PSEB School Timing Update: ਗਰਮੀਆਂ ਦਾ ਮੌਸਮ ਦੀ ਸ਼ੁਰੂਆਤ ਹੋ ਗਈ ਹੈ। ਪੰਜਾਬ ਵਿਚ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ। ਗਰਮੀ ਜ਼ਿਆਦਾ ਹੋਣ ਕਾਰਨ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਸਮੇਂ ਨੂੰ ਲੈ ਕੇ ਨਵਾਂ ਨਿਰਦੇਸ਼ ਜਾਰੀ ਕੀਤਾ ਗਿਆ ਹੈ।
ਦੱਸ ਦੇਈਏ ਕਿ ਸਕੂਲਾਂ ਦੇ ਸਮੇਂ ਨੂੰ ਲੈਕੇ ਸਿੱਖਿਆ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਹੁਣ 1 ਅਪ੍ਰੈਲ ਤੋਂ ਸਾਰੇ ਸਕੂਲ ਸਵੇਰੇ 8ਵਜੇ ਖੁੱਲਣਗੇ ਅਤੇ ਦੁਪਹਿਰ ਬਾਅਦ 2 ਵਜੇ ਛੁੱਟੀ ਹੋਇਆ ਕਰੇਗੀ।
ਪੰਜਾਬ ਤੋਂ ਇਲਾਵਾ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲ ਚੁੱਕਿਆ ਹੈ। ਯੂ ਟੀ ਵਿੱਚ ਵੀ ਸਾਰੇ ਸਕੂਲ ਸਵੇਰੇ 8ਵਜੇ ਲਗਣਗੇ।