ਚੰਡੀਗੜ੍ਹ ਯੂਨੀਵਰਸਿਟੀ ਲਗਾਤਾਰ ਨਵੇਂ-ਨਵੇਂ ਮੁਕਾਮ ਹਾਸਲ ਕਰ ਰਹੀ ਅਤੇ ਹਾਲ ਵੀ ’ਚ ਜਾਰੀ QS ਵਰਲਡ ਯੂਨੀਵਰਸਿਟੀ ਰੈਂਕਿੰਗ ਵਿਸ਼ਾ ਰੈਂਕਿੰਗ-2025 ਵਿਚ ਯੂਨੀਵਰਸਿਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਜਿਥੇ ਭਾਰਤ ਤੇ ਦੁਨੀਆਂ ਭਰ ਵਿਚ ਉੱਚੇਰੀ ਸਿੱਖਿਆ ਅਦਾਰਿਆਂ ਦੇ ਵਿਚਕਾਰ ਸਥਿਤੀ ਨੂੰ ਮਜ਼ਬੂਤ ਕੀਤਾ ਹੈ।
ਉਥੇ ਹੀ ਚੰਡੀਗੜ੍ਹ ਯੂਨੀਵਰਸਿਟੀ ਆਰਥਿਕ ਪੱਖੋਂ ਕਮਜ਼ੋਰ ਤੇ ਹੋਣਹਾਰ ਵਿਦਿਅਰਥੀਆਂ ਨੂੰ ਉੱਚ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਲਈ ਸੀਯੂਸੀਈਟੀ-2025 ਦੇ ਰਾਹੀ 210 ਕਰੋੜ ਰੁਪਏ ਸਕਾਲਰਸ਼ਿਪ ਵੀ ਪ੍ਰਦਾਨ ਕਰ ਰਹੀ ਹੈ।
CUCET ਚੰਡੀਗੜ੍ਹ ਯੂਨੀਵਰਸਿਟੀ ਦੀ ਇੱਕ ਚੰਗੀ ਪਹਿਲ ਹੈ, ਜਿਸ ਦੇ ਰਾਹੀਂ ਵਿਦਿਆਰਥੀ 100 ਪ੍ਰਤੀਸ਼ਤ ਤਕ ਸਕਾਰਲਸ਼ਿਪ ਹਾਸਲ ਕਰ ਕੇ CU ਵਿਚ ਮਿਆਰੀ ਉਚੇਰੀ ਸਿੱਖਿਆ ਹਾਸਲ ਕਰ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) RS ਬਾਵਾ ਨੇ ਪੱਤਰਕਾਰ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਕੀਤਾ।
ਪ੍ਰੋ.(ਡਾ.) ਬਾਵਾ ਨੇ ਕਿਹਾ ਕਿ ਵਿਦੇਸ਼ ਵਿਚ ਮਿਆਰੀ ਸਿੱਖਿਆ ਹਾਸਲ ਕਰਨਾ ਹਰ ਇੱਕ ਵਿਦਿਆਰਥੀ ਦਾ ਸੁਪਨਾ ਹੁੰਦਾ ਹੈ, ਪਰੰਤੂ ਸੰਸਥਾਨਾਂ ਤੇ ਚੰਗੇ ਮਾਰਗ ਦਰਸ਼ਨ ਦੀ ਕਮੀ ਕਰ ਕੇ ਵਿਦਿਆਰਥੀ ਆਪਣਾ ਸੁਪਨਾ ਅੱਧਵਾਟੇ ਛੱਡ ਦਿੰਦੇ ਹਨ।
ਹਾਲ ਹੀ ਵਿਚ, ਅਮਰੀਕਾ ਵਿਚ ਹੋਈਆਂ ਡਿਪੋਰਟ ਦੀਆਂ ਘਟਨਾਵਾਂ ਕਰ ਕੇ ਵਿਦੇਸ਼ਾਂ ਵਿਚ ਸਿੱਖਿਆ ਹਾਸਲ ਕਰਨਾ ਵਿਦਿਆਰਥੀਆਂ ਲਈ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਅਸਲ ਗੱਲ ਇਹ ਹੈ ਕਿ ਪੂਰੀ ਦੁਨੀਆਂ ਭਰ ’ਚ ਮਿਆਰੀ ਉੱਚ ਸਿੱਖਿਆ ਹਾਸਲ ਕਰਨ ਦੇ ਦੁਆਰ ਹਾਲੇ ਵੀ ਖੁੱਲੇ ਹਨ ਅਤੇ ਭਾਰਤ ਦੀ ਨੰਬਰ 1 ਪ੍ਰਾਈਵੇਟ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ ਨੇ ਦੁਨੀਆ ਭਰ ਦੇ 100 ਤੋਂ ਵੱਧ ਦੇਸ਼ਾਂ ਵਿੱਚ 550 ਅਕਾਦਮਿਕ ਭਾਈਵਾਲੀਆਂ ਸਥਾਪਤ ਕੀਤੀਆਂ ਹਨ। ਨਤੀਜੇ ਵਜੋਂ, 2000 ਤੋਂ ਵੱਧ ਸੀਯੂ ਵਿਦਿਆਰਥੀਆਂ ਨੂੰ ਸੰਯੁਕਤ ਰਾਜ ਅਮਰੀਕਾ, ਆਸਟਰੇਲੀਆ, ਕਨੇਡਾ, ਯੂਕੇ ਅਤੇ ਵੱਖ-ਵੱਖ ਯੂਰਪੀਅਨ ਦੇਸ਼ਾਂ ਦੀਆਂ ਵੱਕਾਰੀ ਯੂਨੀਵਰਸਿਟੀਆਂ ਵਿੱਚ ਸਮੈਸਟਰ ਐਕਸਚੇਂਜ, ਵਿਦੇਸ਼ੀ ਪ੍ਰੋਗਰਾਮਾਂ ਅਤੇ ਇੰਟਰਨਸ਼ਿਪ ਰਾਹੀਂ ਅਧਿਐਨ ਕਰਨ ਦਾ ਮੌਕਾ ਮਿਲਿਆ ਹੈ।
ਇਸ ਤੋਂ ਇਲਾਵਾ, ਲਗਪਗ 310 ਵਿਦਿਆਰਥੀਆਂ ਨੂੰ ਮਨੋਰੰਜਨ ਦੀ ਸਭ ਤੋਂ ਵੱਡੀ ਕੰਪਨੀ ਵਾਲਟ ਡਿਜ਼ਨੀ ਵਿਖੇ ਇੰਟਰਨਸ਼ਿਪ ਦੇ ਮੌਕੇ ਮਿਲੇ ਹਨ। ਚੰਡੀਗੜ੍ਹ ਯੂਨੀਵਰਸਿਟੀ ’ਚ 65 ਦੇਸ਼ਾਂ ਦੇ 3000 ਤੋਂ ਵੱਧ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ ਤੇ 560 ਅੰਤਰਰਾਸ਼ਟਰੀ ਖੋਜਾਰਥੀਆਂ ਸਮੇਤ 1300 ਦੇ ਕਰੀਬ ਅੰਤਰਰਾਸ਼ਟਰੀ ਫੈਕਲਟੀ ਮੈਂਬਰ ਸਮੈਸਟਰ ਐਕਸਚੇਂਜ ਪੋ੍ਰਗਰਾਮ ਤਹਿਤ ਚੰਡੀਗੜ੍ਹ ਯੂਨੀਵਰਸਿਟੀ ਦਾ ਦੌਰਾ ਵੀ ਕਰ ਚੁੱਕੇ ਹਨ।
ਪ੍ਰੋ. (ਡਾ.) ਆਰਐੱਸ ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਸਿੱਖਿਆ ਹਾਸਲ ਕਰਨ ਲਈ 73 ਕਰੋੜ ਰੁਪਏ ਤੋਂ ਵੀ ਵੱਧ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਹੈ, ਜਿਸ ਵਿਚ 12 ਕਰੋੜ ਰੁਪਏ ਦਾ ਸਟਾਈਪੈਂਡ ਵੀ ਸ਼ਾਮਲ ਹੈ।ਇਸ ਤੋਂ ਇਲਾਵਾ, ਇਕ ਵਿਦਿਆਰਥੀਆਂ ਨੂੰ ਸਭ ਤੋਂ ਵੱਧ 1.28 ਕਰੋੜ ਰੁਪਏ ਦੀ ਸਕਾਲਰਸ਼ਿਪ ਵੀ ਮਿਲੀ ਹੈ। ਇਸ ਚੰਗੀ ਪਹਿਲ ਨੇ, ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵਿਸ਼ਵ ਪੱਧਰੀ ਦਿ੍ਰਸ਼ਟੀਕੋਣ ਦੇ ਵਿਸਥਾਰ ਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਈ ਹੈ।
ਪ੍ਰੋ. (ਡਾ.) ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਹਰ ਸਾਲ ਵਿਦਿਆਰਥੀਆਂ ਲਈ ਸੀਯੂਸੀਈਟੀ ਸਕਾਲਰਸ਼ਿਪ 210 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਜਾਂਦਾ ਹੈ, ਜਿਸ ਵਿਚ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਕੈਂਪਸ ਲਈ 170 ਕਰੋੜ ਰੁਪਏ ਤੇ ਚੰਡੀਗੜ੍ਹ ਯੂਨੀਵਰਸਿਟੀ, ਲਖਨਊ ਕੈਂਪਸ ਲਈ 40 ਕਰੋੜ ਰੁਪਏ ਸ਼ਾਮਲ ਹਨ।
CUCET -2025 ਦੇ ਚਾਹਵਾਨ ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਦੀ ਵੈਬਸਾਈਟhttps://www.cuchd.in/scholarship/.’ਤੇ ਜਾ ਕੇ ਅਸਾਨੀ ਨਾਲ ਅਪਲਾਈ ਕਰ ਸਕਦੇ ਹਨ। ਦੇਸ਼ ਦੇ ਹੋਰ ਵੀ ਖੇਤਰਾਂ ਤੋਂ ਇਲਾਵਾ ਵਿਦੇਸ਼ਾਂ ਦੇ ਵਿਦਿਆਰਥੀ ਵੀ ਲਖਨਊ (SCR) ਦੇ ਨਵੇਂ ਕੈਂਪਸ ਵਿਚ ਸਕਾਲਰਸ਼ਿਪ ਦਾ ਲਾਭ ਲੈ ਸਕਦੇ ਹਨ।
ਖੋਜ ਅਤੇ ਨਵੀਨਤਾ ਵਿੱਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਉਂਦਿਆਂ ਡਾ. ਬਾਵਾ ਨੇ ਦੱਸਿਆ ਕਿਹਾ ਚੰਡੀਗੜ੍ਹ ਯੂਨੀਵਰਸਿਟੀ ਕੋਲ 14,700 ਤੋਂ ਵੱਧ ਖੋਜ ਪ੍ਰਕਾਸ਼ਨ ਹਨ ਤੇ ਪਿਛਲੇ ਦਸ ਸਾਲਾਂ ਵਿੱਚ, ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਵੱਖ-ਵੱਖ ਖੇਤਰ ’ਚ 4300 ਤੋਂ ਵੱਧ ਪੇਟੈਂਟ ਦਾਖਲ ਕੀਤੇ ਹਨ।
