ਪੰਜਾਬ ਦੇ ਸੀਐਮ ਚੰਨੀ ਨੇ ਗੋਵਿੰਦਵਾਲ ਸਾਹਿਬ ਪਾਵਰ ਲਿਮਿਟੇਡ ਦੇ ਨਾਲ ਪੀਪੀਏ ਖਤਮ ਕਰਨ ਦੀ ਆਗਿਆ ਦਿੱਤੀ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਦੋ ਮੰਤਰੀਆਂ ਨਾਲ ਪਾਵਰਕੌਮ ਦੇ ਅਧਿਕਾਰੀਆਂ ਨਾਲ ਪਾਵਰ ਪਰਚੇਜ਼ ਐਗਰੀਮੈਂਟ (ਪੀਪੀਏ) ਨੂੰ ਰੱਦ ਕਰਨ ਸਬੰਧੀ ਮੀਟਿੰਗ ਕੀਤੀ ਹੈ।
ਜਿਸ ਵਿੱਚ ਕਾਨੂੰਨ ਮਾਹਿਰ ਵੀ ਬੁਲਾਏ ਗਏ ਸਨ। ਸਰਕਾਰ ਨੇ ਦੇਸ਼ ਦੇ ਕੁਝ ਚੋਟੀ ਦੇ ਕਾਨੂੰਨੀ ਮਾਹਿਰਾਂ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਜੋ ਬਿਜਲੀ ਸਮਝੌਤੇ ਦੇ ਮੁੱਦੇ ‘ਤੇ ਸਰਕਾਰ ਕਿਸੇ ਕਾਨੂੰਨੀ ਲੜਾਈ ‘ਚ ਨਾ ਉਲਝੇ।