Punjab Kings vs Chennai Super Kings, Match Highlights: ਇੰਡੀਅਨ ਪ੍ਰੀਮੀਅਰ ਲੀਗ 2023 ਵਿੱਚ ਡਬਲ ਹੈਡਰ ਮੈਚ ਐਤਵਾਰ (30 ਅਪ੍ਰੈਲ) ਨੂੰ ਚੇਨਈ ਦੇ ਚੇਪੌਕ ਸਟੇਡੀਅਮ ‘ਚ ਖੇਡੇ ਗਏ ਪਹਿਲੇ ਮੈਚ ‘ਚ ਪੰਜਾਬ ਦੇ ਕਿੰਗਜ਼ ਨੇ ਧੋਨੀ ਦੀ ਟੀਮ ਨੂੰ 4 ਵਿਕਟਾਂ ਨਾਲ ਹਰਾਇਆ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ ਡਵੇਨ ਕੋਨਵੇ ਅਤੇ ਸ਼ਿਵਮ ਦੁਬੇ ਦੀ ਪਾਰੀ ਦੀ ਬਦੌਲਤ 200 ਦੌੜਾਂ ਬਣਾਈਆਂ। ਆਖਰੀ ਓਵਰ ‘ਚ ਪੰਜਾਬ ਨੂੰ ਜਿੱਤ ਲਈ 9 ਦੌੜਾਂ ਦੀ ਲੋੜ ਸੀ ਅਤੇ ਸਿਕੰਦਰ ਰਜ਼ਾ ਤੇ ਸ਼ਾਹਰੁਖ ਖ਼ਾਨ ਕ੍ਰੀਜ਼ ‘ਤੇ ਸੀ। ਧੋਨੀ ਨੇ ਮਤਿਸ਼ਾ ਪਥੀਰਾਨਾ ਨੂੰ ਗੇਂਦਬਾਜ਼ੀ ਸੌਂਪੀ ਪਰ ਆਖਰੀ ਗੇਂਦ ‘ਤੇ 3 ਦੌੜਾਂ ਦੀ ਲੋੜ ਸੀ ਤੇ ਸਿਕੰਦਰ ਰਜ਼ਾ ਨੇ ਜਿੱਤ ‘ਤੇ ਮੋਹਰ ਲਗਾ ਦਿੱਤੀ। ਇਸ ਜਿੱਤ ਦੇ ਨਾਲ, MA ਚਿਦੰਬਰਮ ਸਟੇਡੀਅਮ ਵਿੱਚ 200+ ਦਾ ਪਿੱਛਾ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ।
ਸੀਐਸਕੇ ਨੇ ਜਿੱਤ ਲਈ 201 ਦੌੜਾਂ ਦਾ ਟੀਚਾ ਦਿੱਤਾ
ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਟੀਮ ਨੇ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 200 ਦੌੜਾਂ ਬਣਾਈਆਂ। ਡਵੇਨ ਕੋਨਵੇ ਅਤੇ ਰਿਤੁਰਾਜ ਗਾਇਕਵਾੜ ਨੇ ਚੰਗੀ ਸ਼ੁਰੂਆਤ ਦਿੱਤੀ ਅਤੇ ਫਿਰ ਸ਼ਿਵਮ ਦੁਬੇ ਨੇ 28 ਦੌੜਾਂ ਦੀ ਤੇਜ਼ ਪਾਰੀ ਖੇਡੀ। ਕੋਨਵੇ 92 ਦੌੜਾਂ ਬਣਾ ਕੇ ਨਾਟ ਆਊਟ ਰਿਹਾ ਪਰ ਉਹ ਆਪਣਾ ਸੈਂਕੜਾ ਪੂਰਾ ਕਰਨ ਤੋਂ ਖੁੰਝ ਗਿਆ। 20ਵੇਂ ਓਵਰ ਦੀਆਂ ਆਖਰੀ ਦੋ ਗੇਂਦਾਂ ‘ਤੇ ਮਹਿੰਦਰ ਸਿੰਘ ਧੋਨੀ ਨੇ ਦੋ ਤੂਫਾਨੀ ਛੱਕੇ ਲਗਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਦੀ ਚੁਣੌਤੀ ਮਿਡਲ ਆਰਡਰ ਹੈ ਤੇ ਇਸ ਮੈਚ ਵਿੱਚ ਵੀ ਉਹ ਕਮਜ਼ੋਰੀ ਸਾਹਮਣੇ ਆਈ। 201 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਟੀਮ ਦੇ ਕਪਤਾਨ ਸ਼ਿਖਰ ਧਵਨ 15 ਗੇਂਦਾਂ ਵਿੱਚ 28 ਦੌੜਾਂ ਬਣਾ ਕੇ ਆਊਟ ਹੋ ਗਏ। ਪ੍ਰਭਸਿਮਰਨ ਸਿੰਘ ਤੋਂ ਵੱਡੀ ਪਾਰੀ ਦੀ ਉਮੀਦ ਸੀ ਅਤੇ ਉਹ ਲੈਅ ਵਿੱਚ ਵੀ ਨਜ਼ਰ ਆ ਰਿਹਾ ਸੀ ਪਰ ਉਹ ਸਿਰਫ਼ 42 ਦੌੜਾਂ ਬਣਾ ਕੇ ਆਊਟ ਹੋ ਗਿਆ।
ਇਸ ਤੋਂ ਬਾਅਦ ਅਥਰਵ ਟੇਡੇ ਵੀ ਕੁਝ ਨਹੀਂ ਕਰ ਸਕੇ ਅਤੇ ਸਿਰਫ਼ 13 ਦੌੜਾਂ ਹੀ ਜੋੜ ਸਕੇ। ਇਸ ਤੋਂ ਬਾਅਦ ਲਿਆਮ ਲਿਵਿੰਗਸਟੋਨ ਨੇ ਪਾਰੀ ਨੂੰ ਸੰਭਾਲਿਆ ਪਰ ਉਹ ਵੀ 40 ਦੌੜਾਂ ਬਣਾ ਕੇ ਆਊਟ ਹੋ ਗਿਆ। ਸੈਮ ਕਰਨ ਇਸ ਮੈਚ ਵਿੱਚ ਵੀ ਆਪਣੀ ਤਾਕਤ ਨਹੀਂ ਦਿਖਾ ਸਕੇ ਅਤੇ 20 ਗੇਂਦਾਂ ਵਿੱਚ 29 ਦੌੜਾਂ ਹੀ ਬਣਾ ਸਕੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h