ਪੰਜਾਬ ਦੌਰੇ ‘ਤੇ ਆਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਖ਼ਤ ਤੇ ਇਮਾਨਦਾਰ ਮੁੱਖ ਮੰਤਰੀ ਦੀ ਲੋੜ ਹੈ।
ਇੱਕ ਪਾਸੇ ਭ੍ਰਿਸ਼ਟ ਆਗੂ ਹਨ ਤੇ ਦੂਜੇ ਪਾਸੇ ਇਮਾਨਦਾਰ ਭਗਵੰਤ ਮਾਨ ਹਨ। ਕਾਂਗਰਸ-ਅਕਾਲੀ ਮਿਲ ਕੇ ਪੰਜਾਬ ਨੂੰ ਲੁੱਟ ਰਹੇ ਹਨ। ਇੰਨਾ ਹੀ ਨਹੀਂ 111 ਦਿਨਾਂ ‘ਚ ਚੰਨੀ ਨੇ ਵੀ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਅਸੀਂ ਇਮਾਨਦਾਰ ਲੋਕਾਂ ਨੂੰ ਟਿਕਟਾਂ ਦਿੱਤੀਆਂ ਹਨ। ਸਾਨੂੰ ਸਿਰਫ਼ ਜਨਤਕ ਸਮਰਥਨ ਦੀ ਲੋੜ ਹੈ।