ਇਨ੍ਹਾਂ ਵਿਚੋਂ 280 ਤੋਂ ਵੱਧ ਪੇਟੈਂਟ ਹਰਿਆਣਾ ਦੇ ਵਿਦਿਆਰਥੀਆਂ ਵੱਲੋਂ ਦਰਜ ਕਰਵਾਏ ਗਏ ਹਨ।ਇਕੱਲੇ 2024 ਵਿੱਚ, ਸੀਯੂ ਨੇ 625 ਇਨ-ਹਾਊਸ ਪੇਟੈਂਟ ਦਾਇਰ ਕੀਤੇ ਹਨ, ਜਦੋਂ ਕਿ ਇੱਕ ਪ੍ਰਭਾਵਸ਼ਾਲੀ 1416 ਪ੍ਰਕਾਸ਼ਿਤ ਪੇਟੈਂਟ ਐਨੋਬਲ-ਆਈਪੀ ਦੇ ਸਹਿਯੋਗ ਨਾਲ ਦਰਜ ਕੀਤੇ ਗਏ ਹਨ ਤੇ ਇਸ ਸਾਲ 128 ਪੇਟੈਂਟ ਨੂੰ ਮਾਨਤਾ ਵੀ ਮਿਲੀ ਹੈ। ਖੋਜ-ਪ੍ਰਣਾਲੀ ਸਿੱਖਿਆ ਲਈ 15 ਕਰੋੜ ਰੁਪਏ ਦਾ ਬਜਟ ਵੀ ਅਲਾਟ ਕੀਤਾ ਹੈ। ਸੀਯੂ-ਟੀਬੀਆਈ ਦੇ ਤਹਿਤ 150 ਤੋਂ ਵੱਧ ਸਫ਼ਲ ਸਟਾਰਟਅੱਪ ਲਾਂਚ ਕੀਤੇ ਹਨ, ਜਿਨ੍ਹਾਂ ਵਿਚ 32 ਹਰਿਆਣਾ ਦੇ ਵਿਦਿਆਰਥੀ ਹਨ।
ਡਾ. ਆਰਐੱਸ ਬਾਵਾ ਨੇ ਕਿਹਾ ਕਿ 2012 ਵਿਚ ਆਪਣੀ ਸਥਾਪਨਾ ਤੋਂ ਬਾਅਦ ਤੱਕ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਵੱਲੋਂ ਸੀਯੂਸੀਈਟੀ ਸਕਾਲਰਸ਼ਿਪ ਰਾਹੀਂ 1 ਲੱਖ 30 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਜੋਕਿ 28 ਵੱਖ-ਵੱਖ ਸੂਬਿਆਂ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਤ ਸਨ।ਇਨ੍ਹਾਂ ਵਿਚ ਪਿਛਲੇ 5 ਸਾਲਾਂ ਵਿਚ 53,145 ਵਿਦਿਆਰਕੀਆਂ ਨੂੰ ਸਕਾਲਰਸ਼ਿਪ ਦਾ ਫ਼ਾਇਦਾ ਮਿਲਿਆ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਸਟਰੀਮ ’ਚ ਪਲੇਸਟਮੈਂਟ ਡਰਾਈਵ ਦੌਰਾਨ 904 ਕੰਪਨੀਆਂ ਤੋਂ 9124 ਨੌਕਰੀਆਂ ਦੇ ਆਫ਼ਰ ਮਿਲੇ ਹਨ, ਜਿਨ੍ਹਾਂ ਵਿਚ ਅੰਤਰਰਾਸ਼ਟਰੀ ਪੈਕਜ 1.74 ਕਰੋੜ ਰੁਪਏ ਜਦੋਂ ਕਿ ਘਰੇਲੂ ਪੈਕੇਜ਼ 54.75 ਲੱਖ ਰੁਪਏ ਰਿਹਾ ਸੀ। ਇਸ ਤੋਂ ਇਲਾਵਾ, 31 ਕੰਪਨੀਆਂਤ ਤੋਂ 20 ਲੱਖ ਤੋਂ ਜ਼ਿਆਦਾ ਤੇ 52 ਕੰਪਨੀਆਂ ਤੋਂ 15 ਲੱਖ ਰੁਪਏ ਤੋਂ ਜ਼ਿਆਦਾ ਦੇ ਆਫਰ ਮਿਲੇ ਹਨ, ਜਿਸ ਕਾਰਨ ਵਿਦਿਆਰਥੀ ਆਪਣੀ ਮਨ ਭਾਉਂਦੀ ਨੌਕਰੀ ਹਾਸਲ ਕਾਮਯਾਬ ਰਹੇ।
