sidhu moose wala murder case: ਪੰਜਾਬ ਪੁਲਿਸ ਸੂਤਰਾਂ ਤੋਂ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਮੁੱਖ ਦੋਸ਼ੀ ਗੈਂਗਸਟਰ ਦੀਪਕ ਟੀਨੂੰ ਨੂੰ ਲੈ ਕੇ ਇਸ ਸਮੇਂ ਦੀ ਇਕ ਵੱਡੀ ਖ਼ਬਰ ਦੇਖਣ ਨੂੰ ਮਿਲੀ ਹੈ। ਫੜੇ ਗਏ ਗੈਂਗਸਟਰ ਦੀਪਕ ਟੀਨੂੰ ਤੋਂ ਪੁੱਛਗਿੱਛ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਫਰਾਰ ਹੋਣ ਤੋਂ ਪਹਿਲਾਂ ਉਸ ਨੇ ਡਰੋਨ ਰਾਹੀਂ ਏਕੇ 47 ਮੰਗਵਾਈ ਸੀ।
ਇਹ ਹਥਿਆਰ ਵਿਦੇਸ਼ ਬੈਠੇ ਜੈਕ ਗੈਂਗਸਟਰ ਨੇ ਇਸ ਨੂੰ ਮੁਹੱਈਆ ਕਰਵਾਏ ਸਨ ਪਰ ਹੁਣ ਤੱਕ ਇਸ ਹਥਿਆਰ ਨੂੰ ਬਰਾਮਦ ਨਹੀਂ ਕੀਤਾ ਗਿਆ ਹੈ। ਪੁਲਿਸ ਲਗਾਤਾਰ ਰਾਜਸਥਾਨ ‘ਚ ਰੇਡ ਤਾਂ ਕਰ ਰਹੀ ਹੈ ਪਰ ਹਾਲੇ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ। ਦੂਜੇ ਪਾਸੇ ਦਿੱਲੀ ਪੁਲਿਸ ਹੁਣ ਪੰਜਾਬ ਅਤੇ ਹਰਿਆਣਾ ਨਾਲ ਸੰਪਰਕ ਕਰਕੇ ਇਨ੍ਹਾਂ ਰਾਜਾਂ ਵਿੱਚ ਛਾਪੇਮਾਰੀ ਕਰਨ ਦੀ ਤਿਆਰੀ ਕਰ ਰਹੀ ਹੈ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android: https://bit.ly/3VMis0h