ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਬਿਜ਼ਨੈਸ ਲੀਡਰ ਦੇ ਨਾਲ ਮੁਲਾਕਾਤ ਕੀਤੀ।ਚੰਨੀ ਨੇ ਖੁਸ਼ੀ ਜਾਹਿਰ ਕਰਦੇ ਹੋਏ ਟਵੀਟ ਕੀਤਾ ਹੈ।ਉਨਾਂ੍ਹ ਨੇ ਕਿਹਾ ਕਿ ਪੰਜਾਬ ਦੀ ਪੂਰੀ ਉਦਯੋਗਿਕ ਸਮਰੱਥਾ ਦਾ ਲਾਭ ਉਠਾਉਣ ਦੀਆਂ ਤਰੀਕਾਂ ‘ਤੇ ਵਿਚਾਰ-ਵਟਾਂਦਰਾਂ ਕਰਨ ਦੇ ਲਈ ਅੱਜ ਦੁਪਹਿਰ ਦੇ ਭੋਜਨ ‘ਤੇ ਸਾਡੇ ਵਪਾਰ ਜਗਤ ਦੇ ਨੇਤਾਵਾਂ ਦੀ ਮੇਜ਼ਬਾਨੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਭ ਤੋਂ ਵਧੀਆ ਅਤੇ ਸਭ ਤੋਂ ਅਨੁਕੂਲ ਕਾਰੋਬਾਰੀ ਮਾਹੌਲ ਪੇਸ਼ ਕਰਦਾ ਹੈ. ਨਿਰਵਿਘਨ ਗੁਣਵੱਤਾ ਵਾਲੀ ਬਿਜਲੀ ਸਪਲਾਈ, ਕਿਰਤ ਮੁੱਦਿਆਂ ਦਾ ਕੋਈ ਇਤਿਹਾਸ ਨਹੀਂ, ਤੇਜ਼ ਮਨਜ਼ੂਰੀਆਂ ਅਤੇ ਵਧੀਆ ਲੌਜਿਸਟਿਕ ਸੰਪਰਕ ਸਾਡੇ ਰਾਜ ਦੇ ਉਦਯੋਗ ਪੱਖੀ ਵਾਤਾਵਰਣ ਨੂੰ ਦਰਸਾਉਂਦੇ ਹਨ।ਮੈਂ ਤੁਹਾਨੂੰ ਸਾਰਿਆਂ ਨੂੰ ਪੰਜਾਬ ਦੀ ਅਗਾਂਹਵਧੂ ਲਹਿਰ ਦਾ ਹਿੱਸਾ ਬਣਨ ਦੀ ਬੇਨਤੀ ਕਰਦਾ ਹਾਂ।