OTT March Release: ਮਾਰਚ ਦਾ ਮਹੀਨਾ OTT ‘ਤੇ ਖੂਬ ਧਮਾਰੇਦਾਰ ਹੋਣ ਵਾਲਾ ਹੈ। ਇਸ ਮਹੀਨੇ ‘ਚ ਕਈ ਐਕਸ਼ਨ, ਕ੍ਰਾਈਮ ਤੇ ਰੋਮਾਂਸ ਨਾਲ ਭਰਪੂਰ ਫਿਲਮਾਂ ਤੇ ਸੀਰੀਜ਼ ਰਿਲੀਜ਼ ਹੋਣ ਜਾ ਰਹੀਆਂ ਹਨ। ਇਤਿਹਾਸਕ ਡਰਾਮਾ ‘ਤਾਜ: ਡਿਵਾਈਡੇਡ ਬਾਏ ਬਲੱਡ’ ZEE5 ‘ਤੇ ਰਿਲੀਜ਼ ਹੋਵੇਗੀ, ਫਿਰ ਤੁਸੀਂ Disney + Hotstar ‘ਤੇ ਪਰਿਵਾਰਕ ਡਰਾਮਾ ‘ਗੁਲਮੋਹਰ’ ਦਾ ਆਨੰਦ ਲੈ ਸਕੋਗੇ। ਇਸ ਦੌਰਾਨ ‘ਵਾਲਟੇਅਰ ਵੀਰੈਇਆ’ ਤੇ ‘ਥਲਾਈਕੂਥਲ’ ਦੋਵੇਂ ਇਸ ਹਫ਼ਤੇ ਨੈੱਟਫਲਿਕਸ ‘ਤੇ ਉਪਲਬਧ ਹੋਣਗੇ।
ਆਓ ਜਾਣਦੇ ਹਾਂ ਮਾਰਚ ਦੇ ਮਹੀਨੇ OTT ‘ਤੇ ਹੋਰ ਕਿਹੜੀਆਂ ਸੀਰੀਜ਼ ਤੇ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ।
‘ਅਲੋਨ’:– ਮੋਹਨ ਲਾਲ ਸਟਾਰਰ ਫਿਲਮ ‘ਅਲੋਨ’ ਦੀ ਕਹਾਣੀ ਕਾਲੀਦਾਸ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਮਹਾਮਾਰੀ ਦੌਰਾਨ ਕੋਇੰਬਟੂਰ ਤੋਂ ਕੇਰਲ ਜਾਂਦੇ ਸਮੇਂ ਫਸ ਜਾਂਦਾ ਹੈ। ਇਹ ਫਿਲਮ 3 ਮਾਰਚ ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ Disney+ Hotstar ‘ਤੇ ਸਟ੍ਰੀਮਿੰਗ ਲਈ ਉਪਲਬਧ ਹੋਵੇਗਾ।
ਕ੍ਰਿਸ ਰੌਕ: ‘ਸਲੈਕਟਿਵ ਆਊਟਰੋਜ’:- ਇਤਿਹਾਸ ਵਿੱਚ ਪਹਿਲੀ ਵਾਰ ਨੈੱਟਫਲਿਕਸ ਇੱਕ ਲਾਈਵ ਵਿਸ਼ਵਵਿਆਪੀ ਸ਼ੋਅ ਦਾ ਪ੍ਰਸਾਰਣ ਕਰੇਗਾ ਜਿਸ ਵਿੱਚ ਕ੍ਰਿਸ ਰੌਕ ਰੀਅਲ ਟਾਈਮ ਵਿੱਚ ਸਟੈਂਡ-ਅੱਪ ਕਾਮੇਡੀ ਪੇਸ਼ ਕਰਦਾ ਹੈ ਤੇ ਕਾਮੇਡੀ ਵਿੱਚ ਇੱਕ ਵਾਟਰਸ਼ੈੱਡ ਪਲ ਨੂੰ ਉਜਾਗਰ ਕਰਦਾ ਹੈ। ਇਸ ਦਾ ਸਿੱਧਾ ਪ੍ਰਸਾਰਣ 5 ਮਾਰਚ ਨੂੰ ਕੀਤਾ ਜਾਵੇਗਾ।
