ਕੌਫੀ ਦਾ ਸੇਵਨ ਜੇਕਰ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਇਹ ਸਿਹਤ ਲਈ ਵੀ ਫਾਇਦੇਮੰਦ ਹੈ, ਜੇਕਰ ਤੁਸੀਂ ਕੌਫੀ ਦਾ ਸੇਵਨ ਗਲਤ ਤਰੀਕੇ ਨਾਲ ਕਰਦੇ ਹੋ ਤਾਂ ਇਹ ਸਰੀਰ ਲਈ ਠੀਕ ਨਹੀਂ।
ਇਹਨਾਂ ਗੱਲਾਂ ਦਾ ਰੱਖੋ ਧਿਆਨ:
ਜੇਕਰ ਤੁਸੀਂ ਸਵੇਰੇ ਨਾਸ਼ਤੇ ਦੀ ਬਜਾਏ ਸਿਰਫ ਇੱਕ ਕੌਫੀ ਪੀ ਕੇ ਕੰਮ ਕਰਦੇ ਹੋ, ਤਾਂ ਇਹ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਤੁਸੀਂ ਕੌਫੀ ਦੇ ਨਾਲ ਨਾਸ਼ਤਾ ਜ਼ਰੂਰ ਕਰੋ।
ਧਿਆਨ ਰੱਖੋ ਕਿ ਨਾਸ਼ਤਾ ਫਾਈਬਰ, ਐਂਟੀਆਕਸੀਡੈਂਟ ਅਤੇ ਪ੍ਰੋਟੀਨ ਨਾਲ ਭਰਪੂਰ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਵਧਦੀ ਉਮਰ ਨਾਲ ਜੁੜੀਆਂ ਬੀਮਾਰੀਆਂ ਨਹੀਂ ਹੋਣਗੀਆਂ।
ਜੇਕਰ ਤੁਸੀਂ ਕੌਫੀ ਵਿੱਚ ਜ਼ਿਆਦਾ ਚੀਨੀ ਮਿਲਾ ਰਹੇ ਹੋ, ਤਾਂ ਇਹ ਤੁਹਾਡੀ ਸਿਹਤ ਲਈ ਠੀਕ ਨਹੀਂ। ਬਿਹਤਰ ਹੋਵੇਗਾ ਜੇਕਰ ਤੁਸੀਂ ਬਲੈਕ ਕੌਫੀ ਪੀਓ ਅਤੇ ਘੱਟ ਤੋਂ ਘੱਟ ਚੀਨੀ ਦੀ ਵਰਤੋਂ ਕਰੋ। ਦਰਅਸਲ, ਵਧਦੀ ਉਮਰ ਦੇ ਨਾਲ ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਦੀ ਸਮੱਸਿਆ ਵੀ ਵੱਧ ਸਕਦੀ ਹੈ।
ਜੇਕਰ ਤੁਸੀਂ ਆਪਣੀ ਪਿਆਸ ਬੁਝਾਉਣ ਲਈ ਕੌਫੀ ਪੀ ਰਹੇ ਹੋ, ਤਾਂ ਇਸ ਨਾਲ ਤੁਹਾਡੇ ਸਰੀਰ ਵਿੱਚ ਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਇਸ ‘ਚ ਮੌਜੂਦ ਕੈਫੀਨ ਸਰੀਰ ‘ਚ ਪਾਣੀ ਦੇ ਨਾਲ-ਨਾਲ ਪੋਸ਼ਕ ਤੱਤਾਂ ਦੇ ਸੋਖਣ ਦੀ ਸਮਰਥਾ ਨੂੰ ਵੀ ਘੱਟ ਕਰਦੀ ਹੈ। ਜਿਸ ਨਾਲ ਪਾਚਨ ਕਿਰਿਆ, ਚਮੜੀ, ਐਨਰਜੀ ਲੈਵਲ ਆਦਿ ਦੀ ਸਮੱਸਿਆ ਵਧਣ ਲੱਗਦੀ ਹੈ।
ਕੌਫੀ ਸਵੇਰ ਦੇ ਸਮੇ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ ਪਰ ਜੇਕਰ ਤੁਸੀਂ ਰਾਤ ਨੂੰ ਸੌਂਦੇ ਸਮੇਂ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਨੀਂਦ ਦੀ ਰੂਟੀਨ ਖਰਾਬ ਹੋ ਸਕਦੀ ਹੈ। ਇਸ ਦੇ ਇਲਾਵਾ ਇਹ ਤੁਹਾਡੀ ਇਮਿਊਨਿਟੀ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h
iOS: https://apple.co/3F63oER