ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਸਿਹਤ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਮਿਲ ਕੇ ਨਵੇਂ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੰਡੇ।ਅੱਜ ਪੰਜਾਬ ਦੇ ਸਿਹਤ ਵਿਭਾਗ ਵਲੋਂ 1300 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ।ਇਸਦੇ ਨਾਲ ਨਾਲ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ‘ਚ 235 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਗਏ।
ਇਸ ਦੌਰਾਨ ਸੀਐੱਮ ਭਗਵੰਤ ਮਾਨ ਨੇ ਭਾਸ਼ਣ ਦਿੰਦੇ ਸਮੇਂ ਧਰਨਾ ਦੇਣ ਵਾਲੇ ਨੌਜਵਾਨਾਂ ਨੂੰ ਕਿਹਾ ਕਿ ਥੋੜ੍ਹਾ ਜਿਹਾ ਸਬਰ ਕਰ ਲਓ।ਅਜੇ ਸਾਡੀ ਸਰਕਾਰੀ ਬਣੇ ਨੂੰ ਸਿਰਫ ਦੋ ਮਹੀਨੇ ਹੋਏ ਹਨ।ਪਿਛਲੀਆਂ ਸਰਕਾਰਾਂ ਆਖਰੀ ਦੋ ਮਹੀਨਿਆਂ ‘ਤੇ ਕੰਮ ਕਰਦੀਆਂ ਸਨ, ਅਸੀਂ ਪਹਿਲੇ ਦੋ ਮਹੀਨਿਆਂ ‘ਚ ਕੰਮ ਕਰ ਕੇ ਦਿਖਾਤੇ।
ਅਸੀਂ ਖਜ਼ਾਨਾ ਵੀ ਭਰਨਾ ਹੈ ਤੇ ਤੁਹਾਨੂੰ ਸਹੂਲਤਾਂ ਵੀ ਦੇਣੀਆਂ ਹਨ।ਸੀਐੱਮ ਮਾਨ ਨੇ ਕਿਹਾ ਕਿ ਆਮ ਬੰਦਾ ਸਵੇਰੇ ਉਠਦਾ ਹੀ ਟੈਕਸ ਭਰਨਾ ਸ਼ੁਰੂ ਕਰ ਦਿੰਦਾ ਹੈ, 24 ਘੰਟੇ ਟੈਕਸ ਭਰਦਾ ਰਹਿੰਦਾ ਹੈ ਫਿਰ ਵੀ ਖਜ਼ਾਨਾ ਖਾਲੀ ਹੋ ਗਿਆ।ਅਸੀਂ ਇਹ ਪਤਾ ਲਗਾਵਾਂਗੇ ਕਿ ਖਜ਼ਾਨਾ ਕਿਸਨੇ ਖਾਲੀ ਕੀਤਾ।