‘ਗੁਲਮੋਹਰ’:- ਪਦਮ ਭੂਸ਼ਣ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਮਸ਼ਹੂਰ ਐਕਟਰ ਸ਼ਰਮੀਲਾ ਟੈਗੋਰ ‘ਗੁਲਮੋਹਰ’ ਨਾਲ ਡਿਜੀਟਲ ਡੈਬਿਊ ਕਰ ਰਹੀ ਹੈ। ਇਸ ਫਿਲਮ ਨੂੰ ਰਾਹੁਲ ਚਿਟੇਲਾ ਤੇ ਅਰਪਿਤਾ ਮੁਖਰਜੀ ਨੇ ਲਿਖਿਆ। ਇਹ 3 ਮਾਰਚ ਨੂੰ Disney + Hotstar ‘ਤੇ ਰਿਲੀਜ਼ ਹੋਵੇਗੀ। ਫਿਲਮ ‘ਚ ਮਨੋਜ ਬਾਜਪਾਈ ਵੀ ਅਹਿਮ ਭੂਮਿਕਾ ‘ਚ ਹਨ।
‘ਤਾਜ: ਡਿਵਾਈਡੇਡ ਬਾਏ ਬਲੱਡ’:– ਪੀਰੀਅਡ ਡਰਾਮਾ ‘ਤਾਜ: ਡਿਵਾਈਡੇਡ ਬਾਏ ਬਲੱਡ’ 3 ਮਾਰਚ ਨੂੰ ZEE5 ‘ਤੇ ਪ੍ਰਸਾਰਿਤ ਹੋਵੇਗਾ। 10-ਐਪੀਸੋਡ ਦੀ ਇਸ ਸੀਰੀਜ਼ ਵਿੱਚ ਐਕਟਰ ਧਰਮਿੰਦਰ, ਨਸੀਰੂਦੀਨ ਸ਼ਾਹ ਤੇ ਅਦਿਤੀ ਰਾਓ ਹੈਦਰੀ ਹਨ। ਇਸ ਸੀਰੀਜ਼ ਵਿੱਚ ਨਸੀਰੂਦੀਨ ਸ਼ਾਹ ਨੇ ਅਕਬਰ ਦੀ ਭੂਮਿਕਾ ਨਿਭਾਈ ਹੈ ਤੇ ਇਹ ਮੁਗਲ ਸਾਮਰਾਜ ‘ਤੇ ਆਧਾਰਿਤ ਹੈ।
ਵਾਰਿਸੂ:- ਵਾਰਿਸੂ 8 ਮਾਰਚ ਨੂੰ ਐਮਜ਼ੌਨ ਪ੍ਰਾਈਮ ਵੀਡੀਓ ‘ਤੇ ਸਟ੍ਰੀਮ ਕਰ ਰਿਹਾ ਹੈ। ਫਿਲਮ ‘ਚ ਥਲਪਥੀ ਵਿਜੇ ਤੇ ਰਸ਼ਮਿਕਾ ਮੰਡਾਨਾ ਦੀ ਜੋੜੀ ਨਜ਼ਰ ਆਵੇਗੀ। ਇਹ ਫਿਲਮ 11 ਜਨਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਹੈ।
ਰਾਣਾ ਨਾਇਡੂ:– ਰਾਣਾ ਡੱਗੂਬਾਤੀ ਸਟਾਰਰ ਫਿਲਮ ਰਾਣਾ ਨਾਇਡੂ 10 ਮਾਰਚ ਨੂੰ ਨੈੱਟਫਲਿਕਸ ‘ਤੇ ਸਟ੍ਰੀਮ ਕਰੇਗੀ। ਇਸ ਸੀਰੀਜ਼ ‘ਚ ਰਾਣਾ ਡੱਗੂਬਾਤੀ ਨੇ ਮਸ਼ਹੂਰ ਫਿਕਸਰ ਦੀ ਭੂਮਿਕਾ ਨਿਭਾਈ ਹੈ।
ਬਲੈਕ ਐਡਮ:– ਰੌਕ ਫੇਮ ਐਕਟਰ ਡਵੇਨ ਜਾਨਸਨ ਦੀ ਫਿਲਮ ਬਲੈਕ ਐਡਮ 15 ਮਾਰਚ ਨੂੰ ਓਟੀਟੀ ਪਲੇਟਫਾਰਮ ਐਮਜ਼ੌਨ ਪ੍ਰਾਈਮ ਵੀਡੀਓ ‘ਤੇ ਹਿੰਦੀ ਵਿੱਚ ਉਪਲਬਧ ਹੋਵੇਗੀ।
ਚੋਰ ਨਿਕਲ ਕੇ ਭਾਗਾ:– ਯਾਮੀ ਗੌਤਮ ਸਟਾਰਰ ਫਿਲਮ ਚੋਰ ਨਿਕਲ ਕੇ ਭਾਗਾ 24 ਮਾਰਚ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ। ਯਾਮੀ ਨੇ ਫਿਲਮ ‘ਚ ਏਅਰ ਹੋਸਟੇਸ ਦਾ ਕਿਰਦਾਰ ਨਿਭਾਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h