ਸ਼ਨੀਵਾਰ, ਅਗਸਤ 22, 2026 08:32 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤ ਦੇ ਆਪਣੀ ਕਿਸਮ ਦਾ ਪਹਿਲੇ 1,116 ਕਰੋੜ ਰੁਪਏ ਦੀ ਲਾਗਤ ਵਾਲੇ ਵਰਧਮਾਨ-ਆਈਚੀ ਸਟੀਲ ਫੋਰਜਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ, 500 ਨੌਜਵਾਨਾਂ ਨੂੰ ਮਿਲੇਗਾ ਸਿੱਧਾ ਰੋਜ਼ਗਾਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤ ਦੇ ਆਪਣੀ ਕਿਸਮ ਦਾ ਪਹਿਲੇ 1,116 ਕਰੋੜ ਰੁਪਏ ਦੀ ਲਾਗਤ ਵਾਲੇ ਵਰਧਮਾਨ-ਆਈਚੀ ਸਟੀਲ ਫੋਰਜਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ, 500 ਨੌਜਵਾਨਾਂ ਨੂੰ ਮਿਲੇਗਾ ਸਿੱਧਾ ਰੋਜ਼ਗਾਰ

by Pro Punjab Tv
ਜੁਲਾਈ 27, 2026
in Featured, Featured News, ਪੰਜਾਬ, ਰਾਜਨੀਤੀ
0

*ਅਗਲੀ ਵਰਧਮਾਨ-ਆਈਚੀ ਸਟੀਲ ਯੂਨਿਟ 2,000 ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਪੰਜਾਬ ਦੇ ਸਾਜ਼ਗਾਰ ਉਦਯੋਗਿਕ ਮਾਹੌਲ ਨੂੰ ਦੇਖਦਿਆਂ ਸ਼ੁਰੂਆਤੀ 500 ਕਰੋੜ ਰੁਪਏ ਦੇ ਸਮਝੌਤੇ ਦੇ ਬਾਵਜੂਦ ਵਰਧਮਾਨ-ਆਈਚੀ ਨੇ ਨਿਵੇਸ਼ ਵਧਾ ਕੇ 1,116 ਕਰੋੜ ਰੁਪਏ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਪਲਾਂਟ ਵਿੱਚ ਤਿਆਰ ਕੀਤੇ ਜਾਣ ਵਾਲੇ ਆਟੋਮੋਬਾਈਲ ਪਾਰਟਸ ਭਾਰਤ ਅਤੇ ਹੋਰਨਾਂ ਦੇਸ਼ਾਂ ਵਿੱਚ ਬਰਾਮਦ ਕੀਤੇ ਜਾਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਨਵੀਂ ਉਦਯੋਗਿਕ ਨੀਤੀ ਤਹਿਤ ਪੰਜਾਬ ਹੁਣ ‘ਸਿੰਗਲ-ਵਿੰਡੋ, ਸਿੰਗਲ-ਪੈੱਨ’ ਰਾਹੀਂ 45 ਦਿਨਾਂ ਦੇ ਅੰਦਰ ਸਾਰੀਆਂ ਮਨਜ਼ੂਰੀਆਂ ਪ੍ਰਦਾਨ ਕਰਦਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਲੁਧਿਆਣਾ; 27 ਜੁਲਾਈ,2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜਪਾਨ ਦੀ ਆਈਚੀ ਸਟੀਲ ਦੀ ਭਾਈਵਾਲੀ ਨਾਲ ਵਰਧਮਾਨ ਸਪੈਸ਼ਲ ਸਟੀਲਜ਼ ਵੱਲੋਂ ਸਥਾਪਤ ਕੀਤੇ ਜਾ ਰਹੇ ਦੇਸ਼ ਦੇ ਆਪਣੀ ਕਿਸਮ ਦੇ ਪਹਿਲੇ 1,116 ਕਰੋੜ ਰੁਪਏ ਦੇ ਫੋਰਜਿੰਗ ਅਤੇ ਮਸ਼ੀਨਿੰਗ ਯੂਨਿਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਇਸ ਨੂੰ ਪੰਜਾਬ ਦੇ ਉਦਯੋਗਿਕ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵੱਲ ਵੱਡਾ ਹੁਲਾਰਾ ਦੱਸਿਆ। ਇਹ ਪ੍ਰੋਜੈਕਟ 500 ਤੋਂ ਵੱਧ ਨੌਜਵਾਨਾਂ ਨੂੰ ਸਿੱਧਾ ਰੁਜ਼ਗਾਰ ਪ੍ਰਦਾਨ ਕਰੇਗਾ।

ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਵਰਧਮਾਨ-ਆਈਚੀ ਦੇ ਪ੍ਰਾਜੈਕਟ ਦੇ ਭਵਿੱਖੀ ਵਿਸਥਾਰ ਨਾਲ ਹੋਰ 2,000 ਲੋਕਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਕੰਪਨੀਆਂ ਵੱਲੋਂ ਪੰਜਾਬ ਦੇ ਸਾਜ਼ਗਾਰ ਉਦਯੋਗਿਕ ਮਾਹੌਲ ਨੂੰ ਦੇਖਦਿਆਂ ਨਿਵੇਸ਼ ਨੂੰ 500 ਕਰੋੜ ਰੁਪਏ ਦੇ ਸ਼ੁਰੂਆਤੀ ਸਮਝੌਤੇ ਤੋਂ ਵਧਾ ਕੇ 1,116 ਕਰੋੜ ਰੁਪਏ ਕੀਤਾ ਗਿਆ ਹੈ, ਜੋ ਸੂਬੇ ਦੀਆਂ ਉਦਯੋਗ-ਪੱਖੀ ਨੀਤੀਆਂ ਵਿੱਚ ਵਧ ਰਹੇ ਆਲਮੀ ਵਿਸ਼ਵਾਸ ਨੂੰ ਦਰਸਾਉਂਦਾ ਹੈ। ਇਹ ਪਲਾਂਟ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਲਈ ਉੱਚ-ਮੁੱਲ ਵਾਲੇ ਆਟੋਮੋਬਾਈਲ ਪਾਰਟਸ ਦਾ ਨਿਰਮਾਣ ਕਰੇਗਾ ਜਦੋਂ ਕਿ ਪੰਜਾਬ ਦੀ ਨਵੀਂ ਉਦਯੋਗਿਕ ਨੀਤੀ ‘ਸਿੰਗਲ-ਵਿੰਡੋ, ਸਿੰਗਲ-ਪੈੱਨ’ ਪ੍ਰਣਾਲੀ ਰਾਹੀਂ 45 ਦਿਨਾਂ ਦੇ ਅੰਦਰ ਸਾਰੀਆਂ ਮਨਜ਼ੂਰੀਆਂ ਨੂੰ ਯਕੀਨੀ ਬਣਾਉਂਦੀ ਹੈ।

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਪ੍ਰੋਜੈਕਟ ਪੰਜਾਬ ਦੇ ਉਦਯੋਗਿਕ ਖੇਤਰ ਲਈ ਨਵੇਂ ਯੁੱਗ ਦੀ ਸ਼ੁਰੂਆਤ ਹੈ। ਇਹ ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਨਾਲ-ਨਾਲ 500 ਤੋਂ ਵੱਧ ਨੌਜਵਾਨਾਂ ਨੂੰ ਸਿੱਧਾ ਰੋਜ਼ਗਾਰ ਪ੍ਰਦਾਨ ਕਰੇਗਾ। ਵਰਧਮਾਨ ਨਾ ਸਿਰਫ਼ ਮੋਹਰੀ ਉਦਯੋਗਿਕ ਗਰੁੱਪ ਹੈ, ਸਗੋਂ ਪੰਜਾਬ ਦੀ ਵਿਕਾਸ ਗਾਥਾ ਦਾ ਮਹੱਤਵਪੂਰਨ ਹਿੱਸਾ ਵੀ ਹੈ, ਜੋ ਲਗਭਗ ਚਾਰ ਦਹਾਕਿਆਂ ਤੋਂ ਸੂਬੇ ਵਿੱਚ ਕੰਮ ਕਰ ਰਿਹਾ ਹੈ। ਵਰਧਮਾਨ ਅਤੇ ਆਈਚੀ ਸਟੀਲ ਵਿਚਕਾਰ ਭਾਈਵਾਲੀ ਭਰੋਸੇ, ਤਕਨਾਲੋਜੀ ਅਤੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ‘ਤੇ ਆਧਾਰਿਤ ਹੈ।”

ਮੁੱਖ ਮੰਤਰੀ ਨੇ ਕਿਹਾ, “ਆਈਚੀ ਸਟੀਲ ਮੰਨੀ ਪ੍ਰਮੰਨੀ ਜਪਾਨੀ ਕੰਪਨੀ ਹੈ ਅਤੇ ਟੋਇਟਾ ਗਰੁੱਪ ਦੀ ਮਹੱਤਵਪੂਰਨ ਸਪਲਾਇਰ ਹੈ। ਦਸੰਬਰ, 2025 ਵਿੱਚ ਸਾਡੀ ਜਪਾਨ ਯਾਤਰਾ ਦੌਰਾਨ ਅਸੀਂ ਨਾਗੋਆ ਵਿੱਚ ਆਈਚੀ ਸਟੀਲ ਦੀ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ ਸੀ। ਉਸ ਸਮੇਂ ਵਰਧਮਾਨ ਅਤੇ ਆਈਚੀ ਸਟੀਲ ਨੇ ਪੰਜਾਬ ਵਿੱਚ ਲਗਭਗ 500 ਕਰੋੜ ਰੁਪਏ ਦੇ ਨਿਵੇਸ਼ ਨਾਲ ਮੈਨੂਫੈਕਚਰਿੰਗ ਫੈਸਲਿਟੀ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਲਈ ਸਮਝੌਤਾ ਸਹੀਬੱਧ ਕੀਤਾ ਸੀ। ਅੱਜ ਕੁਝ ਹੀ ਮਹੀਨਿਆਂ ਦੇ ਅੰਦਰ ਇਸ ਸਮਝੌਤੇ ਨੂੰ ਅਮਲੀ ਰੂਪ ਦੇ ਦਿੱਤਾ ਗਿਆ ਹੈ। ਇਹ ਨੀਤੀ ਨੂੰ ਅਮਲ ਵਿੱਚ ਲਿਆਉਣ ਅਤੇ ਵਚਨਬੱਧਤਾ ਨੂੰ ਹਕੀਕਤ ਵਿੱਚ ਬਦਲਣ ਦਾ ਪ੍ਰਤੱਖ ਪ੍ਰਮਾਣ ਹੈ। ਦੋ ਪੜਾਅ ਵਿੱਚ ਲਗਭਗ 1,100 ਕਰੋੜ ਰੁਪਏ ਦਾ ਯੋਜਨਾਬੱਧ ਨਿਵੇਸ਼ ਕੀਤਾ ਜਾਣਾ ਹੈ।”

ਪ੍ਰੋਜੈਕਟ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਪ੍ਰੋਜੈਕਟ ਪੰਜਾਬ ਵਿੱਚ ਜਪਾਨੀ ਦਾ ਆਧੁਨਿਕ ਫੋਰਜਿੰਗ ਤਕਨਾਲੋਜੀ ਲਿਆਏਗਾ ਅਤੇ ਭਾਰਤ ਦੇ ਨਾਲ-ਨਾਲ ਯੂਰਪ, ਆਸੀਆਨ ਮੁਲਕਾਂ, ਅਫਰੀਕਾ ਅਤੇ ਮੈਕਸੀਕੋ ਦੇ ਬਾਜ਼ਾਰਾਂ ਲਈ ਉੱਚ-ਮੁੱਲ ਵਾਲੇ ਆਟੋਮੋਬਾਈਲ ਪਾਰਟਸ ਦਾ ਨਿਰਮਾਣ ਕਰੇਗਾ। ਪੰਜਾਬ ਨਾ ਸਿਰਫ਼ ਵਿਸ਼ੇਸ਼ ਸਟੀਲ ਦਾ ਉਤਪਾਦਨ ਕਰੇਗਾ ਸਗੋਂ ਤਿਆਰ ਪਾਰਟਸ ਦਾ ਨਿਰਮਾਣ ਵੀ ਕਰੇਗਾ। ਇਹ ਬੁਨਿਆਦੀ ਨਿਰਮਾਣ ਤੋਂ ਉੱਚ-ਮੁੱਲ ਵਾਲੇ ਨਿਰਮਾਣ ਵੱਲ ਮਹੱਤਵਪੂਰਨ ਤਬਦੀਲੀ ਹੈ ਅਤੇ ਇੰਜੀਨੀਅਰਿੰਗ, ਆਟੋਮੋਬਾਈਲ ਪਾਰਟਸ ਅਤੇ ਐਡਵਾਂਸਡ ਮੈਨੂਫੈਕਚਰਿੰਗ ਦੇ ਮੁੱਖ ਕੇਂਦਰ ਵਜੋਂ ਲੁਧਿਆਣਾ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗਾ।”

ਸੂਬੇ ਦੇ ਉਦਯੋਗਿਕ ਢਾਂਚੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਇਹ ਨਿਵੇਸ਼ ਪੰਜਾਬ ਦੇ ਹੁਨਰਮੰਦ ਕਿਰਤੀਆਂ, ਵਰਕ ਕਲਚਰ ਅਤੇ ਉਦਯੋਗਿਕ ਸਮਰੱਥਾ ਵਿੱਚ ਅੰਤਰਰਾਸ਼ਟਰੀ ਕੰਪਨੀਆਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ‘ਪੰਜਾਬ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2026’ 24 ਖੇਤਰੀ ਨੀਤੀਆਂ ਰਾਹੀਂ ਸਹਾਇਤਾ ਪ੍ਰਦਾਨ ਕਰਦੀ ਹੈ ਅਤੇ ਐਡਵਾਂਸਡ ਮੈਨੂਫੈਕਚਰਿੰਗ, ਬਰਾਮਦ, ਤਕਨਾਲੋਜੀ, ਰੁਜ਼ਗਾਰ ਅਤੇ ਟਿਕਾਊ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਦੀ ਹੈ। ਨਿਵੇਸ਼ਕਾਂ ਨੂੰ ਉਨ੍ਹਾਂ ਦੇ ਪ੍ਰੋਜੈਕਟਾਂ ਦੌਰਾਨ ਸਪੱਸ਼ਟ ਨੀਤੀਆਂ, ਤੁਰੰਤ ਫੈਸਲੇ ਅਤੇ ਪੂਰਨ ਸਹਿਯੋਗ ਮਿਲਣਾ ਚਾਹੀਦਾ ਹੈ।”

ਉਨ੍ਹਾਂ ਦੱਸਿਆ, “ਪੰਜਾਬ ਨੇ ਵਨ-ਆਫਿਸ, ਵਨ ਪੋਰਟਲ, ‘ਸਿੰਗਲ ਵਿੰਡੋ-ਸਿੰਗਲ ਪੈੱਨ’ ਅਤੇ ਸਿੰਗਲ-ਪੁਆਇੰਟ ਰਿਸਪਾਂਸਬਿਲਟੀ ਦੀ ਇੱਕ ਵਿਲੱਖਣ ਪ੍ਰਣਾਲੀ ਸਥਾਪਿਤ ਕੀਤੀ ਹੈ। ‘ਇਨਵੈਸਟ ਪੰਜਾਬ’ ਸ਼ੁਰੂਆਤ ਤੋਂ ਲੈ ਕੇ ਮਨਜ਼ੂਰੀਆਂ, ਨਿਰਮਾਣ, ਉਤਪਾਦਨ ਅਤੇ ਭਵਿੱਖ ਦੇ ਵਿਸਥਾਰ ਤੱਕ ਨਿਵੇਸ਼ਕਾਂ ਲਈ ਸੰਪਰਕ ਦੇ ਇੱਕੋ-ਇੱਕ ਕੇਂਦਰ ਵਜੋਂ ਕੰਮ ਕਰਦਾ ਹੈ। ‘ਫਾਸਟ ਟ੍ਰੈਕ ਪੰਜਾਬ ਪੋਰਟਲ’ ਰਾਹੀਂ ਨਿਵੇਸ਼ਕ ਆਨਲਾਈਨ ਅਪਲਾਈ ਕਰ ਸਕਦੇ ਹਨ, ਫੀਸਾਂ ਦਾ ਭੁਗਤਾਨ ਕਰ ਸਕਦੇ ਹਨ ਅਤੇ ਮਨਜ਼ੂਰੀਆਂ ਦੀ ਸਥਿਤੀ ਦੇਖ ਸਕਦੇ ਹਨ। ਇਹ ਪੋਰਟਲ 200 ਤੋਂ ਵੱਧ ਕਾਰੋਬਾਰੀ ਸੇਵਾਵਾਂ ਅਤੇ ਲਗਭਗ 50 ਮੁੱਖ ਰੈਗੂਲੇਟਰੀ ਮਨਜ਼ੂਰੀਆਂ ਪ੍ਰਦਾਨ ਕਰਦਾ ਹੈ।”

ਕਾਰੋਬਾਰ ਕਰਨ ਦੀ ਸੌਖ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮਨਜ਼ੂਰੀਆਂ ਨਿਰਧਾਰਤ ਸਮੇਂ ਵਿੱਚ ਦਿੱਤੀਆਂ ਜਾਂਦੀਆਂ ਹਨ ਅਤੇ ਅਰਜ਼ੀਆਂ ‘ਤੇ ਵੱਧ ਤੋਂ ਵੱਧ 45 ਕੰਮਕਾਜੀ ਦਿਨਾਂ ਦੇ ਅੰਦਰ ਫੈਸਲਾ ਕੀਤਾ ਜਾਂਦਾ ਹੈ, ਜਿੱਥੇ ਵੀ ‘ਸਿੰਗਲ ਵਿੰਡੋ-ਸਿੰਗਲ ਪੈੱਨ’ ਸਿਸਟਮ ਲਾਗੂ ਹੁੰਦਾ ਹੈ, ਉੱਥੇ ਆਟੋ-ਡੀਮਡ ਮਨਜ਼ੂਰੀ ਦੀ ਵਿਵਸਥਾ ਹੁੰਦੀ ਹੈ। ਸਾਡਾ ਉਦੇਸ਼ ਬੇਲੋੜੀ ਦੇਰੀ ਨੂੰ ਖਤਮ ਕਰਨਾ ਅਤੇ ਪ੍ਰਸ਼ਾਸਨ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਬਣਾਉਣਾ ਹੈ। ਪੰਜਾਬ ਪਹਿਲਾਂ ਹੀ ਲਗਭਗ 1.78 ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕਰ ਚੁੱਕਾ ਹੈ, ਜਿਸ ਨਾਲ ਲਗਭਗ ਛੇ ਲੱਖ ਲੋਕਾਂ ਲਈ ਰੁਜ਼ਗਾਰ ਪੈਦਾ ਹੋਵੇਗਾ। ਇਹ ਨਿਵੇਸ਼ ਉਦਯੋਗਪਤੀਆਂ ਦੇ ਪੰਜਾਬ ਪ੍ਰਤੀ ਵੱਧ ਰਹੇ ਵਿਸ਼ਵਾਸ਼ ਨੂੰ ਦਰਸਾਉਂਦਾ ਹੈ ਅਤੇ ਪੰਜਾਬ ਵੀ ਉਦਯੋਗਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।”

ਜਪਾਨ ਵਿੱਚ ਸੂਬਾ ਸਰਕਾਰ ਦੀਆਂ ਗਤੀਵਿਧੀਆਂ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਸਾਡਾ ਜਪਾਨ ਦੌਰਾ ਮਹਿਜ਼ ਇੱਕ ਵਿਦੇਸ਼ੀ ਦੌਰਾ ਨਹੀਂ ਸੀ ਸਗੋਂ ਇਸ ਦਾ ਉਦੇਸ਼ ਪੰਜਾਬ ਵਿੱਚ ਨਿਵੇਸ਼, ਤਕਨਾਲੋਜੀ, ਹੁਨਰ ਅਤੇ ਵਿਸ਼ਵਵਿਆਪੀ ਮੌਕੇ ਆਕਰਸ਼ਿਤ ਕਰਨਾ ਸੀ। ਅਸੀਂ ਟੋਕੀਓ, ਨਾਗੋਆ ਅਤੇ ਓਸਾਕਾ ਵਿੱਚ ਪ੍ਰਮੁੱਖ ਜਪਾਨੀ ਕੰਪਨੀਆਂ ਅਤੇ ਸੰਸਥਾਵਾਂ ਨਾਲ ਗੱਲਬਾਤ ਕੀਤੀ ਅਤੇ ਅੱਜ ਦਾ ਇਹ ਪ੍ਰੋਜੈਕਟ ਉਸ ਮਿਸ਼ਨ ਦੇ ਸਭ ਤੋਂ ਮਹੱਤਵਪੂਰਨ ਨਤੀਜਿਆਂ ਵਿੱਚੋਂ ਇੱਕ ਹੈ। ਪੰਜਾਬ ਸਰਕਾਰ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਪੂਰਾ ਕਰਨ ਲਈ ਵਰਧਮਾਨ ਅਤੇ ਆਈਚੀ ਸਟੀਲ ਨੂੰ ਪੂਰਾ ਸਹਿਯੋਗ ਦੇਵੇਗੀ।”

