ਵੀਰਵਾਰ, ਅਪ੍ਰੈਲ 23, 2026 06:58 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 2025 ’ਚ 1300 ਤੋਂ ਵੱਧ ਕੌਮੀ ਅਤੇ ਕੌਮਾਂਤਰੀ ਕੰਪਨੀਆਂ ਤੋਂ 10 ਹਜ਼ਾਰ ਤੋਂ ਵੱਧ ਨੌਕਰੀਆਂ ਦੀਆਂ ਪੇਸ਼ਕਸ਼ਾਂ ਕੀਤੀਆਂ ਹਾਸਲ

ਪਿਛਲੇ 2 ਸਾਲਾਂ ’ਚ ਪੰਜਾਬ ਦੇ 1600 ਤੋਂ ਵੱਧ ਵਿਦਿਆਰਥੀਆਂ ਨੂੰ ਮੋਹਰੀ ਕੌਮੀ ਤੇ ਕੌਮਾਂਤਰੀ ਕੰਪਨੀਆਂ ਤੋਂ ਮਿਲੇ ਨੌਕਰੀਆਂ ਦੇ ਆਫਰ, ਦੋਆਬੇ ਦੇ 672 ਤੋਂ ਵੱਧ ਪਾੜ੍ਹਿਆਂ ਨੇ ਹਾਸਲ ਕੀਤੀਆਂ ਨੌਕਰੀਆਂ

by Pro Punjab Tv
ਅਪ੍ਰੈਲ 23, 2026
in Featured, Featured News, ਸਿੱਖਿਆ, ਨੌਕਰੀ
0

ਹੁਸ਼ਿਆਰਪੁਰ : ਚੰਡੀਗੜ੍ਹ ਯੂਨੀਵਰਸਿਟੀ ਮਿਆਰੀ ਉੱਚੇਰੀ ਸਿੱਖਿਆ, ਵਿਸ਼ਵ ਪੱਧਰੀ ਬੁਨਿਆਦੀ ਢਾਂਚੇ, ਸ਼ਾਨਦਾਰ ਪਲੇਸਮੈਂਟ ਰਿਕਾਰਡ ਅਤੇ ਆਪਣੀ ਵਿਸ਼ਵ ਪੱਧਰੀ ਰੈਂਕਿੰਗ ਲਈ ਜਾਣੀ ਜਾਂਦੀ ਹੈ। ਸੀਯੂ ਨੇ ਬੀਤੇ ਦਿਨੀਂ ਜਾਰੀ ਹੋਈ ਕਿਊਐੱਸ ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗਜ਼ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਯੂਨੀਵਰਸਿਟੀ ਨੇ ਤਿੰਨ ਮੁੱਖ ਵਿਸ਼ਿਆਂ ਕੰਪਿਊਟਰ ਸਾਇੰਸ ਅਤੇ ਇਨਫਰਮੇਸ਼ਨ ਸਿਸਟਮ, ਇਲੈਕਟ੍ਰੀਕਲ-ਇਲੈਕਟ੍ਰਾਨਿਕਸ ਇੰਜੀਨੀਅਰਿੰਗ ਅਤੇ ਮਕੈਨੀਕਲ, ਏਅਰੋਨੋਟਿਕਲ ਅਤੇ ਮੈਨੂਫੈਕਚਰਿੰਗ ਇੰਜੀਨੀਅਰਿੰਗ ਵਿਚ ਵਿਸ਼ਵ ਦੀਆਂ ਮੋਹਰੀ 300 ਯੂਨੀਵਰਸਿਟੀਆਂ ਵਿਚ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਅੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰਐੱਸ ਬਾਵਾ ਨੇ ਪੰਜਾਬ ਦੇ ਹੁਸ਼ਿਆਰਪੁਰ ਵਿਖੇ ਪੱਤਰਕਾਰ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਕੀਤਾ।

ਪ੍ਰੋ. (ਡਾ.) ਚੰਡੀਗੜ੍ਹ ਯੂਨੀਵਰਸਿਟੀ ਨੇ ਵਿਸ਼ਾ ਰੈਂਕਿੰਗਜ਼ ਵਿਚ ਆਪਣੇ ਵਿਸ਼ਿਆਂ ਦੀ ਰੈਂਕਿੰਗ ਨੂੰ ਦੁੱਗਣਾ ਕੀਤਾ ਹੈ। ਸਾਲ 2025 ਦੀ ਵਿਸ਼ਾ ਰੈਂਕਿੰਗ ਵਿਚ ਸ਼ਾਮਲ ਸਿਰਫ 5 ਵਿਸ਼ਿਆਂ ਦੇ ਮੁਕਾਬਲੇ ਕਿਊਐੱਸ ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗ 2026 ਵਿਚ ਵਿਸ਼ਿਆਂ ਦੀ ਗਿਣਤੀ ਵੱਧ ਕੇ 11 ਹੋ ਗਈ ਹੈ। ਇਸ ਸ਼ਾਨਦਾਰ ਪ੍ਰਾਪਤੀ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੁਨੀਆ ਦੀਆਂ ਚੋਟੀ ਦੀਆਂ 1 ਪ੍ਰਤੀਸ਼ਤ ਯੂਨੀਵਰਸਿਟੀਆਂ ਵਿਚ ਸ਼ਾਮਲ ਹੋ ਗਈ ਹੈ, ਜਿਸ ਨਾਲ ਚੰਡੀਗੜ੍ਹ ਯੂਨੀਵਰਸਿਟੀ ਦਾ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਕੱਦ ਹੋਰ ਵੀ ਵੱਧ ਗਿਆ ਹੈ।

