ਪੰਜਾਬ ‘ਚ ਸਰਕਾਰੀ ਫੈਸਲੇ ਵਾਪਸ ਲੈਣ ‘ਤੇ ਕਾਂਗਰਸ ਨੇ ਸੀਐੱਮ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ ਹੈ।ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੁੱਛਿਆ ਕਿ ਪੰਜਾਬ ‘ਚ ਸਰਕਾਰ ਕੌਣ ਚਲਾ ਰਿਹਾ ਹੈ।ਜਿਸ ਕਾਰਨ ਨਾਲ ਸਰਕਾਰ ਗਲਤ ਫੈਸਲੇ ਲੈ ਰਹੀ ਹੈ।
ਮਾਨ ਸਾਹਿਬ ਸ਼ੁਕਰੀਆ, ਘੱਟੋ-ਘੱਟ ਤੁਸੀਂ ਛੇਤੀ ਹੀ ਫੈਸਲਾ ਵਾਪਿਸ ਲੈ ਲਿਆ.. ਸਮਝ ਨਹੀਂ ਆਇਆ ਕੀ ਸਰਕਾਰ ਕੌਣ ਚਲਾ ਰਿਹਾ ਹੈ, ਜੇ ਦਿੱਲੀ ਤੋਂ ਸਰਕਾਰ ਚੱਲੇਗੀ ਤੇ ਇਸ ਤਰਾਂ ਦੇ ਗ਼ਲਤ ਫੈਸਲੇ ਹੋਣਗੇ ਅਤੇ ਫੇਰ ਘਬਰਾ ਕੇ ਵਾਪਿਸ ਲੈਣੇ ਪੈਣਗੇ। ਧਿਆਨ ਨਾਲ ਸਰਕਾਰ ਦੇ ਫੈਸਲੇ ਲਵੋ। ਅਫ਼ਸਰਸ਼ਾਹੀ ਦੀ ਲਗਾਮ ਅਪਣੇ ਹੱਥ ਵਿਚ ਰੱਖੋ। https://t.co/dUkeEbRcfq
— Amarinder Singh Raja Warring (@RajaBrar_INC) April 23, 2022
ਫਿਰ ਘਬਰਾ ਕੇ ਉਨ੍ਹਾਂ ਨੂੰ ਵਾਪਸ ਲੈਣਾ ਪੈ ਰਿਹਾ ਹੈ।ਵੜਿੰਗ ਨੇ ਸੀਐੱਮ ਮਾਨ ਨੂੰ ਅਫਸਰਸ਼ਾਹੀ ‘ਤੇ ਲਗਾਮ ਕੱਸਣ ਦੀ ਨਸੀਹਤ ਦਿੱਤੀ ਹੈ।ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜੁਗਾੜੂ ਰੇਹੜੀਆਂ ਨਾਲ ਬਣੀਆਂ ਮੋਟਰਸਾਈਕਲ ਰੇਹੜੀਆਂ ‘ਤੇ ਕਾਰਵਾਈ ਰੋਕਣ ਦੇ ਬਾਅਦ ਕਿਹਾ ਕਿ ਸਮਝ ਨਹੀਂ ਆ ਰਿਹਾ ਕਿ ਪੰਜਾਬ ‘ਚ ਸਰਕਾਰ ਕੌਣ ਚਲਾ ਰਿਹਾ ਹੈ।ਜੇਕਰ ਦਿੱਲੀ ਤੋਂ ਸਰਕਾਰ ਚੱਲੇਗੀ ਤਾਂ ਇਸ ਤਰ੍ਹਾਂ ਦੇ ਗਲਤ ਫੈਸਲੇ ਹੋਣਗੇ।ਫਿਰ ਵਾਪਸ ਲੈਣੇ ਪੈਣਗੇ।ਧਿਆਨ ਨਾਲ ਸਰਕਾਰੀ ਫੈਸਲੇ ਲਓ।