Ram Rahim Video: ਇੱਕ ਵਾਰ ਫਿਰ ਪਰੈਲ ਮਿਲਣ ਤੋਂ ਬਾਅਦ ਡੇਰੀ ਮੁੱਖੀ ਰਾਮ ਰਹੀਮ ਸੁਰਖੀਆਂ ‘ਚ ਛਾਇਆ ਹੋਇਆ ਹੈ। ਇਸ ਸਮੇਂ ਉਹ ਉੱਤਰ ਪ੍ਰਦੇਸ਼ ਦੇ ਬਰਨਵਾ ਡੇਰੇ ‘ਚ ਹੈ। ਜਿੱਥੇ ਉਹ ਆਪਣੇ ਵਿਹਲੇ ਸਮੇਂ ‘ਚ ਡੇਰਾ ਪ੍ਰੇਮੀਆਂ ਨੂੰ ਬਗੈਰ ਜ਼ਮੀਨ ਦੇ ਆਰਗੈਨਿਕ ਸਬਜ਼ੀਆਂ ਉਗਾਉਣ ਦੇ ਟਿਪਸ ਦੇ ਰਿਹਾ ਹੈ।
ਦੱਸ ਦਈਏ ਕਿ ਹੁਣ ਸਾਹਮਣੇ ਆਈ ਇੱਕ ਵੀਡੀਓ ‘ਚ ਉਹ ਨਾਰੀਅਲ ਦੇ ਛਿਲਕੇ ਤੇ ਪਾਣੀ ਤੋਂ ਸਬਜ਼ੀਆਂ ਤਿਆਰ ਕਰ ਰਿਹਾ ਹੈ ਅਤੇ ਉਨ੍ਹਾਂ ਸਬਜ਼ੀਆਂ ਨੂੰ ਖਾਣ ਤੋਂ ਬਾਅਦ ਖੁਸ਼ੀ ਮਹਿਸੂਸ ਕਰਨ ਦਾ ਦਾਅਵਾ ਵੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਰਾਮ ਰਹੀਮ ਆਪਣੇ ਪ੍ਰੇਮੀਆਂ ਨੂੰ ਖੇਤ ਵਾਹੁਣ ਦੇ ਤਰੀਕੇ ਦੱਸ ਚੁੱਕਿਆ ਹੈ। ਖੁਦ ਟਰੈਕਟਰ ਚਲਾ ਕੇ ਉਨ੍ਹਾਂ ਦੀ ਮਿਸਾਲ ਵੀ ਦੇ ਚੁੱਕਿਆ ਹੈ। ਡੇਰਾ ਮੁਖੀ ਨੇ ਪਹਿਲਾਂ ਖੁਦ ਨੂੰ ਖੇਤੀ ਵਿਗਿਆਨੀ ਵੀ ਦੱਸਿਆ ਸੀ।
ਰਾਮ ਰਹੀਮ ਨੇ ਦੱਸਿਆ ਕਿ ਨਾਰੀਅਲ ਪਾਊਡਰ ਨੂੰ ਪਲਾਸਟਿਕ ਦੇ ਗਿਲਾਸ ‘ਚ ਗਲਾ ਕੇ ਉਸ ‘ਚ ਭਰਿਆ ਜਾਂਦਾ ਹੈ। ਇਸ ਤੋਂ ਬਾਅਦ ਉਹ ਇਸ ਵਿੱਚ ਸਬਜ਼ੀ ਦਾ ਬੂਟਾ ਲਗਾਉਂਦਾ ਹੈ। ਉਸ ਨੇ ਪ੍ਰੇਮੀਆਂ ਨੂੰ ਇਸ ਵਿਧੀ ਰਾਹੀਂ ਤਿਆਰ ਕੀਤੀ ਬਰੌਕਲੀ ਅਤੇ ਫੁੱਲ ਗੋਭੀ ਦੀ ਪੂਰੀ ਵਿਧੀ ਦਿਖਾਈ। ਨਾਲ ਹੀ ਕਿਹਾ ਕਿ ਇਸ ਪ੍ਰੋਜੈਕਟ ‘ਤੇ ਸਰਕਾਰ ਸਬਸਿਡੀ ਵੀ ਦਿੰਦੀ ਹੈ।
ਇਸ ਤੋਂ ਬਾਅਦ ਰਾਮ ਰਹੀਮ ਨੇ ਇੱਕ ਹੋਰ ਵੀਡੀਓ ਜਾਰੀ ਕੀਤੀ। ਜਿਸ ਵਿੱਚ ਕਿਹਾ ਗਿਆ ਸੀ ਕਿ ਇਹ ਰੰਗਦਾਰ ਗੋਭੀ ਹੈ। ਉਸਨੇ ਟੋਕਰੀ ਵਿੱਚ ਚਿੱਟੇ, ਪੀਲੇ, ਹਰੇ ਤੇ ਜਾਮਨੀ ਗੋਭੀ ਦਿਖਾਏ। ਡੇਰਾ ਮੁਖੀ ਨੇ ਕਿਹਾ ਕਿ ਰੰਗਦਾਰ ਗੋਭੀ ਵਿੱਚ ਬਰੋਕਲੀ ਹੈ ਤੇ ਮੈਂ ਇਸ ਨੂੰ ਖੇਤ ਚੋਂ ਤੋੜ ਕੇ ਲਿਆਇਆ ਹਾਂ। ਇਹ ਆਰਗੈਨਿਕ, ਸਿਹਤਮੰਦ ਹੈ ਅਤੇ ਜੋ ਵੀ ਇਸ ਨੂੰ ਖਾਂਦਾ ਹੈ ਉਹ ਯਕੀਨੀ ਤੌਰ ‘ਤੇ ਖੁਸ਼ ਮਹਿਸੂਸ ਕਰਦਾ ਹੈ।
ਇਸ ਤੋਂ ਪਹਿਲਾਂ ਵੀ ਰਾਮ ਰਹੀਮ ਨੇ ਭੂਮੀ ਖਾਦ ਮਾਹਿਰ ਬਣਨ ਦਾ ਤਰੀਕਾ ਦੱਸਿਆ ਸੀ। ਹਾਲਾਂਕਿ ਇਸ ਵਿਧੀ ਵਿੱਚ ਕੁਝ ਵੀ ਨਵਾਂ ਨਹੀਂ ਸੀ ਅਤੇ ਇਹ ਇੱਕ ਪੁਰਾਣਾ ਤਰੀਕਾ ਹੈ। ਰਾਮ ਰਹੀਮ ਨੇ ਗਾਂ ਦੇ ਗੋਹੇ ‘ਚ ਕੀੜੇ ਪਾਏ ਅਤੇ ਫਿਰ ਪਾਣੀ ਦਿੱਤਾ। ਇਸ ਦੌਰਾਨ ਰਾਮ ਰਹੀਮ ਦਾ ਕਹਿਣਾ ਹੈ ਕਿ ਇਹ ਖਾਦ ਹੈਰਾਨੀਜਨਕ ਪ੍ਰਭਾਵ ਦਿਖਾਉਂਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h