ਬਰਮਿੰਘਮ ’ਚ ਖੇਡੀਆਂ ਜਾ ਰਹੀਆਂ ਰਾਸ਼ਟਰਮੰਡਲ ਖੇਡਾਂ 2022 ’ਚ ਭਾਰਤੀ ਵੇਟਲਿਫਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਨੂੰ ਰਾਸ਼ਟਰਮੰਡਲ ਖੇਡਾਂ 2022 ਵਿੱਚ ਪੰਜਵਾਂ ਤਮਗਾ ਮਿਲਿਆ ਹੈ। ਜੇਰੇਮੀ ਲਾਲਰਿਨੁੰਗਾ ਨੇ ਪੁਰਸ਼ਾਂ ਦੇ ਵੇਟਲਿਫਟਿੰਗ 67 ਕਿਲੋਗ੍ਰਾਮ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ। ਜੇਰੇਮੀ ਲਾਲਰਿਨੁੰਗਾ ਨੇ ਸਨੈਚ ਵਿੱਚ ਰਿਕਾਰਡ 140 ਕਿਲੋਗ੍ਰਾਮ ਭਾਰ ਚੁੱਕਿਆ, ਜਦੋਂ ਕਿ ਉਹ ਕਲੀਨ ਐਂਡ ਜਰਕ ਵਿੱਚ 160 ਕਿਲੋਗ੍ਰਾਮ ਚੁੱਕਣ ਵਿੱਚ ਕਾਮਯਾਬ ਰਹੀ। ਯਾਨੀ ਕਿ ਖੇਡਾਂ ਦਾ ਰਿਕਾਰਡ ਬਣਾਉਂਦੇ ਹੋਏ ਉਸ ਨੇ ਕੁੱਲ 300 ਕਿਲੋ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ।
ਪੁਰਸ਼ਾਂ ਦੇ 67 ਕਿਲੋ ਭਾਰ ਵਰਗ ’ਚ ਭਾਰਤ ਦੇ ਜੇਰੇਮੀ ਲਾਲਰਿਨੁੰਗਾ ਨੇ ਸਨੈਚ ’ਚ 140 ਕਿਲੋ ਅਤੇ ਕਲੀਨ ਐਂਡ ਜਰਕ ’ਚ 160 ਕਿਲੋ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ। ਇਨ੍ਹਾਂ ਖੇਡਾਂ ਦੇ ਮੌਜੂਦਾ ਐਡੀਸ਼ਨ ’ਚ ਵੇਟਲਿਫਟਿੰਗ ’ਚ ਭਾਰਤ ਦਾ ਇਹ ਕੁੱਲ ਪੰਜਵਾਂ ਤਮਗਾ ਹੈ।
ਇਸ ਤੋਂ ਪਹਿਲਾਂ ਸੰਕੇਤ ਸਰਗਰ ਨੇ ਸਿਲਵਰ, ਗੁਰੂਰਾਜਾ ਨੇ ਕਾਂਸੀ ਤਮਗਾ, ਮੀਰਾਬਾਈ ਚਾਨੂ ਨੇ ਸੋਨ ਤਮਗਾ, ਬਿੰਦੀਆਰਾਣੀ ਨੇ ਚਾਂਦੀ ਤਮਗਾ ਤੇ ਹੁਣ ਜੇਰੇਮੀ ਲਾਲਰਿਨੁੰਗਾ ਨੇ ਵੇਟਲਿਫਟਿੰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ ਸੋਨ ਤਮਗਾ ਦਿਵਾਇਆ।