ਅੰਮ੍ਰਿਤਸਰ ਦੇ ਹਲਕਾ ਅਜਨਾਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਜਨਾਲਾ ਦੇ ਨਵਾਂ ਪਿੰਡ ਵਿਖ਼ੇ ਇਕ ਡਾਕਟਰ ਨੂੰ ਪਿਛਲੇ ਦਿਨੀ ਗੈਂਗਸਟਰ ਵੱਲੋਂ ਫੋਨ ਤੇ ਧਮਕੀ ਦਿੰਦੇ ਹੋਏ ਫਿਰੋਤੀ ਦੀ ਮੰਗ ਕੀਤੀ ਗਈ ਸੀ।
ਜਿਸ ਸਬੰਧੀ ਪਤਾ ਲਗਦੇ ਹੀ ਤੁਰੰਤ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੌਕੇ ਤੇ ਡਾਕਟਰ ਰਾਜਬੀਰ ਨੂੰ ਮਿਲਣ ਪਹੁੰਚੇ ਜਿੱਥੇ ਉਹਨਾਂ ਮੌਕੇ ਤੇ SSP ਦਿਹਾਤੀ ਨੂੰ ਫੋਨ ਲਗਾਇਆ ਅਤੇ ਉਹਨਾਂ ਨੂੰ ਹਦਾਇਤ ਕੀਤੀ ਕਿ ਜਲਦ ਤੋਂ ਜਲਦ ਇਸ ਮਾਮਲੇ ਨੂੰ ਸੁਲਝਾਇਆ ਜਾਵੇ ਅਤੇ ਡਾਕਟਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਉੱਥੇ ਹੀ ਉਹਨਾਂ SSP ਨੂੰ ਇਹ ਵੀ ਹਦਾਇਤ ਕੀਤੀ ਕਿ ਜਲਦ ਤੋਂ ਜਲਦ ਡਾਕਟਰ ਰਾਜਵੀਰ ਅਤੇ ਇਹਨਾਂ ਦੇ ਪਰਿਵਾਰ ਨੂੰ ਸੁਰੱਖਿਆ ਹੋਰ ਜਿਆਦਾ ਦਿੱਤੀ ਜਾਵੇ। ਮੰਤਰੀ ਕੁਲਦੀਪ ਧਾਲੀਵਾਲ ਨੇ ਡਾਕਟਰ ਨੂੰ ਵਿਸ਼ਵਾਸ਼ ਦਵਾਇਆ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ
ਇਸ ਮੌਕੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ ਦਿਨ ਡਾਕਟਰ ਨੂੰ ਗੈਂਗਸਟਰ ਵੱਲੋਂ ਫੋਨ ਤੇ ਧਮਕੀ ਦਿੰਦੇ ਹੋਏ ਫਰੋਤੀ ਮੰਗੀ ਗਈ ਸੀ, ਜਿਸ ਤੇ ਪੁਲਿਸ ਵੱਲੋਂ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਸੀ।
ਅੱਜ ਉਹਨਾਂ ਨੂੰ ਮਿਲ ਕੇ ਮੌਕੇ ਤੇ ਐਸਐਸਪੀ ਨੂੰ ਫੋਨ ਲਗਾ ਕੇ ਹਦਾਇਤ ਕੀਤੀ ਗਈ ਹੈ। ਕਿ ਜਲਦ ਤੋਂ ਜਲਦ ਇਸ ਮਾਮਲੇ ਨੂੰ ਸੁਲਝਾਇਆ ਜਾਵੇ। ਅਤੇ ਡਾਕਟਰ ਨੂੰ ਹੋਰ ਜਿਆਦਾ ਸੁਰੱਖਿਆ ਦਿੱਤੀ ਜਾਵੇ ਉਹਨਾਂ ਕਿਹਾ ਕਿ ਪੰਜਾਬ ਵਿੱਚੋਂ ਗੈਂਗਸਟਰਵਾਦ ਖਤਮ ਕੀਤਾ ਜਾਵੇਗਾ। ਇਹ ਸਾਰਾ ਕੁਝ ਪਿਛਲੀਆਂ ਸਰਕਾਰਾਂ ਦੀ ਦੇਣ ਹੈ।