Roses Farming: ਗੁਲਾਬ ਫ਼ੁੱਲਾਂ ਚੋਂ ਸਭ ਤੋਂ ਮਹੱਤਵਪੂਰਨ ਫੁੱਲ ਹੈ। ਗੁਲਾਬ ਦਾ ਮੂਲ ਸਥਾਨ ਮੁੱਖ ਤੌਰ ‘ਤੇ ਏਸ਼ੀਆ ਹੈ ਪਰ ਇਸਦੀਆਂ ਕੁੱਝ ਕਿਸਮਾਂ ਯੂਰਪ, ਅਮਰੀਕਾ ਅਤੇ ਅਫਰੀਕਾ ਦੀਆਂ ਵੀ ਹਨ। ਗੁਲਾਬ ਦੀਆਂ ਪੱਤੀਆਂ ਤੋਂ ਬਹੁਤ ਤਰ੍ਹਾਂ ਦੀਆਂ ਦਵਾਈਆਂ ਬਣਦੀਆਂ ਹਨ, ਜਿਨ੍ਹਾਂ ਦੀ ਵਰਤੋਂ ਤਣਾਅ ਜਾਂ ਚਮੜੀ ਦੇ ਰੋਗਾਂ ਦੂਰ ਕਰਨ ਲਈ ਕੀਤੀ ਜਾਂਦੀ ਹੈ।
ਅੱਜ-ਕੱਲ ਗ੍ਰੀਨ ਹਾਊਸ ਵਾਲੀ ਖੇਤੀ ਜ਼ਿਆਦਾ ਮਸ਼ਹੂਰ ਹੋ ਰਹੀ ਹੈ ਅਤੇ ਗੁਲਾਬ ਦੀ ਖੇਤੀ ਗ੍ਰੀਨ ਹਾਊਸ ਦੁਆਰਾ ਕਰਨ ਨਾਲ ਇਸਦੇ ਫੁੱਲਾਂ ਦੀ ਕੁਆਲਿਟੀ ਖੁੱਲ੍ਹੇ ਖੇਤ ‘ਚ ਕੀਤੀ ਖੇਤੀ ਤੋਂ ਵਧੀਆ ਹੁੰਦੀ ਹੈ।
ਮਿੱਟੀ:- ਜੈਵਿਕ ਤੱਤਾਂ ਦੀ ਵਧੇਰੇ ਮਾਤਰਾ ਅਤੇ ਚੰਗੇ ਨਿਕਾਸ ਵਾਲੀ ਦੋਮਟ ਮਿੱਟੀ ਗੁਲਾਬ ਦੀ ਖੇਤੀ ਲਈ ਅਨੁਕੂਲ ਹੈ। ਵਧੀਆ ਵਿਕਾਸ ਲਈ ਮਿੱਟੀ ਦਾ pH 6 ਤੋਂ 7.5 ਹੋਣਾ ਚਾਹੀਦਾ ਹੈ। ਇਹ ਪਾਣੀ ਦੀ ਖੜੋਤ ਨੂੰ ਨਹੀਂ ਸਹਾਰ ਸਕਦੀ, ਇਸ ਲਈ ਨਿਕਾਸ ਪ੍ਰਬੰਧ ਵਧੀਆ ਬਣਾਓ ਅਤੇ ਬੇਲੋੜਾ ਪਾਣੀ ਕੱਢ ਦਿਓ।
ਖੇਤ ਦੀ ਤਿਆਰੀ: -ਜ਼ਮੀਨ ਨੂੰ ਨਰਮ ਕਰਨ ਲਈ ਵਹਾਈ ਅਤੇ ਗੋਡੀ ਕਰੋ। ਬਿਜਾਈ ਤੋਂ 4-6 ਹਫਤੇ ਪਹਿਲਾਂ ਬੈੱਡ ਬਣਾਓ। ਬੈੱਡ ਬਣਾਉਣ ਸਮੇਂ ਮਿੱਟੀ ਵਿੱਚ 2 ਟਨ ਰੂੜੀ ਦੀ ਖਾਦ ਅਤੇ 2 ਕਿਲੋ ਸਿੰਗਲ ਸੁਪਰ ਫਾਸਫੇਟ ਪਾਓ। ਬੈੱਡ ਇਕਸਾਰ ਬਣਾਉਣ ਲਈ ਉਨ੍ਹਾਂ ਨੂੰ ਪੱਧਰਾ ਕਰੋ ਅਤੇ ਬੈੱਡਾਂ ਉੱਤੇ ਬੀਜੇ ਗੁਲਾਬ ਟੋਇਆਂ ਵਿੱਚ ਬੀਜੇ ਗੁਲਾਬਾਂ ਨਾਲੋਂ ਵੱਧ ਮੁਨਾਫੇ ਵਾਲੇ ਹੁੰਦੇ ਹਨ।
ਬਿਜਾਈ ਦਾ ਸਮਾਂ ਤੇ ਫ਼ਾਸਲਾ: -ਉੱਤਰੀ ਭਾਰਤ ਵਿੱਚ ਬਿਜਾਈ ਦਾ ਸਹੀ ਸਮਾਂ ਅੱਧ ਅਕਤੂਬਰ ਹੈ। ਬਿਜਾਈ ਤੋਂ ਬਾਅਦ ਪੌਦੇ ਨੂੰ ਛਾਂ ਦਿਓ ਅਤੇ ਜੇਕਰ ਬਹੁਤ ਜ਼ਿਆਦਾ ਧੁੱਪ ਹੋਵੇ ਤਾਂ ਪਾਣੀ ਦਾ ਛਿੜਕਾਅ ਕਰੋ। ਦੁਪਹਿਰ ਦੇ ਅੰਤਲੇ ਸਮੇਂ ਬੀਜਿਆ ਗਿਆ ਗੁਲਾਬ ਵਧੀਆ ਉੱਗਦਾ ਹੈ। ਬੈੱਡਾਂ ਉੱਤੇ 30 ਸੈ.ਮੀ. ਵਿਆਸ ਅਤੇ 30 ਸੈ.ਮੀ. ਡੂੰਘੇ ਟੋਏ ਪੁੱਟ ਕੇ 75 ਸੈ.ਮੀ. ਦੇ ਫਾਸਲੇ ‘ਤੇ ਪੌਦਿਆਂ ਦੀ ਬਿਜਾਈ ਕਰੋ। ਦੋ ਪੌਦਿਆਂ ਵਿਚਕਾਰ ਫਾਸਲਾ ਗੁਲਾਬ ਦੀ ਕਿਸਮ ‘ਤੇ ਨਿਰਭਰ ਕਰਦਾ ਹੈ।
ਖਾਦਾਂ:- ਬੈੱਡ ਬਣਾਉਣ ਸਮੇਂ 2 ਟਨ ਰੂੜੀ ਦੀ ਖਾਦ ਅਤੇ 2 ਕਿਲੋ ਸਿੰਗਲ ਸੁਪਰ ਫਾਸਫੇਟ ਮਿੱਟੀ ਵਿੱਚ ਪਾਓ। 3 ਮਹੀਨਿਆਂ ਦੇ ਫਾਸਲੇ ਤੇ 10 ਕਿਲੋ ਰੂੜੀ ਦੀ ਖਾਦ, 8 ਗ੍ਰਾਮ ਨਾਈਟ੍ਰੋਜਨ, 8 ਗ੍ਰਾਮ ਫਾਸਫੋਰਸ ਅਤੇ 16 ਗ੍ਰਾਮ ਪੋਟਾਸ਼ ਹਰ ਬੂਟੇ ਨੂੰ ਪਾਓ। ਸਾਰੀਆਂ ਖਾਦਾਂ ਕਾਂਟ-ਛਾਂਟ ਤੋਂ ਬਾਅਦ ਪਾਓ।
ਵੱਧ ਝਾੜ ਲੈਣ ਲਈ ਕਾਂਟ-ਛਾਂਟ ਤੋਂ 1 ਮਹੀਨਾ ਬਾਅਦ, ਜੀ ਏ 3 @200 ਪੀ ਪੀ ਐਮ(2 ਗ੍ਰਾਮ ਪ੍ਰਤੀ ਲੀਟਰ) ਦੀ ਸਪਰੇਅ ਕਰੋ। ਪੌਦੇ ਦੀ ਤਣਾਅ ਸਹਿਣ ਦੀ ਸ਼ਕਤੀ ਨੂੰ ਵਧਾਉਣ ਲਈ ਘੁਲਣਸ਼ੀਲ ਜੜ੍ਹ ਉਤੇਜਕ (ਰੈਲੀ ਗੋਲਡ/ਰਿਜ਼ੋਮ) 110 ਗ੍ਰਾਮ + ਟੀਪੋਲ 60 ਮਿ.ਲੀ. ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸ਼ਾਮ ਦੇ ਸਮੇਂ ਸਿੰਚਾਈ ਤੋਂ ਬਾਅਦ ਸਪਰੇਅ ਕਰੋ।
ਨਦੀਨਾਂ ਦੀ ਰੋਕਥਾਮ:- ਮੋਨੋਕੋਟ ਨਦੀਨਾਂ ਦੀ ਰੋਕਥਾਮ ਲਈ ਗਲਾਈਫੋਸੇਟ 400 ਗ੍ਰਾਮ ਪ੍ਰਤੀ ਏਕੜ ਅਤੇ ਡਾਈਕੋਟ ਨਦੀਨਾਂ ਲਈ ਓਕਸੀਫਲੋਰਫੈੱਨ 200 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਪੁੰਗਰਾਅ ਤੋਂ ਪਹਿਲਾਂ ਕਰੋ।
ਸਿੰਚਾਈ:- ਪੌਦੇ ਖੇਤ ਵਿੱਚ ਲਗਾਓ ਤਾਂ ਜੋ ਉਹ ਵਧੀਆ ਢੰਗ ਨਾਲ ਵਿਕਾਸ ਕਰ ਸਕਣ। ਸਿੰਚਾਈ ਮਿੱਟੀ ਦੀ ਕਿਸਮ ਅਤੇ ਜਲਵਾਯੂ ਅਨੁਸਾਰ ਕਰੋ। ਗੁਲਾਬ ਦੀ ਖੇਤੀ ਲਈ ਤੁਪਕਾ(ਡ੍ਰਿਪ) ਸਿੰਚਾਈ ਵਰਗੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਲਾਭਦਾਇਕ ਹੈ। ਫੁਹਾਰਾ ਸਿੰਚਾਈ ਨਾ ਕਰੋ, ਕਿਉਂਕਿ ਇਸ ਨਾਲ ਪੱਤਿਆਂ ਦੀਆਂ ਬਿਮਾਰੀਆਂ ਵਧਦੀਆਂ ਹਨ।
ਕੀੜੇ ਮਕੌੜੇ, ਬਿਮਾਰੀਆਂ ਤੋਂ ਰੋਕਥਾਮ:- ਸੁੰਡੀਆਂ: ਜੇਕਰ ਸੁੰਡੀਆਂ ਦਾ ਹਮਲਾ ਦਿਖੇ ਤਾਂ, ਰੋਕਥਾਮ ਲਈ ਮੈਥੋਮਾਈਲ ਦੇ ਨਾਲ ਸਟਿੱਕਰ 1 ਮਿ.ਲੀ. ਪ੍ਰਤੀ ਲੀਟਰ ਦੀ ਸਪਰੇਅ ਕਰੋ।
ਜੇਕਰ ਕਾਲੇ ਧੱਬਿਆਂ ਦਾ ਰੋਗ ਦਿਖੇ ਤਾਂ ਕਾਪਰ ਓਕਸੀਕਲੋਰਾਈਡ ਜਾਂ ਮੈਨਕੋਜ਼ੇਬ 2.5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਅਤੇ 8 ਦਿਨਾਂ ਬਾਅਦ ਦੁਬਾਰਾ ਸਪਰੇਅ ਕਰੋ।
ਫਸਲ ਦੀ ਕਟਾਈ:- ਗੁਲਾਬ ਦੀ ਫਸਲ ਤੋਂ ਦੂਜੇ ਸਾਲ ਵਿੱਚ ਵੀ ਵਧੀਆ ਕਿਫਾਇਤੀ ਝਾੜ ਲਿਆ ਜਾ ਸਕਦਾ ਹੈ। ਗੁਲਾਬ ਦੀ ਤੁੜਾਈ ਫੁੱਲਾਂ ਦਾ ਰੰਗ ਪੂਰੀ ਤਰ੍ਹਾਂ ਵਿਕਸਿਤ ਹੋਣ ਤੇ ਅਤੇ ਪਹਿਲੀਆਂ ਇੱਕ ਜਾਂ ਦੋ ਪੱਤੀਆਂ ਖੁੱਲਣ(ਪਰ ਪੂਰੀ ਤਰ੍ਹਾਂ ਨਹੀਂ) ਤੇ, ਤਿੱਖੇ ਚਾਕੂ ਦੀ ਮਦਦ ਨਾਲ ਕੀਤੀ ਜਾਂਦੀ ਹੈ। ਸਹੀ ਲੰਬਾਈ ਦੇ ਫ਼ੁੱਲਾਂ ਨੂੰ ਹੱਥਾਂ ਵਾਲੇ ਚਾਕੂ ਨਾਲ ਕੱਟਿਆ ਜਾਂਦਾ ਹੈ। ਵਿਦੇਸ਼ੀ ਬਜ਼ਾਰ ਦੀ ਮੰਗ ਅਨੁਸਾਰ ਵੱਡੇ ਫ਼ੁੱਲਾਂ ਲਈ ਤਣੇ ਦੀ ਲੰਬਾਈ 60-90 ਸੈ.ਮੀ. ਅਤੇ ਛੋਟੇ ਫੁੱਲਾਂ ਲਈ 40-50 ਸੈ.ਮੀ. ਹੁੰਦੀ ਹੈ। ਫ਼ੁੱਲਾਂ ਨੂੰ ਸਵੇਰੇ ਜਲਦੀ ਜਾਂ ਦੁਪਹਿਰ ਦੇ ਅੰਤਲੇ ਸਮੇਂ ਤੋੜਨਾ ਚਾਹੀਦਾ ਹੈ।
ਕਟਾਈ ਤੋਂ ਬਾਅਦ:- ਤੁੜਾਈ ਤੋਂ ਬਾਅਦ ਗੁਲਾਬ ਦੇ ਫ਼ੁੱਲਾਂ ਨੂੰ ਪਲਾਸਟਿਕ ਦੇ ਬਕਸਿਆਂ ਵਿੱਚ ਪਾਓ ਅਤੇ ਬਿਮਾਰੀ ਰੋਕਣ ਵਾਲੇ ਅਤੇ ਵੱਧ ਸਮਾਂ ਬਚਾ ਕੇ ਰੱਖਣ ਵਾਲੇ ਤਾਜ਼ੇ ਪਾਣੀ ਦੇ ਘੋਲ ਵਿੱਚ ਪਾਓ। ਇਸ ਤੋਂ ਬਾਅਦ ਫ਼ੁੱਲਾਂ ਨੂੰ ਪ੍ਰੀ-ਕੂਲਿੰਗ ਚੈਂਬਰ ਵਿੱਚ 10° ਸੈਲਸੀਅਸ ਤਾਪਮਾਨ ‘ਤੇ 12 ਘੰਟਿਆਂ ਲਈ ਰੱਖੋ। ਅੰਤ ਵਿੱਚ ਫ਼ੁੱਲਾਂ ਨੂੰ ਤਣੇ ਦੀ ਲੰਬਾਈ ਅਤੇ ਫ਼ੁੱਲਾਂ ਦੀ ਕੁਆਲਿਟੀ ਅਨੁਸਾਰ ਵੱਖ-ਵੱਖ ਕਰ ਲਓ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h