ਬਟਾਲਾ ਦੇ ਇੱਕ ਮੰਦਰ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਟਾਲਾ ਦੇ ਬਾਵਾ ਲਾਲ ਜੀ ਮੰਦਰ ਵਿੱਚ ਵੱਲੋਂ ਚਾਰ ਗੋਲਕਾਂ ਅਤੇ ਮਾਤਾ ਰਾਣੀ ਦੀ ਮੂਰਤੀ ਤੋਂ ਸ਼ਿੰਗਾਰ ਲਾ ਕੇ ਹੋਏ ਫਰਾਰ ਹੋ ਗਏ।
ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਸੇਵਾਦਾਰਾਂ ਨੇ ਕਿਹਾ ਕਿ ਮਾਤਾ ਰਾਣੀ ਦੀ ਮੂਰਤੀ ਤੋਂ ਚਾਂਦੀ ਦਾ ਜਿੰਨਾ ਵੀ ਸ਼ਿੰਗਾਰ ਸੀ ਚੋਰ ਉਤਾਰ ਕੇ ਲੈ ਗਏ ਹਨ ਅਤੇ ਚਾਰ ਗੋਲਕਾਂ ਤੋੜ ਕੇ ਉਹਨਾਂ ਵਿੱਚੋਂ ਨਗਦੀ ਵੀ ਕੱਢ ਲਈ ਗਈ ਹੈ। ਕੁਝ ਗੋਲਕਾਂ ਤੇ ਨਾਲ ਲੈ ਗਏ ਹਨ ਤੇ ਕੁਝ ਗੋਲਕਾਂ ਤੋੜ ਕੇ ਮੰਦਰ ਪਰਿਸਰ ਵਿੱਚ ਹੀ ਸੁੱਟ ਗਏ ਹਨ।
ਦੂਸਰੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਸਟੇਸ਼ਨ ਸਿਵਲ ਲਾਈਨ ਦੇ ਥਾਣਾ ਮੁਖੀ ਨਿ ਜਾਣਕਾਰੀ ਦਿੱਤੀ ਕਿ ਬਾਬਾ ਲਾਲ ਜੀ ਮੰਦਰ ਵਿੱਚ ਚਾਰ ਗੋਲਕਾਂ ਟੁੱਟੀਆਂ ਜਿਹਨਾਂ ਵਿੱਚੋਂ ਨਕਦੀ ਚਲੀ ਗਈ ਹੈ ਤੇ ਮਾਤਾ ਰਾਣੀ ਦੇ ਮੂਰਤੀ ਤੋਂ ਸ਼ਿੰਗਾਰ ਵੀ ਚੋਰ ਚੋਰੀ ਕਰਕੇ ਲੈ ਗਏ ਨੇ ਮੁੱਕਦਮਾ ਦਰਜ ਕਰਕੇ ਜਲਦ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ।