ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (CTU) ਬੱਸਾਂ ਦੀਆਂ ਸਾਰੀਆਂ ਬੱਸਾਂ ਨੂੰ ਹਦਾਇਤ ਕੀਤੀ ਕਿ ਉਹ ਮੁਸਾਫਰਾਂ ਨੂੰ ਬੱਸ ਦੇ ਵਿੱਚ ਬਿਨਾ ਫੇਸ ਮਾਸਕ ਨਹੀਂ ਬੈਠਣ ਦੇਣਗੇ | ਜਿਸ ਵਿਅਕਤੀ ਦੇ ਫੇਸ ਮਾਸਕ ਪਹਿਣਿਆ ਹੋਏਗਾ ਉਹ ਹੀ ਬੱਸ ਦੇ ਵਿੱਚ ਸਫਰ ਕਰ ਸਕੇਗਾ |
ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ ਜਿਸ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆ ਹਨ |