ਸ਼ਨੀਵਾਰ, ਜੁਲਾਈ 11, 2026 11:47 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਸ਼ਹਿਰੀ ਸਥਾਨਕ ਇਕਾਈਆਂ ‘ਚ ਸਮੁੱਚੀ ਊਰਜਾ ਕੁਸ਼ਲਤਾ ਨੂੰ 35-40 ਫ਼ੀਸਦ ਤੱਕ ਵਧਾਉਣ ਦੇ ਯਤਨ ਜਾਰੀ

by Gurjeet Kaur
ਦਸੰਬਰ 11, 2023
in ਪੰਜਾਬ
0
ਸ਼ਹਿਰੀ ਸਥਾਨਕ ਇਕਾਈਆਂ ਵਿੱਚ ਸਮੁੱਚੀ ਊਰਜਾ ਕੁਸ਼ਲਤਾ ਨੂੰ 35-40 ਫ਼ੀਸਦ ਤੱਕ ਵਧਾਉਣ ਦੇ ਯਤਨ ਜਾਰੀ

 

• ਪੇਡਾ ਨੇ ਮਿਊਂਸੀਪਲ ਡਿਮਾਂਡ ਸਾਈਡ ਮੈਨੇਜਮੈਂਟ ਪ੍ਰੋਗਰਾਮ ਤਹਿਤ “ਊਰਜਾ ਕੁਸ਼ਲ ਇਲੈਕਟ੍ਰੀਕਲ ਉਪਕਰਨਾਂ” ਬਾਰੇ ਤਕਨੀਕੀ ਵਰਕਸ਼ਾਪ ਕਰਵਾਈ 

 

 ਸ਼ਹਿਰੀ ਸਥਾਨਕ ਇਕਾਈਆਂ (ਯੂ.ਐਲ.ਬੀਜ਼) ਵਿੱਚ ਸਮੁੱਚੀ ਊਰਜਾ ਕੁਸ਼ਲਤਾ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਇੱਥੇ ਪੇਡਾ ਆਡੀਟੋਰੀਅਮ ਵਿਖੇ “ਊਰਜਾ ਕੁਸ਼ਲ ਇਲੈਕਟ੍ਰੀਕਲ ਉਪਕਰਨਾਂ” ਬਾਰੇ ਇੱਕ ਤਕਨੀਕੀ ਵਰਕਸ਼ਾਪ ਕਰਵਾਈ ਗਈ।

 

ਇਹ ਵਰਕਸ਼ਾਪ ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ (ਬੀ.ਈ.ਈ.), ਬਿਜਲੀ ਮੰਤਰਾਲੇ, ਭਾਰਤ ਸਰਕਾਰ ਦੇ ਮਿਊਂਸੀਪਲ ਡਿਮਾਂਡ ਸਾਈਡ ਮੈਨੇਜਮੈਂਟ ਪ੍ਰੋਗਰਾਮ ਤਹਿਤ ਪੰਜਾਬ ਦੇ ਭਾਈਵਾਲ ਵਿਭਾਗਾਂ ਜਿਵੇਂ ਯੂ.ਐਲ.ਬੀਜ਼, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ, ਵਿਕਾਸ ਅਥਾਰਟੀਆਂ, ਲੋਕ ਨਿਰਮਾਣ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸ਼ਨ, ਮੰਡੀ ਬੋਰਡ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਪੀ.ਐਸ.ਪੀ.ਸੀ.ਐਲ. ਦੇ ਸਹਿਯੋਗ ਨਾਲ ਕਰਵਾਈ ਗਈ।

 

ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਅਮਰਪਾਲ ਸਿੰਘ ਨੇ ਸੂਬੇ ਵਿੱਚ ਇਮਾਰਤਾਂ, ਉਦਯੋਗਾਂ ਅਤੇ ਨਗਰ ਪਾਲਿਕਾਵਾਂ ਵਿੱਚ ਊਰਜਾ ਕੁਸ਼ਲਤਾ ਦੀ ਮਹੱਤਤਾ ਅਤੇ ਨਵੀਂ ਤੇ ਨਵੀਨਤਾਕਾਰੀ ਊਰਜਾ ਕੁਸ਼ਲ ਤਕਨਾਲੋਜੀਆਂ ਨੂੰ ਲਾਗੂ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਿਊਂਸੀਪਲ ਡਿਮਾਂਡ ਸਾਈਡ ਮੈਨੇਜਮੈਂਟ (ਐਮ.ਯੂ.ਡੀ.ਐਸ.ਐਮ.) ਇੱਕ ਅਜਿਹਾ ਪ੍ਰੋਗਰਾਮ ਹੈ ਜਿਸਦਾ ਉਦੇਸ਼ ਸ਼ਹਿਰੀ ਸਥਾਨਕ ਇਕਾਈਆਂ (ਯੂ.ਐਲ.ਬੀਜ਼)  ਦੀ ਸਮੁੱਚੀ ਊਰਜਾ ਕੁਸ਼ਲਤਾ ਨੂੰ 35-40 ਫ਼ੀਸਦ ਤੱਕ ਵਧਾਉਣਾ ਹੈ। ਯੂ.ਐਲ.ਬੀਜ਼ ਵਿੱਚ ਊਰਜਾ ਕੁਸ਼ਲਤਾ ਸਬੰਧੀ ਸਟ੍ਰੀਟ ਲਾਈਟਾਂ, ਇਮਾਰਤਾਂ ਅਤੇ ਪਾਣੀ ਵਾਲੇ ਪੰਪਾਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।

 

ਐਮ.ਯੂ.ਡੀ.ਐਸ.ਐਮ. ਨੂੰ ਉਪਯੋਗਤਾ ਗਤੀਵਿਧੀਆਂ (ਉਪਭੋਗਤਾ ਮੀਟਰ ਤੋਂ ਪਰੇ) ਦੀ ਯੋਜਨਾਬੰਦੀ, ਲਾਗੂ ਕਰਨ ਅਤੇ ਨਿਗਰਾਨੀ ਵਜੋਂ ਦਰਸਾਇਆ ਗਿਆ ਹੈ, ਜੋ ਕਿ ਉਪਯੋਗਤਾਵਾਂ ਨੂੰ ਬਿਜਲੀ ਦੀ ਮੰਗ ਦੇ ਸਮੇਂ ਅਤੇ ਪੱਧਰ ਦੇ ਸਬੰਧ ਵਿੱਚ, ਉਹਨਾਂ ਦੇ ਬਿਜਲੀ ਖਪਤ ਦੇ ਪੈਟਰਨਾਂ ਵਿੱਚ ਸੋਧ ਕਰਨ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਬਿਜਲੀ ਦੀ ਹੋਰ ਕੁਸ਼ਲਤਾ ਨਾਲ ਵਰਤੋਂ ਕਰਨ ਵਿੱਚ ਉਪਯੋਗਤਾਵਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਊਰਜਾ ਦਾ ਸਿੱਧਾ ਪ੍ਰਭਾਵ ਵਸਨੀਕਾਂ ਦੇ ਰਹਿਣ-ਸਹਿਣ ‘ਤੇ ਪੈਂਦਾ ਹੈ ਅਤੇ ਇਸ ਦੀ ਮਦਦ ਨਾਲ ਹੋਈ ਊਰਜਾ ਬੱਚਤ ਨੂੰ ਹੋਰ ਉਦੇਸ਼ਾਂ ਲਈ ਵਰਤਿਆ ਜਾ ਸਕਦਾ ਹੈ।

 

ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ ਨੇ ਸੂਬੇ ਵਿੱਚ ਟੀ ਐਂਡ ਡੀ ਘਾਟੇ ਨੂੰ 14 ਫ਼ੀਸਦ ਤੋਂ ਘਟਾ ਕੇ 12.05 ਫ਼ੀਸਦ ਕਰਨ ਲਈ ਦੇਸ਼ ਵਿੱਚ ਉਤਮ ਕਾਰਗੁਜ਼ਾਰੀ ਵਾਲੇ ਐਮ.ਯੂ.ਡੀ.ਐਸ.ਐਮ. ਦੇ ਯਤਨਾਂ ਨੂੰ ਉਜਾਗਰ ਕੀਤਾ। ਉਨ੍ਹਾਂ ਸੂਬੇ ਵਿੱਚ ਸਾਫ਼ ਅਤੇ ਘੱਟ-ਕਾਰਬਨ ਵਾਲੀ ਊਰਜਾ ਦੀ ਵਰਤੋਂ ਨੂੰ ਵਧਾਉਣ ਲਈ ਪੇਡਾ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਰਣਨੀਤੀਆਂ ਬਾਰੇ ਵੀ ਚਰਚਾ ਕੀਤੀ। ਸਰਕਾਰ ਵੱਲੋਂ ਐਮ.ਯੂ.ਡੀ.ਐਸ.ਐਮ. ਨੂੰ ਲਾਗੂ ਕਰਨ ਲਈ ਢੁਕਵੇਂ ਸੰਸਥਾਗਤ ਅਤੇ ਰੈਗੂਲੇਟਰੀ ਢਾਂਚੇ ਲਈ ਲਗਾਤਾਰ ਵੱਖ-ਵੱਖ ਨੀਤੀਆਂ ਅਤੇ ਪ੍ਰੋਗਰਾਮ ਲਿਆਂਦੇ ਜਾ ਰਹੇ ਹਨ।

 

ਵਰਕਸ਼ਾਪ ਦੌਰਾਨ ਰਿਵਾਇਤੀ ਊਰਜਾ ਤੋਂ ਪਰਿਵਰਤਨ ਨੂੰ ਅਪਣਾਉਣ ਅਤੇ ਸੂਬੇ ਵਿੱਚ ਕਾਰਬਨ ਦੇ ਨਿਕਾਸ ਨੂੰ ਘੱਟ ਕਰਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

 

