ਸੀ ਫੂਡ ਜ਼ਰੂਰੀ ਪੌਸ਼ਟਿਕ ਤੱਤਾਂ ਦਾ ਚੰਗਾ ਸਰੋਤ – Seafood ‘ਚ ਚਰਬੀ ਦੀ ਮਾਤਰਾ ਘੱਟ ਹੁੰਦੀ ਹੈ, ਨਾਲ ਹੀ ਪ੍ਰੋਟੀਨ ਅਤੇ ਓਮੇਗਾ-3 ਫੈਟੀ ਐਸਿਡ, ਵਿਟਾਮਿਨ ਏ ਅਤੇ ਬੀ ਵਿਟਾਮਿਨਾਂ ਸਮੇਤ ਮਹੱਤਵਪੂਰਨ ਪੌਸ਼ਟਿਕ ਤੱਤ ਭਰਪੂਰ ਹੁੰਦੇ ਹਨ। ਇਹ ਪੌਸ਼ਟਿਕ ਤੱਤ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ।
ਸੀ-ਫੂਡ ਦਿਮਾਗ, ਅੱਖਾਂ ਅਤੇ ਇਮਿਊਨਿਟੀ ਲਈ ਸਭ ਤੋਂ ਵਧੀਆ ਹੈ। ਕਿਉਂਕਿ ਤੁਹਾਡਾ ਸਰੀਰ ਆਪਣੇ ਆਪ ਓਮੇਗਾ -3 ਪੈਦਾ ਨਹੀਂ ਕਰ ਸਕਦਾ, ਇਸ ਲਈ ਸੀ-ਫੂਡ ਨੂੰ ਚੰਗੀ ਸਿਹਤ ਲਈ ਆਪਣੀ ਖੁਰਾਕ ਦਾ ਹਿੱਸਾ ਬਣਾਇਆ ਜਾਵੇ।
ਅੱਖਾਂ ਦੀ ਰੋਸ਼ਨੀ ਲਈ ਸੀ-ਫੂਡ:- ਤੁਹਾਡੀ ਉਮਰ ਵਧਣ ਦੇ ਨਾਲ-ਨਾਲ ਨਜ਼ਰ ਘੱਟ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ, ਪਰ ਸੀ-ਫੂਡ ‘ਚ ਮੌਜੂਦ ਪੌਸ਼ਟਿਕ ਤੱਤ ਤੁਹਾਡੀ ਮਦਦਗਾਰ ਹੋਣਗੇ ਕਿਉਂਕਿ ਓਮੇਗਾ-3 ਫੈਟੀ ਐਸਿਡ ਨਜ਼ਰ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਹ ਸਿਹਤ ਅਤੇ ਵਿਟਾਮਿਨ ਏ ਲਈ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।
ਸੀ-ਫੂਡ ਦਿਮਾਗ ਲਈ ਬਹੁਤ ਜ਼ਰੂਰੀ:- ਸੀ-ਫੂਡ ਤੁਹਾਡੇ ਦਿਮਾਗ ਲਈ ਬਹੁਤ ਜ਼ਰੂਰੀ ਤੱਤ ਹੈ, ਇਸ ਦਾ ਸੇਵਨ ਤੁਹਾਡੀ ਯਾਦਾਸ਼ਤ ਨੂੰ ਠੀਕ ਰੱਖਦਾ ਹੈ। ਨਾਲ ਹੀ ਓਮੇਗਾ-3 ਅਲਜ਼ਾਈਮਰ ਰੋਗ ਦੇ ਵਿਕਾਸ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਹ ਪੌਸ਼ਟਿਕ ਤੱਤ ਤੁਹਾਡੇ ਸਰੀਰ ਨੂੰ ਯਾਦਦਾਸ਼ਤ ਅਤੇ ਭਾਵਨਾਵਾਂ ਨੂੰ ਸਹੀ ਢੰਗ ਨਾਲ ਨਿਯੰਤ੍ਰਿਤ ਕਰਨ ਵਿੱਚ ਵੀ ਮਦਦ ਕਰਦੇ ਹਨ।
ਦਿਲ ਦੀ ਸਿਹਤ ਲਈ ਜ਼ਰੂਰੀ- ਮੱਛੀ ਖਾਸ ਕਰਕੇ ਸੈਲਮਨ ਓਮੇਗਾ-3 ਫੈਟੀ ਐਸਿਡ ‘ਚ ਬਹੁਤ ਜ਼ਿਆਦਾ ਹੁੰਦੇ ਹਨ, ਜੋ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਦੇ ਹਨ। ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਮੱਛੀ ਖਾਣ ਨਾਲ ਤੁਹਾਡੇ ਦਿਲ ਦੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ ਅਤੇ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਖ਼ਤਰੇ ਨੂੰ ਵੀ ਘਟਾਇਆ ਜਾ ਸਕਦਾ ਹੈ।
ਇਹ ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਬਣਾਉਂਦਾ ਹੈ- ਜੇਕਰ ਤੁਹਾਡੀ ਚਮੜੀ ਖੁਸ਼ਕੀ ਦਾ ਸ਼ਿਕਾਰ ਹੈ, ਤਾਂ ਸੀ-ਫੂਡ ਖਾਣ ਨਾਲ ਤੁਹਾਡੀ ਚਮੜੀ ਦੀ ਨਮੀ ਬਰਕਰਾਰ ਰੱਖਣ ਵਿਚ ਮਦਦ ਮਿਲੇਗੀ। ਸੀ-ਫੂਡ ਵਿੱਚ ਓਮੇਗਾ -3 ਅਤੇ ਮੱਛੀ ਦਾ ਤੇਲ ਪਿਮਪਲਸ ਨੂੰ ਘਟਾਉਣ ਅਤੇ ਸੂਰਜ ਦੀਆਂ ਯੂਵੀ ਕਿਰਨਾਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ ਤੇ ਇਹ ਤੁਹਾਡੀ ਚਮੜੀ ਨੂੰ ਸਿਹਤਮੰਦ ਬਣਾਉਂਦਾ ਹੈ।
ਮਜ਼ਬੂਤ ਅਤੇ ਸਿਹਤਮੰਦ ਵਾਲਾਂ ਲਈ ਤੁਹਾਨੂੰ ਆਪਣੀ ਖੁਰਾਕ ਵਿੱਚ Fatty fish ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਸਿਹਤਮੰਦ ਵਾਲਾਂ ਲਈ ਸਾਲਮਨ ਸਭ ਤੋਂ ਵਧੀਆ ਚਰਬੀ ਵਾਲੀ ਮੱਛੀ ਹੈ ਕਿਉਂਕਿ ਇਹ ਓਮੇਗਾ -3 ਨਾਲ ਭਰਪੂਰ ਹੈ ਜੋ ਤੁਹਾਡੇ ਵਾਲਾਂ ਨੂੰ ਚਮਕਦਾਰ ਬਣਾਉਂਦੀ ਹੈ ਅਤੇ ਵਾਲਾਂ ਦੇ ਵਿਕਾਸ ਨੂੰ ਵੀ ਵਧਾ ਸਕਦੀ ਹੈ। ਕਿਉਂਕਿ ਸਾਲਮਨ ਚਮੜੀ ਅਤੇ ਵਾਲਾਂ ਦੋਵਾਂ ਲਈ ਬਹੁਤ ਫਾਇਦੇਮੰਦ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER