ਚੰਡੀਗੜ੍ਹ ਯੂਨੀਵਰਸਿਟੀ ਆਪਣੀ ਸਥਾਪਨਾ ਤੋਂ ਬਾਅਦ ਹੀ ਉੱਚੇਰੀ ਸਿੱਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਤੌਰ ’ਤੇ ਜਾਣੀ ਜਾਂਦੀ ਹੈ, ਜੋ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਤੇ ਬਿਹਤਰੀਨ ਸਿੱਖਿਆ ਵੀ ਪ੍ਰਦਾਨ ਰਹੀ ਹੈ। ਵਰਤਮਾਨ ਸਮੇਂ ਵਿਚ ਉਦਯੋਗਿਕ ਇਕਾਈਆਂ ਲਈ ਅਤਿ-ਆਧੁਨਿਕ ਕੁੱਸ਼ਲ ਤੇ ਪ੍ਰਤੀਭਾਸ਼ਾਲੀ ਵਿਦਿਆਰਥੀਆਂ ਨੂੰ ਤਿਆਰ ਕਰ ਰਹੀ ਹੈ। ਚੰਡੀਗੜ੍ਹ ਯੂਨੀਵਰਸਿਟੀ ਲਗਾਤਾਰ ਦੇਸ਼ ਹੀ ਨਹੀਂ ਬਲਕਿ ਵਿਸ਼ਵ ਪੱਧਰ ’ਤੇ ਵੀ ਆਪਣਾ ਨਾਮ ਸਥਾਪਤ ਕਰਨ ਦੇ ਨਾਲ ਨਵੀਂਆਂ ਬੁਲੰਦੀਆਂ ਨੂੰ ਛੂਹ ਰਹੀ ਹੈ।ਇਸ ਦੀ ਸਭ ਤੋਂ ਵੱਡੀ ਉਦਾਹਰਣ ਹਾਲ ਹੀ ਜਾਰੀ ਹੋਈ ਵੀ ਕਿਊਐੱਸ ਵਰਲਡ-2024 ਰੈਂਕਿੰਗ ਤੋਂ ਸਪੱਸ਼ਟ ਹੁੰਦੀ ਹੈ, ਜਿਸ ਨੇ ਦੇਸ਼ ਭਰ ਦੀਆਂ ਨਿੱਜੀ ਯੂਨੀਵਰਸਿਟੀਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਡਾ. ਆਰਐੱਸ ਬਾਵਾ ਨੇ ਜਲੰਧਰ (ਪੰਜਾਬ) ਵਿਚ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਕੀਤਾ।
ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਡਾ. ਆਰਐੱਸ ਬਾਵਾ ਨੇ ਕਿਹਾ ਕਿ ਚੰੰਡੀਗੜ੍ਹ ਯੂਨੀਵਰਸਿਟੀ ਨੇ ਆਪਣੀ ਸਥਾਪਨਾ ਦੇ 12 ਸਾਲਾਂ ਅੰਦਰ ਹੀ ਇਹ ਮੁਕਾਮ ਹਾਸਲ ਕੀਤਾ ਹੈ ਤੇ ਆਪਣੇ ਆਪ ਨੂੰ ਭਾਰਤ ਤੇ ਦੁਨੀਆ ਭਰ ਵਿਚ ਸਰਬੋਤਮ ਉੱਚ ਅਕਾਦਮਿਕ ਅਦਾਰੇ ਦੇ ਰੂਪ ਵਿਚ ਸਥਾਪਿਤ ਕੀਤਾ ਹੈ।ਸੀਯੂ ਨੇ ਐੱਨਆਈਆਰਐੱਫ ਰੈਂਕਿੰਗ 2024 ’ਚ ਭਾਰਤ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ’ਚ 7 ਨੰਬਰਾਂ ਦੀ ਛਲਾਂਗ ਦੇ ਨਾਲ 20ਵਾਂ ਸਥਾਨ ਹਾਸਲ ਕੀਤਾ ਹੈ।
ਸੀਯੂ ਵਿਚ ਕੈਂਪਸ ਪਲੇਸਮੈਂਟ ਡਰਾਈਵ 2023-24 ਦੇ ਅੰਕੜੇ ਸਾਂਝੇ ਕਰਦੇ ਹੋਏ ਡਾ. ਆਰਐੱਸ ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਇੱਕ ਵਾਰ ਫਿਰ 904 ਬਹੁ-ਕੌਮੀ ਕੰਪਨੀਆਂ ਤੇ ਕਾਰਪੋਰੇਟ ਦੋਵਾਂ ਲਈ ਇੱਕ ਚੰਗੇ ਵਿਕਲਪ ਵਜੋਂ ਉਭਰੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ’ਚ 2023-24 ਬੈੱਚ ਦੇ ਕੁੱਲ 9124 ਨੌਕਰੀਆਂ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ ਜਿਸ ਨਾਲ ਕਈ ਵਿਦਿਆਰਥੀ ਆਪਣੀ ਸੁਪਨੇ ਦੀ ਨੌਕਰੀ ਪਾਉਣ ਦੇ ਕਾਬਲ ਬਣੇ ਹਨ। ਪਿਛਲੇ ਸਾਲ, ਇੱਕ ਵਿਦਿਆਰਥੀ ਨੂੰ 1.74 ਕਰੋੜ ਰੁਪਏ ਦਾ ਪੈਕਜ ਮਿਲਿਆ ਹੈ, ਜੋ ਕਿ ਬੈੱਚ ਲਈ ਸਭ ਤੋਂ ਵੱਧ ਪੈਕਜ ਹੈ। ਇਸੇ ਤਰ੍ਹਾਂ ਘਰੇਲੂ ਕੰਪਨੀ ਤੋਂ 54.75 ਪੈਕਜ ਲੱਖ ਰੁਪਏ ਸੀ। 31 ਤੋਂ ਵੱਧ ਉਮੀਦਵਾਰਾਂ ਨੂੰ 20 ਲੱਖ ਰੁਪਏ, 52 ਕੰਪਨੀਆਂ ਨੇ 15 ਲੱਖ ਰੁਪਏ, 100 ਤੋਂ ਵੱਧ ਕੰਪਨੀਆਂ ਨੇ 10 ਲੱਖ ਰੁਪਏ ਤੋਂ ਵੱਧ ਦਾ ਸਾਲਾਨਾ ਪੈਕੇਜ ਤੇ 310 ਕੰਪਨੀਆਂ ਨੇ 5 ਲੱਖ ਰੁਪਏ ਤੋਂ ਵੱਧ ਸਾਲਾਨਾ ਪੈਕੇਜ ਦੇ ਨਾਲ ਨੌਕਰੀਆਂ ਦੀ ਪੇਸ਼ਕਸ਼ ਕੀਤੀ ਸੀ।
ਹੋਰ ਅੰਕੜੇ ਸਾਂਝੇ ਕਰਦੇ ਹੋਏ ਡਾ. ਆਰਐਸ ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ’ਚ ਪਲੇਸਮੈਂਟ ਡਰਾਈਵ ਦੌਰਾਨ ਪੰਜਾਬ ਦੇ 752 ਵਿਦਿਆਰਥੀਆਂ ਨੂੰ ਵੱਖ-ਵੱਖ ਬਹੁ-ਕੌਮੀ ਕੰਪਨੀਆਂ ਤੋਂ 897 ਨੌਕਰੀਆਂ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ, ਜਿਨ੍ਹਾਂ ਦੇ ਵਿਚ ਦੁਆਬੇ ਖੇਤਰ ਦੇ 28 ਵਿਦਿਆਰਥੀਆਂ ਨੂੰ ਕੰਪਨੀਆਂ ਤੋਂ 36 ਨੌਕਰੀਆਂ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ। ਇਸ ਦੇ ਨਾਲ ਹੀ ਜਲੰਧਰ ਦੇ 20 ਵਿਦਿਆਰਥੀਆਂ ਨੂੰ ਬਹੁ-ਕੌਮੀ ਕੰਪਨੀਆਂ ਤੇ ਕਾਰਪੋਰੇਟ ਤੋਂ 26 ਵੱਖ-ਵੱਖ ਨੌਕਰੀਆਂ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ। ਚੰਡੀਗੜ੍ਹ ਯੂਨੀਵਰਸਿਟੀ ਦੀ ਪਲੇਸਮੈਂਟ ਡਰਾਈਵ ਦੌਰਾਨ ਪੰਜਾਬ ਦੇ ਵਿਦਿਆਰਥੀ ਸਾਹਿਲ ਮਿਨਹਾਸ, ਜਿਸ ਨੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਬੀਈ ਸੀਐੱਸਈ ਦੀ ਪੜ੍ਹਾਈ ਪੂਰੀ ਕੀਤੀ ਹੈ। ਉਸ ਨੂੰ ਟੈੱਕ ਮਹਿੰਦਰਾ ਤੋਂ 5 ਲੱਖ ਰੁਪਏ ਸਾਲਾਨਾ ਦੇ ਪੈਕੇਜ਼ ਨਾਲ ਨੌਕਰੀ ਮਿਲੀ ਹੈ।ਇਸੇ ਤਰ੍ਹਾਂ, ਚੰਡੀਗੜ੍ਹ ਯੂਨੀਵਰਸਿਟੀ ਤੋਂ ਬੀਈ ਸੀਐੱਸਈ ਪੂਰਾ ਕਰਨ ਵਾਲੀ ਇੱਕ ਹੋਰ ਵਿਦਿਆਰਥਣ ਇਸ਼ਿਤਾ ਅਗਰਵਾਲ ਨੂੰ ਮਾਇਕਰੋਸਾਫਟ ਤੋਂ 11 ਲੱਖ ਰੁਪਏ ਸਾਲਾਨਾ ਤੇ ਕੇਪੀਆਈਟੀ ਤੋਂ 5 ਲੱਖ ਰੁਪਏ ਦੀ ਨੌਕਰੀ ਦੀ ਪੇਸ਼ਕਸ਼ ਮਿਲੀ ਹੈ। ਚੰਡੀਗੜ੍ਹ ਯੂਨੀਵਰਸਿਟੀ ਤੋਂ ਬੀਈ ਸੀਐੱਸਈ ਕਰਨ ਵਾਲੀ ਪੰਜਾਬ ਦੀ ਇੱਕ ਹੋਰ ਵਿਦਿਆਰਥਣ ਗਰੀਮਾ ਜੈਨ ਨੂੰ ਐੱਮਯੂ ਸਿਗਮਾ ਤੋਂ 10.5 ਲੱਖ ਰੁਪਏ ਸਲਾਨਾ ਪੈਕੇਜ਼ ’ਤੇ ਨੌਕਰੀ ਦਾ ਆਫ਼ਰ ਮਿਲਿਆ ਹੈ।
ਡਾ. ਆਰਐਸ ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਨਾ ਸਿਰਫ ਅਕਾਦਮਿਕ ਗਤੀਵਿਧੀਆਂ ਨੂੰ ਵਧਾਉਣ ਬਲਕਿ ਆਪਣੇ ਵਿਦਿਆਰਥੀਆਂ ਨੂੰ ਵਿਸ਼ਵਵਿਆਪੀ ਐਕਸਪੋਜਰ ਪ੍ਰਦਾਨ ਕਰਨ ਦੇ ਸਮਰਪਣ ’ਤੇ ਚਾਨਣਾ ਪਾਇਆ। “ਉਦਯੋਗ ਲਈ ਤਿਆਰ ਗ੍ਰੈਜੂਏਟ ਤਿਆਰ ਕਰਨ ਲਈ, ਚੰਡੀਗੜ੍ਹ ਯੂਨੀਵਰਸਿਟੀ ਨੇ ਦੁਨੀਆ ਭਰ ਦੇ 95 ਤੋਂ ਵੱਧ ਦੇਸ਼ਾਂ ਵਿੱਚ 550 ਅਕਾਦਮਿਕ ਭਾਈਵਾਲੀਆਂ ਸਥਾਪਤ ਕੀਤੀਆਂ ਹਨ। ਨਤੀਜੇ ਵਜੋਂ, 1300 ਤੋਂ ਵੱਧ ਸੀਯੂ ਵਿਦਿਆਰਥੀਆਂ ਨੂੰ ਸੰਯੁਕਤ ਰਾਜ ਅਮੇਰੀਕਾ, ਆਸਟਰੇਲੀਆ, ਕਨੇਡਾ, ਯੂਕੇ ਅਤੇ ਵੱਖ-ਵੱਖ ਯੂਰਪੀਅਨ ਦੇਸ਼ਾਂ ਦੀਆਂ ਵੱਕਾਰੀ ਯੂਨੀਵਰਸਿਟੀਆਂ ਵਿੱਚ ਸਮੈਸਟਰ ਐਕਸਚੇਂਜਾਂ, ਵਿਦੇਸ਼ੀ ਪ੍ਰੋਗਰਾਮਾਂ ਅਤੇ ਇੰਟਰਨਸ਼ਿਪਾਂ ਰਾਹੀਂ ਅਧਿਐਨ ਕਰਨ ਦਾ ਮੌਕਾ ਮਿਲਿਆ ਹੈ। ਇਸ ਤੋਂ ਇਲਾਵਾ, ਲਗਪਗ 310 ਵਿਦਿਆਰਥੀਆਂ ਨੂੰ ਵਾਲਟ ਡਿਜ਼ਨੀ ਵਿਖੇ ਇੰਟਰਨਸ਼ਿਪ ਦੇ ਮੌਕੇ ਮਿਲੇ ਹਨ। ਚੰਡੀਗੜ੍ਹ ਯੂਨੀਵਰਸਿਟੀ ’ਚ 65 ਦੇਸ਼ਾਂ ਦੇ 3000 ਤੋਂ ਵੱਧ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ ਤੇ 2 ਹਜ਼ਾਰ ਦੇ ਕਰੀਬ ਵਿਦਿਆਰਥੀ ਸਮੈਸਟਰ ਐਕਸਚੇਂਚ ਪੋ੍ਰਗਰਾਮ ਤਹਿਤ ਉਥੇ ਆਪਣੀ ਪੜ੍ਹਾਈ ਵੀ ਕਰ ਚੁੱਕੇ ਹਨ।
