ਬੱਚਿਆਂ ਦੇ ਵਿਕਾਸ ਲਈ ਸਭ ਮਾਤਾ-ਪਿਤਾ ਬਹੁਤ ਚਿੰਤਿਤ ਰਹਿੰਦੇ ਹਨ। ਸਭ ਨੂੰ ਲੱਗਦਾ ਹੈ ਕਿ ਮੇਰਾ ਬੇਟਾ ਜਾਂ ਬੇਟੀ ਲੱਖਾਂ ‘ਚ ਇਕ ਦਿਖਾਈ ਦੇਣਾ ਚਾਹੀਦਾ ਹੈ। ਇਸ ਦੇ ਲਈ ਪੌਸ਼ਟਿਕ ਆਹਾਰ ਖਵਾਉਣਾ ਬਹੁਤ ਜ਼ਰੂਰੀ ਹੈ। ਕਿਉਂਕ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਦੀਆਂ ਕੋਸ਼ਿਕਾਵਾਂ ਵਿਕਾਸ ਹੁੰਦਾ ਰਹਿੰਦਾ ਹੈ। ਲਚੀਲੀ ਹੱਡੀਆਂ ਸਕਿਨ ਸੇੱਲਸ ਅਤੇ ਦਿਮਾਗ ਦੇ ਨਿਊਟਰਾਂਸ ਫ੍ਰੀ ਰਹਿੰਦੇ ਹਨ। ਇਸ ਸਥਿਤੀ ‘ਚ ਬੱਚਿਆਂ ਦੇ ਜੋ ਖਵਾਉਂਦੇ ਹਾਂ ਜਾਂ ਜੋ ਸਿਖਾਉਂਦੇ ਹਾਂ ਉਹ ਚੰਗਾ ਅਤੇ ਬੁਰਾ ਅਸਰ ਦੇਖਣ ਨੂੰ ਮਿਲਦਾ ਹੈ। ਆਓ ਜਾਣਦੇ ਹਾਂ ਬੱਚਿਆਂ ਦੇ ਸਭ ਤੋਂ ਫ਼ਾਇਦੇਮੰਦ ਨਾਸ਼ਤਿਆਂ ਦੇ ਬਾਰੇ…
ਇਹ ਵੀ ਪੜ੍ਹੋ- ਥਾਈਲੈਂਡ ‘ਚ ਪ੍ਰਧਾਨ ਮੰਤਰੀ ਨੂੰ ਮੁਅੱਤਲ ਕੀਤੇ ਜਾਣ ਕਾਰਨ ਸਿਆਸੀ ਅਨਿਸ਼ਚਤਤਾ ਹੋਈ ਪੈਦਾ
ਪੀਨਟ ਬਟਰ
ਬੱਚੇ ਤੋਂ ਲੈ ਕੇ ਵੱਡਿਆਂ ਤੱਕ ਦੀ ਖੁਰਾਕ ਉਨ੍ਹਾਂ ਦੀ ਸਿਹਤ ਦੀ ਸਥਿਤੀ ਬਣਾਉਂਦੀ ਹੈ। ਪੀਨਟ ਬਟਰ ਖਾਣ ਦੀ ਸਲਾਹ ਜਿਮ ਟ੍ਰੇਨਰ ਅਤੇ ਡਾਇਟੀਸ਼ੀਅਨ ਸਭ ਨੂੰ ਦਿੰਦੇ ਹਨ।ਕਿਉਂਕਿ ਇਹ ਇਕ ਚੰਗਾ ਪ੍ਰੋਟੀਨ ਸੋਰਸ ਹੈ। ਉਧਰ ਬੱਚਿਆਂ ਦੇ ਵਿਕਾਸ ਲਈ ਜ਼ਰੂਰਤਾਂ ਵਾਲੇ ਸਾਰੇ ਤੱਤ ਵੀ ਮੌਜੂਦ ਹਨ। ਜਿਵੇਂ ਆਇਰਨ, ਪੌਟਾਸ਼ੀਅਮ, ਮਿਨਰਲਸ ਅਤੇ ਵਿਟਾਮਿਨਸ ਆਦਿ। ਇਸ ਨੂੰ ਰੋਕ ਬ੍ਰਾਊਨ ਬ੍ਰੇਡ ‘ਚ ਖਾਣ ਨਾਲ ਮਾਸ਼ਪੇਸ਼ੀਆਂ ਦਾ ਵਿਕਾਸ ਹੁੰਦਾ ਹੈ।
ਸੂਜੀ ਉਪਮਾ
ਸੂਜੀ ਉਪਮਾ ਸਵੇਰ ਦੇ ਨਾਸ਼ਤੇ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਬੱਚਿਆਂ ਦਾ ਭਾਰ ਨਹੀਂ ਵਧਦਾ ਅਤੇ ਪੇਟ ਭਰਿਆ-ਭਰਿਆ ਹੋਇਆ ਲੱਗਦਾ ਹੈ। ਇਸ ਨੂੰ ਰੋਜ਼ਾਨਾ ਖਾਣ ਨਾਲ ਸਰੀਰ ‘ਚ ਊਰਜਾ ਬਣੀ ਰਹਿੰਦੀ ਹੈ ਅਤੇ ਪਾਚਨ ਦੀ ਮਜ਼ਬੂਤੀ ਲਈ ਸਭ ਤੋਂ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਲਈ ਬੱਚਿਆਂ ਨੂੰ ਨਾਸ਼ਤੇ ‘ਚ ਸੂਜੀ ਦਾ ਉਪਮਾ ਦੇਣਾ ਇਕ ਬਿਹਤਰ ਵਿਕਲਪ ਹੈ।
ਇਹ ਵੀ ਪੜ੍ਹੋ- ਲੈਂਬੋਰਗਿਨੀ ਨੇ ਭਾਰਤ ’ਚ ਲਾਂਚ ਕੀਤੀ ਨਵੀਂ Huracan Tecnica, 3.2 ਸਕਿੰਟਾਂ ’ਚ ਫੜੇਗੀ 100Kmph ਦੀ ਰਫਤਾਰ
ਦਲੀਆ
ਦਲੀਆ ਕਣਕ ਨਾਲ ਤਿਆਰ ਕੀਤਾ ਗਿਆ ਇਕ ਲਾਹੇਵੰਦ ਅਨਾਜ ਹੈ। ਜਿਸ ਨੂੰ ਖਾਣ ਨਾਲ ਸਰੀਰ ਨੂੰ ਭਰਪੂਰ ਫਾਇਬਰ ਅਤੇ ਕੈਲਸੀਅਮ ਮਿਲਦਾ ਹੈ। ਬੱਚਿਆਂ ਦੇ ਦਿਮਾਗ਼ ਦੇ ਵਿਕਾਸ ਅਤੇ ਹੱਡੀਆਂ ਦੀ ਮਜ਼ਬੂਤੀ ਵਧਾਉਣ ਲਈ ਦਲੀਆ ਦੇਣਾ ਇਕ ਚੰਗੀ ਆਪਸ਼ਨ ਹੋ ਸਕਦੀ ਹੈ। ਇਸ ਨੂੰ ਖਾਣ ਨਾਲ ਸਰੀਰ ‘ਚ ਊਰਜਾ ਦਾ ਸੰਚਾਰ ਹੁੰਦਾ ਹੈ। ਜਿਸ ਨਾਲ ਯਾਦ ਕਰਨ ਦੀ ਸਮਰੱਥਾ ਵਧਦੀ ਹੈ।
ਆਂਡੇ ਦਾ ਸੇਵਨ
ਆਂਡਾ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਹੈ। ਮਸਲਸ ਦੀ ਮਜ਼ਬੂਤੀ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਆਂਡੇ ‘ਚ ਕੈਲੀਅਮ, ਪ੍ਰੋਟੀਨ ਅਤੇ ਵਿਟਾਮਿਨ ਭਰਪੂਰ ਮਾਤਰਾ ‘ਚ ਹੁੰਦੀ ਹੈ ਜਿਸ ਨੂੰ ਰੋਜ਼ਾਨਾ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰ ‘ਚ ਖੂਨ ਦੀ ਘਾਟ ਨਹੀਂ ਹੁੰਦੀ ਹੈ। ਇਸ ਲਈ ਬੱਚੇ ਸਵੇਰੇ ਆਂਡਾ ਉਬਾਲ ਕੇ ਖਵਾ ਸਕਦੇ ਹਨ।