ਪ੍ਰੋ.(ਡਾ.) ਆਰਐੱਸ ਬਾਵਾ ਨੇ ਕਿਹਾ ਕਿ ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਵਿਸ਼ਾ-2026 ਵਿਚ ਯੂਨੀਵਰਸਿਟੀ ਨੇ ਕੁੱਲ 11 ਮੁੱਖ ਵਿਸ਼ੇ ਸ਼ਾਮਲ ਹੋਏ, ਜਿਨ੍ਹਾਂ ਵਿਚ ਕੰਪਿਊਟਰ ਸਾਇੰਸ ਐਂਡ ਇਨਫਰਮੇਸ਼ਨ ਸਿਸਟਮ, ਇਲੈਕਟਿ੍ਰਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ, ਮੈਕੇਨੀਕਲ, ਏਅਰਨੋਟਿਕਲ ਐਂਡ ਮੈਨੂਫੈਕਚਰਿੰਗ ਇੰਜੀਨੀਅਰਿੰਗ, ਕੈਮਿਸਟਰੀ, ਬਿਜ਼ਨੇਸ ਮੈਨੇਜਮੈਂਟ, ਕੈਮੀਕਲ ਇੰਜੀਨੀਅਰਿੰਗ, ਬਾਇਓਲਾਜਿਕਲ ਸਾਇੰਸਜ਼, ਇਨਵਾਇਰਮੈਂਟਲ ਸਾਇੰਸਜ਼, ਮੈਥੇਮੈਟਿਕਸ, ਜਿਫੀਕਸ ਅਤੇ ਇਕਨਾਮਿਕਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਉਨ੍ਹਾਂ ਕਿਹਾ ਕਿ ਕਿਊਐੱਸ ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗ-2026 ਵਿਚ ਯੂਨੀਵਰਸਿਟੀ ਦਾ ਸ਼ਾਨਦਾਰ ਪ੍ਰਦਰਸ਼ਨ ਉਸ ਵੱਲੋਂ ਹਾਸਲ ਕੀਤੇ ਟਾਪ ਸਕੋਰਸ ’ਤੇ ਅਧਾਰਿਤ ਹੈ। ਇਹ ਸਕੋਰ ਅਕਾਦਮਿਕ ਰੈਪੂਟੇਸ਼ਨ, ਇੰਪਲਾਇਰ ਰੈਪੂਟੇਸ਼ਨ, ਸਾਇਟੇਸ਼ਨ ਪ੍ਰਤੀ ਪੇਪਰ, ਐੱਚ-ਇੰਡੈਕਸ ਅਤੇ ਇੰਟਰਨੈਸ਼ਨਲ ਰਿਸਰਚ ਨੈੱਟਵਰਕ ਵਰਗੇ ਪੰਜ ਕੁਆਲਿਟੀ ਇੰਡੀਕੇਟਰਾਂ ਤੋਂ ਮਿਲੇ ਹਨ। ਇਹ ਯੂਨੀਰਵਸਿਟੀ ਦੇ ਅਕਾਦਮਿਕ ਸ਼ਾਨਦਾਰ ਪ੍ਰਦਰਸ਼ਨ, ਇੰਪਲਾਇਰਜ਼ ਵਿਚ ਯੂਨੀਵਰਸਿਟੀ ਦੀ ਸਥਿਤੀ, ਪ੍ਰਭਾਵੀ ਖੋਜ ਅਤੇ ਗੁਣਵੱਤਾ, ਵੱਖ-ਵੱਖ ਕਾਰਜਾਂ ਅਤੇ ਖੋਜ ਸਹਿਯੋਗ ਲਈ ਕਿਸੇ ਸੰਸਥਾਨ ਦੀ ਵਿਸ਼ਵ ਪੱਧਰੀ ਭਾਈਵਾਲੀ ਦਾ ਮੁਲਾਂਕਣ ਕਰਦਾ ਹੈ।

ਪ੍ਰੋ.(ਡਾ.) ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਅਤੇ ਵਿਦੇਸ਼ੀ ਕੰਪਨੀਆਂ ਦੀ ਪਹਿਲੀ ਪਸੰਦ ਬਣ ਗਈ ਹੈ। ਇਥੇ 1300 ਤੋਂ ਵੱਧ ਕੰਪਨੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ 2025 ਸੈਸ਼ਨ ਦੇ ਵਿਦਿਆਰਥੀਆਂ ਨੂੰ 10 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਆਫ਼ਰ ਦਿੱਤੇ ਹਨ। ਇਸ ਵਿਚ ਸਭ ਤੋਂ ਵੱਡਾ ਪੈਕੇਜ 1.74 ਕਰੋੜ ਰੁਪਏ ਜਦੋਂ ਕਿ ਘਰੇਲੂ ਪੈਕੇਜ਼ 54.75 ਲੱਖ ਰੁਪਏ ਰਿਹਾ ਹੈ। ਇਨ੍ਹਾਂ ਵਿਚ 31 ਤੋਂ ਜ਼ਿਆਦਾ ਕੰਪਨੀਆਂ ਨੇ 20 ਲੱਖ ਰੁਪਏ ਜਾਂ ਉਸ ਤੋਂ ਵੀ ਜ਼ਿਆਦਾ ਨੌਕਰੀ ਦੇ ਆਫਰ ਦਿੱਤੇ ਹਨ, ਜਦੋਂ ਕਿ 52 ਕੰਪਨੀਆਂ ਨੇ 15 ਲੱਖ ਤੋਂ ਵੀ ਜ਼ਿਆਦਾ ਦਾ ਸਲਾਨਾ ਪੈਕੇਜ ਦੇ ਨੌਕਰੀਆਂ ਦੇ ਆਫਰ ਦਿੱਤੇ ਹਨ। ਪ੍ਰੋ. (ਡਾ.) ਬਾਵਾ ਨੇ ਕਿਹਾ ਕਿ 2024 ਅਤੇ 2025 ਵਿਚ ਪੰਜਾਬ ਦੇ 1600 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਮੋਹਰੀ ਐੱਮਐੱਨਸੀ ਅਤੇ ਭਾਰਤੀ ਕੰਪਨੀਆਂ ਤੋਂ ਨੌਕਰੀਆਂ ਦੇ ਆਫ਼ਰ ਮਿਲੇ। ਇਨ੍ਹਾਂ ਵਿਚ ਲਗਪਗ 672 ਤੋਂ ਵੱਧ ਵਿਦਿਆਰਥੀ ਦੁਆਬੇ ਨਾਲ ਸਬੰਧਤ ਹਨ।

ਪ੍ਰੋ. (ਡਾ.) ਆਰਐੱਸ ਬਾਵਾ ਨੇ ਦੋਆਬੇ ਦੇ ਵਿਦਿਅਆਰਥੀਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਤੋਂ ਬੀਟੈੱਕ ਸੀਐੱਸੀਈ ਦੇ ਵਿਦਿਆਰਥੀ ਅਤੇ ਹੁਸ਼ਿਆਰਪੁਰ ਵਾਸੀ ਪੰਕਜ ਕੁਮਾਰ ਨੂੰ ਕੈਪਜੈਮਿਨੀ ਇੰਡੀਆ ਪ੍ਰਾਈ.ਲਿਮ. ਅਤੇ ਨਿਊਜੇਨ ਸਾਫਟਵੇਅਰ ਟੈਕਨਾਲੋਜੀਜ਼ ਲਿਮਟਿਡ ਤੋਂ ਨੌਕਰੀਆਂ ਦੇ ਆਫਰ ਮਿਲੇ ਹਨ। ਹੁਸ਼ਿਆਰਪੁਰ ਦੀ ਰਹਿਣ ਵਾਲੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੀ ਐੱਮਬੀਏ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਕੁਆਂਟੀਫਾਈ ਐਨਾਲਿਟਿਕਸ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਅਤੇ ਕੈਪਜੈਮਿਨੀ ਇੰਡੀਆ ਪ੍ਰਾਈਵੇਟ ਲਿਮਟਿਡ ਵਰਗੀਆਂ ਮੰਨੀਆਂ ਪ੍ਰਮੰਨੀਆਂ ਕੰਪਨੀਆਂ ਤੋਂ ਨੌਕਰੀ ਦਾ ਆਫਰ ਮਿਲਿਆ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਇੱਕ ਹੋਰ ਬੀਈ ਸੀਐੱਸਈ ਦੇ ਵਿਦਿਆਰਥੀ ਰਾਜਬੀਰ ਠਾਕੁਰ ਨੇ ਕੈਪਜੈਮਿਨੀ ਇੰਡੀਆ ਪ੍ਰਾਈਵੇਟ ਲਿਮਟਿਡ ਨੌਕਰੀ ਦਾ ਆਫ਼ਰ ਮਿਲਿਆ ਹੈ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੀ ਸੀਐੱਸਈ ਆਈਬੀਐੱਮ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਦੀ ਵਿਦਿਆਰਥਣ ਤਿ੍ਰਨਿਧੀ ਸਿੰਘ ਨੇ ਮਿਊ ਸਿਗਮਾ ਬਿਜ਼ਨਸ ਸਲਿਊਸ਼ਨ ਪ੍ਰਾਈਵੇਟ ਲਿਮਟਿਡ ਤੋਂ ਨੌਕਰੀ ਦੇ ਆਫ਼ਰ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਐੱਮਟੈੱਕ ਸੀਐੱਸਈ ਦੇ ਵਿਦਿਆਰਥੀ ਅਕਸ਼ਤ ਜੈਨ ਨੇ ਅਲਸਟਮ ਟ੍ਰਾਂਸਪੋਰਟ ਇੰਡੀਆ ਲਿਮਟਿਡ (ਅਲਸਟਮ ਗਰੁੱਪ) ਵਿਚ ਨੌਕਰੀ ਹਾਸਲ ਕੀਤੀ ਹੈ।

ਪ੍ਰੋ.(ਡਾ.) ਬਾਵਾ ਨੇ ਕਿਹਾ ਕਿ ਹੋਣਹਾਰ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਅਰਥੀਆਂ ਲਈ ਚੰਡੀਗੜ੍ਹ ਯੂਨੀਵਰਸਿਟੀ ਐਡਮਿਸ਼ਨ-ਕਮ-ਸਕਾਲਰਸ਼ਿਪ ਪ੍ਰੋਗਰਾਮ-ਚੰਡੀਗੜ੍ਹ ਯੂਨੀਵਰਸਿਟੀ ਕਾਮਲ ਐਂਟਰੈਂਸ ਟੈਸਟ (ਸੀਯੂਸੀਈਟੀ-2026) ਦੇ ਰਾਹੀਂ ਚੰਡੀਗੜ੍ਹ ਯੂਨੀਵਰਸਿਟੀ ਹਰ ਸਾਲ 250 ਕਰੋੜ ਰੁਪਏ ਦੀ ਸਕਾਲਰਸ਼ਿਪ ਦੇ ਕੇ ਹਜ਼ਾਰਾ ਵਿਦਿਆਰਥੀਆਂ ਨੂੰ 100 ਪ੍ਰਤੀਸ਼ਤ ਸਕਾਲਰਸ਼ਿਪ ਹਾਸਲ ਕਰਨ ਦਾ ਮੌਕਾ ਦੇ ਰਹੀ ਹੈ, ਇਸ ਵਿਚ 200 ਕਰੋੜ ਰੁਪਏ ਚਡੀਗੜ੍ਹ ਯੂਨੀਵਰਸਿਟੀ ਮੋਹਾਲੀ ਅਤੇ 50 ਕਰੋੜ ਰੁਪਏ ਚੰਡੀਗੜ੍ਹ ਯੂਨੀਵਰਸਿਟੀ, ਉੱਤਰ ਪ੍ਰਦੇਸ਼ ਕੈਂਪਸ ਲਈ ਅਲਾਟ ਕੀਤੇ ਹਨ।ਇੱਛੁਕ ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਦੀ ਸਾਈਟ https://www.cuchd.in/scholarship/ ’ਤੇ ਜਾ ਕੇ ਅਸਾਨੀ ਨਾਲ ਸੀਯੂਸੀਈਟੀ-2026 ਲਈ ਅਪਲਾਈ ਕਰ ਸਕਦੇ ਹਨ।

ਪ੍ਰੋ.(ਡਾ.) ਬਾਵਾ ਨੇ ਕਿਹਾ ਕਿ 2012 ਵਿਚ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਕੈਂਪਸ ਦੀ ਸਥਾਪਨਾ ਤੋਂ ਬਾਅਦ ਭਾਰਤ ਦੇ 28 ਸੂਬਿਆਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 1.30 ਲੱਖ ਤੋਂ ਜ਼ਿਆਦਾ ਵਿਦਿਆਰਥੀ ਅਤੇ ਕਈ ਵਿਦੇਸ਼ੀ ਵਿਦਿਆਰਥੀਆਂ ਨੇ ਯੂਨੀਵਰਸਿਟੀ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਸਕਾਲਰਸ਼ਿਪ ਦਾ ਲਾਹਾ ਲਿਆ ਹੈ। ਮੌਜੂਦਾ ਅਕਾਦਮਿਕ ਸਾਲ 2025-26 ਵਿਚ ਪੰਜਾਬ ਦੇ 11,626 ਵਿਦਿਆਰਥੀਆਂ ਨੇ ਚੰਡੀਗੜ੍ਹ ਸੂਨੀਵਰਸਿਟੀ ਦੀ ਸਕਾਲਰਸ਼ਿਪ ਯੋਜਨਾਵਾਂ ਦੇ ਤਹਿਤ ਸਕਾਲਰਸ਼ਿਪ ਦਾ ਲਾਭ ਲਿਆ ਹੈ। ਇਨ੍ਹਾਂ ਵਿਚ ਪੰਜਾਬ ਦੇ 5243 ਵਿਦਿਆਰਥੀ ਸੀਯੂਸੀਈਟੀ ਰਾਹੀਂ ਅਤੇ 6383 ਵਿਦਿਆਰਥੀ ਹੋਰ ਸਕਾਲਰਸ਼ਿਪ ਦਾ ਲਾਭ ਲੈ ਰਹੇ ਹਨ।

