ਭਾਰਤੀ ਵੇਟਲਿਫਟਰਸ ਦਾ ਕਾਮਨਵੈਲਥ ਗੇਮਜ਼ 2020 ‘ਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ।ਗੁਰਦੀਪ ਸਿੰਘ ਨੇ ਭਾਰਤ ਦਾ ਸ਼ਾਨਦਾਰ ਅਭਿਆਨ ਜਾਰੀ ਰੱਖਦੇ ਹੋਏ 109 ਪਲੱਸ ਕਿਲੋ ਵਰਗ ‘ਚ ਕਾਂਸੀ ਦਾ ਤਮਗਾ ਜਿੱਤਿਆ।ਇਸ ਦੌਰਾਨ ਸੀਐੱਮ ਭਗਵੰਤ ਮਾਨ ਨੇ ਉਨ੍ਹਾਂ ਦੀ ਇਸ ਉਪਲਬਧੀ ‘ਤੇ ਵਧਾਈ ਦਿੰਦੇ ਹੋਏ 40 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ।
ਖੰਨਾ ਨੇੜਲੇ ਪਿੰਡ ਦੇ ਗੁਰਦੀਪ ਸਿੰਘ ਨੂੰ ਰਾਸ਼ਟਰ-ਮੰਡਲ ਖੇਡਾਂ ਦੌਰਾਨ ਵੇਟ ਲਿਫਟਿੰਗ ਦੇ 109kg ਭਾਰ ਵਰਗ ‘ਚ ਕਾਂਸੀ ਦਾ ਤਮਗਾ ਜਿੱਤਣ ‘ਤੇ ਵਧਾਈਆਂ…ਪੰਜਾਬ ਸਰਕਾਰ ਤਰਫੋਂ ₹40 ਲੱਖ ਦੀ ਇਨਾਮੀ ਰਾਸ਼ੀ ਗੁਰਦੀਪ ਨੂੰ ਦਿੱਤੀ ਜਾਵੇਗੀ…ਤੁਹਾਡੇ ਮਾਪੇ ਅਤੇ ਕੋਚ ਸਾਹਿਬਾਨ ਨੂੰ ਵੀ ਵਧਾਈਆਂ…ਭਵਿੱਖ ਲਈ ਸ਼ੁਭਕਾਮਨਾਵਾਂ…
ਚੱਕਦੇ ਇੰਡੀਆ… pic.twitter.com/pOlxcVmqe2
— Bhagwant Mann (@BhagwantMann) August 4, 2022
ਉਨਾਂ੍ਹ ਨੇ ਆਪਣੇ ਟਵੀਟ ‘ਚ ਲਿਖਿਆ, ਕਾਮਨਵੈਲਥ ਗੇਮਸ ਦੌਰਾਨ 109 ਕਿਲੋਗ੍ਰਾਮ ਭਾਰ ਵਰਗ ‘ਚ ਕਾਂਸੀ ਤਮਗਾ ਜਿੱਤਣ ‘ਤੇ ਖੰਨਾ ਦੇ ਕੋਲ ਪਿੰਡ ਦੇ ਗੁਰਦੀਪ ਸਿੰਘ ਨੂੰ ਵਧਾਈ।ਪੰਜਾਬ ਸਰਕਾਰ ਵਲੋਂ ਗੁਰਦੀਪ ਸਿੰਘ ਨੂੰ 40 ਲੱਖ ਦੀ ਪੁਰਸਕਾਰ ਰਾਸ਼ੀ ਦਿੱਤੀ ਜਾਵੇਗੀ।ਤੁਹਾਡੇ ਮਾਤਾ-ਪਿਤਾ ਅਤੇ ਕੋਚ ਨੂੰ ਵੀ ਵਧਾਈ।ਤੁਹਾਡੇ ਸਰਵਸ਼੍ਰੇਸ਼ਠ ਭਵਿੱਖ ਦੀ ਕਾਮਨਾ ਕਰਦੇ ਹਨ।