ਸੋਮਵਾਰ, ਅਕਤੂਬਰ 13, 2025 08:45 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਚੰਡੀਗੜ੍ਹ ਯੂਨੀਵਰਸਿਟੀ ਨੇ QS ਵਰਲਡ ਯੂਨੀਵਰਸਿਟੀ ਰੈਂਕਿੰਗਜ਼-2026 ‘ਚ 575ਵਾਂ ਰੈਂਕ ਕੀਤਾ ਹਾਸਿਲ

QS ਵਰਲਡ ਯੂਨੀਵਰਸਿਟੀ ਰੈਂਕਿੰਗਜ਼-2026 ’ਚ ਚੰਡੀਗੜ੍ਹ ਯੂਨੀਵਰਸਿਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਦੀਆਂ ਟਾਪ ਦੋ ਫੀਸਦ ਯੂਨੀਵਰਸਿਟੀਆਂ ਦੀ ਸ੍ਰੇਣੀ ਵਿਚ ਜਗ੍ਹਾ ਬਣਾਈ ਹੈ।

by Gurjeet Kaur
ਜੂਨ 19, 2025
in Featured News, ਦੇਸ਼, ਪੰਜਾਬ
0

QS ਵਰਲਡ ਯੂਨੀਵਰਸਿਟੀ ਰੈਂਕਿੰਗਜ਼-2026 ’ਚ ਚੰਡੀਗੜ੍ਹ ਯੂਨੀਵਰਸਿਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਦੀਆਂ ਟਾਪ ਦੋ ਫੀਸਦ ਯੂਨੀਵਰਸਿਟੀਆਂ ਦੀ ਸ੍ਰੇਣੀ ਵਿਚ ਜਗ੍ਹਾ ਬਣਾਈ ਹੈ।

ਇਸ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੁਨੀਆਂ ਦੀਆਂ ਟਾਪ 600 ਯੂਨੀਵਰਸਿਟੀਆਂ ਵਿਚ ਸ਼ਾਮਲ ਹੋ ਗਈ ਹੈ ਅਤੇ ਵਿਸ਼ਵ ਪੱਧਰ ’ਤੇ ਚੰਡੀਗੜ੍ਹ ਯੂਨੀਵਰਸਿਟੀ ਨੇ 125 ਸਥਾਨਾਂ ਦਾ ਸ਼ਾਨਦਾਰ ਸੁਧਾਰ ਕਰਦੇ ਹੋਏ 575ਵਾਂ ਰੈਂਕ ਹਾਸਲ ਕੀਤਾ ਹੈ।

ਇਸ ਦੇ ਇਲਾਵਾ ਭਾਰਤੀ ਯੂਨੀਵਰਸਿਟੀਆਂ ਦੀ ਰੈਂਕਿੰਗ ਜਿਸ ਵਿੱਚ ਚੋਟੀ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਸ਼ਾਮਲ ਹਨ ਵਿਚ ਚੰਡੀਗੜ੍ਹ ਯੂਨੀਵਰਸਿਟੀ 18ਵੇਂ ਸਥਾਨ ਤੋਂ 16ਵੇਂ ਸਥਾਨ ’ਤੇ ਪਹੁੰਚ ਗਈ ਹੈ।ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2026 ’ਚ ਭਾਰਤ ਦੀਆਂ ਕੁੱਲ 54 ਯੂਨੀਵਰਸਿਟੀਆਂ ਸ਼ਾਮਲ ਹਨ।

ਵਿਸ਼ਵ ਪੱਧਰ ’ਤੇ ਰੁਜ਼ਗਾਰ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਨੇ ਪ੍ਰਭਾਵਸ਼ਾਲੀ ਰੁਤਬਾ ਦਿਖਾਉਂਦੇ ਹੋਇਆ ਪਿਛਲੇ ਸਾਲ ਦੇ ਮੁਕਾਬਲੇ ਇੰਪਲਾਇਰ ਰੈਪੂਟੇਸ਼ਨ ਵਿੱਚ 25 ਸਥਾਨਾਂ ਦੀ ਛਾਲ ਮਾਰਦੇ ਹੋਏ ਵਿਸ਼ਵ ਪੱਧਰ ’ਤੇ 147 ਵਾਂ ਰੈਂਕ ਹਾਸਲ ਕੀਤਾ ਹੈ।

ਭਾਰਤ ਵਿਚ ਚੰਡੀਗੜ੍ਹ ਯੂਨੀਵਰਸਿਟੀ ਇੰਪਲਾਇਰ ਰੈਪੂਟੇਸ਼ਨ ਵਿਚ 7ਵੇਂ ਸਥਾਨ ’ਤੇ ਹੈ।ਇਨ੍ਹਾਂ ਅੰਕੜਿਆਂ ਤੋਂ ਰੁਜ਼ਗਾਰਯੋਗਤਾ ਅਤੇ ਰੁਜ਼ਗਾਰਦਾਤਾਵਾਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਪ੍ਰਤਿਸ਼ਠਾ ਦਾ ਪਤਾ ਲਗਦਾ ਹੈ।

ਚੰਡੀਗੜ੍ਹ ਯੂਨੀਵਰਸਿਟੀ ਅੰਤਰਰਾਸ਼ਟਰੀ ਖੋਜ ਨੈੱਟਵਰਕ ਵਿੱਚ ਭਾਰਤ ਅੰਦਰ 12ਵੇਂ ਰੈਂਕ ’ਤੇ ਪਹੁੰਚ ਗਈ ਹੈ।ਪਿਛਲੇ ਸਾਲ ਦੇ ਮੁਕਾਬਲੇ ਯੂਨੀਵਰਸਿਟੀ ਨੇ 26ਵੇਂ ਸਥਾਨ ਤੋਂ 14 ਸਥਾਨਾਂ ਦੀ ਛਾਲ ਮਾਰੀ ਹੈ।

ਅੰਤਰਰਾਸ਼ਟਰੀ ਖੋਜ ਨੈੱਟਵਰਕ ਇੱਕ ਸੰਸਥਾ ਦੀ ਹੋਰ ਸੰਸਥਾਵਾਂ ਨਾਲ ਖੋਜ ਭਾਈਵਾਲੀ ਬਣਾਉਣ ਅਤੇ ਇਸ ਨੂੰ ਬਣਾਈ ਰੱਖਣ ਵਿੱਚ ਸਫਲਤਾ ਦਾ ਇੱਕ ਮਾਪਦੰਡ ਹੈ।ਚੰਡੀਗੜ੍ਹ ਯੂਨੀਵਰਸਿਟੀ ਨੇ 4300 ਤੋਂ ਵੱਧ ਪੇਟੈਂਟ ਦਾਇਰ ਕੀਤੇ ਹਨ ਅਤੇ ਭਾਰਤ ਸਰਕਾਰ ਅਨੁਸਾਰ ਇਹ ਲਗਾਤਾਰ ਭਾਰਤ ਦੀਆਂ ਚੋਟੀ ਦੀਆਂ ਪੰਜ ਖੋਜ-ਅਧਾਰਤ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੈ।

ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਨੇ ਅਕਾਦਮਿਕ ਰੈਪੂਟੇਸ਼ਨ ਵਿੱਚ ਭਾਰਤ ਅੰਦਰ 13ਵਾਂ ਰੈਂਕ ਹਾਸਲ ਕੀਤਾ ਹੈ, ਜੋ ਪਿਛਲੇ ਸਾਲ ਦੇ 14ਵੇਂ ਰੈਂਕ ਦੇ ਮੁਕਾਬਲੇ ਇੱਕ ਰੈਂਕ ਦਾ ਸੁਧਾਰ ਹੈ।ਅਕਾਦਮਿਕ ਰੈਪੂਟੇਸ਼ਨ (ਏਆਰ) ਮਾਪਦੰਡ ਉੱਚ ਸਿੱਖਿਆ ਸੰਸਥਾਵਾਂ ਅਤੇ ਉਹਨਾਂ ਦੇ ਪ੍ਰੋਗਰਾਮਾਂ ਦੀ ਰੈਪੂਟੇਸ਼ਨ ਨੂੰ ਮਾਪਦਾ ਹੈ, ਜਿੱਥੇ ਅਕਾਦਮਿਕ ਮਾਹਰ ਆਪਣੀ ਵਿਸ਼ੇ ਦੇ ਖੇਤਰ ਦੀ ਮੁਹਾਰਤ ਦੇ ਅਧਾਰ ’ਤੇ ਯੂਨੀਵਰਸਿਟੀਆਂ ਨੂੰ ਨਾਮਜ਼ਦ ਕਰਦੇ ਹਨ।

ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ QS ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਦੇ ਨਵੇਂ ਐਡੀਸ਼ਨ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਖੁਸ਼ੀ ਅਤੇ ਮਾਣ ਦਾ ਪ੍ਰਗਟਾਵਾ ਕੀਤਾ ਹੈ।

ਸਤਨਾਮ ਸੰਧੂ ਨੇ ਕਿਹਾ ਚੰਡੀਗੜ੍ਹ ਯੂਨੀਵਰਸਿਟੀ ਨੇ ਕਈ ਮਾਪਦੰਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਵਿੱਚ ਇੰਪਲਾਇਰ ਰੈਪੂਟੇਸ਼ਨ, ਅਕਾਦਮਿਕ ਰੈਪੂਟੇਸ਼ਨ ਅਤੇ ਅੰਤਰਰਾਸ਼ਟਰੀ ਖੋਜ ਨੈੱਟਵਰਕ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਕਿਊਐਸ ਰੈਂਕਿੰਗਜ਼ ਵਿੱਚ ਯੂਨੀਵਰਸਿਟੀ ਦਾ ਲਗਾਤਾਰ ਚੰਗਾ ਪ੍ਰਦਰਸ਼ਨ ਸਾਡੀ ਫੈਕਲਟੀ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਨੂੰ ਦਰਸਾਉਂਦਾ ਹੈ।

ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਰੈਂਕ ਜਿਥੇ ਸਾਨੂੰ ਖੁਸ਼ੀ ਅਤੇ ਮਾਣ ਮਹਿਸੂਸ ਕਰਵਾਉਂਦੇ ਹਨ ਉਥੇ ਹੀ ਉੱਚ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਅਤੇ ਉੱਚ ਸਿੱਖਿਆ ਵਿੱਚ ਨਵੇਂ ਮਾਪਦੰਡ ਸਥਾਪਤ ਕਰਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹਨ।

Tags: Chandigarh univsersitylatest newslatest UpdatepropunjabnewspropunjabtvQS World Ranking
Share207Tweet129Share52

Related Posts

WhatsApp ‘ਚ ਆ ਰਿਹਾ ਇਹ ਨਵਾਂ ਫੀਚਰ, ਨੰਬਰ ਸ਼ੇਅਰ ਕੀਤੇ ਬਿਨਾਂ ਕਿਸੇ ਨਾਲ ਵੀ ਕਰ ਸਕਦੇ ਹੋ ਚੈਟ

ਅਕਤੂਬਰ 13, 2025

DRI ਲੁਧਿਆਣਾ ਨੇ ਪੰਜਾਬ ਦੇ ਸ਼ੰਭੂ ਬਾਰਡਰ ‘ਤੇ 186KG ਗਾਂਜਾ ਕੀਤ ਬਰਾਮਦ, ਦੋ ਕਾਰਾਂ ਕੀਤੀਆਂ ਜ਼ਬਤ

ਅਕਤੂਬਰ 13, 2025

ਮਸ਼ਹੂਰ ਗਾਇਕ ਖਾਨ ਸਾਬ੍ਹ ਨੂੰ ਮੁੜ ਲੱਗਿਆ ਵੱਡਾ ਸਦਮਾ, ਮਾਂ ਤੋਂ ਬਾਅਦ ਹੁਣ ਪਿਤਾ ਦਾ ਵੀ ਹੋਇਆ ਦਿਹਾਂਤ

ਅਕਤੂਬਰ 13, 2025

ਪੰਜਾਬ ਸਰਕਾਰ ਵੱਲੋਂ 4 ਦਿਨਾਂ ਦੀ ਛੁੱਟੀ ਦਾ ਐਲਾਨ,16 ਤੇ 23 ਅਕਤੂਬਰ ਨੂੰ ਰਹਿਣਗੀਆਂ ਰਾਖਵੀਆਂ ਛੁੱਟੀਆਂ

ਅਕਤੂਬਰ 13, 2025

ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ‘ਚ OPD ਦਾ ਬਦਲਿਆ ਸਮਾਂ, 6 ਮਹੀਨਿਆਂ ਲਈ ਲਾਗੂ ਰਹਿਣਗੇ ਆਦੇਸ਼

ਅਕਤੂਬਰ 13, 2025

CM ਮਾਨ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਵੰਡਣ ਲਈ ਪਹੁੰਚੇ ਅੰਮ੍ਰਿਤਸਰ, ਦੀਵਾਲੀ ਤੋਂ ਪਹਿਲਾਂ ਰਾਹਤ ਦਾ ਵਾਅਦਾ

ਅਕਤੂਬਰ 13, 2025
Load More

Recent News

WhatsApp ‘ਚ ਆ ਰਿਹਾ ਇਹ ਨਵਾਂ ਫੀਚਰ, ਨੰਬਰ ਸ਼ੇਅਰ ਕੀਤੇ ਬਿਨਾਂ ਕਿਸੇ ਨਾਲ ਵੀ ਕਰ ਸਕਦੇ ਹੋ ਚੈਟ

ਅਕਤੂਬਰ 13, 2025

DRI ਲੁਧਿਆਣਾ ਨੇ ਪੰਜਾਬ ਦੇ ਸ਼ੰਭੂ ਬਾਰਡਰ ‘ਤੇ 186KG ਗਾਂਜਾ ਕੀਤ ਬਰਾਮਦ, ਦੋ ਕਾਰਾਂ ਕੀਤੀਆਂ ਜ਼ਬਤ

ਅਕਤੂਬਰ 13, 2025

ਮਸ਼ਹੂਰ ਗਾਇਕ ਖਾਨ ਸਾਬ੍ਹ ਨੂੰ ਮੁੜ ਲੱਗਿਆ ਵੱਡਾ ਸਦਮਾ, ਮਾਂ ਤੋਂ ਬਾਅਦ ਹੁਣ ਪਿਤਾ ਦਾ ਵੀ ਹੋਇਆ ਦਿਹਾਂਤ

ਅਕਤੂਬਰ 13, 2025

ਪੰਜਾਬ ਸਰਕਾਰ ਵੱਲੋਂ 4 ਦਿਨਾਂ ਦੀ ਛੁੱਟੀ ਦਾ ਐਲਾਨ,16 ਤੇ 23 ਅਕਤੂਬਰ ਨੂੰ ਰਹਿਣਗੀਆਂ ਰਾਖਵੀਆਂ ਛੁੱਟੀਆਂ

ਅਕਤੂਬਰ 13, 2025

ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ‘ਚ OPD ਦਾ ਬਦਲਿਆ ਸਮਾਂ, 6 ਮਹੀਨਿਆਂ ਲਈ ਲਾਗੂ ਰਹਿਣਗੇ ਆਦੇਸ਼

ਅਕਤੂਬਰ 13, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.