ਅੰਮਿਤਸਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਚੱਕਵਾਲਾ ਦਰਿਆ ਜੋ ਕਿ ਭਾਰਤ- ਪਾਕਿ ਬਾਰਡਰ ਦੇ ਨਜ਼ਦੀਕ ਹੈ ਉੱਥੇ ਦੇ ਖੇਤਾਂ ਦੇ ਵਿੱਚੋਂ ਕਿਸਾਨ ਵਲੋ ਜਦੋਂ ਕਣਕ ਦੀਆਂ ਵਾਢੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਬੀਐਸਐਫ ਤੇ ਪੰਜਾਬ ਪੁਲਿਸ ਸਰਚ ਦੌਰਾਨ ਦੋ ਵੱਡੇ ਪੈਕਟ ਜਿਹੜੇ ਮਿਲੇ।
ਚਾਰ ਪਿਸਟਲ ਅਤੇ ਪੰਜ ਹੈਂਡ ਗਰਨੇਡ ਅਤੇ ਅੱਠ ਮੈਗਜੀਨ ਰਿਮੋਟ ਅਤੇ 220 ਦੇ ਕਰੀਬ ਰੋਨ ਬਰਾਮਦ ਹੋਏ ਹਨ ਅਤੇ ਸਾਢੇਚਾਰ ਕਿਲੋ ਦੇ ਕਰੀਬ ਕਰੋੜਾਂ ਆਰਡੀਐਕਸ ਵੀ ਬ੍ਰਾਮਦ ਹੋਈ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਚੱਕ ਵਾਲਾ ਦਰਿਆ ਦੇ ਕੋਲ ਜਦੋਂ ਇੱਕ ਕਿਸਾਨ ਵੱਲੋਂ ਫਸਲ ਦੀ ਵਾਢੀ ਕੀਤੀ ਜਾ ਰਹੀ ਸੀ ਤਾਂ ਉਥੋਂ ਕੁਝ ਸਮਾਨ ਬਰਾਮਦ ਹੋਇਆ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਹ ਦੋ ਪੈਕਟ ਸਨ ਜਿੰਨਾਂ ਵਿੱਚ ਸਾਨੂੰ ਖੇਤਾਂ ਵਿੱਚੋਂ 4.5 ਕਿਲੋ ਆਰਡੀਐਕਸ, 5 ਹੱਥਗੋਲੇ, 5 ਪਿਸਤੌਲ, 8 ਮੈਗਜ਼ੀਨ, 220 ਕਾਰਤੂਸ, 2 ਬੈਟਰੀਆਂ ਅਤੇ ਇੱਕ ਰਿਮੋਟ ਕੰਟਰੋਲ ਹੋਇਆ ਬਰਾਮਦ।ਹੋਇਆ ਹੈ। ਉਨ੍ਹਾ ਕਿਹਾ ਕਿ ਜਦੋਂ ਕਿਸਾਨ ਫਸਲ ਦੀ ਕਟਾਈ ਕਰ ਰਹੇ ਸਨ ਉਸ ਸਮੇਂ ਇਹ ਸਮਾਨ ਜਿਹੜਾ ਬਰਾਮਦ ਹੋਇਆ ਸੀ ਨੇ ਇਹ ਸਮਾਨ ਨੂੰ ਅਸੀਂ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਬੀਐਸਐਫ ਨਾਲ ਮਿਲ ਕੇ ਆਲੇ ਦੁਆਲੇ ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।