WhatsApp ਯੂਜ਼ਰਸ ਨੂੰ ਇੱਕ ਵਾਰ ਫਿਰ ਤੋਂ ਝਟਕਾ ਲੱਗਿਆ ਹੈ। ਦੱਸ ਦਈਏ ਕਿ ਹੁਣ ਇੱਕ ਵਾਰ ਤੋਂ WhatsApp ਦਾ ਡੇਟਾ ਲਿਕ ਹੋਣ ਦੀਆਂ ਖ਼ਬਰਾਂ ਨੇ ਦੁਨਿਆਂ ਦੇ ਕਈ ਦੇਸ਼ਾਂ ‘ਚ ਤਹਿਲਕਾ ਮੱਚਾ ਦਿੱਤਾ ਹੈ। ਹੁਣ ਸਾਹਮਣੇ ਆਈ ਇੱਕ ਰਿਪੋਰਟ ਮੁਤਾਬਕ ਲਗਪਗ 50 ਕਰੋੜ WhatsApp ਯੂਜ਼ਰਸ ਦੇ ਫੋਨ ਨੰਬਰ ਆਨਲਾਈਨ ਵੇਚੇ ਗਏ। ਸਾਈਬਰ ਨਿਊਜ਼ ਦੀ ਇੱਕ ਰਿਪੋਰਟ ਮੁਤਾਬਕ, ਇੱਕ ਐਕਟਰ ਨੇ ਇੱਕ ਹੈਕਿੰਗ ਕਮਿਊਨਿਟੀ ਫੋਰਮ ‘ਤੇ ਇੱਕ ਐਡ ਪੋਸਟ ਕੀਤੀ, ਜਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਉਹ 487 ਮਿਲੀਅਨ ਵ੍ਹੱਟਸਐਪ ਯੂਜ਼ਰਸ ਦੇ ਮੋਬਾਈਲ ਨੰਬਰਾਂ ਦਾ ਡੇਟਾਬੇਸ ਵੇਚ ਰਿਹਾ ਹੈ।
ਡੇਟਾਬੇਸ ਵਿੱਚ 84 ਦੇਸ਼ਾਂ ਦੇ WhatsApp ਯੂਜ਼ਰਸ ਦੇ ਮੋਬਾਈਲ ਨੰਬਰ ਸ਼ਾਮਲ ਹਨ। ਇਨ੍ਹਾਂ ਵਿੱਚ ਅਮਰੀਕਾ, ਬ੍ਰਿਟੇਨ, ਮਿਸਰ, ਇਟਲੀ, ਸਾਊਦੀ ਅਰਬ ਸਮੇਤ ਭਾਰਤ ਦਾ ਨਾਂਅ ਵੀ ਸ਼ਾਮਲ ਹੈ। ਦੱਸ ਦੇਈਏ ਕਿ ਜ਼ਿਆਦਾਤਰ ਹੈਕਰਸ ਇਸ ਜਾਣਕਾਰੀ ਦੀ ਵਰਤੋਂ ਫਿਸ਼ਿੰਗ ਅਟੈਕਸ ਲਈ ਕਰਦੇ ਹਨ। ਇਸ ਲਈ ਵ੍ਹੱਟਸਐਪ ਯੂਜ਼ਰਸ ਨੂੰ ਅਣਜਾਣ ਨੰਬਰਾਂ ਤੋਂ ਕਾਲਾਂ ਅਤੇ ਮੈਸੇਜਸ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਉਨ੍ਹਾਂ ਦਾ ਦਾਅਵਾ ਹੈ ਕਿ ਡੇਟਾਸੈਟ ਵਿੱਚ 32 ਮਿਲੀਅਨ ਤੋਂ ਵੱਧ ਯੂਐਸ ਯੂਜ਼ਰਸ ਦਾ ਰਿਕਾਰਡ ਹੈ। ਇਸ ਤੋਂ ਇਲਾਵਾ ਇਸ ਵਿੱਚ ਮਿਸਰ ਦੇ 45 ਮਿਲੀਅਨ, ਇਟਲੀ ਦੇ 35 ਮਿਲੀਅਨ, ਸਾਊਦੀ ਅਰਬ ਦੇ 29 ਮਿਲੀਅਨ, ਫਰਾਂਸ ਦੇ 20 ਮਿਲੀਅਨ ਅਤੇ ਤੁਰਕੀ ਦੇ 20 ਮਿਲੀਅਨ ਯੂਜ਼ਰਸ ਦਾ ਡੇਟਾ ਸ਼ਾਮਲ ਹੈ। ਡੇਟਾਬੇਸ ‘ਚ ਲਗਪਗ 10 ਮਿਲੀਅਨ ਰੂਸੀ ਅਤੇ 11 ਮਿਲੀਅਨ ਯੂਕੇ ਦੇ ਨਾਗਰਿਕਾਂ ਦੇ ਫੋਨ ਨੰਬਰ ਸ਼ਾਮਲ ਹਨ।
ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਧਮਕੀ ਦੇਣ ਵਾਲਾ ਐਕਟਰ ਅਮਰੀਕੀ ਡੇਟਾਸੈਟ ਨੂੰ $7,000 (ਲਗਪਗ 5,71,690 ਰੁਪਏ) ਵਿੱਚ ਵੇਚ ਰਿਹਾ ਹੈ, ਜਦੋਂ ਕਿ ਯੂਕੇ ਅਤੇ ਜਰਮਨੀ ਡੇਟਾਸੈਟਾਂ ਦੀ ਕੀਮਤ $2,500 (ਲਗਪਗ 2,04,175 ਰੁਪਏ) ਅਤੇ $2,000 (ਲਗਪਗ 2,04,175 ਰੁਪਏ) ਹੈ।
ਦੱਸ ਦੇਈਏ ਕਿ ਵ੍ਹੱਟਸਐਪ ਦੀ ਸੇਵਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਕੇ ,ਆਨਲਾਈਨ ਪੋਸਟ ਕੀਤੇ ਜਾਂਦੇ ਵੱਡੇ ਪੈਮਾਨੇ ਦੇ ਡੇਟਾ ਸੈੱਟਾਂ ਨੂੰ ਸਕ੍ਰੈਪ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ। ਹਾਲਾਂਕਿ, ਇਹ ਸਾਰੇ ਨੰਬਰ ਮੈਟਾ ਪਲੇਟਫਾਰਮ ਦੇ ਐਕਟਿਵ ਯੂਜ਼ਰਸ ਦੇ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੇ ਡੇਟਾਬੇਸ ਕਿਵੇਂ ਪ੍ਰਾਪਤ ਕੀਤਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h