ਪੰਜਾਬ ਦੇ ਉਦਯੋਗਿਕ ਮਾਹੌਲ ਵਿੱਚ ਆਈ ਪ੍ਰਗਤੀਸ਼ੀਲ ਤਬਦੀਲੀ ‘ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸੂਬਾ ਸਰਕਾਰ ਦੀਆਂ ਉਦਯੋਗ-ਪੱਖੀ ਨੀਤੀਆਂ ਸਦਕਾ ਪਿਛਲੇ ਚਾਰ ਸਾਲਾਂ ਦੌਰਾਨ ਦੂਜੇ ਰਾਜਾਂ ਤੋਂ ਕਈ ਉਦਯੋਗਾਂ ਨੇ ਆਪਣੇ ਕਾਰੋਬਾਰ ਪੰਜਾਬ ਵਿੱਚ ਤਬਦੀਲ ਕੀਤੇ ਹਨ। ਸਾਨੂੰ ਇੱਕ ਅਜਿਹਾ ਸਿਸਟਮ ਵਿਰਾਸਤ ਵਿੱਚ ਮਿਲਿਆ ਸੀ ਜਿੱਥੇ ਪਿਛਲੀਆਂ ਸਰਕਾਰਾਂ ਵੇਲੇ ਫਿਰੌਤੀ ਅਤੇ ਹਿੱਸੇਦਾਰੀ ਸਿਸਟਮ ਤੋਂ ਤੰਗ ਆ ਕੇ ਉਦਯੋਗ ਪੰਜਾਬ ਤੋਂ ਭੱਜ ਰਹੇ ਸਨ। ਨਿਰੰਤਰ ਯਤਨਾਂ ਰਾਹੀਂ, ਅਸੀਂ ਉਦਯੋਗਾਂ ਦਾ ਵਿਸ਼ਵਾਸ ਬਹਾਲ ਕੀਤਾ ਹੈ ਅਤੇ ਪੰਜਾਬ ਨੂੰ ਉਦਯੋਗਿਕ ਵਿਕਾਸ ਵਿੱਚ ਮੋਹਰੀ ਬਣਾਇਆ ਹੈ।”

ਮੁੱਖ ਮੰਤਰੀ ਨੇ ਅੱਗੇ ਕਿਹਾ, “ਉਹ ਦਿਨ ਬੀਤ ਚੁੱਕੇ ਹਨ ਜਦੋਂ ਨਿਵੇਸ਼ਕਾਂ ‘ਤੇ ਅਣਉਚਿਤ ਲਾਭਾਂ ਜਾਂ ਉਨ੍ਹਾਂ ਦੇ ਉੱਦਮਾਂ ਵਿੱਚ ਹਿੱਸੇਦਾਰੀ ਲਈ ਦਬਾਅ ਪਾਇਆ ਜਾਂਦਾ ਸੀ। ਅੱਜ ਪੰਜਾਬ ਸਰਕਾਰ ਸਿਰਫ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਕੰਮ ਕਰਦੀ ਹੈ। ਟਾਟਾ ਸਟੀਲ ਨੇ ਪਹਿਲਾਂ ਹੀ 3,200 ਕਰੋੜ ਰੁਪਏ ਦੇ ਨਿਵੇਸ਼ ਨਾਲ ਪੰਜਾਬ ਵਿੱਚ ਜਮਸ਼ੇਦਪੁਰ ਤੋਂ ਬਾਅਦ ਆਪਣਾ ਦੂਜਾ ਸਭ ਤੋਂ ਵੱਡਾ ਪਲਾਂਟ ਸਥਾਪਿਤ ਕੀਤਾ ਹੈ। ਇਹ ਵੀ ਬਹੁਤ ਮਾਣ ਵਾਲੀ ਗੱਲ ਹੈ ਕਿ ਸਨਾਤਨ ਟੈਕਸਟਾਈਲ, ਨੇਸਲੇ, ਕਲਾਸ, ਫ੍ਰੋਇਡਨਬਰਗ, ਕਾਰਗਿਲ, ਵਰਬੀਓ ਅਤੇ ਡੈਨੋਨ ਵਰਗੀਆਂ ਮੋਹਰੀ ਕੰਪਨੀਆਂ ਨੇ ਸੂਬੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ ਹੈ।”

ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਡਾ ਉਦੇਸ਼ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਨਾ ਹੈ ਤਾਂ ਜੋ ਨਸ਼ਿਆਂ ਦੀ ਲਾਹਨਤ ਤੋਂ ਦੂਰ ਰਹਿਣ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਅਤੇ ਬੇਰੋਜ਼ਗਾਰੀ ਕਈ ਸਮਾਜਿਕ ਸਮੱਸਿਆਵਾਂ ਦੀ ਜੜ੍ਹ ਹੈ। ਇਸ ਲਈ ਪੰਜਾਬ ਸਰਕਾਰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਕਿ ਸਾਡੇ ਨੌਜਵਾਨ ਸਨਮਾਨਜਨਕ ਨੌਕਰੀਆਂ ਰਾਹੀਂ ਇੱਕ ਖੁਸ਼ਹਾਲ ਭਵਿੱਖ ਦਾ ਨਿਰਮਾਣ ਕਰਨ।”

Tags: cm bhagwant mannlatest newspro punjab tvpunjab news
Share197Tweet123Share49

Related Posts

ਪੰਜਾਬ ਦੇ 10 IAS ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਸੂਚੀ

ਅਗਸਤ 21, 2026

ਚੰਡੀਗੜ੍ਹ ‘ਚ BJP ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਅਗਸਤ 21, 2026

ਸਰਕਾਰ ਵੱਲੋਂ ਆਈਪੀਐਸ ਅਧਿਕਾਰੀਆਂ ਦੇ ਤਬਾਦਲਾ

ਅਗਸਤ 21, 2026

ਅੱਜ ਪੰਜਾਬ ਬੰਦ, ਸਕੂਲ-ਕਾਲਜ ਬੰਦ, ਬਾਜ਼ਾਰ ਵੀ ਬੰਦ; ਹਾਈਵੇਅ ਜਾਮ, ਜਲੰਧਰ-ਅੰਮ੍ਰਿਤਸਰ ਵਿੱਚ ਵਿਰੋਧ ਪ੍ਰਦਰਸ਼ਨ

ਅਗਸਤ 21, 2026

ਸਾਬਕਾ ਕ੍ਰਿਕਟਰ ਮਨਪ੍ਰੀਤ ਸਿੰਘ ਗੋਨੀ ਅਤੇ ਖਿਡਾਰੀ ਕੁਨਾਰ ‘ਆਪ’ ‘ਚ ਹੋਏ ਸ਼ਾਮਲ

ਅਗਸਤ 20, 2026

ਪੇਪਰ ਲੀਕ ਮਾਮਲਿਆਂ ’ਤੇ ਹਰਜੋਤ ਬੈਂਸ ਨੇ ਕੇਂਦਰ ਨੂੰ ਘੇਰਿਆ, ਕਿਹਾ . . . .

ਅਗਸਤ 19, 2026
Load More

Recent News

ਪੰਜਾਬ ਦੇ 10 IAS ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਸੂਚੀ

ਅਗਸਤ 21, 2026

ਚੰਡੀਗੜ੍ਹ ‘ਚ BJP ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਅਗਸਤ 21, 2026

ਸਰਕਾਰ ਵੱਲੋਂ ਆਈਪੀਐਸ ਅਧਿਕਾਰੀਆਂ ਦੇ ਤਬਾਦਲਾ

ਅਗਸਤ 21, 2026

ਅੱਜ ਪੰਜਾਬ ਬੰਦ, ਸਕੂਲ-ਕਾਲਜ ਬੰਦ, ਬਾਜ਼ਾਰ ਵੀ ਬੰਦ; ਹਾਈਵੇਅ ਜਾਮ, ਜਲੰਧਰ-ਅੰਮ੍ਰਿਤਸਰ ਵਿੱਚ ਵਿਰੋਧ ਪ੍ਰਦਰਸ਼ਨ

ਅਗਸਤ 21, 2026

ਸਾਬਕਾ ਕ੍ਰਿਕਟਰ ਮਨਪ੍ਰੀਤ ਸਿੰਘ ਗੋਨੀ ਅਤੇ ਖਿਡਾਰੀ ਕੁਨਾਰ ‘ਆਪ’ ‘ਚ ਹੋਏ ਸ਼ਾਮਲ

ਅਗਸਤ 20, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.