Obscenity in Delhi Metro: ਦਿੱਲੀ ਪੁਲਿਸ ਨੇ ਦਿੱਲੀ ਮੈਟਰੋ ਵਿੱਚ ਰੋਜ਼ਾਨਾ ਦੇ ਆਧਾਰ ‘ਤੇ ਇਤਰਾਜ਼ਯੋਗ ਗਤੀਵਿਧੀਆਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਾਦੇ ਕੱਪੜਿਆਂ ਵਿੱਚ 100 ਤੋਂ ਵੱਧ ਕਰਮਚਾਰੀਆਂ ਨੂੰ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਪਹਿਲਾਂ ਤੋਂ ਪਛਾਣੇ ਗਏ ਸਟੇਸ਼ਨਾਂ ਦੇ ਆਧਾਰ ‘ਤੇ ਤੈਨਾਤੀ ਕੀਤੀ ਜਾਵੇਗੀ।
ਇੱਕ ਰਿਪੋਰਟ ਮੁਤਾਬਕ, ਇਸ ਘਟਨਾਕ੍ਰਮ ਤੋਂ ਜਾਣੂ ਇੱਕ ਅਧਿਕਾਰੀ ਨੇ ਕਿਹਾ ਕਿ ਡਿਊਟੀ ‘ਤੇ ਮੌਜੂਦ ਕਰਮਚਾਰੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਦੇ ਸਟਾਫ ਅਤੇ CISF ਅਧਿਕਾਰੀਆਂ ਦੀ ਮੌਕੇ ‘ਤੇ ਦੋਸ਼ੀਆਂ ‘ਤੇ ਕਾਰਵਾਈ ਕਰਨ ਅਤੇ ਬਾਅਦ ਵਿੱਚ ਮੁਕੱਦਮਾ ਚਲਾਉਣ ਲਈ ਸਹਾਇਤਾ ਕਰਨਗੇ।
ਇਹ ਫੈਸਲਾ ਮੈਟਰੋ ਕੋਚਾਂ ਦੇ ਅੰਦਰ ਜਨਤਕ ਅਸ਼ਲੀਲਤਾ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਦਿੱਲੀ ਪੁਲਿਸ ਦੀਆਂ ਵੱਖ-ਵੱਖ ਟੀਮਾਂ, ਜਿਨ੍ਹਾਂ ਵਿੱਚ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਸ਼ਾਮਲ ਹਨ, ਨੂੰ ਘੱਟੋ-ਘੱਟ ਦੋ ਦਿੱਲੀ ਮੈਟਰੋ ਅਧਿਕਾਰੀਆਂ ਅਤੇ ਸੀਆਈਐਸਐਫ ਦੇ ਦੋ ਕਰਮਚਾਰੀਆਂ ਦੇ ਨਾਲ ਕੋਚਾਂ ਵਿੱਚ ਸਾਦੇ ਕੱਪੜਿਆਂ ਵਿੱਚ ਯਾਤਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸਬੰਧਤ ਅਧਿਕਾਰੀ ਨੇ ਕਿਹਾ, “ਜ਼ਿਆਦਾਤਰ ਮੁੱਖ ਸਟੇਸ਼ਨਾਂ ‘ਤੇ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਤੇ ਉਨ੍ਹਾਂ ਨੂੰ ਬੇਤਰਤੀਬੇ ਕੋਚਾਂ ਵਿੱਚ ਦਾਖਲ ਹੋਣ ਅਤੇ ਅਜਿਹੀ ਕਿਸੇ ਵੀ ਪਰੇਸ਼ਾਨੀ ਨੂੰ ਰੋਕਣ ਲਈ ਕੁਝ ਸਟੇਸ਼ਨਾਂ ਤੱਕ ਯਾਤਰਾ ਕਰਨ ਲਈ ਕਿਹਾ ਗਿਆ ਹੈ। ਮਹਿਲਾ ਕਾਂਸਟੇਬਲਾਂ ਦੀ ਤਾਇਨਾਤੀ ਕੀਤੀ ਜਾਵੇਗੀ। ਡੀਐਮਆਰਸੀ ਵੱਲੋਂ ਮੈਟਰੋ ਸਟੇਸ਼ਨਾਂ ਅਤੇ ਮੈਟਰੋ ਕੋਚਾਂ ਦੇ ਅੰਦਰ ਗਸ਼ਤ ਵਧਾਉਣ ਲਈ ਦਿੱਲੀ ਪੁਲਿਸ ਨੂੰ ਲਿਖੇ ਪੱਤਰ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h