ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਪੰਜਾਬ ਹਰਿਆਣਾ ਹਾਈਕੋਰਟ ਤੋਂ 21 ਦਿਨਾਂ ਦੀ ਫਰਲੋ ਮੰਗੀ ਹੈ।ਰਾਮ ਰਹੀਮ ਨੇ ਕਿਹਾ ਕਿ ਉਹ ਹਰਿਆਣਾ ਸਰਕਾਰ ਨੂੰ ਇਸਦੀ ਅਰਜੀ ਦੇ ਚੁੱਕੇ ਹਨ।ਹਾਈਕੋਰਟ ਉਨ੍ਹਾਂ ਨੂੰ ਆਗਿਆ ਦੇਣ ਕਿਉਂਕਿ ਕੋਰਟ ਦੇ ਆਦੇਸ਼ ਦੇ ਬਿਨ੍ਹਾਂ ਉਨ੍ਹਾਂ ਨੂੰ ਪੈਰੋਲ ਨਹੀਂ ਦਿੱਤੀ ਜਾ ਸਕਦੀ।
ਹਾਈਕੋਰਟ ਨੇ ਪਟੀਸ਼ਨ ‘ਤੇ ਐਸਜੀਪੀਸੀ ਸਮੇਤ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।ਨਾਲ ਹੀ ਇਹ ਵੀ ਕਿਹਾ ਹੈ ਕਿ ਜੁਲਾਈ ‘ਚ ਜਦੋਂ ਛੁੱਟੀਆਂ ਖਤਮ ਹੋ ਜਾਣਗੀਆਂ ਤਾਂ ਐਕਟਿੰਗ ਚੀਫ ਜਸਟਿਸ ਦੀ ਬੈਂਚ ਹੀ ਇਸ ਅਰਜ਼ੀ ‘ਤੇ ਸੁਣਵਾਈ ਕਰੇਗੀ।
ਹਰਿਆਣਾ ਸਰਕਾਰ ਨੇ ਦੱਸਿਆ ਕਿ ਡੇਰਾ ਮੁਖੀ ਦੀ ਅਰਜੀ ‘ਤੇ ਗੌਰ ਕੀਤਾ ਜਾ ਰਿਹਾ ਹੈ।ਪਰ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ।ਹਾਈਕੋਰਟ ਦੇ ਆਦੇਸ਼ ਦੇ ਬਾਅਦ ਹੀ ਫੈਸਲਾ ਲਿਆ ਜਾਵੇਗਾ।ਇਸਦੇ ਬਾਅਦ ਸੁਣਵਾਈ 2 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ।
ਡੇਰਾਮੁਖੀ ਨੂੰ ਇਸੇ ਮਹੀਨੇ ਚਾਹੀਦੀ ਫਰਲੋ, ਹਾਈਕੋਰਟ ਨੇ ਕਿਹਾ- ਜੁਲਾਈ ‘ਚ ਹੋਵੇਗੀ ਸੁਣਵਾਈ
ਡੇਰਾ ਮੁਖੀ ਨੇ ਆਪਣੀ ਅਰਜੀ ‘ਚ ਕਿਹਾ ਕਿ ਇਸੇ ਮਹੀਨੇ ਡੇਰੇ ‘ਚ ਇਕ ਪ੍ਰੋਗਰਾਮ ਹੈ, ਜਿਸ ‘ਚ ਸ਼ਾਮਿਲ ਹੋਣ ਦੇ ਲਈ ਉਨ੍ਹਾਂ ਨੂੰ ਫਰਲੋ ਦਿੱਤੀ।ਇਸ ‘ਤੇ ਹਾਈਕੋਰਟ ਨੇ ਕਿਹਾ ਕਿ ਤੁਸੀਂ ਆਪਣਾ ਪ੍ਰੋਗਰਾਮ ਮੁਲਤਵੀ ਕਰ ਲਓ।ਤੁਸੀਂ ਪਹਿਲਾਂ ਪ੍ਰੋਗਰਾਮ ਰੱਖ ਲੈਂਦੇ ਹੋ ਫਿਰ ਬਾਅਦ ‘ਚ ਕੋਰਟ ਆ ਕੇ ਇਸ ‘ਚ ਸ਼ਾਮਿਲ ਹੋਣ ਦਾ ਦਬਾਅ ਪਾਉਂਦੇ ਹੋ।ਐਕਟਿੰਗ ਚੀਫ ਜਸਟਿਸ ਦੀ ਬੇਂਚ ਹੀ ਹੁਣ ਇਸ ਅਰਜੀ ‘ਤੇ ਜੁਲਾਈ ‘ਚ ਸੁਣਵਾਈ ਕਰੇਗੀ,ਕਿਉਂਕਿ ਇਹ ਕੇਸ ਉਸੇ ਬੇਂਚ ‘ਚ ਚਲ ਰਿਹਾ ਹੈ।