ਇੱਕ ਚੰਗੀ ਯੂਨੀਵਰਸਿਟੀ ਤੋਂ ਮਿਆਰੀ ਉੱਚ ਸਿੱਖਿਆ ਹਾਸਲ ਕਰਨਾ ਹਰੇਕ ਵਿਦਿਆਰਥੀ ਦਾ ਸੁਪਨਾ ਹੁੰਦਾ ਹੈ।ਚੰਡੀਗੜ੍ਹ ਯੂਨੀਵਰਸਿਟੀ ਨੇ ਅਜਿਹੇ ਹੋਣਹਾਰ ਤੇ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟਰੇਂਸ ਟੈਸਟ-2025 (ਸੀਯੂਸੀਈਟੀ-2025) ਦੇ ਮਾਧਿਅਮ ਰਾਹੀਂ 210 ਕਰੋੜ ਰੁਪਏ ਦਾ ਸਕਾਲਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਨ੍ਹਾਂ ਵਿਚਾਰਾਂ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) RS ਬਾਵਾ ਨੇ ਫਿਰੋਜ਼ਪੁਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਪ੍ਰੋ. (ਡਾ.) RS ਬਾਵਾ ਨੇ ਕਿਹਾ ਕਿ 2012 ਵਿਚ ਆਪਣੀ ਸਥਾਪਨਾ ਤੋਂ ਬਾਅਦ ਤੱਕ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਵੱਲੋਂ ਸੀਯੂਸੀਈਟੀ ਸਕਾਲਰਸ਼ਿਪ ਰਾਹੀਂ 1 ਲੱਖ 30 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਜੋਕਿ 28 ਵੱਖ-ਵੱਖ ਸੂਬਿਆਂ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਤ ਸਨ। ਮੌਜੂਦਾ ਸਮੇਂ ਪੰਜਾਬ ਦੇ 10,800 ਵਿਦਿਆਰਥੀ ਆਪਣੀ ਸਿੱਖਿਆ ਹਾਸਲ ਕਰ ਰਹੇ ਹਨ, ਜਿਨ੍ਹਾਂ ਵਿਚ 2023-24 ਅਕਾਦਮਿਕ ਸੈਸ਼ਨ ਦੌਰਾਨ 2192 ਵਿਦਿਆਰਥੀ ਸੀਯੂਸੀਈਟੀ-2023-24 ਸਕਾਲਰਸ਼ਿਪ ਰਾਹੀਂ ਆਪਣੀ ਸਿੱਖਿਆ ਹਾਸਲ ਕਰ ਰਹੇ ਹਨ। ਇਨ੍ਹਾਂ ਵਿਚ ਪੰਜਾਬ ਦੇ 54 ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਵੀ ਪ੍ਰਦਾਨ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਹਰ ਸਾਲ ਵਿਦਿਆਰਥੀਆਂ ਲਈ ਸੀਯੂਸੀਈਟੀ ਸਕਾਲਰਸ਼ਿਪ 210 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਜਾਂਦਾ ਹੈ, ਜਿਸ ਵਿਚ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਕੈਂਪਸ ਲਈ 170 ਕਰੋੜ ਰੁਪਏ ਤੇ ਚੰਡੀਗੜ੍ਹ ਯੂਨੀਵਰਸਿਟੀ, ਲਖਨਊ ਕੈਂਪਸ ਲਈ 40 ਕਰੋੜ ਰੁਪਏ ਸ਼ਾਮਲ ਹਨ। CUCET-2025 ਦੇ ਚਾਹਵਾਨ ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਦੀ ਵੈਬਸਾਈਟ (https://www.cuchd.in/scholarship/) ’ਤੇ ਜਾ ਕੇ ਅਸਾਨੀ ਨਾਲ ਅਪਲਾਈ ਕਰ ਸਕਦੇ ਹਨ।
ਦੇਸ਼ ਦੇ ਹੋਰ ਵੀ ਖੇਤਰਾਂ ਤੋਂ ਇਲਾਵਾ ਵਿਦੇਸ਼ਾਂ ਦੇ ਵਿਦਿਆਰਥੀ ਵੀ ਲਖਨਊ (SCR) ਦੇ ਨਵੇਂ ਕੈਂਪਸ ਵਿਚ ਸਕਾਲਰਸ਼ਿਪ ਦਾ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ, ਯੂਨੀਵਰਸਿਟੀ ਨੇ ਆਰਮਡ ਫੋਰਸਿਜ਼ ਐਜੂਕੇਸ਼ਨ ਵੈੱਲਫੇਅਰ ਸਕੀਮ ਅਤੇ ਸ਼ਹੀਦ ਕੈਪਟਨ ਵਿਕਰਮ ਬੱਤਰਾ ਸਕਾਲਰਸ਼ਿਪ ਤਹਿਤ 5,723 ਵਿਦਿਆਰਥੀਆਂ ਨੂੰ ਰੱਖਿਆ ਸਕਾਲਰਸ਼ਿਪ ਵਜੋਂ 5.70 ਕਰੋੜ ਪਏ ਪ੍ਰਦਾਨ ਕੀਤੇ ਹਨ। ਇਹ ਸਕਾਲਰਸ਼ਿਪ ਸੈਨਿਕ ਪਰਿਵਾਰਾਂ ਦੀ ਸਿੱਖਿਆ ਲਈ ਯੂਨੀਵਰਸਿਟੀ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੀ ਹੈ।
CU ਵਿਚ ਕੈਂਪਸ ਪਲੇਸਮੈਂਟ ਡਰਾਈਵ 2024-25 ਦੇ ਅੰਕੜੇ ਸਾਂਝੇ ਕਰਦੇ ਹੋਏ ਪ੍ਰੋ. (ਡਾ.) ਆਰਐੱਸ ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਇੱਕ ਵਾਰ ਫਿਰ 904 ਬਹੁ-ਕੌਮੀ ਕੰਪਨੀਆਂ ਤੇ ਕਾਰਪੋਰੇਟ ਦੋਵਾਂ ਲਈ ਇੱਕ ਚੰਗੇ ਵਿਕਲਪ ਵਜੋਂ ਉਭਰੀ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ’ਚ 2023-24 ਬੈੱਚ ਦੇ ਕੁੱਲ 9124 ਨੌਕਰੀਆਂ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ, ਜਿਸ ਨਾਲ ਕਈ ਵਿਦਿਆਰਥੀ ਆਪਣੀ ਸੁਪਨੇ ਦੀ ਨੌਕਰੀ ਪਾਉਣ ’ਚ ਕਾਮਯਾਬ ਹੋਏ ਹਨ। ਪਿਛਲੇ ਸਾਲ, ਇੱਕ ਵਿਦਿਆਰਥੀ ਨੂੰ 1.74 ਕਰੋੜ ਰੁਪਏ ਦਾ ਪੈਕਜ ਮਿਲਿਆ ਹੈ, ਜੋ ਕਿ ਬੈੱਚ ਦਾ ਸਭ ਤੋਂ ਵੱਡਾ ਪੈਕੇਜ ਸੀ।
ਇਸੇ ਤਰ੍ਹਾਂ ਘਰੇਲੂ ਕੰਪਨੀ ਤੋਂ 54.75 ਪੈਕੇਜ ਲੱਖ ਰੁਪਏ ਸੀ। 31 ਤੋਂ ਵੱਧ ਉਮੀਦਵਾਰਾਂ ਨੂੰ 20 ਲੱਖ ਰੁਪਏ, 52 ਕੰਪਨੀਆਂ ਨੇ 15 ਲੱਖ ਰੁਪਏ, 100 ਤੋਂ ਵੱਧ ਕੰਪਨੀਆਂ ਨੇ 10 ਲੱਖ ਰੁਪਏ ਤੋਂ ਵੱਧ ਦਾ ਸਲਾਨਾ ਪੈਕੇਜ ਤੇ 310 ਕੰਪਨੀਆਂ ਨੇ 5 ਲੱਖ ਰੁਪਏ ਤੋਂ ਵੱਧ ਸਾਲਾਨਾ ਪੈਕੇਜ ਦੇ ਨਾਲ ਨੌਕਰੀਆਂ ਦੀ ਪੇਸ਼ਕਸ਼ ਕੀਤੀ ਸੀ।ਇਸ ਤੋਂ ਇਲਾਵਾ, ਚੰਡੀਗੜ੍ਹ ਦੇ 43 ਵਿਦਿਆਰਥੀ ਤੇ ਐੱਨਸੀਸੀ ਕੈਡਿਟ, ਜਿਨ੍ਹਾਂ ਨੇ ਭਾਰਤੀ ਥਲ ਸੈਨਾ, ਨੇਵੀ ਤੇ ਏਅਰਫੋਰਸ ’ਚ ਅਫਸਰ ਰੈਂਕ ਵੀ ਹਾਸਲ ਕੀਤਾ ਹੈ, ਜੋ ਕਿ ਦੇਸ਼ ਦੀ ਸੇਵਾ ਕਰ ਰਹੇ ਹਨ।
ਹੋਰ ਅੰਕੜੇ ਸਾਂਝੇ ਕਰਦੇ ਹੋਏ ਡਾ. ਆਰਐਸ ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ’ਚ ਪਲੇਸਮੈਂਟ ਡਰਾਈਵ ਦੌਰਾਨ ਪੰਜਾਬ ਦੇ 752 ਵਿਦਿਆਰਥੀਆਂ ਨੂੰ ਵੱਖ-ਵੱਖ ਮਲਟੀ-ਨੈਸ਼ਨਲ ਕੰਪਨੀਆਂ ਤੋਂ 897 ਨੌਕਰੀਆਂ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ, ਜਿਨ੍ਹਾਂ ਦੇ ਵਿਚ ਮਾਲਵੇ ਖੇਤਰ ਦੇ 312 ਵਿਦਿਆਰਥੀਆਂ ਨੂੰ ਕੰਪਨੀਆਂ ਤੋਂ ਵੱਖ-ਵੱਖ ਨੌਕਰੀਆਂ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ। ਇਸ ਦੇ ਨਾਲ ਹੀ ਫ਼ਿਰੋਜ਼ਪੁਰ ਦੇ 15 ਵਿਦਿਆਰਥੀਆਂ ਨੂੰ ਮਲਟੀ ਨੈਸ਼ਨਲ ਕੰਪਨੀਆਂ ਤੇ ਕਾਰਪੋਰੇਟ ਤੋਂ 20 ਵੱਖ-ਵੱਖ ਨੌਕਰੀਆਂ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ।
ਇਸੇ ਤਰ੍ਹਾਂ ਸਾਲ 2024-2025 ’ਚ ਫਿਰੋਜ਼ਪੁਰ ਦੇ ਰਹਿਣ ਵਾਲੇ ਚੰਡੀਗੜ੍ਹ ਯੂਨੀਵਰਸਿਟੀ ਵਿਦਿਆਰਥੀ ਆਰੀਅਨ ਮਲਿਕ, ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਤੋਂ ਬੀਟੈੱਕ ਸੀਐੱਸਈ ਕੀਤੀ ਹੈ, ਜਿਸ ਨੂੰ ਟੋਡਲਰ ਟੀਚਰ ਟੂਲਜ਼ ਪ੍ਰਾਇਵੇਟ ਲਿਮਟਿਡ ਐਂਡ ਨੋਕਰੀਆ ਸੋਲਿਊਸ਼ਨ ਐਂਡ ਨੈੱਟਵਰਕ ਇੰਡੀਆ ਪ੍ਰਾਇਵੇਟ ਇੰਡੀਆ ਲਿਮਟਿਡ, ਇਸੇ ਤਰ੍ਹਾਂ ਫਿਰੋਜ਼ਪੁਰ ਦੇ ਰਹਿਣ ਵਾਲੇ ਗੋਤਮ ਅਰੋੜਾ, ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਏਪੈਕਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਏਆਈਟੀ) ਤੋਂ ਬੀਟੈੱਕ ਸੀਐੱਸਈ (ਕਲਾਊਡ ਕੰਪਿਊਟਿੰਗ) ਕੀਤੀ ਹੈ, ਜਿਸ ਨੂੰ ਪ੍ਰੋਟੀਵਿਟੀ ਗਲੋਬਲ ਬਿਜਨੇਸ ਕੰਸਲਟਿੰਗ ਤੋਂ ਨੌਕਰੀ ਦਾ ਆਫ਼ਰ ਮਿਲਿਆ ਹੈ।
ਇਸ ਦੇ ਨਾਲ ਹੀ, ਫ਼ਿਰੋਜ਼ਪੁਰ ਦੇ ਰਹਿਣ ਵਾਲੇ ਅਕਸ਼ਿਤ ਸਿੰਗਲਾ, ਜਿਸ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਤੋਂ ਬੀਟੈੱਕ ਸੀਐੱਸਈ ਕੀਤੀ ਹੈ, ਜਿਸ ਨੂੰ ਨੌਕੀਆ ਸੋਲਿਊਸ਼ਨ ਤੇ ਨੈੱਟਵਰਕ ਇੰਡੀਆ ਪ੍ਰਾਇਵੇਟ ਲਿਮਟਿਡ ਤੋਂ ਨੌਕਰੀ ਦੇ ਆਫ਼ਰ ਮਿਲੇ ਹਨ।ਇਸ ਤੋਂ ਇਲਾਵਾ, ਫ਼ਿਰੋਜਪੁਰ ਦੀ ਰਹਿਣ ਵਾਲੀ ਵਿਦਿਆਰਥਣ ਵਸੂਧਰਾ ਵਾਸੂ, ਨੇ ਚੰਡੀਗੜ੍ਹ ਯੂਨੀਵਰਸਿਟੀ ਦ ਯੂਨੀਵਰਸਿਟੀ ਇੰਸਟੀਟਿਊਟ ਤੋਂ ਬੀਟੈੱਕ ਸੀਐੱਸਈ ਕੀਤੀ ਹੈ, ਜਿਸ ਨੂੰ ਕੈਪਜੈਮਿਨੀ ਇੰਡੀਆ ਪ੍ਰਾਇ. ਲਿਮ. ਤੋਂ ਨੌਕਰੀ ਦਾ ਆਫ਼ਰ ਮਿਲਿਆ ਹੈ।
ਪ੍ਰੋ. (ਡਾ.) ਆਰਐੱਸ ਬਾਵਾ ਨੇ ਕਿਹਾ ਕਿ ਆਪਣੀ ਸਥਾਪਨਾ ਦੇ ਸਿਰਫ਼ 12 ਸਾਲਾਂ ਦੇ ਅੰਦਰ ਚੰਡੀਗੜ੍ਹ ਯੂਨੀਵਰਸਿਟੀ ਨੇ ਭਾਰਤ ਤੇ ਦੁਨੀਆਂ ਭਰ ਵਿਚ ਇੱਕ ਮੁੱਖ ਉੱਚ ਅਕਾਦਮਿਕ ਅਦਾਰੇ ਵਜੋਂ ਖੁਦ ਨੂੰ ਮਜ਼ਬੂਤੀ ਨਾਲ ਸਥਾਪਿਤ ਕੀਤਾ ਹੈ। ਗਲੋਬਲ ਰੈਂਕਿੰਗ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਲਗਾਤਾਰ ਹੋ ਰਹੇ ਵਾਧੇ ਬਾਰੇ ਪ੍ਰੋ. (ਡਾ.) ਬਾਵਾ ਨੇ ਕਿਹਾ ਕਿ ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗਜ਼-2026 ’ਚ ਚੰਡੀਗੜ੍ਹ ਯੂਨੀਵਰਸਿਟੀ ਨੇ ਭਾਰਤ ਦੀਆਂ ਨਿੱਜੀ ਤੇ ਸਰਕਾਰੀ ਯੂਨੀਵਰਸਿਟੀਆਂ ਵਿਚ 16ਵਾਂ ਰੈਂਕ ਹਾਸਲ ਕੀਤਾ ਹੈ।
ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ’ਚ 575ਵੀਂ ਰੈਂਕ ਹਾਸਲ ਕਰ ਕੇ 2 ਪ੍ਰਤੀਸ਼ਤ ਚੋਟੀ ਦੀਆਂ ਯੂਨੀਵਰਸਿਟੀਆਂ ਦੀ ਸੂਚੀ ਵਿਚ ਸ਼ਾਮਲ ਹੋ ਗਈ ਹੈ।ਇਸ ਤੋਂ ਪਹਿਲਾਂ, ਕਿਊਐੱਸ ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼-2025 ’ਚ ਚੰਡੀਗੜ੍ਹ ਯੂਨੀਵਰਸਿਟੀ ਨੇ ਭਾਰਤ ਦੀਆਂ ਨਿੱਜੀ ਯੂਨੀਵਰਸਿਟੀਆਂ ਵਿਚ ਪਹਿਲਾ ਰੈਂਕ ਹਾਸਲ ਕੀਤਾ ਸੀ।
ਵਿਸ਼ੇ ਵਾਰ ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗਜ਼-2025 ਵਿਚ ਹਾਰਵਰਡ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਆਕਸਫੋਰਡ, ਸਟੈਨਫੋਰਡ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਕੈਂਬਿ੍ਰਜ ਅਤੇ ਇੰਪੀਰੀਅਲ ਕਾਲਜ ਆਫ ਲੰਦਨ ਵਰਗੀਆਂ ਦੁਨੀਆਂ ਦੀਆਂ ਟਾਪ ਦੀਆਂ ਯੂਨੀਵਰਸਿਟੀਆਂ ਵਿਚ ਸ਼ਾਮਲ ਕੀਤਾ ਗਿਆ ਹੈ।ਸੀਯੂ ਨੇ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਵਿਚ ਦੁਨੀਆਂ ਦੀਆਂ 231 ਯੂਨੀਵਰਸਿਟੀਆਂ ਦੀ ਸੂਚੀ ਵਿਚ ਸ਼ਾਮਲ ਹੋ ਕੇ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਅਤੇ ਐੱਨਆਰਆਈਐੱਫ ਰੈਂਕਿੰਗਜ਼-2024 ਵਿਚ 20ਵਾਂ ਰੈਂਕ ਹਾਸਲ ਕੀਤਾ ਹੈ।
ਡਾ. (ਪ੍ਰੋ.) ਬਾਵਾ ਨੇ ਅੱਗੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੂੰ ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਐਨ. ਏ. ਏ. ਸੀ.) ਦੁਆਰਾ ਏ+ ਰੇਟਿੰਗ ਨਾਲ ਮਾਨਤਾ ਦਿੱਤੀ ਗਈ ਹੈ ਅਤੇ ਇਸ ਨੂੰ ਐਨ. ਏ. ਏ. ਸੀ. ਏ + ਮਾਨਤਾ ਪ੍ਰਾਪਤ ਕਰਨ ਲਈ ਭਾਰਤ ਦੀਆਂ ਚੋਟੀ ਦੀਆਂ 5 ਪ੍ਰਤੀਸ਼ਤ ਯੂਨੀਵਰਸਿਟੀਆਂ ਵਿੱਚ ਰੱਖਿਆ ਗਿਆ ਹੈ। ਸੀਯੂ ਨੇ ਯੂਐੱਸ-ਅਧਾਰਤ ਐਕਰੀਡੇਸ਼ਨ ਬੋਰਡ ਫਾਰ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਏਬੀਈਟੀ) ਤੋਂ ਮਾਨਤਾ ਪ੍ਰਾਪਤ ਕੀਤੀ ਹੈ ਅਤੇ ਇਸ ਨੂੰ ਮਾਨਤਾ ਪ੍ਰਾਪਤ ਇੰਜੀਨੀਅਰਿੰਗ ਪ੍ਰੋਗਰਾਮਾਂ ਅਤੇ ਰਾਸ਼ਟਰੀ ਮਾਨਤਾ ਬੋਰਡ (ਐੱਨਬੀਏ) ਦੁਆਰਾ ਮਾਨਤਾ ਪ੍ਰਾਪਤ ਚੋਟੀ ਦੀਆਂ 0.1 ਪ੍ਰਤੀਸ਼ਤ ਭਾਰਤੀ ਯੂਨੀਵਰਸਿਟੀਆਂ ਵਿੱਚ ਰੱਖਿਆ ਗਿਆ ਹੈ।
ਪ੍ਰੋ. (ਡਾ.) ਆਰਐੱਸ ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਨਾ ਸਿਰਫ ਅਕਾਦਮਿਕ ਗਤੀਵਿਧੀਆਂ ਨੂੰ ਵਧਾਉਣ ਬਲਕਿ ਆਪਣੇ ਵਿਦਿਆਰਥੀਆਂ ਨੂੰ ਵਿਸ਼ਵਵਿਆਪੀ ਅਵਸਰ ਪ੍ਰਦਾਨ ਕਰਨ ਲਈ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਵੱਕਾਰੀ ਯੂਨੀਵਰਸਿਟੀਆਂ ਤੋਂ ਮਿਆਰੀ ਉਚੇਰੀ ਸਿੱਖਿਆ ਪ੍ਰਦਾਨ ਕਰਨ ਲਈ, ਚੰਡੀਗੜ੍ਹ ਯੂਨੀਵਰਸਿਟੀ ਨੇ ਦੁਨੀਆ ਭਰ ਦੇ 100 ਤੋਂ ਵੱਧ ਦੇਸ਼ਾਂ ਵਿੱਚ 515 ਅਕਾਦਮਿਕ ਭਾਈਵਾਲੀਆਂ ਸਥਾਪਤ ਕੀਤੀਆਂ ਹਨ। ਨਤੀਜੇ ਵਜੋਂ, 2000 ਤੋਂ ਵੱਧ ਸੀਯੂ ਵਿਦਿਆਰਥੀਆਂ ਨੂੰ ਸੰਯੁਕਤ ਰਾਜ ਅਮਰੀਕਾ, ਆਸਟਰੇਲੀਆ, ਕਨੇਡਾ, ਯੂਕੇ ਅਤੇ ਵੱਖ-ਵੱਖ ਯੂਰਪੀਅਨ ਦੇਸ਼ਾਂ ਦੀਆਂ ਵੱਕਾਰੀ ਯੂਨੀਵਰਸਿਟੀਆਂ ਵਿੱਚ ਸਮੈਸਟਰ ਐਕਸਚੇਂਜ, ਵਿਦੇਸ਼ੀ ਪ੍ਰੋਗਰਾਮਾਂ ਅਤੇ ਇੰਟਰਨਸ਼ਿਪ ਰਾਹੀਂ ਅਧਿਐਨ ਕਰਨ ਦਾ ਮੌਕਾ ਮਿਲਿਆ ਹੈ।ਇਸ ਤੋਂ ਇਲਾਵਾ, ਲਗਪਗ 310 ਵਿਦਿਆਰਥੀਆਂ ਨੂੰ ਮਨੋਰੰਜਨ ਦੀ ਸਭ ਤੋਂ ਵੱਡੀ ਕੰਪਨੀ ਵਾਲਟ ਡਿਜ਼ਨੀ ਵਿਖੇ ਇੰਟਰਨਸ਼ਿਪ ਦੇ ਮੌਕੇ ਮਿਲੇ ਹਨ। ਚੰਡੀਗੜ੍ਹ ਯੂਨੀਵਰਸਿਟੀ ’ਚ 65 ਦੇਸ਼ਾਂ ਦੇ 3000 ਤੋਂ ਵੱਧ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ ਤੇ 560 ਅੰਤਰਰਾਸ਼ਟਰੀ ਖੋਜਾਰਥੀਆਂ ਸਮੇਤ 1300 ਦੇ ਕਰੀਬ ਅੰਤਰਰਾਸ਼ਟਰੀ ਫੈਕਲਟੀ ਮੈਂਬਰ ਸਮੈਸਟਰ ਐਕਸਚੇਂਜ ਪੋ੍ਰਗਰਾਮ ਤਹਿਤ ਚੰਡੀਗੜ੍ਹ ਯੂਨੀਵਰਸਿਟੀ ਦਾ ਦੌਰਾ ਵੀ ਕਰ ਚੁੱਕੇ ਹਨ।
ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਰਾਜਧਾਨੀ ਖੇਤਰ (ਐਸਸੀਆਰ) ਲਖਨਊ ਵਿੱਚ ਭਾਰਤ ਦੇ ਪਹਿਲੇ ਭਵਿੱਖਵਾਦੀ ਏਆਈ ਓਗਮੇਂਟਿਡ ਯੂਨੀਵਰਸਿਟੀ ਕੈਂਪਸ ਦੀ ਸ਼ੁਰੂਆਤ ਕੀਤੀ ਹੈ। ਜਿਸਨੂੰ ਯੂਜੀਸੀ ਵੱਲੋਂ ਮਾਨਤਾ ਵੀ ਦਿੱਤੀ ਗਈ ਹੈ ਅਤੇ ਜੋ ਅਕਾਦਮਿਕ ਸੈਸ਼ਨ 2025-26 ਤੋਂ ਇੰਜੀਨੀਅਰਿੰਗ, ਕੰਪਿਊਟਰ ਸਾਇੰਸ, ਬਿਜ਼ਨਸ ਮੈਨੇਜਮੈਂਟ, ਹੈਲਥ ਅਤੇ ਲਾਈਫ ਸਾਇੰਸਿਜ਼, ਹਿਊਮੈਨਿਟੀਜ਼ ਅਤੇ ਲੀਗਲ ਸਟੱਡੀਜ਼ ਵਰਗੀਆਂ ਛੇ ਸਟ੍ਰੀਮਾਂ ਵਿੱਚ ਕੁੱਲ 50 ਕੋਰਸ ਸ਼ੁਰੂ ਕੀਤੇ ਹਨ।
ਖੋਜ ਅਤੇ ਨਵੀਨਤਾ ਵਿੱਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਉਂਦਿਆਂ ਡਾ. ਬਾਵਾ ਨੇ ਦੱਸਿਆ ਕਿਹਾ ਚੰਡੀਗੜ੍ਹ ਯੂਨੀਵਰਸਿਟੀ ਕੋਲ 15000 ਤੋਂ ਵੱਧ ਖੋਜ ਪ੍ਰਕਾਸ਼ਨ ਹਨ ਤੇ ਪਿਛਲੇ ਦਸ ਸਾਲਾਂ ਵਿੱਚ, ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਵੱਖ-ਵੱਖ ਖੇਤਰ ’ਚ 4300 ਤੋਂ ਵੱਧ ਪੇਟੈਂਟ ਦਾਖਲ ਕੀਤੇ ਹਨ।ਇਨ੍ਹਾਂ ਵਿਚੋਂ 430 ਤੋਂ ਵੱਧ ਪੇਟੈਂਟ ਪੰਜਾਬ ਦੇ ਵਿਦਿਆਰਥੀਆਂ ਵੱਲੋਂ ਦਰਜ ਕਰਵਾਏ ਗਏ ਹਨ।ਇਕੱਲੇ 2024 ਵਿੱਚ, ਸੀਯੂ ਨੇ 625 ਇਨ-ਹਾਊਸ ਪੇਟੈਂਟ ਦਾਇਰ ਕੀਤੇ ਹਨ, ਜਦੋਂ ਕਿ ਇੱਕ ਪ੍ਰਭਾਵਸ਼ਾਲੀ 1416 ਪ੍ਰਕਾਸ਼ਿਤ ਪੇਟੈਂਟ ਐਨੋਬਲ-ਆਈਪੀ ਦੇ ਸਹਿਯੋਗ ਨਾਲ ਦਰਜ ਕੀਤੇ ਗਏ ਹਨ ਤੇ ਇਸ ਸਾਲ 128ਪੇਟੈਂਟ ਨੂੰ ਮਾਨਤਾ ਵੀ ਮਿਲੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ 34 ਸਟਾਰਟਅੱਪਸ ਵੀ ਸ਼ੁਰੂ ਕੀਤੇ ਹਨ।
ਸੀਯੂ ਦੇ ਉਦਯੋਗ ਅਕਾਦਮਿਕ ਇੰਟਰਫੇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ, ਪ੍ਰੋਫੈਸਰ (ਡਾ.) ਆਰ ਐਸ ਬਾਵਾ ਨੇ ਕਿਹਾ, ਚੰਡੀਗੜ੍ਹ ਯੂਨੀਵਰਸਿਟੀ ਦਾ ਉਦਯੋਗ ਸੰਰੇਖਿਤ ਅਕਾਦਮਿਕ ਨੌਜਵਾਨਾਂ ਨੂੰ ਉਦਯੋਗ ਮੁਖੀ ਭਵਿੱਖ ਦੇ ਅਕਾਦਮਿਕ ਪ੍ਰੋਗਰਾਮ ਪ੍ਰਦਾਨ ਕਰਕੇ ਉਤਸ਼ਾਹਿਤ ਕਰਦਾ ਹੈ। ਚੰਡੀਗੜ੍ਹ ਯੂਨੀਵਰਸਿਟੀ ਵਿੱਚ 30 ਤੋਂ ਵੱਧ ਉਦਯੋਗ ਪ੍ਰਾਯੋਜਿਤ ਉੱਨਤ ਖੋਜ ਪ੍ਰਯੋਗਸ਼ਾਲਾਵਾਂ ਅਤੇ ਮਾਈਕ੍ਰੋਸਾਫਟ, ਸਿਸਕੋ, ਹੁੰਡਈ, ਟੈਕ ਮਹਿੰਦਰਾ, ਕੈਪਜੇਮਿਨੀ ਅਤੇ ਆਈਬੀਐੱਮ ਵਰਗੇ ਪ੍ਰਮੁੱਖ ਬਹੁ੍ਰਾਸ਼ਟਰੀ ਨਿਗਮਾਂ ਦੁਆਰਾ ਸਥਾਪਿਤ 15 ਸੈਂਟਰ ਆਫ਼ ਐਕਸੀਲੈਂਸ ਵੀ ਸਥਾਪਿਤ ਕੀਤੇ ਹਨ।
ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ, ਚੰਡੀਗੜ੍ਹ ਯੂਨੀਵਰਸਿਟੀ ਨੇ ਮਾਈਕ੍ਰੋਸਾਫਟ ਇਨੋਵੇਸ਼ਨ ਸੈਂਟਰ, ਗੂਗਲ ਐਂਡਰਾਇਡ ਲੈਬ, ਕਲਾਊਡ ਕੰਪਿਊਟਿੰਗ ਲੈਬ, ਓਰੇਕਲ ਅਕੈਡਮੀ, ਟੈਕ ਮਹਿੰਦਰਾ ਆਈਐਮਐਸ ਅਕੈਡਮੀ, ਯੂਨੀਸਿਸ ਇਨੋਵੇਸ਼ਨ ਲੈਬ, ਈਐਮਸੀ ਅਕਾਦਮਿਕ ਅਲਾਇੰਸ, ਮਾਈਕ੍ਰੋਸਾਫਟ ਗਲੋਬਲ ਟੈਕਨੀਕਲ ਸਪੋਰਟ ਸੈਂਟਰ, ਰੈੱਡ ਹੈਟ ਅਕੈਡਮੀ ਲੈਬ, ਐਸਏਪੀ ਨੈਕਸਟ ਜੈਨ ਲੈਬ, ਇਨਫੋਰ ਲੈਬ ਅਤੇ ਮਾਈਕ੍ਰੋਸਾਫਟ ਐਜ਼ਿਊਰ ਐਲਏਏਐਸ (ਲਰਨਿੰਗ ਐਜ਼ ਏ ਸਰਵਿਸ) ਪਲੇਟਫਾਰਮ, ਬੀਓਟੀ ਲੈਬ, ਬੌਸ਼ ਬਿ੍ਰਜ ਸੈਂਟਰ ਅਤੇ ਸਿਸਕੋ ਨੈੱਟਵਰਕਿੰਗ ਲੈਬ ਵਰਗੇ ਪ੍ਰਮੁੱਖ ਦਿੱਗਜਾਂ ਨਾਲ ਸਹਿਯੋਗ ਕੀਤਾ ਹੈ ਜੋ ਵਿਦਿਆਰਥੀਆਂ ਨੂੰ ਉੱਚ ਤਕਨੀਕੀ ਪ੍ਰਯੋਗਸ਼ਾਲਾਵਾਂ ਦੇ ਨਾਲ ਪ੍ਰੈਕਟੀਕਲ ਸਿਖਲਾਈ ਪ੍ਰਦਾਨ ਕਰਦੇ ਹਨ।
ਚੰਡੀਗੜ੍ਹ ਯੂਨੀਵਰਸਿਟੀ ਨੇ ਵਰਚੂਸਾ ਦੇ ਸਹਿਯੋਗ ਨਾਲ ਕਲਾਊਡ ਕੰਪਿਊਟਿੰਗ ਵਿੱਚ ਮੁਹਾਰਤ ਦੇ ਨਾਲ ਕੰਪਿਊਟਰ ਸਾਇੰਸ ਵਿੱਚ ਮਾਸਟਰ ਆਫ਼ ਇੰਜੀਨੀਅਰਿੰਗ ਪ੍ਰੋਗਰਾਮ ਪ੍ਰਦਾਨ ਕਰਦੀ ਹੈ, ਜੋ ਇਸਨੂੰ ਭਾਰਤ ਵਿੱਚ ਸਭ ਤੋਂ ਵੱਧ ਮੰਗ ਵਾਲੇ ਸੀਐਸਈ-ਸੀਸੀ ਪ੍ਰੋਗਰਾਮਾਂ ਵਿੱਚੋਂ ਇੱਕ ਬਣਾਉਂਦਾ ਹੈ। ਸੀਯੂ ਨੇ ਕੋਫੋਰਜ ਨਾਲ ਐੱਮਓਯੂ ਕੀਤਾ ਹੈ।
