ਅੰਮ੍ਰਿਤਸਰ ਦੇ ਥਾਣਾ ਕੰਟੋਨਮੈਂਟ ਦੇ ਅਧੀਨ ਆਉਦੇ ਕੈਂਟ ਇਲਾਕੇ ਤੋ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਥੋ ਦੇ ਪਸ਼ੂ ਪ੍ਰੇਮਿਆ ਅਤੇ ਐਨਿਮਲ ਵੈਲਫੇਅਰ ਵਾਲੀਆ ਵੱਲੋਂ ਦੋ ਗੳ ਤਸਕਰਾਂ ਨੂੰ ਟਰੇਪ ਲਗਾ ਕਾਬੂ ਕਰ ਪੁਲੀਸ ਦੇ ਹਵਾਲੇ ਕਰ ਕਾਰਵਾਈ ਦੀ ਮੰਗ ਕੀਤੀ ਹੈ ਪਰ ਫਿਲਹਾਲ ਪੁਲਿਸ ਵਲੋ ਜਾਂਚ ਦਾ ਹਵਾਲਾ ਦੇ ਪੱਲਾ ਝਾੜਿਆ ਜਾ ਰਿਹਾ ਹੈ।
ਇਸ ਸੰਬਧੀ ਪਸ਼ੂ ਪ੍ਰੇਮੀ ਪੂਜਾ ਅਤੇ ਹੋਰ ਇਲਾਕਾ ਨਿਵਾਸੀਆ ਨੇ ਦਸਿਆ ਕਿ ਉਹ ਆਪਣੇ ਕੈਂਟ ਇਲਾਕੇ ਦੇ ਅਵਾਰਾਂ ਪਸ਼ੂਆ ਨੂੰ ਚਾਰਾਂ ਪਾਉਣ ਦਾ ਕੰਮ ਕਰਦੇ ਸਨ ਪਰ ਬੀਤੇ ਕੁਝ ਦਿਨਾਂ ਤੋ ਰਹੱਸਮਈ ਤਰੀਕੇ ਨਾਲ ਇਲਾਕੇ ਚੋ ਗਊਆਂ ਗਾਇਬ ਹੌਣ ਦੇ ਚਲਦੇ ਜਦੋ ਉਹਨਾ ਵਲੋ ਟ੍ਰੈਪ ਲਗਾਇਆ ਗਿਆ ਤਾਂ ਉਹਨਾ ਦੇ ਅੜਿਕੇ ਦੋ ਗੳ ਤਸਕਰ ਆਏ ਅਤੇ ਇਕ ਮੁੱਖ ਦੋਸ਼ੀ ਫਰਾਰ ਹੋ ਗਿਆ।
ਹੁਣ ਉਹਨਾ ਵਲੋ ਇਹਨਾ ਤਸ਼ਕਰਾ ਨੂੰ ਥਾਣਾ ਕੰਟੋਨਮੈਂਟ ਦੀ ਪੁਲਿਸ ਦੇ ਹਵਾਲੇ ਕਰ ਇਨਸ਼ਾਫ ਦੀ ਮੰਗ ਕੀਤੀ ਹੈ ਤਾਂ ਜੋ ਅਜਿਹੇ ਪਸ਼ੂ ਤਸਕਰਾ ਤੋ ਪਸ਼ੂ ਧਨ ਨੂੰ ਮਰਨ ਤੋ ਬਚਾਇਆ ਜਾ ਸਕੇ ਪਰ ਫਿਲਹਾਲ ਪੁਲੀਸ ਜਾਂਚ ਦਾ ਹਵਾਲਾ ਦੇ ਰਹੀ ਹੈ।
ਇਸ ਸੰਬਧੀ ਜਦੋ ਮੌਕੇ ਤੇ ਮੋਜੂਦ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸਦਾ ਕਹਿਣਾ ਸੀ ਕਿ ਇਹ ਪਾਵੇ ਬੰਦੇ ਫੜ ਕੇ ਥਾਣੇ ਲੈ ਆਏ ਹਨ ਪਰ ਪੁਲਿਸ ਦੀ ਜਾਂਚ ਤੋ ਪਤਾ ਚਲੇਗਾ ਕਿ ਇਹ ਘਟਨਾ ਵਿਚ ਕਿੰਨੀ ਕ ਸਚਾਈ ਹੈ ਅਤੇ ਇਹ ਬੰਦੇ ਦੌਸ਼ੀ ਹਨ ਜਾ ਨਹੀ ਫਿਲਹਾਲ ਪੁਲਿਸ ਜਾਂਚ ਵਿਚ ਜੁਟੀ ਹੈ।