ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਹੁਣ CNG ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਹੋਇਆ ਹੈ | ਦਿੱਲੀ ਦੇ ਵਿੱਚ CNG ਦੀ ਕੀਮਤ ਵਿੱਚ 90 ਪੈਸੇ ਵਾਧਾ ਹੋਇਆ ਹੈ|ਇੰਨਾ ਹੀ ਨਹੀਂ, ਪਾਈਪ ਰਾਹੀਂ ਸਪੁਰਦ ਕੀਤੇ ਗਏ ਘਰੇਲੂ ਐਲ.ਪੀ.ਜੀ (ਪੀ.ਐਨ.ਜੀ.) ਦੀ ਦਰ ਵਿਚ ਵੀ ਵਾਧਾ ਕੀਤਾ ਗਿਆ ਹੈ। ਅੱਜ ਪੀਐਨਜੀ ਦੀ ਕੀਮਤ 29.66 ਰੁਪਏ ਪ੍ਰਤੀ ਹੋ ਗਈ ਹੈ |
ਦੂਜੇ ਪਾਸੇ ਗੱਲ ਕਰੀਏ ਤਾਂ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਿੱਚ ਆਏ ਦਿਨ ਵਾਧਾ ਹੁੰਦਾ ਹੈ ਜਿਸ ਤੋਂ ਆਮ ਲੋਕ ਬਹੁਤ ਪਰੇਸ਼ਾਨ ਹਨ | ਇਸ ਨੂੰ ਲੈ ਕੇ ਅੱਜ ਕਿਸਾਨਾਂ ਵੱਲੋਂ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਕਿਉਂਕਿ ਮਹਿੰਗਾਈ ਬਹੁਤ ਵੱਧ ਚੁੱਕੀ ਹੈ ਤੇ ਆਮ ਲੋਕ ਪਹਿਲਾ ਤਾਂ ਕੋਰੋਨਾ ਮਹਾਂਮਾਰੀ ਤੋਂ ਬਰਬਾਦ ਹੋ ਚੁੱਕੇ ਹਨ ਦੂਜਾ ਮਹਿੰਗਾਈ ਦੀ ਮਾਰ ਨੇ ਆਮ ਲੱਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ |