ਮੁੱਖ ਮੰਤਰੀ ਦਫ਼ਤਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਟੋਕੀਓ ਓਲੰਪਿਕ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਬੁੱਧਵਾਰ ਨੂੰ ਮੁੱਖ ਮੰਤਰੀ ਹਿੰਮਤ ਬਿਸਾ ਸਰਮਾ ਵੱਲੋਂ ਅਸਾਮ ਪੁਲਸ ਦੇ ਡੀ.ਐੱਸ.ਪੀ. ਅਹੁਦੇ ਦਾ ਨਿਯੁਕਤੀ ਪੱਤਰ ਸੌਂਪਿਆ ਗਿਆ।
ਅਸਾਮ ਦੇ ਸੀ.ਐੱਮ.ਓ. ਤੋਂ ਇਕ ਬਿਆਨ ਵਿੱਚ ਕਿਹਾ ਗਿਆ, ”ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਟੋਕੀਓ ਓਲੰਪਿਕ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ ਹੋਰਗੋਹੇਨ ਨੂੰ ਡੀ.ਐੱਸ.ਪੀ, ਅਸਾਮ ਪੁਲਸ ਦੇ ਅਹੁਦੇ ‘ਤੇ ਨਿਯੁਕਤੀ ਪੱਤਰ ਸੌਂਪਿਆ ਜਾਵੇਗਾ।”
ਲਵਲੀਨਾ ਬੋਰਗੋਹੇਨ ਮੈਰੀ ਕਾਮ ਅਤੇ ਵਿਜੈਂਦਰ ਸਿੰਘ ਤੋਂ ਬਾਅਦ ਪਿਛਲੇ ਸਾਲ ਆਯੋਜਿਤ ਹੋਏ ਟੋਕੀਓ ਓਲੰਪਿਕ ਵਿੱਚ ਕਾਂਸੀ ਤਮਗਾ ਜਿੱਤਣ ਵਾਲੀ ਤੀਜੀ ਭਾਰਤੀ ਮੁੱਕੇਬਾਜ਼ ਬਣੀ ਸੀ। ਲਵਲੀਨਾ ਨੇ ਟੋਕੀਓ ਓਲੰਪਿਕ ਦੇ ਮੰਚ ‘ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ।