ਸੋਮਵਾਰ, ਜੂਨ 1, 2026 04:03 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਨੂੰ ਜਲਦ ਮਿਲੇਗਾ 6 ਬੈੱਡਾਂ ਵਾਲਾ ICU

by Gurjeet Kaur
ਮਾਰਚ 2, 2024
in ਪੰਜਾਬ
0
ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਨੂੰ ਜਲਦ ਮਿਲੇਗਾ 6 ਬੈੱਡਾਂ ਵਾਲਾ ਆਈ.ਸੀ.ਯੂ.
– ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਾਂਚ ਕੀਤੇ ਜਾਣ ਵਾਲੇ ਇਸ ਆਈ.ਸੀ.ਯੂ. ਦੀ ਸ਼ੁਰੂਆਤ ਤੋਂ ਪਹਿਲਾਂ ਇਸ ਦੀ ਤਿਆਰੀ ਦਾ ਲਿਆ ਜਾਇਜ਼ਾ
– ਆਈ.ਸੀ.ਯੂ. ਕਾਰਜਸ਼ੀਲ ਅਤੇ ਗੰਭੀਰ ਸਥਿਤੀ ਵਾਲੇ ਮਰੀਜ਼ਾਂ ਨੂੰ ਸੇਵਾਵਾਂ ਦੇਣ ਲਈ ਹੈ ਤਿਆਰ : ਡਾ. ਬਲਬੀਰ ਸਿੰਘ
– ਸਿਹਤ ਮੰਤਰੀ ਨੇ ਏਮਜ਼ ਮੋਹਾਲੀ ਵਿਖੇ ਸਥਾਪਿਤ ਕੀਤੀ ਜਾ ਰਹੀ  ਬਾਇਓਸੇਫਟੀ ਲੈਵਲ 2 ਲੈਬ ਦਾ ਵੀ ਕੀਤਾ ਦੌਰਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੇ ਗਏ ਸਿਹਤਮੰਦ ਪੰਜਾਬ ਮਿਸ਼ਨ ਦੇ ਹਿੱਸੇ ਵਜੋਂ, ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏ.ਆਈ.ਐਮ.ਐਸ.) ਮੋਹਾਲੀ ਵਿਖੇ ਨਿਗੂਣੀਆਂ ਫੀਸਾਂ ’ਤੇ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਦੇ ਵਧੀਆ ਇਲਾਜ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ 6 ਬੈਡਿਡ ਮੈਡੀਕਲ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਸ਼ੁਰੂ ਕਰਨ ਸਬੰਧੀ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ  ਨੇ ਦਿੱਤੀ।
ਸਿਹਤ ਮੰਤਰੀ ਏਮਜ਼ ਮੋਹਾਲੀ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਦੇ ਨਾਲ ਆਈ.ਸੀ.ਯੂ. ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ, ਜਿਸਦਾ ਰਸਮੀ ਉਦਘਾਟਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਹੈ।
ਬਲਬੀਰ ਸਿੰਘ ਨੇ ਕਿਹਾ ਕਿ ਇਹ ਆਈ.ਸੀ.ਯੂ. ਸਹੂਲਤ ਵੈਂਟੀਲੇਟਰ ਸਹਾਇਤਾ ਦੀ ਲੋੜ ਵਾਲੇ ਮਰੀਜ਼ਾਂ ਨੂੰ ਮਾਮੂਲੀ ਦਰਾਂ ’ਤੇ ਸੁਚੱਜੀਆਂ ਮੈਡੀਕਲ ਸੇਵਾਵਾਂ ਪ੍ਰਦਾਨ ਕਰੇਗੀ।
ਉਨ੍ਹਾਂ ਕਿਹਾ ,“ਆਈ.ਸੀ.ਯੂ. ਕਾਰਜਸ਼ੀਲ ਹੈ ਅਤੇ ਗੰਭੀਰ ਸਥਿਤੀ ਵਾਲੇ ਮਰੀਜ਼ਾਂ ਨੂੰ ਡਾਕਟਰੀ ਸਹੂਲਤ ਦੇਣ ਲਈ ਤਿਆਰ ਹੈ।”ਉਨ੍ਹਾਂ ਕਿਹਾ ਕਿ ਇੱਥੇ ਕ੍ਰੈਸ਼ ਕਾਰਟਸ, ਮਰੀਜ਼ ਮਾਨੀਟਰ, ਡੀਫਿਬ੍ਰਿਲਟਰ ਅਤੇ ਵੈਂਟੀਲੇਟਰਾਂ ਦੇ ਨਾਲ ਇਨਫਿਊਜ਼ਨ ਪੰਪ ਵਰਗੇ ਸਾਰੇ ਜੀਵਨ ਬਚਾਊ ਉਪਕਰਣ  ਉਪਲਬਧ ਹਨ।
ਇਸ ਉਪਰਾਲੇ ਨੂੰ ਅਜੋਕੀਆਂ ਤੇ ਉੱਨਤ ਸਿਹਤ ਸੰਭਾਲ ਸਹੂਲਤਾਂ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਕਰਾਰ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਸੂਬੇ ਦੇ ਮੈਡੀਕਲ ਢਾਂਚੇ ਨੂੰ ਮਜ਼ਬੂਤ ਕਰੇਗੀ।
ਬਾਅਦ ਵਿੱਚ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਏ.ਆਈ.ਐਮ.ਐਸ. ਮੁਹਾਲੀ ਵਿਖੇ ਨਵੀਂ ਬਣੀ ਅਤਿ-ਆਧੁਨਿਕ ਬਾਇਓਸੇਫਟੀ ਲੈਵਲ 2 ਲੈਬ ਦਾ ਵੀ ਦੌਰਾ ਕੀਤਾ, ਜੋ ਕਿ ਹੁਣ ਕੋਵਿਡ-19 ਦਾ ਪਤਾ ਲਗਾਉਣ ਲਈ ਸਾਰੀਆਂ ਆਰ.ਟੀ.ਪੀ.ਸੀ.ਆਰ. ਸਹੂਲਤਾਂ ਨਾਲ ਲੈਸ ਹੈ ਅਤੇ ਇੱਥੇ ਤਜਰਬੇਕਾਰ ਫੈਕਲਟੀ ਸਮੇਤ ਸਿੱਖਿਅਤ ਸਟਾਫ, ਜਿਸ ਵਿੱਚ ਖੋਜ ਵਿਗਿਆਨੀ, ਖੋਜ ਸਹਾਇਕ ਅਤੇ ਲੈਬ ਟੈਕਨੀਸ਼ੀਅਨ ਸ਼ਾਮਲ ਹਨ ।  ਪੂਰੀ ਤਰ੍ਹਾਂ ਨਾਲ ਲੈਸ ਇਸ ਲੈਬ ਵਿੱਚ ਬਾਇਓਸੇਫਟੀ ਕੈਬਨਿਟਾਂ, ਆਰ.ਐਨ.ਏ. ਐਕਸਟਰੈਕਟਰ, ਰੈਫਰੀਜੇਰੇਟਿਡ ਸੈਂਟਰਿਫਿਊਜ, ਵੌਰਟੈਕਸ ਮਿਕਸਰ, ਮਿੰਨੀ-ਸਪਿਨਰ, ਥਰਮੋ-ਸ਼ੇਕਰ, ਪਾਈਪੇਟਸ, ਆਟੋਕਲੇਵ, ਪੀਸੀਆਰ ਵਰਕਸਟੇਸ਼ਨ, -40 ਡਿਗਰੀ ਅਤੇ -80 ਡਿਗਰੀ ਸੈਲਸੀਅਸ ਡੀਪ ਫਰੀਜ਼ਰ, ਆਰਟੀਪੀਸੀਆਰ ਮਸ਼ੀਨਾਂ , ਪ੍ਰਿੰਟਰਾਂ ਸਮੇਤ ਕੰਪਿਊਟਰ ਯੂਨਿਟਾਂ ਅਤੇ ਸਾਰੀਆਂ ਲੋੜੀਂਦੀਆਂ  ਚੀਜ਼ਾਂ ਮੌਜੂਦ ਹਨ। ਇਹ ਉੱਨਤ ਬੁਨਿਆਦੀ ਢਾਂਚਾ ਅਤੇ ਨਵੀਨਤਮ ਉਪਕਰਣ ਲਗਾਈ ਜਾ ਰਹੀ ਹੈ ਅਤੇ ਜਲਦ ਹੀ ਇਹ ਲੈਬ ਕਾਰਜਸ਼ੀਲ ਹੋ ਜਾਵੇਗੀ।
ਡਾ: ਬਲਬੀਰ ਸਿੰਘ ਨੇ ਕਿਹਾ ਕਿ ਇਸ ਲੈਬ ਦਾ ਉਦੇਸ਼  ਮੌਲੀਕਿਊਲਰ ਪੱਧਰ ’ਤੇ ਜਨ ਸਿਹਤ ਦੇ ਮਹੱਤਵ ਵਾਲੇ ਵਾਇਰਸਾਂ , ਜਿਵੇਂ  ਇਨਫਲੂਐਂਜ਼ਾ ਵਾਇਰਸ ਅਤੇ ਹੋਰ ਵਾਇਰਸ ਜਿਸ ਨਾਲ ਸਾਹ- ਰਗ਼ ਸਬੰਧੀ ਇਨਫੈਕਸ਼ਨ,  ਮੱਛਰਾਂ ਰਾਹੀਂ ਫੈਲਣ ਵਾਲੇ (ਵੈਕਟਰ ਬੋਰਨ )ਵਾਇਰਸ ਜਿਵੇਂ ਡੇਂਗੂ ਚਿਕਨਗੁਨੀਆ, ਜ਼ੀਕਾ ਅਤੇ ਵਾਇਰਸ,  ਜੀ.ਆਈ. ਇਨਫੈਕਸ਼ਨ ਦਾ ਕਾਰਨ ਬਣਦੇ ਵਾਇਰਸ ਜਿਵੇਂ ਹੈਪੇਟਾਈਟਸ ਵਾਇਰਸ, ਜਿਨਸੀ ਤੌਰ ’ਤੇ ਸੰਚਾਰਿਤ ਇਨਫੈਕਸ਼ਨ ਜਿਵੇਂ ਕਿ ਹਿਊਮਨ ਪੈਪੀਲੋਮਾਵਾਇਰਸ ਅਤੇ ਸੀ.ਐਨ.ਐਸ. ਇਨਫੈਕਸ਼ਨ ਦਾ ਕਾਰਨ ਬਣਨ ਵਾਲੇ ਵਾਇਰਸ , ਦਾ ਸਮਾਂ ਰਹਿੰਦਿਆਂ ਪਤਾ ਲਗਾਉਣਾ ਹੈ।
ਇਸ ਮੌਕੇ ਸੁਪਰਡੈਂਟ ਡਾ: ਨਵਦੀਪ ਸਿੰਘ ਸੈਣੀ, ਐਸ.ਐਮ.ਓਜ਼ ਡਾ.ਐਚ.ਐਸ.ਚੀਮਾ ਅਤੇ ਡਾ: ਵਿਜੇ ਭਗਤ ਸਮੇਤ ਹੋਰ ਪਤਵੰਤੇ ਹਾਜ਼ਰ ਸਨ ।
Tags: Dr. Balbir SinghDr. BR ambedkar state instituteICUpro punjab tvpunjab governmentPunjabiNews
Share213Tweet133Share53

Related Posts

ਵੱਡੀ ਖ਼ਬਰ: ਪੰਜਾਬ SC ਕਮਿਸ਼ਨ ਵੱਲੋਂ ਰਵਨੀਤ ਬਿੱਟੂ ਤਲਬ; 4 ਜੂਨ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਹੁਕਮ

ਜੂਨ 1, 2026

ਲੁਧਿਆਣਾ ਫੈਕਟਰੀ ‘ਚ ਗੈਸ ਲੀਕ: ਹੁਣ ਤੱਕ ਤਿੰਨ ਦੀ ਮੌਤ, ਕਈ ਮਜ਼ਦੂਰ ਬੇਹੋਸ਼

ਜੂਨ 1, 2026

ਪੇਂਡੂ ਸੜਕੀ ਸੰਪਰਕ ਨੂੰ ਮਿਲਿਆ ਵੱਡਾ ਹੁਲਾਰਾ; ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ, ਲਹਿਰਾਗਾਗਾ ਅਤੇ ਬਾਘਰੌਲ ਖੇਤਰਾਂ ਵਿੱਚ 18.76 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਪ੍ਰੋਜੈਕਟ ਕੀਤੇ ਲੋਕ ਅਰਪਣ ਅਤੇ ਰੱਖੇ ਨੀਂਹ ਪੱਥਰ*

ਜੂਨ 1, 2026

ਪੰਜਾਬ ਵਿੱਚ ਹੱਡੀਆਂ ਅਤੇ ਜੋੜਾਂ ਸਬੰਧੀ ਇਲਾਜ ਦੀ ਮੰਗ ਵਧੀ, ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਆਰਥੋਪੀਡਿਕ ਇਲਾਜਾਂ ‘ਤੇ 84 ਕਰੋੜ ਰੁਪਏ ਤੋਂ ਵੱਧ ਖ਼ਰਚ

ਜੂਨ 1, 2026

ਅਸੀਂ ਪੰਜਾਬ ਨੂੰ ਦੇਸ਼ ਦਾ ਮੋਹਰੀ ਸਿੱਖਿਆ ਕੇਂਦਰ ਬਣਾਵਾਂਗੇ, ਸਾਡੇ ਬੱਚਿਆਂ ਨੂੰ ਕੈਨੇਡਾ ਜਾਂ ਆਸਟ੍ਰੇਲੀਆ ਵੱਲ ਦੇਖਣ ਦੀ ਲੋੜ ਨਹੀਂ ਰਹੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਜੂਨ 1, 2026

ਨਾਰਕੋ-ਹਵਾਲਾ ਨੈੱਟਵਰਕ ਨੂੰ ਵੱਡਾ ਝਟਕਾ, 750 ਨਸ਼ਾ ਤਸਕਰਾਂ ਦੀਆਂ 300 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ

ਮਈ 31, 2026
Load More

Recent News

ਅੱਜ ਤੋਂ ਬਦਲ ਰਹੇ UPI ਭੁਗਤਾਨ ਨਿਯਮ! ਹੁਣ ਪੈਸੇ ਭੇਜਣ ਤੋਂ ਪਹਿਲਾਂ ਦੇਖੋਗੇ ਇਹ ਵੱਡਾ ਬਦਲਾਅ

ਜੂਨ 1, 2026

ਸਿਲੰਡਰ ਦੀਆਂ ਕੀਮਤਾਂ ਫਿਰ ਵਧੀਆਂ: ਵਪਾਰਕ ਗੈਸ ਦੀਆਂ ਕੀਮਤਾਂ ਵਧੀਆਂ—ਜਾਣੋ ਅੱਜ ਦੀਆਂ ਕੀਮਤਾਂ

ਜੂਨ 1, 2026

ਵੱਡੀ ਖ਼ਬਰ: ਪੰਜਾਬ SC ਕਮਿਸ਼ਨ ਵੱਲੋਂ ਰਵਨੀਤ ਬਿੱਟੂ ਤਲਬ; 4 ਜੂਨ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਹੁਕਮ

ਜੂਨ 1, 2026

ਸੁਵੇਂਦੂ ਸਰਕਾਰ ਦਾ ਵੱਡਾ ਵਿਸਥਾਰ: 13 ਵਿਧਾਇਕਾਂ ਨੂੰ ਕੈਬਨਿਟ ਮੰਤਰੀ, 19 ਰਾਜ ਮੰਤਰੀ ਨਿਯੁਕਤ ਕੀਤਾ ਗਿਆ

ਜੂਨ 1, 2026

ਲੁਧਿਆਣਾ ਫੈਕਟਰੀ ‘ਚ ਗੈਸ ਲੀਕ: ਹੁਣ ਤੱਕ ਤਿੰਨ ਦੀ ਮੌਤ, ਕਈ ਮਜ਼ਦੂਰ ਬੇਹੋਸ਼

ਜੂਨ 1, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.