ਡਿਫੈਂਸ ਸਕਾਲਰਸ਼ਿਪ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਬਾਵਾ ਨੇ ਕਿਹਾ ਕਿ ਪਿਛਲੇ 13 ਸਾਲਾਂ ਵਿਚ ਚੰਡੀਗੜ੍ਹ ਯੂਨੀਵਰਸਿਟੀ ਨੇ 5723 ਵਿਦਿਆਰਥੀਆਂ ਨੂੰ 6 ਕਰੋੜ ਰੁਪਏ ਤੋਂ ਵੱਧ ਡਿਫੈਂਸ ਸਕਾਲਰਸ਼ਿਪ ਪ੍ਰਦਾਨ ਕੀਤੀ ਹੈ, ਜਿਸ ਵਿਚ ਪੰਜਾਬ ਦੇ ਮੌਜੂਦਾ 66 ਵਿਦਿਆਰਥੀ ਸ਼ਾਮਲ ਹਨ। ਡਿਫੈਂਸ ਕਰਮਚਾਰੀਆਂ ਦੇ ਪਰਿਵਾਰਕ ਮੈਂਬਰ ਆਰਮਡ ਫੋਰਸਜ਼ ਐਜੂਕੇਸ਼ਨਲ ਵੈਲਫੇਅਰ ਸਕੀਮ ਅਤੇ ਸ਼ਹੀਦ ਵਿਕਰਮ ਬੱਤਰਾ ਸਕਾਲਰਸ਼ਿਪ ਦਾ ਲਾਭ ਲੈ ਸਕਦੇ ਹਨ।ਇਸ ਦੇ ਨਾਲ ਹੀ, ਚੰਡੀਗੜ੍ਹ ਯੂਨੀਵਰਸਿਟੀ ਦਾ ਐੱਨਸੀਸੀ ਵਿੰਗ ਦੇਸ਼ ਦੀ ਸੇਵਾ ਦੇ ਇੱਛੁਕ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਵੀ ਸਾਕਾਰ ਕਰ ਰਿਹਾ ਹੈ। ਐੱਨਸੀਸੀ ਵਿੰਗ ਵਿਚ ਸਿਖਲਾਈ ਲੈਣ ਵਾਲੇ 50 ਕੈਡਿਟਜ਼ ਨੂੰ ਭਾਰਤੀ ਸੈਨਾ ਦੇ ਤਿੰਨਾਂ ਵਿੰਗਾਂ ਵਿਚ ਅਫ਼ਸਰ ਕਮਿਸ਼ਨ ਮਿਲਿਆ ਹੈ।

ਪ੍ਰੋ.(ਡਾ.) ਆਰਐੱਸ ਬਾਵਾ ਨੇ ਚੰਡੀਗੜ੍ਹ ਯੂਨੀਵਰਸਿਟੀ ਦੀ ਖੋਜ ਅਤੇ ਨਵੀਨਤਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਮ ’ਤੇ 20 ਹਜ਼ਾਰ ਤੋਂ ਵੱਧ ਖੋਜ ਪੱਤਰ ਪ੍ਰਕਾਸ਼ਿਤ ਹਨ ਅਤੇ 5519 ਤੋਂ ਜ਼ਿਆਦਾ ਪੇਟੈਂਟ ਗ੍ਰਾਂਟ ਹੋਏ ਹਨ। ਸੈਸ਼ਨ 2024-25 ਵਿਚ ਹੀ, ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 743 ਪੇਟੈਂਟ ਫਾਈਲ ਕੀਤੇ ਹਨ ਜਦੋਂਕਿ 770 ਪ੍ਰਕਾਸ਼ਿਤ ਅਤੇ 49 ਪੇਟੈਂਟ ਗ੍ਰਾਟ ਹੋਏ ਹਨ। ਯੂਨੀਵਰਸਿਟੀ ਦੇ 44 ਫੈਕਲਟੀ ਮੈਂਬਰ ਸਾਲ 2025 ਦੀ ਵੱਕਾਰੀ ਸਟੈਨਫੋਰਡ ਯੂਨੀਵਰਸਿਟੀ-ਐਲਸੇਵਿਅਰ ਸੂਚੀ ਵਿਚ ਦੁਨੀਆ ਦੇ ਟਾਪ 2 ਪ੍ਰਤੀਸ਼ਤ ਵਿਗਿਆਨੀਆਂ ਵਿਚ ਸ਼ਾਮਲ ਹਨ। ਕਿਊਐੱਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ-2026 ਦੇ ਅਨੁਸਾਰ ਸੀਯੂ ਨੇ ਕੌਮਾਂਤਰੀ ਖੋਜ ਵਿਚ ਦੇਸ਼ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚ 9ਵਾਂ ਅਤੇ ਸਾਰੀਆਂ ਯੂਨੀਵਰਸਿਟੀਆਂ ਵਿਚ 12ਵਾਂ ਰੈਂਕ ਹਾਸਲ ਕੀਤਾ ਹੈ।

ਪ੍ਰੋ. (ਡਾ.) ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਖੋਜ ਅਤੇ ਨਵੀਨਤਾ ਲਈ ਇੱਕ ਚੰਗਾ ਵਾਤਾਵਰਣ ਪ੍ਰਦਾਨ ਕਰਦੀ ਹੈ, ਜਿਸ ਵਿਚ ਮਾਇਕ੍ਰੋਸਾਫਟ, ਸਿਸਕੋ, ਹੁੰਡਈ, ਟੈੱਕ ਮਹਿੰਦਰਾ, ਕੈਪਜਿਮਨੀ ਅਤੇ ਆਈਬੀਐੱਮ ਵਰਗੀਆਂ ਮੰਨੀਆਂ ਪ੍ਰਮੰਨੀਆਂ ਮਲਟੀਨੈਸ਼ਨਲ ਕੰਪਨੀਆਂ ਵੱਲੋਂ ਸਥਾਪਿਤ 30 ਇੰਡਸਟਰੀ ਸਪਾਂਸਰਡ ਐਡਵਾਂਸਡ ਰਿਸਰਚ ਲੈਬ ਅਤੇ 32 ਸੈਂਟਰ ਆਫ਼ ਐਕਸੀਲੈਂਸ ਸ਼ਾਮਲ ਹਨ। ਇਸ ਤੋਂ ਇਲਾਵਾ, ਯੂਨੀਵਰਸਿਟੀ ਵਿਚ 60 ਰਿਸਰਚ ਸੈਂਟਰ ਵੀ ਹਨ। ਚੰਡੀਗੜ੍ਹ ਯੂਨੀਵਰਸਿਟੀ ਟੈਕਨਾਲੋਜੀ ਬਿਜਨਸ ਇਨਕਿਊਬੇਟਰ (ਸੀਯੂ-ਟੀਬੀਆਈ) ਦੇ ਸਹਿਯੋਗ ਨਾਲ 250 ਤੋਂ ਵੱਧ ਵਿਦਿਆਰਥੀਆਂ ਨੇ ਆਪਣੇ ਸਟਾਰਟਅੱਪ ਸ਼ੁਰੂ ਕੀਤੇ ਹਨ। ਵਿਦਿਆਰਥੀਆਂ ਨੂੰ ਖੋਜ ਲਈ ਸਿਖਲਾਈ ਦੇਣ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਹਰ ਸਾਲ 15 ਕਰੋੜ ਰੁਪਏ ਦਾ ਸਲਾਨਾ ਬਜਟ ਵੀ ਪ੍ਰਦਾਨ ਕਰਦੀ ਹੈ। ਪਿਛਲੇ 5 ਸਾਲਾਂ ਵਿਚ ਸਾਇੰਸ ਅਤੇ ਤਕਨਾਲੋਜੀ ਮੰਤਰਾਲੇ ਵੱਲੋਂ ਯੂਨੀਵਰਸਿਟੀ ਨੂੰ ਖੋਜ ਅਤੇ ਨਵੀਨਤਾ ਦੇ ਪ੍ਰਾਜੈਕਟਾਂ ਲਈ 90 ਕਰੋੜ ਰੁਪਏ ਦਾ ਫੰਡ ਵੀ ਮਿਲਿਆ ਹੈ।

ਪ੍ਰੋ.(ਡਾ.) ਬਾਵਾ ਨੈ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਦੁਨੀਆ ਦੀਆਂ ਮੋਹਰੀ ਯੂਨੀਵਰਸਿਟੀਆਂ ਦੇ ਨਾਲ 530 ਕੌਮਾਂਤਰੀ ਭਾਈਵਾਲੀਆਂ ਵੀ ਕੀਤੀਆਂ ਹਨ, ਜਿਸ ਦੇ ਨਤੀਜੇ ਵਜੋਂ ਸਮੈਸਟਰ ਐਕਸਚੇਂਜ, ਇੰਟਰਨਸ਼ਿਪ ਅਤੇ ਪ੍ਰੋਗਰਾਮਾਂ ਦੇ ਮਾਧਿਅਮ ਨਾਲ 2300 ਤੋਂ ਵੱਧ ਵਿਦਿਆਰਥੀਆਂ ਨੂੰ ਅਮਰੀਕਾ, ਆਸਟ੍ਰੇਲਿਆ, ਕੈਨੇਡਾ, ਯੂਕੇ ਸਮੇਤ ਵੱਖ-ਵੱਖ ਦੇਸ਼ਾਂ ਦੀਆਂ ਮੋਹਰੀ ਯੂਨੀਵਰਸਿਟੀਆਂ ਵਿਚ ਸਿੱਖਿਆ ਦਾ ਅਵਸਰ ਮਿਲਿਆ ਹੈ। ਸੀਯੂ ਵਿਚ 2100 ਤੋਂ ਵੱਧ ਕੌਮਾਂਤਰੀ ਵਿਜ਼ੀਟਿੰਗ ਫੈਕਲਟੀ ਮੈਂਬਰ, 560 ਕੌਮਾਂਤਰੀ ਖੋਜ ਨੈੱਟਵਰਕ ਸਕਾਲਰ ਅਤੇ 65 ਦੇਸ਼ਾਂ ਦੇ 3000 ਤੋਂ ਵੱਧ ਕੌਮਾਂਤਰੀ ਵਿਦਿਆਰਥੀ ਹਨ।

ਪ੍ਰੋ. (ਡਾ.) ਬਾਵਾ ਨੇ ਕਿਹਾ ਕਿ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼-2024 ਵਿਚ ਸਭ ਤੋਂ ਵੱਧ 71 ਮੈਡਲ ਜਿੱਤ ਕੇ ਚੰਡੀਗੜ੍ਹ ਯੂਨੀਵਰਸਿਟੀ ਨੇ ਮੌਲਾਨਾ ਅਬੁਲ ਕਲਾਮ ਅਜ਼ਾਦ (ਮਾਕਾ) ਟਰਾਫੀ ਜਿੱਤਣ ਵਾਲੀ ਦੇਸ਼ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਬਣੀ। 5ਵੀਂ ਖੋਲੋ ਇੰਡੀਆ ਯੂਨੀਵਰਸਿਟੀ ਗੇਮਜ਼-2025 ਵਿਚ ਕੁੱਲ 67 ਮੈਡਲ ਜਿੱਤ ਕੇ ਲਗਾਤਾਰ ਦੂਜੀ ਵਾਰੀ ਚੈਂਪੀਅਨ ਬਣੀ। ਇਸ ਤੋਂ ਇਲਾਵਾ, ਆਲ ਇੰਡੀਆ ਇੰਟਰ-ਯੂਨੀਵਰਸਿਟੀ ਰੈਸਲਿੰਗ ਚੈਂਪੀਅਨਸ਼ਿਪ 2025-26 ਵਿਚ ਯੂਨੀਵਰਸਿਟੀ 16 ਮੈਡਲ ਜਿੱਤ ਕੇ ਓਵਰਆਲ ਚੈਂਪੀਅਨ ਬਣੀ। ਚੰਡੀਗੜ੍ਹ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਹੁਣ ਤੱਕ 138 ਨੈਸ਼ਨਲ ਅਤੇ 87 ਇੰਟਰਨੈਸ਼ਨਲ ਮੈਡਲਾਂ ਸਮੇਤ 610 ਮੈਡਲ ਜਿੱਤੇ ਹਨ।

ਯੂਨੀਵਰਸਿਟੀ ਖਿਡਾਰੀਆਂ ਨੂੰ 6.5 ਕਰੋੜ ਦੇ ਸਲਾਨਾ ਬਜਟ ਨਾਲ ਆਧੁਨਿਕ ਅਤੇ ਮੁਫ਼ਤ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਵਰਤਮਾਨ ਸਮੇਂ ਵਿਚ 562 ਵਿਦਿਆਰਥਣਾ ਸਮੇਤ 1183 ਖਿਡਾਰੀ ਸਪੋਰਟਸ ਸਕਾਲਰਸ਼ਿਪ ਦਾ ਲਾਭ ਲੈ ਰਹੇ ਹਨ। ਡਾ. ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਦੇਸ਼ ਨੂੰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ, ਇੰਡੀਅਨ ਕਬੱਡੀ ਟੀਮ ਦੇ ਕੈਪਟਨ ਅਰਜੂਨਾ ਅਵਾਰਡੀ ਪਵਨ ਸ਼ੇਰਾਵਤ ਅਤੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਸੰਜੇ ਅਤੇ ਹੋਰ ਵੱਖ-ਵੱਖ ਕੌਮੀ ਤੇ ਕੌਮਾਂਤਰੀ ਖਿਡਾਰੀ ਅਤੇ ਐਥਲੀਟ ਦਿੱਤੇ ਹਨ।

2025 ਵਿਚ ਪੰਜਾਬ ਦੇ 79 ਖਿਡਾਰੀਆਂ ਨੂੰ ਸਪੋਰਟਸ ਸਕਾਲਰਸ਼ਿਪ ਦਾ ਲਾਭ ਮਿਲਿਆ ਹੈ। ਸੱਭਿਆਚਾਰ ਅਤੇ ਕਲਾ ਵਿਚ ਆਪਣੇ ਦਬਦਬੇ ਨੂੰ ਕਾਇਮ ਰੱਖਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਨੇ 39ਵੇਂ ਏਆਈ ਇੰਟਰ-ਯੂਨੀਵਰਸਿਟੀ ਨਾਰਥ ਜੋਨ ਯੂਥ ਫੈਸਟੀਵਲ-2026 ਵਿਚ ਪੰਜਵੀਂ ਵਾਰ ਓਵਰ ਆਲ ਚੈਂਪੀਅਨਸ਼ਿਪ ਜਿੱਤੀ ਅਤੇ ਸੰਗੀਤ, ਸਾਹਿਤ ਅਤੇ ਫਾਈਨ ਆਰਟਸ ਵਰਗੇ ਖੇਤਰ ਵਿਚ ਓਵਰਆਲ ਟਰਾਫੀਆਂ ਹਾਸਲ ਕੀਤੀਆਂ।

ਪੋ੍ਰ. (ਡਾ.) ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੈੱਕ ਏ ਪਲੱਸ ਪ੍ਰਾਪਤ ਕਰਨ ਵਾਲੀ ਭਾਰਤ ਦੀਆਂ ਮੋਹਰੀ 5 ਪ੍ਰਤੀਸ਼ਤ ਯੂਨੀਵਰਸਿਟੀਆਂ ਵਿਚ ਸ਼ਾਮਲ ਹੈ। ਚੰਡੀਗੜ੍ਹ ਯੂਨੀਵਰਸਿਟੀ ਨੂੰ ਅਮਰੀਕਾ ਸਥਿਤ ਐਕ੍ਰੀਡੀਟੇਸ਼ਨ ਬੋਰਡ ਫਾਰ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਏਬੀਈਟੀ) ਤੋਂ ਵੀ ਮਾਨਤਾ ਪ੍ਰਾਪਤ ਹੈ, ਜਿਸ ਨਾਂਲ ਇਹ ਮਾਨਤਾ ਪ੍ਰਾਪਤ ਇੰਜੀਨੀਅਰਿੰਗ ਪ੍ਰੋਗਰਾਮ ਵਾਲੀ ਮੋਹਰੀ 0.1 ਪ੍ਰਤੀਸ਼ਤ ਭਾਰਤੀ ਯੂਨੀਵਰਸਿਟੀਆਂ ਵਿਚ ਸ਼ਾਮਲ ਹੋ ਗਈ ਹੈ। ਇਸ ਨੂੰ ਨੈਸ਼ਨਲ ਬੋਰਡ ਆਫ ਐਕ੍ਰੀਡੀਏਸ਼ਨ ਵੱਲੋਂ ਵੀ ਮਾਨਤਾ ਪ੍ਰਾਪਤ ਹੈ।

Tags: Chandigarh UniversityChandigarh University students received over 10000 job offers from over 1300 national and international companies in 2025latest newsLatest News Pro Punjab Tvlatest punjabi news pro punjab tvpro punjab tvpro punjab tv newspro punjab tv punjabi news
Share198Tweet124Share50

Related Posts

ਪੰਜਾਬ ਵਿੱਚ ਕੱਲ੍ਹ ਹੋਵੇਗਾ ਬਲੈਕਆਊਟ

ਅਪ੍ਰੈਲ 23, 2026

ਫੋਨ ਬਣਾਉਣ ਵਾਲੀ ਫੈਕਟਰੀ ਦੇ ਟਾਇਲਟ ‘ਚ ਦਿੱਤਾ ਬੱਚੇ ਨੂੰ ਜਨਮ, ਫਿਰ ਗਲਾ ਵੱਢ ਸੁੱਟਿਆ ਕੂੜੇਦਾਨ ਵਿੱਚ

ਅਪ੍ਰੈਲ 23, 2026

ਸੀਬੀਐਸਈ ਨੇ ਪ੍ਰੀਖਿਆਵਾਂ ਅਤੇ ਨਤੀਜਿਆਂ ਨੂੰ ਲੈਕੇ ਜਾਰੀ ਕੀਤੀ ਨਵੀਂ ਅਪਡੇਟ

ਅਪ੍ਰੈਲ 23, 2026

Gold-Silver price today: ਇੱਕ ਦਿਨ ‘ਚ ਇੰਨੀ ਸਸਤੀ ਹੋਈ ਚਾਂਦੀ; ਸੋਨੇ ਦੇ ਵੀ ਡਿੱਗੇ ਭਾਅ, ਜਾਣੋ ਅੱਜ ਦੀਆਂ ਕੀਮਤਾਂ

ਅਪ੍ਰੈਲ 23, 2026

ਖ਼ੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਭਗਤਾਂਵਾਲਾ ਦਾਣਾ ਮੰਡੀ ਵਿੱਚ ਕਣਕ ਦੀ ਚੱਲ ਰਹੀ ਖ਼ਰੀਦ ਦਾ ਜਾਇਜ਼ਾ ਲਿਆ

ਅਪ੍ਰੈਲ 23, 2026

ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ, ਲੱਖਾਂ ਦੇ ਬਿਲ ਵਾਲੇ ਮਰੀਜ਼ ਹੁਣ ਬਿਨਾਂ ਕੋਈ ਭੁਗਤਾਨ ਕੀਤੇ ਹਸਪਤਾਲ ਤੋਂ ਇਲਾਜ ਲੈ ਕੇ ਵਾਪਸ ਘਰਾਂ ਨੂੰ ਪਰਤ ਰਹੇ

ਅਪ੍ਰੈਲ 23, 2026
Load More

Recent News

ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 2025 ’ਚ 1300 ਤੋਂ ਵੱਧ ਕੌਮੀ ਅਤੇ ਕੌਮਾਂਤਰੀ ਕੰਪਨੀਆਂ ਤੋਂ 10 ਹਜ਼ਾਰ ਤੋਂ ਵੱਧ ਨੌਕਰੀਆਂ ਦੀਆਂ ਪੇਸ਼ਕਸ਼ਾਂ ਕੀਤੀਆਂ ਹਾਸਲ

ਅਪ੍ਰੈਲ 23, 2026

ਪੰਜਾਬ ਵਿੱਚ ਕੱਲ੍ਹ ਹੋਵੇਗਾ ਬਲੈਕਆਊਟ

ਅਪ੍ਰੈਲ 23, 2026

ਫੋਨ ਬਣਾਉਣ ਵਾਲੀ ਫੈਕਟਰੀ ਦੇ ਟਾਇਲਟ ‘ਚ ਦਿੱਤਾ ਬੱਚੇ ਨੂੰ ਜਨਮ, ਫਿਰ ਗਲਾ ਵੱਢ ਸੁੱਟਿਆ ਕੂੜੇਦਾਨ ਵਿੱਚ

ਅਪ੍ਰੈਲ 23, 2026

ਸੀਬੀਐਸਈ ਨੇ ਪ੍ਰੀਖਿਆਵਾਂ ਅਤੇ ਨਤੀਜਿਆਂ ਨੂੰ ਲੈਕੇ ਜਾਰੀ ਕੀਤੀ ਨਵੀਂ ਅਪਡੇਟ

ਅਪ੍ਰੈਲ 23, 2026

Gold-Silver price today: ਇੱਕ ਦਿਨ ‘ਚ ਇੰਨੀ ਸਸਤੀ ਹੋਈ ਚਾਂਦੀ; ਸੋਨੇ ਦੇ ਵੀ ਡਿੱਗੇ ਭਾਅ, ਜਾਣੋ ਅੱਜ ਦੀਆਂ ਕੀਮਤਾਂ

ਅਪ੍ਰੈਲ 23, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.