ਡਾ. (ਪ੍ਰੋ.) ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਏਆਈ, ਬਲਾਕਚੇਨ, ਬਿਗ ਡੇਟਾ, ਵਿਸ਼ਲੇਸ਼ਣ ਅਤੇ ਫਿਨਟੈੱਕ, ਮਸ਼ੀਨ ਲਰਨਿੰਗ, ਵਰਚੁਅਲ ਰਿਐਲਿਟੀ, ਆਈਓਟੀ, ਬਾਇਓਇਨਫੋਰਮੈਟਿਕਸ, ਸੂਚਨਾ ਅਤੇ ਨੈੱਟਵਰਕ ਸੁਰੱਖਿਆ, ਗਰਿੱਡ ਕੰਪਿਊਟਿੰਗ, ਸਟ੍ਰਕਚਰਲ ਇੰਜੀਨੀਅਰਿੰਗ, ਜੀਓ-ਟੈਕਨੀਕਲ ਇੰਜੀਨੀਅਰਿੰਗ, ਟ੍ਰਾਂਸਪੋਰਟੇਸ਼ਨ ਇੰਜੀਨੀਅਰਿੰਗ, ਨਿਰਮਾਣ ਟੈਕਨੋਲੋਜੀ, ਵਾਤਾਵਰਣ ਇੰਜੀਨੀਅਰਿੰਗ, ਜੀਆਈਐੱਸ, ਵਾਟਰ ਰਿਸੋਰਸ ਇੰਜੀਨੀਅਰਿੰਗ ਵਰਗੇ ਉੱਭਰ ਰਹੇ ਖੇਤਰਾਂ ਵਿੱਚ ਅਕਾਦਮਿਕ ਪ੍ਰੋਗਰਾਮ ਪੇਸ਼ ਕਰਦੀ ਹੈ।
ਚੰਡੀਗੜ੍ਹ ਯੂਨੀਵਰਸਿਟੀ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼-2024 ਵਿੱਚ ਸਭ ਤੋਂ ਵੱਧ 71 ਤਗਮਿਆਂ ਦੇ ਨਾਲ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ ਜਿੱਤਣ ਵਾਲੀ ਪਹਿਲੀ ਨਿੱਜੀ ਯੂਨੀਵਰਸਿਟੀ ਬਣਨ ਦਾ ਮਾਣ ਹਾਸਲ ਕੀਤਾ ਹੈ।
2023-24 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਖਿਡਾਰੀਆਂ ਨੇ 125 ਨੈਸ਼ਨਲ ਤੇ 68 ਇੰਟਰਨੈਸ਼ਨਲ ਤਮਗਿਆਂ ਸਮੇਤ ਕੁੱਲ 543 ਤਗਮੇ ਜਿੱਤੇ, ਜਿਨ੍ਹਾਂ ਵਿਚ ਪੰਜਾਬ ਦੇ 104 ਖਿਡਾਰੀ ਸ਼ਾਮਲ ਹਨ ਤੇ ਮਾਲਵਾ ਖੇਤਰ ਦੇ ਵੀ ਕਈ ਖਿਡਾਰੀ ਸ਼ਾਮਲ ਹਨ।
ਫਿਰੋਜ਼ਪੁਰ ਦੇ ਜੰਮਪਲ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਕਰਨ ਕੰਬੋਜ਼ ਨੇ ਸਿਰਫ ਚੰਡੀਗੜ੍ਹ ਯੂਨੀਵਰਸਿਟੀ ਹੀ ਨਹੀਂ ਬਲਕਿ ਦੇਸ਼ ਦੀ ਵੀ ਨੁਮਾਇੰਦਗੀ ਕੀਤੀ ਹੈ।
ਇਸ ਦੌਰਾਨ ਉਸਨੇ ਡ੍ਰੈਗਨ ਬੋਟ ਅਤੇ ਕੈਨੋਇੰਗ ਵਿਚ ਕਈ ਨੈਸ਼ਨਲ ਅਤੇ ਅੰਤਰਰਾਸ਼ਟਰੀ ਮੈਡਲ ਹਾਸਲ ਕੀਤੇ ਹਨ। ਯੂਨੀਵਰਸਿਟੀ ਨੇ ਖਿਡਾਰੀਆਂ ਲਈ 3.84 ਕਰੋੜ ਦੀ ਮੇਜਰ ਧਿਆਨ ਚੰਦ ਸਕਾਲਰਸ਼ਿਪ ਸਮੇਤ 8.5 ਕਰੋੜ ਪਏ ਦਾ ਸਾਲਾਨਾ ਬਜਟ ਅਲਾਟ ਕੀਤਾ ਹੈ, ਜਿਸ ਨਾਲ 1183 ਵਿਦਿਆਰਥੀਆਂ ਨੂੰ ਲਾਭ ਮਿਲ ਰਿਹਾ ਹੈ, ਜਿਨ੍ਹਾਂ ਵਿੱਚ 562 ਲੜਕੀਆਂ ਸ਼ਾਮਲ ਹਨ।