਵਿਦਿਆਰਥੀਆਂ ਨੂੰ ਇੱਕ ਤੋਂ ਵੱਧ ਕੰਪਨੀਆਂ ਤੋਂ ਨੌਕਰੀ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ।

ਉਨ੍ਹਾਂ ਕਿਹਾ ਕਿ ਰਾਜਸਥਾਨ ਦੇ ਜਿਨ੍ਹਾਂ ਵਿਦਿਆਰਥੀਆਂ ਨੂੰ ਆਫਰ ਮਿਲੇ ਹਨ, ਉਨ੍ਹਾਂ ਵਿੱਚ ਐਮ.ਬੀ.ਏ. ਦੀ ਵਿਦਿਆਰਥਣ ਪਿ੍ਰਆਂਸ਼ੂ ਕੰਵਰ ਸ਼ਾਮਲ ਹੈ, ਜਿਸ ਨੂੰ ਫਿਟਜੀ ਈਸਕੂਲ ਪ੍ਰਾਈਵੇਟ ਲਿਮਟਿਡ, ਕਿਊਬਸਟਰ (ਡੀਪੀਡੀ ਟੈਕਨੋਲੋਜੀਜ਼ ਪ੍ਰਾਈਵੇਟ ਲਿਮਟਿਡ) ਅਤੇ ਟਰੱਕਐਕਸ ਟੈਕਨੋਲੋਜੀਜ਼ ਪ੍ਰਾਈਵੇਟ ਲਿਮਟਿਡ ਤੋਂ ਨੌਕਰੀ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ। ਇਸ ਤੋਂ ਇਲਾਵਾ ਬੀ.ਟੈਕ (ਸੀ.ਐਸ.ਈ.) ਦੇ ਵਿਦਿਆਰਥੀ ਕੁਨਾਲ ਵਸ਼ੀਸ਼ਟ ਨੂੰ ਕੇਅਰਲੋਨ ਗਲੋਬਲ ਸੋਲਿਊਸ਼ਨਜ਼ ਇੰਡੀਆ, ਆਈ.ਬੀ.ਐਮ. ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਵੋਕਸਵੈਗਨ ਗਰੁੱਪ ਟੈਕਨੋਲੋਜੀ ਸੋਲਿਊਸ਼ਨਜ਼ ਇੰਡੀਆ ਪ੍ਰਾਈਵੇਟ ਲਿਮਟਿਡ ਤੋਂ ਨੌਕਰੀ ਦੀਆਂ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ।

ਹਨੂੰਮਾਨਗੜ੍ਹ ਦੇ ਵਿਦਿਆਰਥੀਆਂ ਲਈ ਕਈ ਨੌਕਰੀਆਂ ਦੀ ਪੇਸ਼ਕਸ਼
2024-25 ਦੇ ਪਲੇਸਮੈਂਟ ਡਰਾਈਵ ਦੌਰਾਨ, ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਹਨੂੰਮਾਨਗੜ੍ਹ ਦੇ ਵਿਦਿਆਰਥੀਆਂ, ਜਿਨ੍ਹਾਂ ਨੂੰ ਕਈ ਨੌਕਰੀਆਂ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ, ਉਨ੍ਹਾਂ ਵਿੱਚ ਇੱਕ ਬੀ.ਟੈਕ. ਦੀ ਵਿਦਿਆਰਥਣ ਆਚਲ ਸ਼ਾਮਲ ਹੈ, ਜਿਸ ਨੂੰ ਇਨਸੇਡੋ ਇੰਕ ਅਤੇ ਜ਼ੋਰੋਸੌਫਟ ਟੈਕਨੋਲੋਜੀਜ਼ ਪ੍ਰਾਈਵੇਟ ਲਿਮਟਿਡ ਤੋਂ ਨੌਕਰੀ ਦੀ ਪੇਸ਼ਕਸ਼ ਮਿਲੀ। ਵਿਸ਼ੂ ਧਮੀਜਾ, ਕਲਾਊਡ ਕੰਪਿਊਟਿੰਗ (ਆਈ.ਬੀ.ਐਮ. ਦੇ ਸਹਿਯੋਗ ਨਾਲ) ਵਿੱਚ ਬੈਚਲਰ ਆਫ਼ ਇੰਜੀਨੀਅਰਿੰਗ (ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ) ਦੇ ਵਿਦਿਆਰਥੀ, ਜਿਨ੍ਹਾਂ ਨੂੰ ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਅਲਟੂਡੋ ਕੰਸਲਟੈਂਸੀ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਤੋਂ ਨੌਕਰੀ ਦੀ ਪੇਸ਼ਕਸ਼ ਮਿਲੀ ਹੈ।

ਇਸ ਤੋਂ ਇਲਾਵਾ, ਵਿਦਿਆਰਥਣ ਆਯੁਸ਼ੀ ਨੂੰ ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਕੈਪਜੇਮਿਨੀ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀਆਂ ਤੋਂ ਨੌਕਰੀ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ।ਕੈਂਪਸ ਪਲੇਸਮੈਂਟ ਦੌਰਾਨ ਨੌਕਰੀ ਪ੍ਰਾਪਤ ਕਰਨ ਵਾਲੇ ਹਨੂੰਮਾਨਗੜ੍ਹ ਦੇ ਹੋਰ ਵਿਦਿਆਰਥੀਆਂ ਵਿੱਚ ਬੀ.ਟੈਕ (ਸੀ.ਐਸ.ਈ.) ਦੇ ਵਿਦਿਆਰਥੀ ਪਾਰਸ ਗੁਪਤਾ ਸ਼ਾਮਲ ਹਨ, ਜੋ ਕੇ.ਪੀ.ਆਈ.ਟੀ. ਟੈਕਨੋਲੋਜੀਜ਼ ਲਿਮਟਿਡ ਵਿੱਚ ਸ਼ਾਮਲ ਹੋ ਗਏ ਹਨ। ਵੰਸ਼ਿਕਾ ਮਿੱਤਲ, ਬੀ.ਟੈਕ (ਸੀ.ਐਸ.ਈ.) ਦੀ ਵਿਦਿਆਰਥਣ, ਜਿਸ ਨੂੰ ਐਚ.ਸੀ.ਐਲ. ਟੈਕ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਮਿਲੀ ਹੈ ਅਤੇ ਐਮ.ਏ.ਬੀ. ਦੇ ਵਿਦਿਆਰਥੀ ਅਮਨਦੀਪ ਸਿੰਘ ਜਿਨ੍ਹਾਂ ਨੂੰ ਹਿੰਦੁਸਤਾਨ ਪਲੈਟੀਨਮ ਲਿਮਟਿਡ ਤੋਂ ਨੌਕਰੀ ਦੀ ਪੇਸ਼ਕਸ਼ ਮਿਲੀ ਹੈ 50 ਤੋਂ ਵੱਧ ਕੰਪਨੀਆਂ ਨੇ 20 ਲੱਖ ਜਾਂ ਇਸ ਤੋਂ ਵੱਧ ਦੇ ਪੈਕੇਜ ਦੀ ਪੇਸ਼ਕਸ਼ ਕੀਤੀ ਅਤੇ 60 ਤੋਂ ਵੱਧ ਕੰਪਨੀਆਂ ਨੇ ਪ੍ਰਤੀ ਸਾਲ 15 ਲੱਖ ਤੋਂ ਵੱਧ ਦੇ ਆਫਰ ਦਿੱਤੇ ਹਨ।

ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਲਈ ਉੱਚ ਸਿੱਖਿਆ ਦੇ ਸੁਨਹਿਰੀ ਮੌਕੇ
ਚੰਡੀਗੜ੍ਹ ਯੂਨੀਵਰਸਿਟੀ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਮਿਆਰੀ ਉੱਚ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ।ਇਸੇ ਲੜੀ ਤਹਿਤ, ਯੂਨੀਵਰਸਿਟੀ ਸੀਯੂਸੀਈਟੀ 2025 (ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟਰੈਂਸ ਟੈਸਟ) ਰਾਹੀਂ ਵਿਦਿਆਰਥੀਆਂ ਨੂੰ 210 ਕਰੋੜ ਪਏ ਦੀ ਸਕਾਲਰਸ਼ਿਪ ਪ੍ਰਦਾਨ ਕਰ ਰਹੀ ਹੈ। ਸੀਯੂਸੀਈਟੀ ਇੱਕ ਸ਼ਾਨਦਾਰ ਪਹਿਲਕਦਮੀ ਹੈ, ਜਿਸ ਰਾਹੀਂ ਵਿਦਿਆਰਥੀ 100 ਪ੍ਰਤੀਸ਼ਤ ਤੱਕ ਸਕਾਲਰਸ਼ਿਪ ਪ੍ਰਾਪਤ ਕਰਕੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਮਿਆਰੀ ਉੱਚ ਸਿੱਖਿਆ ਪ੍ਰਾਪਤ ਕਰ ਸਕਦੇ ਹਨ।

ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਨੇ 2012 ਤੋਂ ਹੁਣ ਤੱਕ 1.30 ਲੱਖ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਹੈ, ਜਿਨ੍ਹਾਂ ਵਿੱਚੋਂ 53,145 ਵਿਦਿਆਰਥੀਆਂ ਨੂੰ ਪਿਛਲੇ 5 ਸਾਲਾਂ ਵਿੱਚ ਲਾਭ ਮਿਲਿਆ ਹੈ।ਇਨ੍ਹਾਂ ਵਿੱਚ ਭਾਰਤ ਦੇ 28 ਰਾਜਾਂ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਸਮੇਤ ਵਿਦੇਸ਼ੀ ਵਿਦਿਆਰਥੀ ਵੀ ਸ਼ਾਮਲ ਹਨ।ਪ੍ਰੋ.ਬਾਵਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਸਾਲ 2025 ਵਿੱਚ ਸਕਾਲਰਸ਼ਿਪ ਲਈ ਕੁੱਲ 210 ਕਰੋੜ ਪਏ ਅਲਾਟ ਕੀਤੇ ਹਨ।

ਇਸ ਵਿੱਚੋਂ 170 ਕਰੋੜ ਪਏ ਦੀ ਸਕਾਲਰਸ਼ਿਪ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਲਈ ਹੈ, ਜਦੋਂ ਕਿ 40 ਕਰੋੜ ਪਏ ਚੰਡੀਗੜ੍ਹ ਯੂਨੀਵਰਸਿਟੀ ਦੇ ਲਖਨਊ ਕੈਂਪਸ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ।ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਦੀ ਵੈੱਬਸਾਈਟ (https://www.cuchd.in/scholarship/)’ਤੇ ਜਾ ਕੇ ਆਸਾਨੀ ਨਾਲ ਅਪਲਾਈ ਕਰ ਸਕਦੇ ਹਨ।ਇਸ ਤੋਂ ਇਲਾਵਾ, ਯੂਨੀਵਰਸਿਟੀ ਨੇ ਆਰਮਡ ਫੋਰਸਿਜ਼ ਐਜੂਕੇਸ਼ਨ ਵੈੱਲਫੇਅਰ ਸਕੀਮ ਅਤੇ ਸ਼ਹੀਦ ਕੈਪਟਨ ਵਿਕਰਮ ਬੱਤਰਾ ਸਕਾਲਰਸ਼ਿਪ ਤਹਿਤ 5,723 ਵਿਦਿਆਰਥੀਆਂ ਨੂੰ ਰੱਖਿਆ ਸਕਾਲਰਸ਼ਿਪ ਵਜੋਂ 5.70 ਕਰੋੜ ਪਏ ਪ੍ਰਦਾਨ ਕੀਤੇ ਹਨ। ਇਹ ਸੈਨਿਕ ਪਰਿਵਾਰਾਂ ਦੀ ਸਿੱਖਿਆ ਲਈ ਯੂਨੀਵਰਸਿਟੀ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਸ਼ਾਨਦਾਰ ਪਲੇਸਮੈਂਟ ਰਿਕਾਰਡ
ਅਕਾਦਮਿਕ ਸੈਸ਼ਨ 2024-25 ਦੀ ਪਲੇਸਮੈਂਟ ਜਾਣਕਾਰੀ ਸਾਂਝੀ ਕਰਦੇ ਹੋਏ, ਪ੍ਰੋ. (ਡਾ.) ਬਾਵਾ ਨੇ ਕਿਹਾ ਕਿ ਅਕਾਦਮਿਕ ਉੱਤਮਤਾ ਅਤੇ ਬਿਹਤਰੀਨ ਪਲੇਸਮੈਂਟ ਰਿਕਾਰਡ ਦੇ ਕਾਰਨ ਚੰਡੀਗੜ੍ਹ ਯੂਨੀਵਰਸਿਟੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬ੍ਰਾਂਡਾਂ ਅਤੇ ਬਹੁ੍ਰਾਸ਼ਟਰੀ ਕੰਪਨੀਆਂ ਦੀ ਪਸੰਦੀਦਾ ਥਾਂ ਬਣ ਗਈ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੱਖ੍ਵੱਖ ਸਟ੍ਰੀਮਾਂ ਵਿੱਚ ਪਲੇਸਮੈਂਟ ਡਰਾਈਵ ਦੌਰਾਨ 904 ਕੰਪਨੀਆਂ ਤੋਂ 9500 ਜੌਬ ਆਫਰ ਮਿਲੇ, ਜਿਸ ਵਿੱਚ ਸਭ ਤੋਂ ਉੱਚਾ ਅੰਤਰਰਾਸ਼ਟਰੀ ਪੈਕੇਜ 1.74 ਕਰੋੜ ਜਦੋਂ ਕਿ ਸਭ ਤੋਂ ਉੱਚਾ ਘਰੇਲੂ ਪੈਕੇਜ 54.75 ਲੱਖ ਪਏ ਰਿਹਾ। ਇਸ ਤੋਂ ਇਲਾਵਾ, 31 ਕੰਪਨੀਆਂ ਨੇ 20 ਲੱਖ ਤੋਂ ਵੱਧ ਅਤੇ 52 ਕੰਪਨੀਆਂ ਨੇ 15 ਲੱਖ ਤੋਂ ਵੱਧ ਦੇ ਪੈਕੇਜ ਆਫਰ ਕੀਤੇ, ਜਿਸ ਨਾਲ ਵਿਦਿਆਰਥੀ ਆਪਣੀ ਮਨਪਸੰਦ ਨੌਕਰੀ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੇ।

ਉਨ੍ਹਾਂ ਕਿਹਾ, ਚੰਡੀਗੜ੍ਹ ਯੂਨੀਵਰਸਿਟੀ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਅਜਿਹੇ ਖਿਡਾਰੀ ਤਿਆਰ ਕੀਤੇ ਹਨ, ਜਿਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਤੀਯੋਗਤਾਵਾਂ ਵਿੱਚ ਨਾ ਸਿਰਫ਼ ਭਾਰਤ ਦੀ ਨੁਮਾਇੰਦਗੀ ਕੀਤੀ ਹੈ, ਬਲਕਿ ਭਾਰਤ ਨੂੰ ਮਾਣ ਵੀ ਦਿਵਾਇਆ ਹੈ। 2024 ਵਿੱਚ ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਖਿਡਾਰੀ ਅਰਸ਼ਦੀਪ ਸਿੰਘ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਹਨ।

ਇਸੇ ਤਰ੍ਹਾਂ, ਅਰਜੁਨ ਪੁਰਸਕਾਰ ਜੇਤੂ ਪਵਨ ਸਹਿਰਾਵਤ ਜੋ ਭਾਰਤੀ ਕਬੱਡੀ ਟੀਮ ਦੇ ਕਪਤਾਨ ਹਨ ਅਤੇ ਭਾਰਤੀ ਹਾਕੀ ਦੇ ਖਿਡਾਰੀ ਸੰਜੇ ਜੋ ਪੈਰਿਸ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਹਿੱਸਾ ਸਨ, ਉਨ੍ਹਾਂ ਤੋਂ ਇਲਾਵਾ ਕਈ ਹੋਰ ਭਾਰਤੀ ਐਥਲੀਟ ਵੀ ਸ਼ਾਮਲ ਹਨ, ਜਿਨ੍ਹਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ।ਹਨੂੰਮਾਨਗੜ੍ਹ ਦੀ ਰਹਿਣ ਵਾਲੀ ਇੰਦਰਾ, ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਬੀ.ਪੀ.ਐੱਡ ਦੇ ਦੂਜੇ ਸਾਲ ਦੀ ਵਿਦਿਆਰਥਣ ਹੈ ਅਤੇ ਵਾਲੀਬਾਲ ਦੀ ਖਿਡਾਰਨ ਹੈ। ਉਸ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਖੇਡਾਂ ਵਿੱਚ ਚਾਂਦੀ ਦਾ ਤਗਮਾ ਅਤੇ ਖੇਲੋ ਇੰਡੀਆ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤਿਆ ਹੈ।

ਚੰਡੀਗੜ੍ਹ ਯੂਨੀਵਰਸਿਟੀ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼-2024 ਵਿੱਚ ਸਭ ਤੋਂ ਵੱਧ 71 ਤਗਮਿਆਂ ਦੇ ਨਾਲ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ ਜਿੱਤਣ ਵਾਲੀ ਪਹਿਲੀ ਨਿੱਜੀ ਯੂਨੀਵਰਸਿਟੀ ਬਣਨ ਦਾ ਮਾਣ ਹਾਸਲ ਕੀਤਾ ਹੈ। 2023-24 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਕੁੱਲ 543 ਤਗਮੇ ਜਿੱਤੇ। ਯੂਨੀਵਰਸਿਟੀ ਨੇ ਖਿਡਾਰੀਆਂ ਲਈ 3.84 ਕਰੋੜ ਦੀ ਮੇਜਰ ਧਿਆਨ ਚੰਦ ਸਕਾਲਰਸ਼ਿਪ ਸਮੇਤ 8.5 ਕਰੋੜ ਪਏ ਦਾ ਸਾਲਾਨਾ ਬਜਟ ਅਲਾਟ ਕੀਤਾ ਹੈ, ਜਿਸ ਨਾਲ 1183 ਵਿਦਿਆਰਥੀਆਂ ਨੂੰ ਲਾਹਾ ਮਿਲ ਰਿਹਾ ਹੈ, ਜਿਨ੍ਹਾਂ ਵਿੱਚ 562 ਲੜਕੀਆਂ ਸ਼ਾਮਲ ਹਨ।

ਚੰਡੀਗੜ੍ਹ ਯੂਨੀਵਰਸਿਟੀ ਦੀ ਗਲੋਬਲ ਰੈਂਕਿੰਗ ਵਿੱਚ ਲਗਾਤਾਰ ਪ੍ਰਗਤੀ ’ਤੇ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰੋ. ਬਾਵਾ ਨੇ ਕਿਹਾ, ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗਜ਼-2026 ’ਚ ਚੰਡੀਗੜ੍ਹ ਯੂਨੀਵਰਸਿਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਦੀਆਂ ਟਾਪ ਦੋ ਫੀਸਦ ਯੂਨੀਵਰਸਿਟੀਆਂ ਦੀ ਸ੍ਰੇਣੀ ਵਿਚ ਜਗ੍ਹਾ ਬਣਾਈ ਹੈ।ਇਸ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੁਨੀਆਂ ਦੀਆਂ ਟਾਪ 600 ਯੂਨੀਵਰਸਿਟੀਆਂ ਵਿਚ ਸ਼ਾਮਲ ਹੋ ਗਈ ਹੈ ਅਤੇ ਵਿਸ਼ਵ ਪੱਧਰ ’ਤੇ ਚੰਡੀਗੜ੍ਹ ਯੂਨੀਵਰਸਿਟੀ ਨੇ 125 ਸਥਾਨਾਂ ਦਾ ਸ਼ਾਨਦਾਰ ਸੁਧਾਰ ਕਰਦੇ ਹੋਏ 575ਵਾਂ ਰੈਂਕ ਹਾਸਲ ਕੀਤਾ ਹੈ।

ਇਸ ਦੇ ਇਲਾਵਾ ਭਾਰਤੀ ਯੂਨੀਵਰਸਿਟੀਆਂ ਦੀ ਰੈਂਕਿੰਗ ਜਿਸ ਵਿੱਚ ਚੋਟੀ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਸ਼ਾਮਲ ਹਨ ਵਿਚ ਚੰਡੀਗੜ੍ਹ ਯੂਨੀਵਰਸਿਟੀ 18ਵੇਂ ਸਥਾਨ ਤੋਂ 16ਵੇਂ ਸਥਾਨ ’ਤੇ ਪਹੁੰਚ ਗਈ ਹੈ।ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2026 ’ਚ ਭਾਰਤ ਦੀਆਂ ਕੁੱਲ 54 ਯੂਨੀਵਰਸਿਟੀਆਂ ਸ਼ਾਮਲ ਹਨ।ਡਾ. (ਪ੍ਰੋ.) ਬਾਵਾ ਨੇ ਅੱਗੇ ਕਿਹਾ, ਚੰਡੀਗੜ੍ਹ ਯੂਨੀਵਰਸਿਟੀ ਨੂੰ ਰਾਸ਼ਟਰੀ ਮੁਲਾਂਕਣ ਅਤੇ ਪ੍ਰਤਿਆਇਨ ਪ੍ਰੀਸ਼ਦ (NACC) ਦੁਆਰਾ ਏ ਪਲੱਸ ਰੇਟਿੰਗ ਦਿੱਤੀ ਗਈ ਹੈ, ਜਿਸ ਨਾਲ ਇਹ NACC ਏ ਪਲੱਸਪ੍ਰਾਪਤ ਕਰਨ ਵਾਲੀ ਭਾਰਤ ਦੀਆਂ ਸਿਖਰਲੀਆਂ 5 ਫੀਸਦੀ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋ ਗਈ ਹੈ। ਸੀਯੂ ਨੂੰ ਅਮਰੀਕਾ ਸਥਿਤ ਇੰਜੀਨੀਅਰਿੰਗ ਅਤੇ ਤਕਨਾਲੋਜੀ ਪ੍ਰਤਿਆਇਨ ਬੋਰਡ (ABET) ਤੋਂ ਵੀ ਮਾਨਤਾ ਪ੍ਰਾਪਤ ਹੈ, ਜਿਸ ਨਾਲ ਇਹ ਮਾਨਤਾ ਪ੍ਰਾਪਤ ਇੰਜੀਨੀਅਰਿੰਗ ਪ੍ਰੋਗਰਾਮਾਂ ਵਾਲੀਆਂ ਸਿਖਰਲੀਆਂ 0.1%ਭਾਰਤੀ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋ ਗਈ ਹੈ। ਇਸ ਨੂੰ ਰਾਸ਼ਟਰੀ ਪ੍ਰਤਿਆਇਨ ਬੋਰਡ (NBA) ਦੁਆਰਾ ਵੀ ਮਾਨਤਾ ਪ੍ਰਾਪਤ ਹੈ।

ਡਾ. ਬਾਵਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਵਿੱਚ 1300 ਤੋਂ ਵੱਧ ਵਿਜ਼ਿਟਿੰਗ ਇੰਟਰਨੈਸ਼ਨਲ ਫੈਕਲਟੀ ਮੈਂਬਰ ਹਨ, ਜਿਨ੍ਹਾਂ ਵਿੱਚ 560 ਇੰਟਰਨੈਸ਼ਨਲ ਰਿਸਰਚ ਨੈੱਟਵਰਕ ਸਕਾਲਰ ਸ਼ਾਮਲ ਹਨ। ਸੀਯੂ ਵਿੱਚ 60 ਰਿਸਰਚ ਸੈਂਟਰ ਹਨ ਅਤੇ 65 ਦੇਸ਼ਾਂ ਦੇ 3,000 ਵਿਦਿਆਰਥੀ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਅਕਾਦਮਿਕ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਆਪਣੀ ਸਿੱਖਿਆ ਨੂੰ ਅੱਗੇ ਵਧਾਉਣ ਲਈ ਉੱਚ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਦਾ ਦੌਰਾ ਕਰ ਚੁੱਕੇ ਹਨ।ਸੀਯੂ ਦਾ ਵਿਸ਼ਾਲ ਰਿਸਰਚ ਨੈੱਟਵਰਕ ਸਿਰਫ ਭਾਰਤ ਤੱਕ ਹੀ ਸੀਮਤ ਨਹੀਂ ਹੈ, ਬਲਕਿ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਗਲੋਬਲ ਅਕਾਦਮਿਕ ਅਤੇ ਰਿਸਰਚ ਐਕਸਪੋਜ਼ਰ ਦੇਣ ਲਈ ਉੱਚ ਦਰਜ਼ੇ ਦੀਆਂ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਦੇ ਨਾਲ 550 ਅੰਤਰਰਾਸ਼ਟਰੀ ਸਹਿਯੋਗ ਸਥਾਪਿਤ ਕੀਤੇ ਹਨ।

ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਰਾਜਧਾਨੀ ਖੇਤਰ (ਐਸਸੀਆਰ) ਲਖਨਊ ਵਿੱਚ ਭਾਰਤ ਦਾ ਪਹਿਲਾ ਏਆਈ ਸੰਵਰਧਿਤ ਭਵਿੱਖਵਾਦੀ ਕੈਂਪਸ ਪੇਸ਼ ਕਰ ਰਹੀ ਹੈ। ਜਿਸਨੂੰ ਯੂਜੀਸੀ ਦੀ ਮਾਨਤਾ ਪ੍ਰਾਪਤ ਹੈ ਅਤੇ ਜੋ ਅਕਾਦਮਿਕ ਸੈਸ਼ਨ 2025-26 ਤੋਂ ਇੰਜੀਨੀਅਰਿੰਗ, ਕੰਪਿਊਟਰ ਸਾਇੰਸ, ਬਿਜ਼ਨਸ ਮੈਨੇਜਮੈਂਟ, ਹੈਲਥ ਅਤੇ ਲਾਈਫ ਸਾਇੰਸਿਜ਼, ਹਿਊਮੈਨਿਟੀਜ਼ ਅਤੇ ਲੀਗਲ ਸਟੱਡੀਜ਼ ਵਰਗੀਆਂ ਛੇ ਸਟ੍ਰੀਮਾਂ ਵਿੱਚ ਕੁੱਲ 50 ਕੋਰਸ ਸ਼ੁਰੂ ਕਰ ਰਹੀ ਹੈ।
ਸੀਯੂ ਦੇ ਉਦਯੋਗ ਅਕਾਦਮਿਕ ਇੰਟਰਫੇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ, ਪ੍ਰੋਫੈਸਰ (ਡਾ.) ਆਰ ਐਸ ਬਾਵਾ ਨੇ ਕਿਹਾ, ਚੰਡੀਗੜ੍ਹ ਯੂਨੀਵਰਸਿਟੀ ਦਾ ਉਦਯੋਗ ਸੰਰੇਖਿਤ ਅਕਾਦਮਿਕ ਨੌਜਵਾਨਾਂ ਨੂੰ ਉਦਯੋਗ ਮੁਖੀ ਭਵਿੱਖ ਦੇ ਅਕਾਦਮਿਕ ਪ੍ਰੋਗਰਾਮ ਪ੍ਰਦਾਨ ਕਰਕੇ ਉਤਸ਼ਾਹਿਤ ਕਰਦਾ ਹੈ। ਚੰਡੀਗੜ੍ਹ ਯੂਨੀਵਰਸਿਟੀ ਵਿੱਚ 30 ਤੋਂ ਵੱਧ ਉਦਯੋਗ ਪ੍ਰਾਯੋਜਿਤ ਉੱਨਤ ਖੋਜ ਪ੍ਰਯੋਗਸ਼ਾਲਾਵਾਂ ਅਤੇ ਮਾਈਕ੍ਰੋਸਾਫਟ, ਸਿਸਕੋ, ਹੁੰਡਈ, ਟੈਕ ਮਹਿੰਦਰਾ, ਕੈਪਜੇਮਿਨੀ ਅਤੇ ਆਈਬੀਐਮ ਵਰਗੇ ਪ੍ਰਮੁੱਖ ਬਹੁ੍ਰਾਸ਼ਟਰੀ ਨਿਗਮਾਂ ਦੁਆਰਾ ਸਥਾਪਿਤ 32 ਸੈਂਟਰ ਆਫ਼ ਐਕਸੀਲੈਂਸ ਵੀ ਹਨ।

ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ, ਚੰਡੀਗੜ੍ਹ ਯੂਨੀਵਰਸਿਟੀ ਨੇ ਮਾਈਕ੍ਰੋਸਾਫਟ ਇਨੋਵੇਸ਼ਨ ਸੈਂਟਰ, ਗੂਗਲ ਐਂਡਰਾਇਡ ਲੈਬ, ਕਲਾਊਡ ਕੰਪਿਊਟਿੰਗ ਲੈਬ, ਓਰੇਕਲ ਅਕੈਡਮੀ, ਟੈਕ ਮਹਿੰਦਰਾ ਆਈਐਮਐਸ ਅਕੈਡਮੀ, ਯੂਨੀਸਿਸ ਇਨੋਵੇਸ਼ਨ ਲੈਬ, ਈਐਮਸੀ ਅਕਾਦਮਿਕ ਅਲਾਇੰਸ, ਮਾਈਕ੍ਰੋਸਾਫਟ ਗਲੋਬਲ ਟੈਕਨੀਕਲ ਸਪੋਰਟ ਸੈਂਟਰ, ਰੈੱਡ ਹੈਟ ਅਕੈਡਮੀ ਲੈਬ, ਐਸਏਪੀ ਨੈਕਸਟ ਜੈਨ ਲੈਬ, ਇਨਫੋਰ ਲੈਬ ਅਤੇ ਮਾਈਕ੍ਰੋਸਾਫਟ ਐਜ਼ਿਊਰ ਐਲਏਏਐਸ (ਲਰਨਿੰਗ ਐਜ਼ ਏ ਸਰਵਿਸ) ਪਲੇਟਫਾਰਮ, ਬੀਓਟੀ ਲੈਬ, ਬੌਸ਼ ਬਿ੍ਰਜ ਸੈਂਟਰ ਅਤੇ ਸਿਸਕੋ ਨੈੱਟਵਰਕਿੰਗ ਲੈਬ ਵਰਗੇ ਪ੍ਰਮੁੱਖ ਦਿੱਗਜਾਂ ਨਾਲ ਸਹਿਯੋਗ ਕੀਤਾ ਹੈ ਜੋ ਵਿਦਿਆਰਥੀਆਂ ਨੂੰ ਉੱਚ ਤਕਨੀਕੀ ਪ੍ਰਯੋਗਸ਼ਾਲਾਵਾਂ ਦੇ ਨਾਲ ਪ੍ਰੈਕਟੀਕਲ ਸਿਖਲਾਈ ਪ੍ਰਦਾਨ ਕਰਦੇ ਹਨ।

ਚੰਡੀਗੜ੍ਹ ਯੂਨੀਵਰਸਿਟੀ ਵਰਚੂਸਾ ਦੇ ਸਹਿਯੋਗ ਨਾਲ ਕਲਾਊਡ ਕੰਪਿਊਟਿੰਗ ਵਿੱਚ ਮੁਹਾਰਤ ਦੇ ਨਾਲ ਕੰਪਿਊਟਰ ਸਾਇੰਸ ਵਿੱਚ ਮਾਸਟਰ ਆਫ਼ ਇੰਜੀਨੀਅਰਿੰਗ ਪ੍ਰੋਗਰਾਮ ਪ੍ਰਦਾਨ ਕਰਦੀ ਹੈ, ਜੋ ਇਸਨੂੰ ਭਾਰਤ ਵਿੱਚ ਸਭ ਤੋਂ ਵੱਧ ਮੰਗ ਵਾਲੇ ਸੀਐਸਈ-ਸੀਸੀ ਪ੍ਰੋਗਰਾਮਾਂ ਵਿੱਚੋਂ ਇੱਕ ਬਣਾਉਂਦਾ ਹੈ। ਸੀਯੂ ਨੇ ਕੋਫੋਰਜ ਨਾਲ ਸਹਿਯੋਗ ਕੀਤਾ ਹੈ।ਚੰਡੀਗੜ੍ਹ ਯੂਨੀਵਰਸਿਟੀ ਉੱਭਰ ਰਹੇ ਖੇਤਰਾਂ ਜਿਵੇਂ ਕਿ ਏਆਈ, ਬਲਾਕਚੈਨ, ਬਿਗ ਡਾਟਾ, ਐਨਾਲਿਟਿਕਸ ਅਤੇ ਫਿਨਟੈਕ, ਮਸ਼ੀਨ ਲਰਨਿੰਗ, ਵਰਚੁਅਲ ਰਿਐਲਿਟੀ, ਆਈਓਟੀ, ਬਾਇਓਇਨਫੋਰਮੈਟਿਕਸ, ਸੂਚਨਾ ਅਤੇ ਨੈੱਟਵਰਕ ਸੁਰੱਖਿਆ, ਗਿ੍ਰਡ ਕੰਪਿਊਟਿੰਗ, ਸਟ੍ਰਕਚਰਲ ਇੰਜੀਨੀਅਰਿੰਗ, ਜੀਓਟੈਕਨੀਕਲ ਇੰਜੀਨੀਅਰਿੰਗ, ਟ੍ਰਾਂਸਪੋਰਟੇਸ਼ਨ ਇੰਜੀਨੀਅਰਿੰਗ, ਨਿਰਮਾਣ ਤਕਨਾਲੋਜੀ, ਵਾਤਾਵਰਣ ਇੰਜੀਨੀਅਰਿੰਗ, ਜੀਆਈਐਸ, ਜਲ ਸਰੋਤ ਇੰਜੀਨੀਅਰਿੰਗ ਆਦਿ ਵਿੱਚ ਅਕਾਦਮਿਕ ਪ੍ਰੋਗਰਾਮ ਪ੍ਰਦਾਨ ਕਰਦੀ ਹੈ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਉਦਯੋਗ ਦੇ ਦਿੱਗਜਾਂ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ।

Tags: chandigarh newslatest newslatest Updatepropunjabnewspropunjabtv
Share197Tweet123Share49

Related Posts

ਟਰੱਕ ਡਰਾਈਵਰ ਦੇ ਪੁੱਤ ਨੇ ਇੰਗਲੈਂਡ ਦੌਰੇ ਦੌਰਾਨ ਕ੍ਰਿਕਟ ਜਗਤ ‘ਚ ਬਣਾਇਆ ਆਪਣਾ ਵੱਖਰਾ ਨਾਂ

ਜੂਨ 26, 2025

ਮੋਹਾਲੀ ਕੋਰਟ ਨੇ ਪੇਸ਼ੀ ਮਗਰੋਂ ਬਿਕਰਮ ਮਜੀਠੀਆ ਮਾਮਲੇ ‘ਚ ਸੁਣਾਇਆ ਫੈਸਲਾ

ਜੂਨ 26, 2025

ਮੇਰਠ ਤੋਂ ਬਾਅਦ ਹੁਣ ਪੰਜਾਬ ‘ਦੇ ਇਸ ਸ਼ਹਿਰ ਨੀਲੇ ਡ੍ਰਮ ‘ਚ ਮਿਲੀ ਲਾਸ਼

ਜੂਨ 26, 2025

ਖੇਤਾਂ ਚੋਂ ਕੰਮ ਕਰ ਘਰੇ ਆਇਆ ਪਤੀ, ਪਤਨੀ ਨੂੰ ਦੇਖਦੇ ਹੀ ਚੁੱਕਿਆ ਖੌਫ਼ਨਾਕ ਕਦਮ

ਜੂਨ 26, 2025

ਅੱਜ ਕੋਰਟ ‘ਚ ਪੇਸ਼ ਕੀਤੇ ਜਾਣਗੇ ਬਿਕਰਮ ਮਜੀਠੀਆ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਤਹਿਤ ਦਰਜ ਹੋਈ FIR

ਜੂਨ 26, 2025

Weather Update: ਪੰਜਾਬ ਦੇ ਇਹਨਾਂ ਜ਼ਿਲਿਆਂ ‘ਚ ਮੀਂਹ ਦਿਖਾਏਗਾ ਆਪਣਾ ਜ਼ੋਰ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਜੂਨ 26, 2025
Load More

Recent News

ਟਰੱਕ ਡਰਾਈਵਰ ਦੇ ਪੁੱਤ ਨੇ ਇੰਗਲੈਂਡ ਦੌਰੇ ਦੌਰਾਨ ਕ੍ਰਿਕਟ ਜਗਤ ‘ਚ ਬਣਾਇਆ ਆਪਣਾ ਵੱਖਰਾ ਨਾਂ

ਜੂਨ 26, 2025

ਮੋਹਾਲੀ ਕੋਰਟ ਨੇ ਪੇਸ਼ੀ ਮਗਰੋਂ ਬਿਕਰਮ ਮਜੀਠੀਆ ਮਾਮਲੇ ‘ਚ ਸੁਣਾਇਆ ਫੈਸਲਾ

ਜੂਨ 26, 2025

ਮੇਰਠ ਤੋਂ ਬਾਅਦ ਹੁਣ ਪੰਜਾਬ ‘ਦੇ ਇਸ ਸ਼ਹਿਰ ਨੀਲੇ ਡ੍ਰਮ ‘ਚ ਮਿਲੀ ਲਾਸ਼

ਜੂਨ 26, 2025

QS ਵਰਲਡ ਯੂਨੀਵਰਸਿਟੀ ਰੈਂਕਿੰਗਜ਼-2026 ’ਚ ਭਾਰਤ ‘ਚ ਚੰਡੀਗੜ੍ਹ ਯੂਨੀਵਰਸਿਟੀ ਨੇ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ‘ਚ 16ਵਾਂ ਰੈਂਕ ਕੀਤਾ ਹਾਸਲ

ਜੂਨ 26, 2025

ਖੇਤਾਂ ਚੋਂ ਕੰਮ ਕਰ ਘਰੇ ਆਇਆ ਪਤੀ, ਪਤਨੀ ਨੂੰ ਦੇਖਦੇ ਹੀ ਚੁੱਕਿਆ ਖੌਫ਼ਨਾਕ ਕਦਮ

ਜੂਨ 26, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.