ਖੋਜ ਅਤੇ ਨਵੀਨਤਾ ਵਿੱਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਉਂਦਿਆਂ ਡਾ ਬਾਵਾ ਨੇ ਦੱਸਿਆ, “ਪਿਛਲੇ ਦਸ ਸਾਲਾਂ ਵਿੱਚ, ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੇ ਇੰਜੀਨੀਅਰਿੰਗ, ਵਿਗਿਆਨ, ਆਈ. ਟੀ. ਅਤੇ ਸਿਹਤ ਸੰਭਾਲ ਦੇ ਖੇਤਰ ਵਿੱਚ 4300 ਤੋਂ ਵੱਧ ਪੇਟੈਂਟ ਦਾਖਲ ਕੀਤੇ ਹਨ।ਇਕੱਲੇ 2024 ਵਿੱਚ, ਸੀਯੂ ਨੇ 625 ਇਨ-ਹਾਊਸ ਪੇਟੈਂਟ ਦਾਇਰ ਕੀਤੇ ਹਨ, ਜਦੋਂ ਕਿ ਇੱਕ ਪ੍ਰਭਾਵਸ਼ਾਲੀ 1,416 ਪ੍ਰਕਾਸ਼ਿਤ ਪੇਟੈਂਟ ਐਨੋਬਲ-ਆਈਪੀ ਦੇ ਸਹਿਯੋਗ ਨਾਲ ਦਾਇਰ ਕੀਤੇ ਗਏ ਹਨ ਤੇ ਇਸ ਸਾਲ 128 ਪੇਟੈਂਟ ਨੂੰ ਮਾਨਤਾ ਵੀ ਮਿਲੀ ਹੈ।
ਸੀਯੂ ਨੇ ਖੋਜ ਕਾਰਜ਼ਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਸਾਲ 15 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ। ਡਾ. ਬਾਵਾ ਨੇ ਕਿਹਾ ਕਿ ਸਟਾਰਟਅੱਪ ਦੀ ਦੁਨੀਆ ਦੇ ਵਿਚ ਵੀ ਚੰਡੀਗੜ੍ਹ ਯੂਨੀਵਰਸਿਟੀ ਨੇ ਆਪਣਾ ਦਬਦਬਾ ਕਾਇਮ ਕੀਤਾ ਹੈ।ਚੰਡੀਗੜ੍ਹ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਨੂੰ ਆਪਣੇ ਖੁੱਦ ਦਾ ਕਾਰੋਬਾਰ ਸ਼ੁਰੂ ਕਰਨ ਲਈ ਵੀ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕਰ ਰਹੀ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਟੈਕਨਾਲੋਜੀ ਆਫ਼ ਬਿਜ਼ਨੇਸ ਇੰਕਿਊਬੇਟਰ (ਸੀਯੂ-ਟੀਬੀਆਈ) ਨੇ ਅਧੀਨ 150 ਸਟਾਰਟਅੱਪ ਸ਼ਾਨਦਾਰ ਢੰਗ ਨਾਲ ਵਿਦਿਆਰਥੀਆਂ ਵੱਲੋਂ ਲਾਂਚ ਕੀਤੇ ਗਏ ਹਨ। ਇਨ੍ਹਾਂ ਵਿਚ 34 ਸਟਾਰਟਅੱਪ ਪੰਜਾਬ ਦੇ ਵਿਦਿਆਰਥੀਆਂ ਵੱਲੋਂ ਬਣਾਏ ਗਏ ਹਨ।
