ED ਦੇ ਡਿਪਟੀ ਡਾਇਰੈਕਟਰ ਰਹੇ ਨਿਰੰਜਨ ਸਿੰਘ ਰਿਟਾਇਰ ਹੋਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣ ਗਏ| ਉਸ ਵੇਲੇ ਨਿਰੰਜਨ ਸਿੰਘ ਚਰਚਾ ‘ਚ ਆਏ ਸਨ ਜਦੋਂ ਉਨ੍ਹਾਂ ਨੇ 6 ਹਜ਼ਾਰ ਕਰੋੜ ਦੇ ਸਿੰਥੇਟਿਕ ਭੋਲਾ ਡਰੱਗ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਮਾਮਲੇ ’ਚ ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਪੰਜਾਬ ਦੇ ਸੀਨੀਅਰ ਅਕਾਲੀ ਨੇਤਾ ਅਤੇ ਉਸ ਸਮੇਂ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸਰਵਣ ਸਿੰਘ ਫਿਲੌਰ ਤੋਂ ਪੁੱਛਗਿੱਛ ਕੀਤੀ ਸੀ। ਇਸ ਮਾਮਲੇ ’ਚ ਉਨ੍ਹਾਂ ਨੇ ਕਰੀਬ 400 ਕਰੋੜ ਦੀ ਜਾਇਦਾਦ ਅਟੈਚ ਕੀਤੀ ਸੀ। ਉਨ੍ਹਾਂ ’ਤੇ ਦੋਸ਼ ਲੱਗੇ ਹਨ ਕਿ ਉਨ੍ਹਾਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਸੀ।
ਦੱਸ ਦੇਈਏ ਕਿ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੂੰ ਰਿਟਾਇਰਮੈਂਟ ਦੇ ਦਿਨ ਚਾਰਜਸ਼ੀਟ ਕਰ ਦਿੱਤਾ ਗਿਆ। ਸੋਮਵਾਰ ਨੂੰ ਰਿਟਾਇਰ ਹੋਣ ਤੋਂ ਬਾਅਦ ਉਨ੍ਹਾਂ ‘ਤੇ ਗੰਭੀਰ ਦੋਸ਼ ਲੱਗੇ ਹਨ ਕਿ ਸਾਲ 2015 ‘ਚ ਉਨ੍ਹਾਂ ਨੇ ਬੇਟੀ ਦੇ ਵਿਆਹ ‘ਚ ਮਸ਼ਹੂਰ ਸਿੰਗਰ ਦਲਜੀਤ ਦੋਸਾਂਝ ਨੂੰ ਬੁਲਾਇਆ ਸੀ। ਦਲਜੀਤ ਨੂੰ ਪ੍ਰੋਗਰਾਮ ਲਈ 2 ਲੱਖ ਰੁਪਏ ਫੀਸ ਦੇਣ ਦਾ ਮਾਮਲਾ ਵਿਭਾਗ ‘ਚ ਚਰਚਾ ਦਾ ਵਿਸ਼ਾ ਸੀ ਕਿਉਂਕਿ ਅਜਿਹੇ ਪ੍ਰੋਗਰਾਮ ਦੀ ਮੋਟੀ ਫੀਸ ਲਈ ਜਾਂਦੀ ਹੈ। ਵਿਭਾਗ ‘ਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਬੇਟੀ ਦਾ ਵਿਆਹ 2015 ‘ਚ ਹੋਇਆ ਸੀ ਅਤੇ ਹੁਣ 6 ਸਾਲ ਬਾਅਦ ਵਿਭਾਗੀ ਐਕਸ਼ਨ ਕਿਉਂ ਲਿਆ ਗਿਆ।