ਕੋਲਕਾਤਾ ‘ਚ ਈਡੀ ਨੇ ਛਾਪੇਮਾਰੀ ਕਰ ਭਾਰੀ ਗਿਣਤੀ ‘ਚ ਕੈਸ਼ ਬਰਾਮਦ ਕੀਤਾ ਹੈ।ਇਹ ਕਾਰਵਾਈ ਇੱਕ ਕਾਰੋਬਾਰੀ ਦੇ ਘਰ ਹੋਈ।ਈਡੀ ਨੇ ਅਧਿਕਾਰੀਆਂ ਮੁਤਾਬਕ ਕਾਰੋਬਾਰੀ ਦੇ ਘਰ ਤੋਂ 17 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ।ਸੂਤਰਾਂ ਮੁਤਾਬਕ ਈਡੀ ਨੇ ਸ਼ਨੀਵਾਰ ਨੂੰ ਮਨੀ ਲਾਂਡਰਿੰਗ ਜਾਂਚ ਦੇ ਤਹਿਤ ਕੋਲਕਾਤਾ ਦੀ ਇੱਕ ਮੋਬਾਇਲ ਗੇਮਿੰਗ ਐਪ ਕੰਪਨੀ ਦੇ ਪ੍ਰਮੋਟਰਾਂ ‘ਤੇ ਛਾਪੇਮਾਰੀ ਤੋਂ ਬਾਅਦ 17.32 ਕਰੋੜ ਰੁਪਏ ਨਕਦੀ ਜ਼ਬਤ ਕੀਤੇ ਹਨ।ਹੁਣ ਇਸ ਮਾਮਲੇ ‘ਚ ਸਿਆਸਤ ਸ਼ੁਰੂ ਹੋ ਗਈ ਹੈ।
ਹੁਣ ਇਕ ਕੇਸ਼ ‘ਚ ਈਡੀ ਐਪ ਪ੍ਰਮੋਟਰਾਂ ਦੇ ਸਿਆਸੀ ਲਿੰਕ ਦੇ ਐਂਗਲ ‘ਤੇ ਵੀ ਜਾਂਚ ਕਰ ਰਹੀ ਹੈ।ਨਾਲ ਹੀ ਇਹ ਵੀ ਪਤਾ ਲਗਾ ਰਹੀ ਹੇ ਕਿ ਇਸ ਕੈਸ਼ ਕਿਨ੍ਹਾਂ ਤੋਂ ਲੁੱਟਿਆ ਗਿਆ ਹੈ।ਇਸਦੇ ਅਸਲ ਮਾਲਕ ਕੌਣ ਹਨ।ਈਡੀ ਨੇ ਜਾਂਚ ‘ਚ ਨੋਟਾਂ ਦੇ ਬੰਡਲ ਜ਼ਬਤ ਕੀਤੇ ਸੀ।ਇਸ ‘ਚ 500 ਰੁਪਏ ਦੇ ਨੋਟਾਂ ਦੇ ਬੰਡਲਾਂ ਦੇ ਨਾਲ ਹੀ 2000 ਤੇ 100 ਰੁਪਏ ਦੇ ਨੋਟਾਂ ਦੀਆਂ ਗੁੱਟੀਆਂ ਵੀ ਮਿਲੀਆਂ ਹਨ।
ਇਹ ਵੀ ਪੜ੍ਹੋ : sidhumoose wala case: ਦੀਪਕ ਮੁੰਡੀ ਨੂੰ ਗ੍ਰਿਫਤਾਰ ਕਰਨ ‘ਤੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿ ਕਿਹਾ,ਵੀਡੀਓ ਵੀ ਵੇਖੋ
ਈਡੀ ਨੇ ਇਹ ਕਾਰਵਾਈ ਕੋਲਕਾਤਾ ਨੂੰ ਗਾਰਡਨਰੀਚ ਇਲਾਕੇ ‘ਚ ਕੀਤੀ ਸੀ।ਜਾਂਚ ਏਜੰਸੀ ਦੋਸ਼ੀ ਆਮਿਰ ਖਾਨ ਦੀ ਇਸ ਮਾਮਲੇ ‘ਚ ਤਲਾਸ਼ ਕਰ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਛਾਪੇਮਾਰੀ ਦੌਰਾਨ ਮੁੱਖ ਦੋਸ਼ੀ ਆਮਿਰ ਟੀਮ ਨੂੰ ਨਹੀਂ ਮਿਲਿਆ।ਅਧਿਕਾਰੀਆਂ ਨੇ ਨੋਟ ਗਿਣਨ ਲਈ 8 ਮਸ਼ੀਨਾਂ ਲਗਾਈਆਂ।ਨਾਲ ਹੀ ਨਕਦੀ ਦੀ ਸਹੀ ਕੀਮਤ ਦਾ ਪਤਾ ਲਗਾਉਣ ਲਈ ਬੈਂਕ ਕਰਮਚਾਰੀਆਂ ਨੂੰ ਵੀ ਬੁਲਾਇਆ ਗਿਆ।ਇਸ ਤੋਂ ਬਾਅਦ ਇੱਕ ਟਰੱਕ ਵੀ ਸ਼ਾਮ ਨੂੰ ਸਟੀਲ ਦੀਆਂ ਵੱਡੀਆਂ ਵੱਡੀਆਂ ਟੈਕੀਆਂ ਲੈ ਕੇ ਮੌਕੇ ‘ਤੇ ਪਹੁੰਚ ਗਏ ਤਾਂ ਕਿ ਜ਼ਬਤ ਕੀਤੀ ਗਈ ਨਕਦੀ ਨੂੰ ਬੈਂਕ ‘ਚ ਜਮ੍ਹਾ ਕਰਨ ਲਈ ਲਿਜਾਇਆ ਜਾ ਸਕੇ।
ਸੀਆਰਪੀਐੱਫ ਦੇ ਜਵਾਨਾਂ ਨੇ ਈਡੀ ਦੀਆਂ ਟੀਮਾਂ ਨੂੰ ਗਾਰਡਨ ਰੀਚ,
- ਪਾਰਕ ਸਟਰੀਟ ਤੇ ਮੋਮਿਨਪੁਰ ‘ਚ ਪਹੁੰਚਾਇਆ।ਈਡੀ ਨੇ ਇੱਕ ਬਿਆਨ ‘ਚ ਕਿਹਾ ਕਿ ‘ਈ-ਨਗੇਟਸ’ ਗੇਮਿੰਗ ਐਪ ਦੇ ਪ੍ਰਮੋਟਰ ਆਮਿਰ ਖਾਨ ਤੇ ਹੋਰਾਂ ਦੇ ਖਿਲਾਫ ਛਾਪੇਮਾਰੀ ਕੀਤੀ ਗਈ ਹੈ।ਇਸਦੇ ਲਈ ਟੀਮ ਨੇ 6 ਥਾਵਾਂ ‘ਤੇ ਤਲਾਸ਼ੀ ਲਈ ਹੈ।
10 ਅਗਸਤ ਨੂੰ ਹੋਈ ਈਡੀ ਦੀ ਕਾਰਵਾਈ ਦੇ ਬਾਅਦ ਤ੍ਰਿਣਮੂਲ ਕਾਂਗਰਸ ਤੇ ਬੀਜੇਪੀ ਵਿਚਾਲੇ ਜੁਬਾਨੀ ਜੰਗ ਛਿੜ ਗਈ ਹੈ।ਤ੍ਰਿਣਮੂਲ ਦੇ ਸੀਨੀਅਰ ਮੰਤਰੀ ਤੇ ਕੋਲਕਾਤਾ ਦੇ ਮੇਅਰ ਫਿਰਆਦ ਹਕੀਮ ਨੇ ਕਿਹਾ ਕਿ ਉਨਾਂ੍ਹ ਦੀ ਪਾਰਟੀ ਦਾ ਦੋਸ਼ੀ ਕਾਰੋਬਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਪਰ ਦੋਸ਼ ਲਗਾਇਆ ਕਿ ਈਡੀ ਲੋਕਾਂ ਦੇ ਵਿਚਾਲੇ ਡਰ ਫੈਲਾ ਕੇ ਨਿਵੇਸ਼ਕਾਂ ਨੂੰ ਸੂਬੇ ਤੋਂ ਦੂਰ ਕਰਨਾ ਚਾਹੁੰਦੀ ਹੈ। - ਦੂਜੇ ਪਾਸੇ ਭਾਜਪਾ ਨੇ ਦੋਸ਼ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਛਾਪੇ ਸਿਰਫ ਬੇਈਮਾਨ ਵਪਾਰੀਆਂ ਦੇ ਖਿਲਾਫ ਸੀ।ਤ੍ਰਿਣਮੂਲ ਕਾਂਗਰਸ ਨੇਤਾ ਤੋਂ ਪੁੱਛਿਆ ਕਿ ਕੀ ਉਨ੍ਹਾਂ ਦੇ ਕੋਲ ਲੁਕਾਉਣ ਲਈ ਕੁਝ ਹੈ।ਦੂਜੇ ਪਾਸੇ, ਟੀਐਮਸੀ ਨੇਤਾ ਹਕੀਮ ਨੇ ਪੁੱਛਿਆ ਕਿ ਕੀ ਮਨੀ ਲਾਂਡਰਿੰਗ ਮਾਮਲਿਆਂ ਵਿੱਚ ਈਡੀ ਦੀ ਜਾਂਚ ਪੱਛਮੀ ਬੰਗਾਲ ਵਰਗੀਆਂ ਗੈਰ-ਭਾਜਪਾ ਪਾਰਟੀਆਂ ਦੁਆਰਾ ਸ਼ਾਸਿਤ ਰਾਜਾਂ ਤੱਕ ਸੀਮਿਤ ਹੈ। ਜੇਕਰ ਜਾਂਚ ‘ਚ 17 ਕਰੋੜ ਰੁਪਏ ਦਾ ਪਤਾ ਲੱਗਾ ਹੈ, ਤਾਂ ਉਸ ਪੈਸੇ ਦੇ ਸੋਰਸ ਦੀ ਨਿਸ਼ਚਿਤ ਰੂਪ ਨਾਲ ਜਾਂਚ ਕੀਤੀ ਜਾਣੀ ਚਾਹੀਦੀ, ਨਾਲ ਹੀ ਕਿਹਾ ਕਿ ਨੀਰਵ ਮੋਦੀ ਤੇ ਮੇਹੁਲ ਚੌਕਸੀ ਦਾ ਕੀ, ਜਿਨ੍ਹਾਂ ਨੇ 7,000 ਕਰੋੜ ਰੁਪਏ ਤੋਂ ਵੱਧ ਠੱਗੀ ਕੀਤੀ ਸੀ?ਉਨ੍ਹਾਂ ਦੇ ਭਾਰਤ ‘ਚੋਂ ਜਾਣ ਤੋਂ ਪਹਿਲਾਂ ਉਨ੍ਹਾਂ ਦਾ ਗਲਤ ਕੰਮ ਕਿਉਂ ਸਾਹਮਣੇ ਨਹੀਂ ਆਇਆ, ਉਨ੍ਹਾਂ ਨੇ ਕਿਹਾ ਕਿ ਭਾਜਪਾ ਸ਼ਾਮਿਲ ਸੂਬਿਆਂ ‘ਚ ਸ਼ਾਮਿਲ ਤੇ ਉਨ੍ਹਾਂ ਨੇ ਭਾਰੀ ਮਾਤਰਾ ‘ਚ ਧੰਨ ਵੀ ਜਮਾ ਕੀਤਾ ਹੋਵੇਗਾ।
ਇਹ ਵੀ ਪੜ੍ਹੋ : sidhumoose wala murder : ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕਿ ਲਿਖਿਆ,ਪੜ੍ਹੋ