ਇਸ ਤਕਨੀਕੀ ਵਰਕਸ਼ਾਪ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਟਾਊਨ ਪਲਾਨਰ   ਮਾਨਵ ਜੈਨ ਅਤੇ ਚੰਡੀਗੜ੍ਹ ਚੈਪਟਰ ਦੇ ਸਾਬਕਾ ਆਈ.ਜੀ.ਬੀ.ਸੀ. ਚੇਅਰਮੈਨ   ਜੀਤ ਕੁਮਾਰ ਗੁਪਤਾ ਅਤੇ ਹੋਰ ਭਾਈਵਾਲ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਵੀ ਮੌਜੂਦ ਸਨ।
Tags: Information and Public Relations Departmentpro punjab tvpunjabpunjabi news
Share207Tweet130Share52

Related Posts

ਸੀਜੀਸੀ ਯੂਨੀਵਰਸਿਟੀ, ਮੋਹਾਲੀ ਨੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਵਨ ਆਯੋਜਨ ਨਾਲ ਨਵੇਂ ਅਕਾਦਮਿਕ ਸੈਸ਼ਨ ਦੀ ਕੀਤੀ ਸ਼ੁਰੂਆਤ

ਜੁਲਾਈ 10, 2026

ਪੰਜਾਬ ਦੇ ਨੌਜਵਾਨਾਂ ਲਈ ਸੁਨਹਿਰੀ ਮੌਕਾ! ਇਸ ਵਿਭਾਗ ‘ਚ 681 ਅਹੁਦਿਆਂ ‘ਤੇ ਭਰਤੀ ਸ਼ੁਰੂ

ਜੁਲਾਈ 10, 2026

ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਅੱਗ ਲੱਗਣ ਨਾਲ ਮੌਤ

ਜੁਲਾਈ 10, 2026

ਵੋਟ ਕੱਟੀ ਤਾਂ 1000 ਰੁਪਏ ਵਾਲੀ ਸਕੀਮ ਤੋਂ ਬਾਹਰ ! ਮੰਤਰੀ ਅਰੋੜਾ ਵੱਲੋਂ SIR ਕਰਵਾਉਣ ਦੀ ਅਪੀਲ

ਜੁਲਾਈ 9, 2026

ਔਰਤ ਨਾਲ ਛੇੜਛਾੜ ਦੇ ਦੋਸ਼ ‘ਚ ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਦੋ ਕਾਂਸਟੇਬਲ ਗ੍ਰਿਫਤਾਰ

ਜੁਲਾਈ 9, 2026

ਮੋਦੀ ਸਰਕਾਰ ਨੇ ਲੋਕਾਂ ‘ਤੇ ਈ-20 ਪੈਟਰੋਲ ਥੋਪਣ ਲਈ ਆਟੋ ਕੰਪਨੀਆਂ ਤੋਂ ਝੂਠ ਬੁਲਵਾਇਆ-ਅਰਵਿੰਦ ਕੇਜਰੀਵਾਲ

ਜੁਲਾਈ 8, 2026
Load More

Recent News

ਮਾਤਮ ‘ਚ ਬਦਲਿਆ 53ਵੇਂ ਆਜ਼ਾਦੀ ਦਿਵਸ ਦਾ ਜਸ਼ਨ, ਬਹਾਮਾਸ ‘ਚ ਹੋਇਆ ਭਿਆਨਕ ਜਹਾਜ਼ ਹਾਦਸਾ

ਜੁਲਾਈ 11, 2026

ਪੋਕਸੋ ਮਾਮਲੇ ‘ਚ ਜ਼ਮਾਨਤ ‘ਤੇ ਬਾਹਰ ਆਏ ਵਿਅਕਤੀ ਨੇ ਪਤਨੀ, ਬੱਚਿਆਂ ਅਤੇ ਪਰਿਵਾਰ ਸਮੇਤ 6 ਲੋਕਾਂ ਦੀ ਕੀਤੀ ਹੱਤਿਆ

ਜੁਲਾਈ 11, 2026

E20 ਪੈਟਰੋਲ ‘ਤੇ ਨਿਤਿਨ ਗਡਕਰੀ ਦਾ ਵੱਡਾ ਬਿਆਨ, ਕਿਹਾ – ਸਰਵਿਸਿੰਗ ਦੌਰਾਨ ਮੁਫਤ ਵਿੱਚ ਕਰਾ ਸਕਦੇ ਹੋ ਇਹ ਕੰਮ

ਜੁਲਾਈ 10, 2026

Volkswagen Tayron ਭਾਰਤ ‘ਚ ਹੋਈ ਲਾਂਚ, 9 ਏਅਰਬੈਗਜ਼ ਨਾਲ ਮਿਲਣਗੇ ਲੈਵਲ 2 ADAS ਸੇਫ਼ਟੀ Features

ਜੁਲਾਈ 10, 2026

ਸਹਾਇਕ ਪ੍ਰੋਫੈਸਰ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੁੜ ਖੁੱਲ੍ਹੀਆਂ, ਫਾਰਮ ਭਰਨ ਦੀ ਆਖਰੀ ਮਿਤੀ 20 ਜੁਲਾਈ ਤੱਕ

ਜੁਲਾਈ 10, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.