ਡਾ. ਬਾਵਾ ਨੇ ਅੱਗੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਖੋਜ ਤੇ ਨਵੀਨਤਾ ’ਤੇ ਜ਼ੋਰ ਦਿੰਦੀ ਹੈ, ਜਿਸ ਲਈ ਯੂਨੀਵਰਸਿਟੀ ਵਿੱਚ ਅਨੁਕੂਲ ਵਾਤਾਵਰਣ ਅਤੇ ਅਤਿ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸੀਯੂ ਨੇ ਕਲਪਨਾ ਚਾਵਲਾ ਸੈਂਟਰ ਫਾਰ ਰਿਸਰਚ ਇਨ ਸਪੇਸ ਸਾਇੰਸ ਐਂਡ ਟੈਕਨੋਲੋਜੀ ਵਿਖੇ ਭਾਰਤ ਦੇ ਪਹਿਲੇ ਰੀਅਲ-ਟਾਈਮ ਗਰਾਊਂਡ ਸਟੇਸ਼ਨ ਦੀ ਮੇਜ਼ਬਾਨੀ ਕੀਤੀ ਹੈ। ਇਸ ਤੋਂ ਇਲਾਵਾ, ਇਸ ਵਿੱਚ 30 ਉਦਯੋਗ-ਸਪਾਂਸਰਡ ਉੱਨਤ ਖੋਜ ਪ੍ਰਯੋਗਸ਼ਾਲਾਵਾਂ ਅਤੇ 32 ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕੀਤੇ ਹਨ ਜੋ ਪ੍ਰਮੁੱਖ ਬਹੁ-ਰਾਸ਼ਟਰੀ ਕੰਪਨੀਆਂ ਦੁਆਰਾ ਸਥਾਪਤ ਕੀਤੇ ਗਏ ਹਨ, ਜੋ ਵਿਦਿਆਰਥੀਆਂ ਨੂੰ ਮੌਜੂਦਾ ਸਮੇਂ ਵਿੱਚ ਉਦਯੋਗ ਦਾ ਤਜਰਬਾ ਪ੍ਰਦਾਨ ਕਰਦੇ ਹਨ।
ਚੰਡੀਗਡ੍ਹ ਯੂਨੀਵਰਸਿਟੀ ਵਰਚੂਸਾ ਦੇ ਸਹਿਯੋਗ ਨਾਲ ਕਲਾਉਡ ਕੰਪਿਊਟਿੰਗ ਵਿੱਚ ਮੁਹਾਰਤ ਦੇ ਨਾਲ ਕੰਪਿਊਟਰ ਸਾਇੰਸ ਵਿੱਚ ਇੱਕ ਵਿਸ਼ਵ ਪੱਧਰੀ ਉਦਯੋਗ-ਸਪਾਂਸਰਡ ਮਾਸਟਰ ਆਫ਼ ਇੰਜੀਨੀਅਰਿੰਗ ਪ੍ਰੋਗਰਾਮ ਪੇਸ਼ ਕਰਦੀ ਹੈ, ਜਿਸ ਨਾਲ ਇਹ ਭਾਰਤ ਵਿੱਚ ਸਭ ਤੋਂ ਵੱਧ ਮੰਗ ਵਾਲੇ ਸੀਐਸਈ-ਸੀਸੀ ਪ੍ਰੋਗਰਾਮਾਂ ਵਿੱਚੋਂ ਇੱਕ ਬਣ ਜਾਂਦਾ ਹੈ। ਸੀਯੂ ਨੇ ਕੋਫੋਰਜ ਨਾਲ ਸਹਿਯੋਗ ਕੀਤਾ ਹੈ ਤੇ ਇੱਕ ਨਵੀਨਤਾ ਕੇਂਦਰ ਸਥਾਪਤ ਕੀਤਾ ਹੈ ਜੋ ਸਿਹਤ ਸੰਭਾਲ ਦੇ ਅੰਦਰ ਏਆਈ ਐਪਲੀਕੇਸ਼ਨਾਂ ਵਿੱਚ ਖੋਜ ਅਤੇ ਵਿਕਾਸ ਕਰਨ, ਖੇਤੀਬਾੜੀ ਦੇ ਮੁੱਦਿਆਂ ਨੂੰ ਹੱਲ ਕਰਨ ਅਤੇ ਖੁਦਮੁਖਤਿਆਰ ਵਾਹਨ ਤਕਨਾਲੋਜੀ ਨੂੰ ਵਿਕਸਤ ਕਰਨ’ ਤੇ ਕੇਂਦਿ੍ਰਤ ਹੈ।
ਡਾ. (ਪ੍ਰੋ.) ਬਾਵਾ ਨੇ ਕਿਹਾ ਕਿ ਸੀਯੂ ਏਆਈ, ਬਲਾਕਚੇਨ, ਬਿਗ ਡੇਟਾ, ਵਿਸ਼ਲੇਸ਼ਣ ਅਤੇ ਫਿਨਟੈੱਕ, ਮਸ਼ੀਨ ਲਰਨਿੰਗ, ਵਰਚੁਅਲ ਰਿਐਲਿਟੀ, ਆਈਓਟੀ, ਬਾਇਓਇਨਫੋਰਮੈਟਿਕਸ, ਸੂਚਨਾ ਅਤੇ ਨੈੱਟਵਰਕ ਸੁਰੱਖਿਆ, ਗਰਿੱਡ ਕੰਪਿਊਟਿੰਗ, ਸਟ੍ਰਕਚਰਲ ਇੰਜੀਨੀਅਰਿੰਗ, ਜੀਓ-ਟੈਕਨੀਕਲ ਇੰਜੀਨੀਅਰਿੰਗ, ਟ੍ਰਾਂਸਪੋਰਟੇਸ਼ਨ ਇੰਜੀਨੀਅਰਿੰਗ, ਨਿਰਮਾਣ ਟੈਕਨੋਲੋਜੀ, ਵਾਤਾਵਰਣ ਇੰਜੀਨੀਅਰਿੰਗ, ਜੀਆਈਐੱਸ, ਵਾਟਰ ਰਿਸੋਰਸ ਇੰਜੀਨੀਅਰਿੰਗ ਵਰਗੇ ਉੱਭਰ ਰਹੇ ਖੇਤਰਾਂ ਵਿੱਚ ਅਕਾਦਮਿਕ ਪ੍ਰੋਗਰਾਮ ਪੇਸ਼ ਕਰਦਾ ਹੈ।
