ਲੁਧਿਆਣਾ ਦੀਆਂ ਉਪ ਚੋਣਾਂ ਦੀ ਤਰੀਕ ਜਲਦ ਹੀ ਜਨਤਕ ਹੋਣ ਵਾਲੀ ਹੈ। ਇਸ ਤੋਂ ਪਹਿਲਾ ਬੀਤੀ ਰਾਤ ਰਾਜਨੀਤਿਨਕ ਪਾਰਟੀ ਕਾਂਗਰਸ ਵੱਲੋਂ ਲੁਧਿਆਣਾ ਜਿਮਨੀ ਚੋਣਾਂ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।
ਦੱਸ ਦੇਈਏ ਕਿ ਕਾਂਗਰਸ ਪਾਰਟੀ ਵੱਲੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਦੀ ਜਾਣਕਾਰੀ ਸ਼ੁੱਕਰਵਾਰ ਰਾਤ ਨੂੰ AICC ਜਨਰਲ ਸਕੱਤਰ ਕੇਸੀ ਵੇਣੂਗੋਪਾਲ ਦੁਆਰਾ ਜਾਰੀ ਕਰਕੇ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਭਾਰਤ ਭੂਸ਼ਨ ਆਸ਼ੂ ਦੇ ਰਸਤੇ ਇਸ ਚੋਣ ਨੂੰ ਜਿੱਤਣ ਲਈ ਇੰਨੇ ਆਸਾਨ ਨਹੀਂ ਹਨ। ਇਹ ਚੋਣਾਂ ਉਹਨਾਂ ਲਈ ਕਾਫੀ ਚੁਣੌਤੀਪੂਰਵਕ ਹੋ ਸਕਦੀਆਂ ਹਨ। ਇਹਨਾਂ ਚੋਣਾਂ ਨੂੰ ਜਿੱਤਣ ਲਈ ਇਹ ਅੰਦੇਸ਼ਾ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਲੁਧਿਆਣੇ ਦੇ ਮੌਜੂਦਾ MP ਰਾਜਾ ਵੜਿੰਗ ਦੀ ਮਦਦ ਲੈਣੀ ਪਏਗੀ।