ਭਾਰਤ ਤੇ ਇੰਗਲੈਂਡ ਦਰਮਿਆਨ ਤਿੰਨ ਟੀ20 ਇੰਟਰਨੈਸ਼ਨਲ ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਸ਼ਾਮ 7 ਵਜੇ ਬਰਮਿੰਘਮ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਰੈਗੂਲਰ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਿਚ ਸਾਊਥੈਂਪਟਨ ਵਿਚ ਖੇਡੇ ਗਏ ਪਹਿਲੇ ਟੀ-20 ਮੈਚ ਵਿਚ ਇੰਗਲੈਂਡ ਨੂੰ 50 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾਈ। ਟੀਮ ਇੰਡੀਆ ਦੀਆਂ ਨਜ਼ਰਾਂ ਹੁਣ ਦੂਜੇ ਟੀ20 ‘ਚ ਵੀ ਜਿੱਤ ਦਰਜ ਕਰਨ ‘ਤੇ ਹੋਣਗੀਆਂ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਇੰਗਲੈਂਡ ਨੂੰ 171 ਦੌੜਾਂ ਦਾ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਦੀ ਹੋਈ ਇੰਗਲੈਂਡ ਭਾਰਤ ਤੋਂ 49 ਦੌੜਾਂ ਨਾਲ ਹਾਰ ਗਈ।
ਦੋਵਾਂ ਟੀਮਾਂ ਦੀ ਪਲੇਇੰਗ 11
ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸੂਰਯ ਕੁਮਾਰ ਯਾਦਵ, ਰਿਸ਼ਭ ਪੰਤ (ਵਿਕਟ ਕੀਪਰ) ਹਾਰਦਿਕ ਪਾਂਡਿਆ,ਦਿਨੇਸ਼ ਕਾਰਤਿਕ,ਰਵਿੰਦਰ ਜਡੇਜਾ,ਹਰਸ਼ਲ ਪਟੇਲ,ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਾਹਲ।
ਇੰਗਲੈਂਡ : ਸਨ ਰਾਏ, ਜੋਸ ਬਟਲਰ (ਕਪਤਾਨ, ਵਿਕਟ ਕੀਪਰ), ਡੇਵਿਡ ਮਲਾਨ, ਲਿਆਮ ਲਿਵਿੰਗਸਟੋਨ, ਮੋਇਨ ਅਲੀ, ਹੈਰੀ ਬਰੂਕ, ਸੈਮ ਕੁਰਨ,ਡੇਵਿਡ ਵਿਲੀ, ਕ੍ਰਿਸ ਜਾਰਡਨ, ਰਿਚਰਡ ਗਲੀਸਨ, ਮੈਥਿਊ ਪਾਰਕੀਂਸਨ।