ਡਾ. (ਪ੍ਰੋ.) ਬਾਵਾ ਨੇ ਅੱਗੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਨੂੰ ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਐਨ. ਏ. ਏ. ਸੀ.) ਦੁਆਰਾ ਏ + ਰੇਟਿੰਗ ਨਾਲ ਮਾਨਤਾ ਦਿੱਤੀ ਗਈ ਹੈ ਅਤੇ ਇਸ ਨੂੰ ਐਨ. ਏ. ਏ. ਸੀ. ਏ + ਮਾਨਤਾ ਪ੍ਰਾਪਤ ਕਰਨ ਲਈ ਭਾਰਤ ਦੀਆਂ ਚੋਟੀ ਦੀਆਂ 5 ਪ੍ਰਤੀਸ਼ਤ ਯੂਨੀਵਰਸਿਟੀਆਂ ਵਿੱਚ ਰੱਖਿਆ ਗਿਆ ਹੈ। ਸੀਯੂ ਨੇ ਯੂਐਸ-ਅਧਾਰਤ ਐਕਰੀਡੇਸ਼ਨ ਬੋਰਡ ਫਾਰ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਏਬੀਈਟੀ) ਤੋਂ ਮਾਨਤਾ ਪ੍ਰਾਪਤ ਕੀਤੀ ਹੈ ਅਤੇ ਇਸ ਨੂੰ ਮਾਨਤਾ ਪ੍ਰਾਪਤ ਇੰਜੀਨੀਅਰਿੰਗ ਪ੍ਰੋਗਰਾਮਾਂ ਅਤੇ ਰਾਸ਼ਟਰੀ ਮਾਨਤਾ ਬੋਰਡ (ਐਨਬੀਏ) ਦੁਆਰਾ ਮਾਨਤਾ ਪ੍ਰਾਪਤ ਚੋਟੀ ਦੀਆਂ 0.1 ਪ੍ਰਤੀਸ਼ਤ ਭਾਰਤੀ ਯੂਨੀਵਰਸਿਟੀਆਂ ਵਿੱਚ ਰੱਖਿਆ ਗਿਆ ਹੈ।
ਡਾ. ਬਾਵਾ ਨੇ ਕਿਹਾ ਕਿ ਸੀਯੂ ਨੇ ਕੈਂਪਸ ਵਿਚ ਖੇਡਾਂ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਸ ਸਾਲ 8.5 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ। ਇਸ ਵਿਚ 3.84 ਕਰੋੜ ਰੁਪਏ ਦੀ ਮੇਜਰ ਧਿਆਨ ਚੰਦ ਸਕਾਲਰਸ਼ਿਪ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਸੀਯੂ ਖਿਡਾਰੀਆਂ ਨੂੰ ਮਹੀਨਾਵਾਰ ਸਕਾਲਰਸ਼ਿਪ ਦੇ ਰੂਪ ਵਿਚ ਵਿੱਤੀ ਸਹਾਇਤਾ ਵੀ ਪ੍ਰਦਾਨ ਕਰ ਰਹੀ ਹੈ। ਵਰਤਮਾਨ ਸਮੇਂ ਵਿਚ, 562 ਖਿਡਾਰਣਾਂ ਸਮੇਤ 1183 ਖਿਡਾਰੀ ਸਕਾਲਰਸ਼ਿਪ ਲੈ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਮੁਫ਼ਤ ਵਿਸ਼ੇਸ਼ ਖੁਰਾਕ, ਖੇਡ ਕਿੱਟਾਂ, ਖੇਡ ਮੁਕਾਬਲੇ ’ਤੇ ਜਾਣ ਲਈ ਖਰਚਾ, ਕੋਚਿੰਗ ਖਰਚੇ, ਹੋਸਟਲ ਤੇ ਹੋਰ ਸਹੂਲਤਾਂ ਵੀ ਸੀਯੂ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰੋ.(ਡਾ.) ਆਰਐੱਸ ਬਾਵਾ ਨੇ ਕਿਹਾ ਕਿ ਸੀਯੂਸੀਈਟੀ ਸਕਾਲਰਸ਼ਿਪ ਦੀ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਇੱਕ ਚੰਗੀ ਪਹਿਲ ਕੀਤੀ ਗਈ ਹੈ ਜੋ ਹੋਣਹਾਰ ਵਿਦਿਆਰਥੀਆਂ ਨੂੰ ਆਰਥਿਕ ਤੌਰ ’ਤੇ ਸਹਾਇਤਾ ਪ੍ਰਦਾਨ ਕਰਦੀ ਹੈ। ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟ੍ਰੇਂਸ ਟੈਸਟ (ਸੀਯੂਸੀਈਟੀ) ਰਾਹੀਂ ਵਿਦਿਆਰਥੀ 100 ਪ੍ਰਤੀਸ਼ਤ ਸਕਾਲਰਸ਼ਿਪ ਹਾਸਲ ਕਰ ਸਕਦੇ ਹਨ। ਵਰਤਮਾਨ ਸਮੇਂ ਵਿਚ ਪੰਜਾਬ ਭਰ ਤੋਂ 10800 ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਚ ਵੱਖ-ਵੱਖ ਕੋਰਸਾਂ ਵਿਚ ਸਿੱਖਿਆ ਹਾਸਲ ਕਰ ਰਹੇ ਹਨ, ਜਿਨ੍ਹਾਂ ਵਿਚ ਦੁਆਬੇ ਦੇ 1480 ਵਿਦਿਆਰਥੀ ਸਿੱਖਿਆ ਵੀ ਹਾਸਲ ਕਰ ਰਹੇ ਹਨ।
2012 ਵਿਚ ਆਪਣੀ ਸਥਾਪਨਾ ਤੋਂ ਬਾਅਦ ਤੱਕ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਵੱਲੋਂ 1 ਲੱਖ 30 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਜੋਕਿ 28 ਵੱਖ-ਵੱਖ ਸੂਬਿਆਂ ਤੇ 8 ਯੂਟੀਆਈ ਨਾਲ ਸਬੰਧਤ ਸਨ। ਮੌਜੂਦਾ ਸਮੇਂ ਪੰਜਾਬ ਦੇ 10,800 ਵਿਦਿਆਰਥੀ ਆਪਣੀ ਸਿੱਖਿਆ ਹਾਸਲ ਕਰ ਰਹੇ ਹਨ, ਜਿਨ੍ਹਾਂ ਵਿਚ 2023੍24 ਅਕਾਦਮਿਕ ਸੈਸ਼ਨ ਦੌਰਾਨ 2192 ਵਿਦਿਆਰਥੀ ਆਪਣੀ ਸਿੱਖਿਆ ਹਾਸਲ ਕਰ ਰਹੇ ਹਨ। ਇਨ੍ਹਾਂ ਵਿਚ ਪੰਜਾਬ ਦੇ 54 ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਵੀ ਪ੍ਰਦਾਨ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਯੂਨੀਵਰਸਿਟੀ ਹਰ ਸਾਲ ਵਿਦਿਆਰਥੀਆਂ ਲਈ 210 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ, ਜਿਸ ਵਿਚ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਕੈਂਪਸ ਲਈ 170 ਕਰੋੜ ਤੇ ਚੰਡੀਗੜ੍ਹ ਯੂਨੀਵਰਸਿਟੀ, ਲਖਨਊ ਕੈਂਪਸ ਲਈ 40 ਕਰੋੜ ਰੁਪਏ ਸ਼ਾਮਲ ਹਨ। ਚਾਹਵਾਨ ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਦੀ ਵੈਬਸਾਈਟhttps://www.cuchd.in/scholarship/ ’ਤੇ ਜਾ ਕੇ ਅਸਾਨੀ ਨਾਲ ਅਪਲਾਈ ਕਰ ਸਕਦੇ ਹਨ। ਦੇਸ਼ ਦੇ ਹੋਰ ਵੀ ਖੇਤਰਾਂ ਤੋਂ ਇਲਾਵਾ ਵਿਦੇਸ਼ਾਂ ਦੇ ਵਿਦਿਆਰਥੀ ਵੀ ਲਖਨਊ (ਐੱਸਸੀਆਰ) ਦੇ ਨਵੇਂ ਕੈਂਪਸ ਵਿਚ ਸਕਾਲਰਸ਼ਿਪ ਦਾ ਲਾਭ ਲੈ ਸਕਦੇ ਹਨ।
ਕਾਨਫਰੰਸ ਦੌਰਾਨ ਡਾ. ਆਰ. ਐਸ ਬਾਵਾ ਨੇ ਖੇਡਾਂ ਲਈ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਚਾਨਣਾ ਪਾਇਆ। ਪਿਛਲੇ ਸਾਲਾਂ ਦੌਰਾਨ, ਚੰਡੀਗੜ੍ਹ ਯੂਨੀਵਰਸਿਟੀ ਨੇ ਖੇਡਾਂ ਦੀ ਦੁਨੀਆ ਵਿੱਚ ਕੁਝ ਉੱਤਮ ਪ੍ਰਤਿਭਾਵਾਂ ਦਾ ਪਾਲਣ ਪੋਸ਼ਣ ਕੀਤਾ ਹੈ ਜਿਨ੍ਹਾਂ ਨੇ ਯੂਨੀਵਰਸਿਟੀ ਅਤੇ ਦੇਸ਼ ਦੋਵਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮਾਣ ਵਧਾਇਆ ਹੈ। ਸੀਯੂ ਦੇ ਵਿਦਿਆਰਥੀਆਂ ਨੇ 2023-24 ਸੈਸ਼ਨ ਤੱਕ ਵੱਖ-ਵੱਖ ਕੌਮਾਂਤਰੀ, ਏਸ਼ੀਅਨ ਗੇਮਜ਼, ਖੇਲੋ ਇੰਡੀਆ ਗੇਮਜ਼, ਓਲੰਪਿਕ, ਪੈਰਾ-ਓਲੰਪਿਕ, ਕੌਮੀ ਤੇ ਹੋਰ ਮੁਕਾਬਲਿਆਂ ਵਿਚ 242 ਸੋਨੇ ਦੇ ਤਮਗੇ, 143 ਚਾਂਦੀ ਤੇ ਕਾਂਸੀ ਦੇ 158 ਸਣੇ 543 ਤਮਗੇ ਆਪਣੇ ਨਾਮ ਕੀਤੇ ਹਨ।ਇਨ੍ਹਾਂ ਵਿਚ 104 ਖਿਡਾਰੀ ਪੰਜਾਬ ਨਾਲ ਸਬੰਧਤ ਹਨ, ਜਿਨ੍ਹਾਂ ਇਸ ਦੇ ਨਾਲ ਹੀ ਖੇਲੋ ਇੰਡੀਆ ਗੇਮਜ਼-2024 ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ 32 ਸੋਨੇ ਦੇ ਤਮਗੇ, 18 ਕਾਂਸੀ ਦੇ ਤਮਗੇ ਤੇ 21 ਕਾਂਸੀ ਦੇ ਤਮਗਿਆਂ ਨਾਲ ਕੁੱਲ 71 ਤਮਗੇ ਵੀ ਜਿੱਤ ਕੇ ਦੇਸ਼ ਦੀ ਵੱਕਾਰੀ ਮੌਲਾਨਾ ਅਬੁਲ ਕਲਾਮ ਅਜ਼ਾਦ (ਮਾਕਾ) ਟਰਾਫੀ ਵੀ ਆਪਣੇ ਨਾਮ ਕੀਤੀ ਹੈ। ਇਸ ਦੇ ਨਾਲ ਹੀ 12 ਸਾਲਾਂ ਦੇ ਬਹੁਤ ਹੀ ਘੱਟ ਸਮੇਂ ਵਿਚ ਇਹ ਟਰਾਫੀ ਹਾਸਲ ਕਰ ਕੇ ਦੇਸ਼ ਦੀ ਪਹਿਲੀ ਨਿੱਜੀ ਯੂਨੀਵਰਸਿਟੀ ਬਣ ਗਈ ਹੈ, ਜਿਸ ਨੇ ਇਹ ਟਰਾਫੀ ਪ੍ਰਾਪਤ ਕੀਤੀ ਹੈ।