ਉਨ੍ਹਾਂ ਹਰਿਆਣਾ ਦੇ ਵਿਦਿਆਰਥੀਆਂ ਦਾ ਜ਼ਿਕਰ ਕਰਦੇ ਹੋਏ ਡਾ. ਆਰਐੱਸ ਬਾਵਾ ਨੇ ਕਿਹਾ ਕਿ ਸਾਲ 2024 ਵਿਚ ਪਲੇਸਮੈਂਟ ਡਰਾਈਵ ਦੌਰਾਨ ਹੁਣ ਤੱਕ ਹਰਿਆਣਾ ਦੇ 834 ਵਿਦਿਆਰਥੀਆਂ ਨੂੰ ਰਾਸ਼ਟਰੀ ਤੇ ਇੰਟਰਨੈਸ਼ਨਲ ਕੰਪਨੀਆਂ ਤੇ ਬ੍ਰਾਂਡਾ ਤੋਂ ਨੌਕਰੀਆਂ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ। 216 ਵਿਦਿਆਰਥੀਆਂ ਨੇ ਇਕ ਤੋਂ ਵੱਧ ਕੰਪਨੀਆਂ ਤੇ ਬ੍ਰਾਂਡਾ ਤੋਂ ਨੌਕਰੀਆਂ ਹਾਸਲ ਕੀਤੀਆਂ ਹਨ। ਪਲੇਸਮੈਂਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿਚ 644 ਵਿਦਿਆਰਥੀ ਇੰਜੀਨੀਅਰਿੰਗ ਜਦੋਂ ਕਿ 163 ਐੱਮਬੀਏ ਦੇ ਹਨ।
ਪਲੇਸਮੈਂਟ ਹਾਸਲ ਕਰਨ ਵਾਲੇ 834 ਵਿਦਿਆਰਥੀਆਂ ਵਿਚ 469 ਲੜਕੀਆਂ ਹਨ। ਕੈਥਲ ਦੇ 16 ਵਿਦਿਆਰਥੀਆਂ ਨੂੰ ਟਾਪ ਦੀਆਂ ਕੰਪਨੀਆਂ ਵਿਚ ਨੌਕਰੀ ਦੀਆਂ 18 ਪੇਸ਼ਕਸ਼ਾਂ ਮਿਲੀਆਂ ਹਨ।
ਇਸ ਤੋਂ ਇਲਾਵਾ, ਚੰਡੀਗੜ੍ਹ ਯੂਨੀਵਰਸਿਟੀ ਦਾ ਐਨਸੀਸੀ ਵਿੰਗ ਦੇਸ਼ ਦੀ ਸੇਵਾ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਿਹਾ ਹੈ। ਹੁਣ ਤੱਕ, ਐਨਸੀਸੀ ਵਿੰਗ ਵਿੱਚ ਸਿਖਲਾਈ ਪ੍ਰਾਪਤ 43 ਕੈਡਿਟ ਇੰਡੀਅਨ ਨੇਵੀ, ਏਅਰਫੋਰਸ ਤੇ ਭਾਰਤੀ ਥਲ ਸੈਨਾ ’ਚ ਅਫਸਰ ਬਣ ਚੁੱਕੇ ਹਨ।
ਕੈਥਲ, ਹਰਿਆਣਾ ਦੇ ਰਹਿਣ ਵਾਲਾ ਮੋਹਿਤ ਸੁਨੇਜਾ, ਜਿਸ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਕੰਪਿਊਟਿੰਗ ਤੋਂ ਐੱਮਸੀਏ ਦੀ ਸਿੱਖਿਆ ਹਾਸਲ ਕੀਤੀ ਹੈ, ਉਸ ਨੂੰ ਐਡੀਫੈਕਸ ਟੈਕਨਾਲੋਜੀਜ਼ ਪ੍ਰਾਇਵੇਟ ਲਿਮਟਿਡ ਤੋਂ ਆਫਰ ਮਿਲਿਆ ਹੈ।